Punjabi Chetna Punjabi Chetna
ਮੁੱਖ ਪੰਨਾ ਤਾਜਾ ਖਬਰਾਂ ਕਾਮਾਗਾਟਾ ਮਾਰੂ ਤਸਵੀਰਾਂ ਵੀਡੀਓ ਪੰਜਾਬੀ ਸਿੱਖੀਏ ਜਰੂਰੀ ਲਿੰਕ ਸਾਡਾ ਸੰਪਰਕ
ਪੰਜਾਬੀ ਰੇਡੀਓ

 

 

ਸ਼ਾਇਰੀ

Happy Birthday
ਕੀਰਤਨ ਸ੍ਰੀ ਦਰਬਾਰ ਸਾਹਿਬ
ਖਬਰਾਂ ਹੁਣੇ-ਹੁਣੇ

ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਦਾ ਹੋਇਆ ਦਿਹਾਂਤ :
ਸ੍ਰੀ ਆਨੰਦਪੁਰ ਸਾਹਿਬ, 15 ਅਗਸਤ (ਜੇ.ਐਸ. ਨਿੱਕੂਵਾਲ) - ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਮੱਲ ਸਿੰਘ ਦਾ ਦਿਹਾਂਤ ਹੋ ਗਿਆ ਹੈ। ਉਹ ਮੁਹਾਲੀ ਦੇ ਇਕ ਨਿਜੀ ਹਸਪਤਾਲ 'ਚ ਜੇਰੇ ਇਲਾਜ ਸਨ। ਇਸ ਸਬੰਧੀ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਭਾਈ ਅਮਰਜੀਤ ਸਿੰਘ ਚਾਵਲਾ ਨੇ ਜਾਣਕਾਰੀ ਦਿੱਤੀ।


ਚੀਨ ਚ' ਭਿਆਨਕ ਬੱਸ ਹਾਦਸਾ, 36 ਮੌਤਾਂ :
ਹਾਂਗਕਾਂਗ 11 ਅਗਸਤ 2017(ਗਰੇਵਾਲ) - ਚੀਨ 'ਚ ਹੋਏ ਭਿਆਨਕ ਸੜਕ ਹਾਦਸੇ 'ਚ 36 ਲੋਕਾਂ ਦੀ ਮੌਤ ਹੋ ਗਈ ਹੈ ਤੇ 13 ਲੋਕ ਜ਼ਖਮੀ ਹੋਏ ਹਨ। ਇਹ ਹਾਦਸਾ ਉਸ ਵੇਲੇ ਵਾਪਰਿਆ ਜਦ ਤੇਜ ਰਫਤਾਰ ਬੱਸ ਇਕ ਸੁਰੰਗ ਵਿਚੋ ਲੰਘ ਰਹੀ ਸੀ ਤੇ ਇਹ ਬੇਕਾਬੂ ਹੋ ਕੇ ਸੁਰੰਗ ਦੀ ਦੀਵਾਰ ਨਾਲ ਟਕਰਾ ਗਈ।ਇਹ ਘਟਨਾ ਸ਼ਾਨਯੀ ਸੂਬੇ ਵਿਚ ਵਾਪਰੀ।
ਪੰਜਾਬੀ ਗਾਇਕਾ ਰੁਪਿੰਦਰ ਹਾਂਡਾ ਹਾਂਗਕਾਂਗ ਪੁੱਜੇ :
ਹਾਂਗਕਾਂਗ 28 ਜੁਲਾਈ 2017 (ਅ.ਸ.ਗਰੇਵਾਲ):- ਪੰਜਾਬੀ ਗਾਇਕਾਂ ‘ਰੁਪਿੰਦਰ ਹਾਂਡਾ’ ਹਾਂਗਕਾਂਗ ਵਿਚ ਅੱਜ ਸਵੇਰੇ ਪਹੁੰਚ ਗਏ ਹਨ।ਏਅਰ ਪੋਰਟ ਤੇ ਸਤਟੰਗ ਦੀ ਟੀਮ ਨੇ ਉਨਾਂ ਦਾ ਸੁਆਗਤ ਕੀਤਾ। ਰੁਪਿੰਦਰ ਹਾਂਡਾ ਸਤਰੰਗ ਦੇ ਸਲਾਨਾ ਤੀਆਂ ਦੇ ਮੇਲੇ ਵਿਚ ਸਾਮਲ ਹੋਣ ਲਈ ਆਏ ਹਨ ਜੋ ਕਿ ਕੱਲ 29 ਜੁਲਾਈ ਨੂੰ ਹੋਣਾ ਹੈ। ਇਸ ਮੇਲੇ ਦੀਆਂ ਸਭ ਟਿਕਟਾਂ ਪਹਿਲਾਂ ਹੀ ਵਿਕ ਚੁੱਕੀਆਂ ਹਨ ਤੇ ਹਾਂਗਕਾਂਗ ਦੀਆਂ ਬੀਬੀਆਂ ਲਈ ਇਹ ਪ੍ਰਗਰਾਮ ‘ਰੂਹ ਪੰਜਾਬ ਦੀ’ ਪਿਛਲੇ 6 ਸਾਲਾਂ ਤੋ ਲਗਾਤਾਰ ਹੋ ਰਿਹਾ ਹੈ ਜਿਸ ਵਿਚ ਸੱਤਰੰਗ ਦੇ ਨਾਲ ਬੁਟਰ ਐਸੋਸੀਏਟਸ ਹਮੇਸ਼ਾ ਹਿਸੇਦਾਰ ਰਹੇ ਹਨ। ਇਸ ਸਬੰਧੀ ਸਤਰੰਗ ਟੀਮ ਦੇ ਮੋਹਰੀ ਸ: ਕਸਮੀਰ ਸੋਹਲ ਨੇ ਸਭ ਸਹਿਯੋਗੀਆਂ ਦਾ ਧੰਨਵਾਦ ਕੀਤਾ ਤੇ ਆਸ ਕੀਤੀ ਕਿ ਇਸ ਮੇਲੇ ਦਾ ਬੀਬੀਆਂ ਪਹਿਲਾਂ ਤੋ ਵੀ ਵੱਧ ਅਨੰਦ ਮਨਣਗੀਆਂ।
ਸ਼ਿਮਲਾ ਨੇੜੇ ਭਿਆਨਕ ਸੜਕ ਹਾਦਸਾ :
ਸ਼ਿਮਲਾ ਨੇੜੇ ਭਿਆਨਕ ਸੜਕ ਹਾਦਸਾ, 30 ਮੌਤਾਂ ਦਾ ਖਦਸ਼ਾ ਸ਼ਿਮਲਾ, 20 ਜੁਲਾਈ (ਪੰਕਜ ਸ਼ਰਮਾ) - ਅੱਜ ਸਵੇਰੇ ਰਾਮਪੁਰ ਦੇ ਖਨੇਰੀ 'ਚ ਇਕ ਬੱਸ ਹਾਦਸੇ 'ਚ ਕਰੀਬ 30 ਲੋਕਾਂ ਦੇ ਮਾਰੇ ਜਾਣ ਦਾ ਖਦਸ਼ਾ ਹੈ। ਪੁਲਿਸ ਦੇ ਉੱਚ ਅਧਿਕਾਰੀ ਮੌਕੇ 'ਤੇ ਪਹੁੰਚ ਗਏ ਹਨ। ਰਾਹਤ ਤੇ ਬਚਾਅ ਕਾਰਜ ਜਾਰੀ ਹੈ। ਲਾਸ਼ਾਂ ਨੂੰ ਹਾਦਸਾਗ੍ਰਸਤ ਬੱਸ ਤੋਂ ਕੱਢਿਆ ਜਾ ਰਿਹਾ ਹੈ।
ਦੁਨੀਆ 'ਚ ਵੱਡਾ ਸਾਈਬਰ ਹਮਲਾ :
ਲੰਡਨ, 13 ਮਈ - ਇਕ ਵੱਡੇ ਵਿਸ਼ਵ ਸਾਈਬਰ ਹਮਲੇ ਨੇ ਬਰਤਾਨੀਆ ਦੇ ਸਿਹਤ ਪ੍ਰਬੰਧ ਨੂੰ ਪ੍ਰਭਾਵਿਤ ਕਰਨ ਦੇ ਨਾਲ ਅਮਰੀਕੀ ਕੌਮਾਂਤਰੀ ਕੋਰੀਅਰ ਸਰਵਿਸ ਫੈੱਡਐਕਸ ਨੂੰ ਪ੍ਰਭਾਵਿਤ ਕਰ ਦਿੱਤਾ ਹੈ। ਇਸ ਸਮੇਤ ਇਸ ਮੈਲਵੇਅਰ ਕੰਪਿਊਟਰ ਵਾਈਰਸ ਨੇ ਤਕਰੀਬਨ 100 ਦੇਸ਼ਾਂ ਦੇ ਕੰਪਿਊਟਰ ਸਿਸਟਮ ਨੂੰ ਕਿਸੇ ਨਾ ਕਿਸੇ ਢੰਗ ਨਾਲ ਪ੍ਰਭਾਵਿਤ ਕੀਤਾ ਹੈ। ਕੰਪਿਊਟਰਾਂ ਨੂੰ ਦੁਬਾਰਾ ਠੀਕ ਕਰਨ ਲਈ 300-600 ਡਾਲਰ ਦੀ ਫਿਰੌਤੀ ਮੰਗੀ ਜਾ ਰਹੀ ਹੈ।
ਖਬਰਾਂ ਹੁਣੇ-ਹੁਣੇ- ਸਾਰੀਆਂ

ਬੋਲਦੀ ਤਸਵੀਰ
(Click to Open Gallery)
** Motivational Punjabi **
Punjabi Motivational wallpapers  
Motivational

Happy Birthday
ਵਿਗਿਆਪਨ
World Punjabi Media HongKongIndians.com your advertisement Advertisement here
wws PYC

ਰੰਗਲਾ ਪੰਜਾਬ

ਬਰਬਾਦ ! ਰੰਗਲਾ ਪੰਜਾਬ ਹੋਈ ਜਾਂਦਾ ਏ ।
ਕਾਗਜ਼ਾ ’ਚ ਐਵੀਂ , ਜਿੰਦਾਬਾਦ ਹੋਈ ਜਾਂਦਾ ਏ ॥

ਲੀਡਰਾਂ ਲਿਆਤੀਆਂ ਨੇ , ਕਾਗਜ਼ੀਂ ਕਰਾਂਤੀਆਂ ,
ਹਰੀਆਂ ਤੇ ਚਿੱਟੀਆਂ ਪਤਾ ਨਹੀਂ ਕਿੰਨੇ ਭਾਂਤੀਆਂ ,
ਭਾਸ਼ਣਾਂ ’ਚ ਆਇਆ, ਇਨਕਲਾਬ ਹੋਈ ਜਾਂਦਾ ਏ ।
ਬਰਬਾਦ ਰੰਗਲਾ ਪੰਜਾਬ ……………॥

ਘਰ ਘਰ ਵਿੱਚ ਪੈਰ ਸਿਆਸਤ ਪਸਾਰ ਚੱਲੀ,
ਲੀਡਰਾਂ ਦੀ ਪਾਈ ਫੁੱਟ ਰਿਸ਼ਤੇ ਵਿਗਾੜ ਚੱਲੀ ,
ਜਣਾ ਖਣਾ ਏਥੇ , ਨੇਤਾ ਸਾਹਬ ਹੋਈ ਜਾਂਦਾ ਏ ।
ਬਰਬਾਦ ਰੰਗਲਾ ਪੰਜਾਬ……………………….॥

ਬੇ-ਰੁਜ਼ਗਾਰੀ ਲੱਕ ਪਾਹੜੂਆਂ ਦਾ ਤੋੜ ਦਿੱਤਾ ,
ਪੰਜਾਬ ਦੀ ਜਵਾਨੀ ਤਾਈਂ ਨਸ਼ਿਆਂ ’ਚ ਰੋਹੜ ਦਿੱਤਾ ,
ਮਹਿਕ ਵਿਹੂਣਾ , ਕਿਉਂ ਗੁਲਾਬ ਹੋਈ ਜਾਂਦਾ ਏ ।
ਬਰਬਾਦ ਰੰਗਲਾ ਪੰਜਾਬ ……………………॥

ਸ਼ਾਹਾ ਦਾ ਕਰਜ਼ ਕਿਰਸਾਨੀ ਤਾਈਂ ਖਾ ਗਿਆ ,
ਡੂੰਘੇ ਬੋਰ ਲਾਉਣ ਦਾ ਖਰਚ ਖੁੱਡੇ ਲਾ ਗਿਆ ,
ਖਾਦ , ਤੇਲ ਲੰਬਾ ਹੀ ਹਿਸਾਬ ਹੋਈ ਜਾਂਦਾ ਏ ।
ਬਰਬਾਦ ਰੰਗਲਾ ਪੰਜਾਬ………………………॥

ਫੋਕੀ ਸ਼ੋਹਰਤ ਨੇ ਕੀਤੇ ਵਿਆਹਾਂ ਦੇ ਖਰਚ ਵੱਡੇ ,
ਵੱਡਿਆਂ ਘਰਾਂ ਨੂੰ ਵੇਖ਼ , ਛੋਟਿਆਂ ਨੇ ਪੈਰ ਛੱਡੇ ,
ਸਾਰਿਆਂ ਦਾ ਹਾਜ਼ਮਾਂ ,ਖਰਾਬ ਹੋਈ ਜਾਂਦਾ ਏ ।
ਬਰਬਾਦ ਰੰਗਲਾ ਪੰਜਾਬ………………………॥
6. ਮੋਬਾਇਲ ਫੋਨ ਆਇਆ , ਨਾਲ ਇਸ਼ਕ ਕਰਾਂਤੀ ਲਿਆਇਆ
ਪਿੰਡ ਪਿੰਡ ਹੀਰਾਂ ਅਤੇ ਰਾਂਝਿਆਂ ਦਾ ਹੜ੍ਹ ਆਇਆ ,
ਇੱਜ਼ਤਾਂ ਦਾ ਘਾਣ , ਬੇ-ਹਿਸਾਬ ਹੋਈਂ ਜਾਂਦਾ ਏ ।
ਬਰਬਾਦ ਰੰਗਲਾ ਪੰਜਾਬ…………………..॥
7. ਵੋਟਾਂ ਵਾਲੀ ਰਾਜਨੀਤੀ ਨੇਤਾ ਸਾਡੇ ਕਰੀਂ ਜਾਂਦੇ ,
ਦੋਵੇਂ ਧਿਰਾਂ ਇੱਕੋ ,ਦੋਸ਼ ਆਪਸ ’ਚ ਮੜ੍ਹੀ ਜਾਂਦੇ ,
ਜਨਤਾ ਨਾ ਬੁੱਝੇ , ਕੀਹਨੂੰ ਲਾਭ ਹੋਈ ਜਾਂਦਾ ਏ ।
ਬਰਬਾਦ ਰੰਗਲਾ ਪੰਜਾਬ………………………॥

ਜਰਨੈਲ ਘੁਮਾਣ - Mobil no.  +91-98885-05577

**************************

ਅਪਣੀ ਮਾਂ ਬੋਲੀ ਦਾ ਜੋ ਦਿਲੋ ਸਤਿਕਾਰ ਕਰਦੇ ਨੇ

ਬਾਣੀਏ ਦਿਮਾਗ ਨਾਲ, ਜੱਟ ਜੋਰ ਨਾਲ ਮਾਰ ਕਰਦੇ ਨੇ,
ਬੇਗੈਰਤ ਪਿੱਠ ਤੇ, ਸੂਰਮੇ ਹਿੱਕ ਤੇ ਵਾਰ ਕਰਦੇ ਨੇ,
ਕਰਕੇ ਚੁਗਲੀਆਂ ਰਾਈ ਦਾ ਪਹਾੜ ਬਣਾਉਂਦੇ ਜੋ
ਪੱਲੇ ਕੱਖ ਨੀ ਹੁੰਦਾ ਜੋ ਲੋਕ ਗੱਲਾਂ ਹਜਾਰ ਕਰਦੇ ਨੇ,
ਕੱਚੇ ਡੋਰਾਂ ਦੇ ਰਿਸ਼ਤੇ ਅੱਧਵਿਚਕਾਰ ਤੁੜਵਾ ਬੈਂਦੇ ਨੇ
ਅੱਖਾਂ ਮੀਚ ਕੇ ਜੋ ਅਪਣੇ ਸੱਜਣ ਤੇ ਏਤਬਾਰ ਕਰਦੇ ਨੇ,
ਸੱਚੀ ਮੁਹੱਬਤ ਵਾਲੇ ਲਾਰੇ ਨੂੰ ਵਾਅਦਾ ਸਮਝ ਲੈਂਦੇ ਨੇ
ਆਖਰੀ ਸਾਹਾਂ ਤੱਕ ਉਸਦੇ ਆਉਣ ਦਾ ਇੰਤਜਾਰ ਕਰਦੇ ਨੇ,
ਜੱਗ ਤੇ ਉਨਾ ਪੰਜਬੀਆਂ ਦੀ ਹੀ ਪਹਿਚਾਣ ਬਣਦੀ ਏ
ਅਪਣੀ ਮਾਂ ਬੋਲੀ ਦਾ ਜੋ ਦਿਲੋ ਸਤਿਕਾਰ ਕਰਦੇ ਨੇ
-----------ਬੇਨਾਮ--------

ਗਗਨ
-ਸਤਵਿੰਦਰ ਕੌਰ ਸੱਤੀ (ਕੈਲਗਰੀ)-

ਗਗਨ ਗਗਨ ਮੇ ਉਡਤੇ ਚਲੂ। ਤਬੀਂ ਤੋਂ ਦਾਨਾ ਪਾਨੀ ਚੂਗੂ।
ਜਨਮ ਜਨਮ ਕਾ ਹਿਸਾਬ ਕਰੂ। ਇਸੀ ਗਗਨ ਕੇ ਨੀਚੇ ਮਰੂ।

ਗਗਨ ਸਾਡੇ ਸਾਰਿਆ ਦੇ ਉਪਰ ਹੁੰਦਾ।
ਮੀਹ ਪਿਛੋਂ ਅਸਮਾਨ ਚਿੱਟਾ ਚੱਮਕਦਾ।
ਗਗਨ ਸੋਹਣਾ ਨੀਲ ਦਰਿਆ ਲੱਗਦਾ।
ਸਾਨੂੰ ਉਹੀ ਸਾਡਾ ਪਿਆਰਾ ਰੱਬ ਲੱਗਦਾ।
ਗਗਨ ਵਿੱਚ ਦਿਨੇ ਸੂਰਜ ਚਾਨਣ ਦਿੰਦਾਂ।
ਰਾਤ ਨੂੰ ਤਾਰਿਆ ਚੰਦ ਨਾਲ ਚੰਮਕਦਾ।
ਟਿਮਟਿਉਂਦੇ ਤਾਰਿਆਂ ਨਾਲ ਝਿਲਮਿਲਾਉਂਦਾ।
ਚੰਦ ਦੀ ਚਾਦਨੀ ਵਿੱਚ ਹੋਰ ਨਿਖਰ ਆਉਂਦਾ।
ਗਗਨ ਥੱਮਿਆਂ ਕਿੱਸ ਨੇ ਦਿਖਾਈ ਨਹੀਂ ਦਿੰਦੀ।
ਉਸ ਨੂੰ ਹਰ ਇੱਕ ਬੰਦਾ ਉਪਰ ਵਾਲਾਂ ਕਹਿੰਦਾ।
ਜੋਂ ਹਰ ਇੱਕ ਨੂੰ ਆਪਣੀ ਛੱਤ ਥੱਲੇ ਲੁਕੋਂਉਂਦਾ।
ਉਹਦਾ ਅੰਤ ਕਿਤੇ ਸਾਨੂੰ ਨਜ਼ਰ ਨਹੀਂ ਆਉਂਦਾ।
ਗਗਨ ਤਾਂ ਸਭ ਨੂੰ ਬੁੱਕਲ ਵਿੱਚ ਲੁਕੋਂਉਂਦਾ।
ਉਹਦੀ ਮਹਿਰ ਦਾ ਖਿਆਲ ਨਹੀਂ ਆਉਂਦਾ।
ਸਤਵਿੰਦਰ ਗਗਨ ਦੇ ਜੋਂ ਉਡਾਰੀਆਂ ਲਾਉਂਦਾ।
ਉਹੀ ਅਜ਼ਾਦ ਪੰਛੀ ਆਪ ਨੂੰ ਕਹਾਉਂਦਾ।

***************************************

ਮਿੱਟੀ
-ਸਤਵਿੰਦਰ ਕੌਰ ਸੱਤੀ (ਕੈਲਗਰੀ)-

ਮਾਟੀ ਬੜੀ ਲੱਗਤੀ ਪਿਆਰੀ। ਮਾਟੀ ਪੇ ਮੈਂ ਵਾਰੀ, ਮੈਂ ਵਾਰੀ।
ਮਾਟੀ ਹਮਾਰੀ ਮਾਂ ਪਿਆਰੀ। ਮਾਟੀ ਕੀ ਦਿਆਂ ਪੇ ਮੈਂ ਵਾਰੀ।

ਮਿੱਟੀ ਸਭ ਤੋਂ ਨੀਵੀਂ ਹੁੰਦੀ। ਮਿੱਟੀ ਪੈਰਾਂ ਥੱਲੇ ਰਹਿੰਦੀ।
ਮਿੱਟੀ ਗੋਦ ਵਿੱਚ ਖਿੱਡਾਂਉਦੀ। ਮਿੱਟੀ ਖਾਣ ਨੂੰ ਅੰਨ ਦਿੰਦੀ।
ਮਿੱਟੀ ਗੰਧ ਆਪਣੇ ਵਿੱਚੇ ਦੱਫ਼ਨੌਦੀ। ਅੰਤ ਨੂੰ ਆਪਣੇ ਵਿੱਚ ਮਿਲਾਉਂਦੀ।
ਸਤਵਿੰਦਰ ਦੀ ਜਦੋਂ ਮਿੱਟੀ ਮਰਦੀ। ਤਾਂ ਮਿੱਟੀ ਨਾਲ ਮਿੱਟੀ ਮਿਲਦੀ।
ਮੱਟੀ ਦੇਸ ਦਾ ਪਿਆਰ ਦਿੰਦੀ। ਮਿੱਟੀ ਦੇਸ਼ ਦੀ ਸੁਰਮੇ ਪੈਂਦਾ ਕਰਦੀ।
ਮਿੱਟੀ ਦੀ ਮਹਿਕ ਵਿੱਚ ਖਿੱਚ ਹੁੰਦੀ। ਤਾਂਹੀ ਨਾਲ ਆਪਣੇ ਮਿਲਾਉਂਦੀ।
ਮਿੱਟੀ ਬਿੰਦੇ ਬਿੰਦੇ ਝਾੜਾਂ, ਮਿੱਟੀ ਨੂੰ ਇਧਰੋਂ ਉਧਰੋਂ ਝਾੜਾ।
ਹੱਥਾਂ ਪੈਰਾਂ ਨੂੰ ਮਿੱਟੀ ਤੋਂ ਬੱਚਾਵਾਂ। ਮਿੱਟੀ ਤੇ ਡਿਗਿਆਂ ਨਾਂ ਖਾਵਾਂ।
ਮਿੱਟੀ ਕੋਲੋਂ ਤੰਗ ਆ ਜਾਵਾਂ। ਅੰਤ ਮਿੱਟੀ ਦੀ ਗੋਦ ਵਿੱਚ ਸੌਂ ਜਾਵਾਂ।

*****************************

ਕੁੜੀਆਂ..... ਕੀ ਬੱਸਾਂ?????


ਗੀਤਕਾਰਾਂ ਨੂੰ ਕਲਾਕਾਰਾਂ ਨੂੰ, ਮੇਰੀ ਬੇਨਤੀ ਹੈ ਅਦਾਕਾਰਾਂ ਨੂੰ,
ਮਸ਼ਹੂਰ ਹੋਣ ਦੀ ਖਾਤਿਰ ਨਾ ਤੁਸੀਂ ਆਪਣਾ ਉੱਲੂ ਲੋਟ ਕਰੋ,
ਕੁੜੀਆਂ ਨੂੰ ਦਰਜਾ ਬੱਸਾਂ ਦਾ, ਦੇਣ ਵਾਲਿਓ ਉੱਚੀ ਸੋਚ ਕਰੋ....
ਇਹ ਧੀਆਂ ਦੇਸ਼ ਪੰਜਾਬ ਦੀਆਂ ਨੇ, ਕੁਝ ਤੇ ਯਾਰੋ ਹੋਸ਼ ਕਰੋ,
ਕੁੜੀਆਂ ਨੂੰ ਦਰਜਾ ਬੱਸਾਂ ਦਾ, ਦੇਣ ਵਾਲਿਓ ਉੱਚੀ ਸੋਚ ਕਰੋ....
 
ਵੇਸ਼ਵਾਵਾਂ-ਬਦਚਲਣਾਂ ਜਾਂ ਕੁਝ ਹੋਰ ਵਿਖਾਉਣਾ ਚਾਹੁੰਦੇ ਹੋ?
ਪੰਜਾਬ ਦੀਆਂ ਸਭ ਕੁੜੀਆਂ ਨੂੰ ਤੁਸੀਂ ਕੀ ਦਰਸਾਉਣਾ ਚਾਹੁੰਦੇ ਹੋ?
ਅਸੀਂ ਕੀ ਲਿਖਿਆ? ਕੀ ਗਾਉਂਦੇ ਹਾਂ? ਯਾਰੋ ਸ਼ਰਮ ਤਾਂ ਮਾੜੀ ਮੋਟ ਕਰੋ,
ਕੁੜੀਆਂ ਨੂੰ ਦਰਜਾ ਬੱਸਾਂ ਦਾ, ਦੇਣ ਵਾਲਿਓ ਉੱਚੀ ਸੋਚ ਕਰੋ....
 
ਸੁਣਨ ਵਾਲੇ ਸਭ ਸਰੋਤਿਆਂ ਨੂੰ ਜੇਕਰ ਸੋਝੀ ਆ ਜਾਵੇ,
ਕੀ ਮਜਾਲ ਹੈ ਇਹਨਾਂ ਗਾਇਕਾਂ ਦੀ, ਕੋਈ ਗੀਤ ਐਹੋ ਜਿਹਾ ਗਾ ਜਾਵੇ,
ਐਹੋ ਜਿਹੇ ਗਾਣੇ ਗਾਉਣਿਆਂ ਨੂੰ, ਨਾਂ ਭੁੱਲਕੇ ਕਦੇ ਸਪੋਟ ਕਰੋ,
ਕੁੜੀਆਂ ਨੂੰ ਦਰਜਾ ਬੱਸਾਂ ਦਾ, ਦੇਣ ਵਾਲਿਓ ਉੱਚੀ ਸੋਚ ਕਰੋ....
 
ਡੇਰੇਦਾਰ ਪਾਖੰਡੀਆਂ ਮੂਹਰੇ ਲੀਡਰ ਜਾਂਦੇ ਮੂਤੀ ਕਿਉਂ?
ਸ਼ੇਰਾਂ ਤੋਂ ਭੇਡਾਂ ਬਣ ਚੱਲੇ, ਇਹ ਆਵਾ ਜਾਂਦਾ ਊਤੀ ਕਿਉਂ?
ਕਰਨੀ ਹੀ ਜੇ ਚਾਹੁੰਦੇ ਹੋ, ਮਾੜੇ ਪ‌ਰਬੰਧ 'ਤੇ ਚੋਟ ਕਰੋ,
ਕੁੜੀਆਂ ਨੂੰ ਦਰਜਾ ਬੱਸਾਂ ਦਾ, ਦੇਣ ਵਾਲਿਓ ਉੱਚੀ ਸੋਚ ਕਰੋ....
 
ਸਾਡੇ ਘੁੱਗ ਵਸਦੇ ਪੰਜਾਬ ਤਾਂਈ, ਇਹ ਲੀਡਰ ਲੁੱਟ ਕੇ ਖਾ ਰਹੇ ਨੇ,
ਕਿਸਾਨ-ਮਜ਼ਦੂਰ ਦੀ ਮਿਹਨਤ ਨੂੰ, ਇਹ ਜੇਬਾਂ ਦੇ ਵਿੱਚ ਪਾ ਰਹੇ ਨੇ,
ਭਰਿਸ਼ਟ ਹੋਏ ਇਹਨਾਂ ਲੀਡਰਾਂ ਦੀ ਆਉ ਰਲ-ਮਿਲ ਫੱਟੀ ਪੋਚ ਧਰੋ,
ਕੁੜੀਆਂ ਨੂੰ ਦਰਜਾ ਬੱਸਾਂ ਦਾ, ਦੇਣ ਵਾਲਿਓ ਉੱਚੀ ਸੋਚ ਕਰੋ....
 

ਤੂੰ ਪਰਗਟ ਕੀ ਸੁਲਝਾਲੇਂਗਾ ਇਸ ਉਲਝੇ ਤਾਣੇ-ਬਾਣੇ ਦਾ?
ਜੇ "ਓਹ" ਦੇਵੇ ਤਾਂ ਅਕਲ ਆਊ, ਤੇਰਾ ਫਾਇਦਾ ਨਹੀਂ ਸਮਝਾਣੇ ਦਾ,
ਜੀਹਣੇ ਅੰਤ ਸਹਾਈ ਹੋਣਾ ਹੈ, ਬੱਸ ਮਨ ਵਿੱਚ ਓਹਦੀ ਓਟ ਧਰੋ,
ਕੁੜੀਆਂ ਨੂੰ ਦਰਜਾ ਬੱਸਾਂ ਦਾ, ਦੇਣ ਵਾਲਿਓ ਉੱਚੀ ਸੋਚ ਕਰੋ....
ਇਹ ਧੀਆਂ ਦੇਸ਼ ਪੰਜਾਬ ਦੀਆਂ ਨੇ, ਕੁਝ ਤੇ ਯਾਰੋ ਹੋਸ਼ ਕਰੋ,
ਕੁੜੀਆਂ ਨੂੰ ਦਰਜਾ ਬੱਸਾਂ ਦਾ, ਦੇਣ ਵਾਲਿਓ ਉੱਚੀ ਸੋਚ ਕਰੋ....।।।।

ਪਰਗਟ ਸਿੰਘ ਰਾਮੂੰਵਾਲਾ ਜਲਾਲ ਕਾ(ਹਾਂਗਕਾਂਗ)

****************************

ਉੱਚੀ ਮਾਰ ਆਵਾਜ਼

   
ਜੋ ਗੱਲਾਂ ਰਾਜ ਕਾਕੜਾ ਕਹਿ ਗਿਆ, ਜਣਾ-ਖਣਾ ਨੀ ਕੋਈ ਕਹਿ ਸਕਦਾ,
ਟੱਕਰ ਸਿੱਧੀ ਜ਼ੁਲਮ ਦੇ ਨਾਲ ਯਾਰੋ, ਕੋਈ ਮਾਈ ਦਾ ਲਾਲ ਹੀ ਲੈ ਸਕਦਾ,
ਰਾਮੂੰਵਾਲੀਆ ਵੀ ਜਾਣੇ ਕੀ ਇਨਾਮ ਇਹਦਾ?
ਸੱਚ ਬੋਲ ਕੇ ਮਰਨਾ ਵੀ ਪੈ ਸਕਦਾ....
ਸੱਚ ਬੋਲ ਕੇ ਮਰਨਾ ਵੀ ਪੈ ਸਕਦਾ....
 
ਸੱਚ ਦੀ ਇਹੇ ਆਵਾਜ਼ ਵੀਰਿਆ, ਰੁਕੇ ਨਾਂ ਹੈ ਫ਼ਰਿਆਦ ਵੀਰਿਆ,
ਆਪੇ ਰੱਖੂ ਲਾਜ ਵੀਰਿਆ, ਸ਼ਹੀਦਾਂ ਦਾ ਸਿਰਤਾਜ,
ਦੋਸਤਾ ਉੱਚੀ.... ਉੱਚੀ ਮਾਰ ਆਵਾਜ਼,
ਦੋਸਤਾ ਉੱਚੀ....
ਸੁੱਤੇ ਲੰਮੀਆਂ ਤਾਣ ਪੰਜਾਬੀ, ਸ਼ਾਇਦ ਪੈਣ ਇਹ ਜਾਗ,
ਦੋਸਤਾ ਉੱਚੀ.... ਉੱਚੀ ਮਾਰ ਆਵਾਜ਼,
ਦੋਸਤਾ ਉੱਚੀ....
 
ਭਾਰਤ ਮਾਂ ਮਤਰੇਈ ਸਾਡੀ, ਮੂੰਹ 'ਚੋਂ ਟੁੱਕੜ ਖੋਹਵੇ ਡਾਹਢੀ,
ਗੁਲਾਮਾਂ ਵਾਂਗੂੰ ਰਹਿਣ ਪੰਜਾਬੀ, ਭਾਵੇਂ ਮੁਲਕ ਆਜ਼ਾਦ,
ਦੋਸਤਾ ਉੱਚੀ.... ਉੱਚੀ ਮਾਰ ਆਵਾਜ਼,
ਦੋਸਤਾ ਉੱਚੀ....
 
ਅਸੀਂ ਆਜ਼ਾਦੀ ਲੈ ਕੇ ਦਿੱਤੀ, ਇਹਨਾਂ ਵੇਖੋ ਕਦਰ ਕੀ ਕੀਤੀ,
ਅੱਤਵਾਦ ਦੀ ਲਾ ਕੇ ਫੀਤੀ, ਦਿੱਤਾ ਖੂਬ ਖਿਤਾਬ,
ਦੋਸਤਾ ਉੱਚੀ.... ਉੱਚੀ ਮਾਰ ਆਵਾਜ਼,
ਦੋਸਤਾ ਉੱਚੀ....
 
ਦਿਨ-ਦਿਹਾੜੇ ਡਾਕੇ ਪੈਗੇ, ਪਾਣੀ ਤੇਰਾ ਖੋਹ ਕੇ ਲੈਗੇ,
ਪੰਜਾਬ ਤੇਰੀਆਂ ਜੜਾਂ 'ਚ ਬਹਿਗੇ, ਤੇਰੇ ਗਵਾਂਢੀ ਰਾਜ,
ਦੋਸਤਾ ਉੱਚੀ.... ਉੱਚੀ ਮਾਰ ਆਵਾਜ਼,
ਦੋਸਤਾ ਉੱਚੀ....
 
ਟਾਂਡੇ ਰਹਿਗੇ ਖਾ ਗੇ ਛੱਲੀਆਂ, ਫਿਰੇ ਪੰਜਾਬ ਵਜਾਉਂਦਾ ਟੱਲੀਆਂ,
ਚੋਰਾਂ ਦੇ ਨਾਲ ਕੁੱਤੀਆਂ ਰਲੀਆਂ, ਕੌਣ ਸੁਣੇ ਫਰਿਆਦ?
ਦੋਸਤਾ ਉੱਚੀ.... ਉੱਚੀ ਮਾਰ ਆਵਾਜ਼,
ਦੋਸਤਾ ਉੱਚੀ....
 
ਸੂਰਮਿਓ ਸਰਦਾਰੋ ਨਿੱਤਰੋ, ਆਪਣੀ ਕਿਸਮਤ ਆਪੇ ਚਿਤਰੋ,
ਹੱਥ ਵਿਖਾਏ ਬਿਨਾਂ ਨਾ ਮਿੱਤਰੋ, ਆਉਣਾ ਵੈਰੀ ਬਾਜ,
ਦੋਸਤਾ ਉੱਚੀ.... ਉੱਚੀ ਮਾਰ ਆਵਾਜ਼,
ਦੋਸਤਾ ਉੱਚੀ....
 
ਸਮਝ ਲਵੋ ਵੈਰੀ ਦੀਆਂ ਚਾਲਾਂ, ਪੰਜਾਬ ਵਾਸਤੇ ਬਣਜੋ ਢਾਲਾਂ,
ਸਾਡਿਆਂ ਵੱਡਿਆਂ ਘਾਲੀਆਂ ਘਾਲਾਂ, ਇਹ ਬਣ ਗਏ ਨਵਾਬ,
ਦੋਸਤਾ ਉੱਚੀ.... ਉੱਚੀ ਮਾਰ ਆਵਾਜ਼,
ਦੋਸਤਾ ਉੱਚੀ....
 
ਬਾਂਹ ਕੌਮ ਦੀ ਫੜੋ ਜਵਾਨੋ, ਉੱਠ ਗੁਰਬਾਣੀ ਪੜੋ੍ ਜਵਾਨੋ,
ਨਸ਼ਾ ਕੋਈ ਨਾਂ ਕਰੋ ਜਵਾਨੋ, ਜੇ ਰਹਿਣਾ ਆਬਾਦ,
ਦੋਸਤਾ ਉੱਚੀ.... ਉੱਚੀ ਮਾਰ ਆਵਾਜ਼,
ਦੋਸਤਾ ਉੱਚੀ....
 
ਕਾਹਤੋਂ ਫਿਰਦੇ ਹੱਥ ਫੈਲਾਈ, ਕਿਹੜਾ ਜਾਣੇ ਪੀੜ ਪਰਾਈ,
ਆਪੇ ਜੋਰ ਕਰੋ ਅਜਮਾਈ, ਚਿੜੀ ਤੋਂ ਬਣਜੋ ਬਾਜ,
ਦੋਸਤਾ ਉੱਚੀ.... ਉੱਚੀ ਮਾਰ ਆਵਾਜ਼,
ਦੋਸਤਾ ਉੱਚੀ....
 
ਸਿੱਖ ਤਾਂ ਵਿੱਚ ਆਰਾਮ ਖੋਹ ਗਿਆ, ਜ਼ਾਲਮ ਬੇ-ਲਗਾਮ ਹੋ ਗਿਆ,
ਟਿੱਡੀਆਂ ਨੂੰ ਜ਼ੁਕਾਮ ਹੋ ਗਿਆ, ਕਰਦੀਆਂ ਬਹੁਤ ਖਰਾਬ,
ਦੋਸਤਾ ਉੱਚੀ.... ਉੱਚੀ ਮਾਰ ਆਵਾਜ਼,
ਦੋਸਤਾ ਉੱਚੀ....
 
ਦੁੱਖਾਂ ਤੇ ਭੁੱਖਾਂ ਨੇ ਮਾਰੇ, ਕਰਜੇ ਹੇਠਾਂ ਪਏ ਲਿਤਾੜੇ,
ਟਾਇਰ ਗਲਾਂ ਵਿੱਚ ਪਾ-ਪਾ ਸਾੜੇ, ਲਊਗਾ ਕੌਣ ਹਿਸਾਬ?
ਦੋਸਤਾ ਉੱਚੀ.... ਉੱਚੀ ਮਾਰ ਆਵਾਜ਼,
ਦੋਸਤਾ ਉੱਚੀ....
 
ਟਾਈਟਲਰ ਨੂੰ ਗੱਡੀ ਚਾੜੋ੍, ਸੱਜਣ ਵਰਗੇ ਚੁਣ-ਚੁਣ ਮਾਰੋ,
ਕੌਮ ਦੇ ਸਿਰ ਤੋਂ ਕਰਜ ਉਤਾਰੋ, ਬਣ ਸੁੱਖੇ-ਮਹਿਤਾਬ,
ਦੋਸਤਾ ਉੱਚੀ.... ਉੱਚੀ ਮਾਰ ਆਵਾਜ਼,
ਦੋਸਤਾ ਉੱਚੀ....
 
ਸੁੱਤੀ ਜੇ ਜ਼ਮੀਰ ਨਾ ਜਾਗੀ, ਅਜੇ ਵੀ ਜੇ ਨਾਂ ਮੋੜੀ ਭਾਜੀ,
ਇਤਿਹਾਸ ਦਾ ਪੰਨਾ ਹੋਜੂ ਦਾਗੀ, ਜਿਸ 'ਤੇ ਸਾਨੂੰ ਨਾਜ,
ਦੋਸਤਾ ਉੱਚੀ.... ਉੱਚੀ ਮਾਰ ਆਵਾਜ਼,
ਦੋਸਤਾ ਉੱਚੀ....
 
ਰਾਮੂੰਵਾਲੀਆ ਪਰਗਟ ਆਖੇ, ਦਿੱਲੀ ਰੱਖਣਾ ਚਾਹੇ ਦਬਾ ਕੇ,
ਜੇ ਨਾਂ ਅੱਜ ਵੀ ਕਰੇ ਖੜਾਕੇ, ਇਤਿਹਾਸ ਮੰਗੂ ਜਵਾਬ,
ਦੋਸਤਾ ਉੱਚੀ.... ਉੱਚੀ ਮਾਰ ਆਵਾਜ਼,
ਦੋਸਤਾ ਉੱਚੀ....
ਸੁੱਤੇ ਲੰਮੀਆਂ ਤਾਣ ਪੰਜਾਬੀ, ਸ਼ਾਇਦ ਪੈਣ ਇਹ ਜਾਗ,
ਦੋਸਤਾ ਉੱਚੀ.... ਉੱਚੀ ਮਾਰ ਆਵਾਜ਼,
ਦੋਸਤਾ ਉੱਚੀ....
 
ਪਰਗਟ ਸਿੰਘ "ਰਾਮੂੰਵਾਲਾ ਜਲਾਲ ਕਾ" (ਹਾਂਗਕਾਂਗ)

********************

ਪੁਰਾਣੇ ਸੰਦਾਂ ਦੀ ਪੁਕਾਰ
ਅਤੇ ਪੁਰਾਤਨ ਵਿਰਸਾ

1. ਰੋਇਆ ਮਾਰ ਦੁਹੱਤੜ ਗੱਡਾ
ਮੈਂ ਸੀ ਸਭ ਸੰਦਾਂ ਤੋਂ ਵੱਡਾ,
ਮੇਰਾ ਖੋਲ਼ੇ ਦੇ ਵਿੱਚ ਅੱਡਾ,
ਬੱਗੀਆਂ ਅੰਦਰ ਖੜੀਆਂ ਨੇ,
ਧੰਨ ਏ ਮੇਰਾ ਜਿਗਰਾ ਬਾਰਸ਼ਾਂ ਉੱਪਰ ਵਰੀਆਂ ਨੇ।

2. ਰੋਇਆ ਮਾਰ ਦੁਹੱਤੜ ਖੱਦਰ,
ਆਪਾਂ ਗੱਲ ਕਰਾਂਗੇ ਪੱਧਰ
ਪੈਟਾਂ ਪਾ ਕਸ ਲਏ ਕਸਬੱਧਰ,
ਲੋਕੀ ਬੜੇ ਸ਼ੌਕੀਨ ਨੇ।
ਝੁੱਲ ਦੋੜਿਆਂ ਜੋਗੇ ਕਰਤੇ,ਚੰਦਰੀ ਟੈਰਾਲੀਨ ਨੇ।

3. ਖੇਤਾਂ ਦੇ ਵਿੱਚ ਖੂਹ ਕੁਰਲਾਉਂਦਾ,
ਤੜਕੇ ੳੱੇੁਠਕੇ ਸੀ ਜੱਟ ਵਾਉਂਦਾ
ਮੈਂ ਸੀ ਮੁਫਤ ਮੁਫਤ ਕੰਮ ਆੳਂੁਦਾ,
ਕਦਰ ਘਟਾਤੀ ਬੋਰਾਂ ਨੇ।
ਮੇਰੇ ਜੱਟ ਸਾਥੀ ਨੂੰ ਲੁੱਟ ਲਿਆ, ਇੰਜਣ ਬਿਜਲੀ ਚੋਰਾਂ ਨੇ।

4. ਸਾਈਕਲ ਖੂੰਜੇ ਲੱਗਿਆ ਝਾਕੇ,
ਭਰਾਵੋ ਮਾੜੇ ਬਣ ਗਏ ਆਪੇ,
ਮੋਟਰ ਸਾਈਕਲ ਚੰਗਾ ਜਾਪੇ,
ਜ੍ਹੇੜਾ ਫੂਕੇ ਨੋਟਾਂ ਨੂੰ।
ਮੈਨੁੰ ਲੂਣ ਬਰਾਬਰ ਕਰਤਾ,ਸ਼ਰਮ ਨਹੀ ਆਉਂਦੀ ਲੋਕਾਂ ਨੂੰ।

5. ਰੇਡੀਉ ਰੋ ਰੋ ਕੇ ਕੁਰਲਾਉਂਦਾ,
ਮੈਂ ਹਰ ਥਾਂ ਦੀ ਖਬਰ ਸੁਣਾੳਂੁਦਾ
ਫਿਰ ਵੀ ਲੋਕਾਂ ਮਨ ਨਹੀ ਭਾਉਂਦਾ,
ਕਿਉਂ ਘੱਟ ਗਾਣੇ ਆਉਂਦੇ ਐ।
ਜ੍ਹੇੜਾ ਘਰ ਖਰਚੇ ਦਾ ਬਣ ਗਿਆ, ਲੋਕੀ ਟੇਪ ਵਜਾਉਂਦੇ ਐ,

6. ਚੁੱਲਾ ਭੁੱਭਾਂ ਮਾਰ ਕੇ ਰੋਇਆ,
ਖਬਰੈ ਕੀ ਬੁੜੀਆਂ ਨੂੰ ਹੋਇਆ
ਮੇਰਾ ਅਸਲੋਂ ਧੋਣਾ ਧੋਇਆ,
ਛੱਡਿਆ ਲਿੱਪਣ ਪੋਚਣ ਤੋਂ ।
ਹੀਟਰ ਗੋਬਰ ਗੈਂਸ ਲਵਾ ਲਏ, ਐਂਵੇ ਹੀ ਬਿਨ ਸੋਚਣ ਤੋਂ।

7. ਨਲਕਾ ਰੋ ਰੋ ਦੇਵੇ ਦੁਹਾਈਆਂ,
ਲੋਕੀ ਹੋ ਗਏ ਵਾਂਗ ਸ਼ੁਦਾਈਆਂ
ਟੂਟੀਆਂ ਕੀ ਸਰਕਾਰ ਲੁਆਈਆਂ,
ਮੈਨੂੰ ਬੋਕੀ ਪਾਉਂਦੇ ਨਾ।
ਪਾਣੀ ਗਰਮ ਪੀਣ ਨੂੰ ਦੇਵਾਂ, ਫਿਰ ਵੀ ਮਨ ਸਮਝਾਉਂਦੇ ਨਾਂ ।

8. ਮੱਝਾਂ ਮੂੰਹ ਬਲਦਾਂ ਦੇ ਭੰਨਣ,
ਕਿੱਲੇ ਪੱਟਣ ਖੜੀਆਂ ਰੰਭਣ,
ਚੱਲੀ ਕੀ ਕੰਬਾਈਨ ਦੁਕੱਮਣ,
ਪੱਠਾ ਜਾਂਦਾ ਰੂੜੀ ਨੂੰ।
ਅਸੀਂ ਵਿੱਚ ਹਰੇ ਦੇ ,ਤਰਸ ਤਰਸ ਮਰ ਜਾਈਏ ਤੂੜੀ ਨੂੰ।

9. ਦੇਖੋ ਬਲਦ ਚਾਂਗਰਾਂ ਪਾੳਂਦੇ,
ਹੱਸ ਕੇ ਗੀਤ ਖੁਸ਼ੀ ਦੇ ਗਾਉਂਦੇ
ਦੇਖੋ ਟਰੈਕਟਰ ਜੱਟ ਚਲਾੳਂਦੇ,
ਕਰੀ ਤਰੱਕੀ ਸੈਨਾ ਨੇ ।
ਛੁੱਟ ਗਈ ਜਾਨ ਫਲੇ ਤੋ ਸਾਡੀ ,ਵੱਡਣੀ ਕਣਕ ਕੰਬਾਈਨਾਂ ਨੇ।

10. ਕਰਦਾ ਜੋ ਜ੍ਹੀਦੇ ਮਨ ਭਾਉਂਦੈ,
ਹਰ ਕੋਈ ਅੱਗੇ ਵਧਣਾ ਚਾਹੁੰਦੈ
ਗਿਆਂਨੀ ਮਨ ਜੋ ਗੱਲ ਸਮਝਾਉਂਦੈ ,
ਆ ਗਏ ਦਿਨ ਬਰਬਾਦੀ ਦੇ।
ਛੱਡ ਕੇ ਧਰਮ ਸਿੱਖਣ ਅੰਗਰੇਜੀ , ਬਣਕੇ ਪੁੱਤ ਪੰਜਾਬੀ ਦੇ।

ਸੁਖਮੰਦਰ ਸਿੰਘ (ਹਾਂਗਕਾਂਗ)

*************************

"ਇਤਿਹਾਸ ਜ਼ੁਬਾਨੀ ਚੇਤੇ ਨਾਂ"

ਅਸੀਂ ਭੁੱਲਗੇ ਆਪਣੇ ਵਿਰਸੇ ਨੂੰ,ਗਏ ਮਤਲਬ ਦੇ ਬਣ ਯਾਰ ਅਸੀਂ,
ਨਾਂ ਹਿੰਦੂ ਏਥੇ ਕੋਈ ਹੋਣਾ ਸੀ, ਨਾਂ ਹੁੰਦੇ ਅੱਜ ਸਰਦਾਰ ਅਸੀਂ,
ਗੁਰੂ ਗੋਬਿੰਦ ਸਿੰਘ ਪਰਿਵਾਰ ਸਾਰਾ, ਜੇ ਲਾਉਂਦੇ ਕੌਮ ਦੇ ਲੇਖੇ ਨਾ,
ਸਾਨੂੰ ਫਿਲਮ ਕਹਾਣੀਆਂ ਚੇਤੇ ਨੇ, ਇਤਿਹਾਸ ਜ਼ੁਬਾਨੀ ਚੇਤੇ ਨਾਂ..

ਕੱਲ ਦੇ ਜੰਮੇ ਵੀ ਦੱਸ ਦਿੰਦੇ, ਨਾਮ ਫਿਲਮ ਦੇ ਕਲਾਕਾਰਾਂ ਦੇ,
ਝੱਟ ਦੱਸ ਦਿੰਦੇ ਭਾਵੇਂ ਪੁੱਛ ਵੇਖੋ, ਨਾਮ ਕਿਰਕਟ ਦੇ ਸਟਾਰਾਂ ਦੇ,
ਜੋ ਸਾਡੀ ਖਾਤਰ ਵਾਰ ਗਏ, ਆਪਣੀ ਜਿੰਦਗਾਨੀ ਚੇਤੇ ਨਾਂ,
ਸਾਨੂੰ ਫਿਲਮ ਕਹਾਣੀਆਂ ਚੇਤੇ ਨੇ, ਇਤਿਹਾਸ ਜ਼ੁਬਾਨੀ ਚੇਤੇ ਨਾਂ..

ਬੰਦਾ ਸਿੰਘ ਕੌਣ?ਕੌਣ ਨਲੂਆ ਸੀ?ਕੌਣ ਸ਼ਾਮ ਸਿੰਘ ਅਟਾਰੀ ਸੀ?
ਕੌਣ ਮਹਾਰਾਜਾ ਰਣਜੀਤ ਸਿੰਘ?ਜੀਹਣੇ ਕਾਬੁਲ ਤੱਕ ਬਾਜੀ ਮਾਰੀ ਸੀ,
ਬਾਬਾ ਦੀਪ ਸਿੰਘ ਸ਼ਹੀਦ ਜਿਹੇ, ਯੋਧੇ ਲਾਸਾਨੀ ਚੇਤੇ ਨਾਂ,
ਸਾਨੂੰ ਫਿਲਮ ਕਹਾਣੀਆਂ ਚੇਤੇ ਨੇ, ਇਤਿਹਾਸ ਜ਼ੁਬਾਨੀ ਚੇਤੇ ਨਾਂ..

ਕੀ ਜਿਉਣਾ ਓਹਨਾਂ ਕੌਮਾਂ ਨੇ, ਜਿੰਨਾਂ ਦੇ ਕੋਲ ਸ਼ਹੀਦ ਨਹੀਂ,
ਜਿਹੜੀ ਕੌਮ ਸ਼ਹੀਦਾਂ ਨੂੰ ਭੁੱਲ ਜਾਵੇ, ਓਹਦੇ ਵਰਗੀ ਕੋਈ ਬਦ-ਨਸੀਬ ਨਹੀਂ,
ਮਾਵਾਂ ਨੇ ਟੋਟੇ ਪੁੱਤਰਾਂ ਦੇ, ਬਣਾ ਲਏ ਗਲ ਦੀ ਗਾਨੀ ਚੇਤੇ ਨਾਂ,
ਸਾਨੂੰ ਫਿਲਮ ਕਹਾਣੀਆਂ ਚੇਤੇ ਨੇ, ਇਤਿਹਾਸ ਜ਼ੁਬਾਨੀ ਚੇਤੇ ਨਾਂ..

ਰੰਗਾਂ ਭਰੀ ਇਸ ਦੁਨੀਆਂ 'ਚ, ਕਈ ਜੰਮਦੇ ਤੇ ਕਈ ਮਰ ਜਾਦੇਂ,
ਨਾਮ ਅਮਰ ਰਹੇ ਸਦਾ ਓਹਨਾਂ ਦਾ, ਜੋ ਕੌਮ ਦੇ ਲਈ ਕੁਝ ਕਰ ਜਾਦੇਂ,
ਨਾਮ ਜੱਗ 'ਤੇ ਪੁੱਤਰਾਂ ਨਾਲ ਰਹੂ, ਵਿੱਚ ਰਹੀਏ ਏਸ ਭੁਲੇਖੇ ਨਾਂ,
ਸਾਨੂੰ ਫਿਲਮ ਕਹਾਣੀਆਂ ਚੇਤੇ ਨੇ, ਇਤਿਹਾਸ ਜ਼ੁਬਾਨੀ ਚੇਤੇ ਨਾਂ..

ਨਾਂ ਮੁਰਾਦ ਬੀਮਾਰੀ ਨਸ਼ਿਆਂ ਨੇ, ਸਾਡੇ ਰੰਗਲੇ ਪੰਜਾਬ ਨੂੰ ਖਾ ਲਿਆ ਏ,
ਡੁੱਬਦਿਆਂ ਨੂੰ ਸਹਾਰਾ ਤਿਣਕੇ ਦਾ, ਕਿਤੋਂ ਆ ਜਾ ਭਿੰਡਰਾਂਵਾਲਿਆ ਵੇ,
ਭੁੱਬ ਨਿਕਲੂ ਕੌਮ ਦੀ ਨਸ਼ਿਆਂ 'ਚ, ਰੁਲ ਰਹੀ ਜਵਾਨੀ ਵੇਖੇਂ ਤਾਂ,
ਸਾਨੂੰ ਫਿਲਮ ਕਹਾਣੀਆਂ ਚੇਤੇ ਨੇ, ਇਤਿਹਾਸ ਜ਼ੁਬਾਨੀ ਚੇਤੇ ਨਾਂ..

ਅਸੀਂ ਭੁੱਖੇ ਹਾਂ ਬੱਸ ਚੌਧਰ ਦੇ, ਨਹੀਂ ਕੌਮ ਦੀ ਲੈਂਦੇ ਸਾਰ ਅਸੀਂ,
ਸਾਰ ਲੈਣੀ ਕੀਹਣੇ ਉੱਚ ਆਹੁਦਿਆਂ 'ਤੇ, ਬਿਠਾਏ ਕੌਮ ਦੇ ਅੱਜ ਗਦਾਰ ਅਸੀਂ,
ਜੋ ਕੌਮ ਦੀ ਭਰੇ ਬਾਜ਼ਾਰਾਂ 'ਚ, ਕਰ ਰਹੇ ਨੀਲਾਮੀ ਚੇਤੇ ਨਾਂ,
ਸਾਨੂੰ ਫਿਲਮ ਕਹਾਣੀਆਂ ਚੇਤੇ ਨੇ, ਇਤਿਹਾਸ ਜ਼ੁਬਾਨੀ ਚੇਤੇ ਨਾਂ..

ਇਹ ਸਿੰਘ ਨੇ ਬਾਜ਼ਾਂ ਵਾਲੇ ਦੇ, ਜਿੰਨਾਂ ਨਾਲ ਪੰਗਾ ਪਾ ਲਿਆ ਓਏ,
ਨਹੀਂ ਗੈਰਤ ਸਾਡੀ ਮਰੀ ਅਜੇ, ਰਹੀਂ ਤਕੜਾ ਡੇਰੇ ਵਾਲਿਆ ਓਏ,
ਜੀਹਣੇ ਸਿੱਖ ਕੌਮ ਨਾਲ ਟੱਕਰ ਲਈ, ਗਏ ਬਖਸ਼ੇ ਹਰਾਮੀ ਏਥੇ ਨਾਂ,
ਸਾਨੂੰ ਫਿਲਮ ਕਹਾਣੀਆਂ ਚੇਤੇ ਨੇ, ਇਤਿਹਾਸ ਜ਼ੁਬਾਨੀ ਚੇਤੇ ਨਾਂ..

ਕਮਲੇਸ਼ ਅਹੀਰ ਸਾਡੇ ਗੁਰੂਆਂ ਨੂੰ, ਕਹਿੰਦੀ ਕਰ ਕੇ ਗਏ ਕੁਝ ਨਵਾਂ ਨਹੀਂ,
ਕੀ ਕੀਤੈ?ਬੀਬਾ ਦੱਸਾਂਗੇ, ਆ ਲੈਣ ਦੇ ਆਇਆ ਸਮਾਂ ਨਹੀਂ,
ਜਣਾ-ਖਣਾ ਸਿੱਖੀ ਤੇ ਗੁਰੂਆਂ ਦੀ, ਕਰਦਾ ਬਦਨਾਮੀ ਚੇਤੇ ਨਾਂ,
ਸਾਨੂੰ ਫਿਲਮ ਕਹਾਣੀਆਂ ਚੇਤੇ ਨੇ, ਇਤਿਹਾਸ ਜ਼ੁਬਾਨੀ ਚੇਤੇ ਨਾਂ..

ਧਰਮ ਬਚਾਵਣ ਲਈ ਜੀਹਦਾ, ਗੁਰੂ ਨੌਵੇਂ ਜਿੰਦਗੀ ਵਾਰ ਗਏ,
ਓਹੀ, ਧਰਮ ਮਿਟਾਵਣ ਲਈ ਸਾਡਾ, ਸਾਡੇ 'ਤੇ ਕਰਦੇ ਵਾਰ ਰਹੇ,
ਪਰਗਟ ਨੇ ਅੱਜ ਤੱਕ ਦੁਨੀਆਂ 'ਤੇ, ਐਸੇ ਨਾਂ-ਸ਼ੁਕਰੇ ਵੇਖੇ ਨਾਂ,
ਸਾਨੂੰ ਫਿਲਮ ਕਹਾਣੀਆਂ ਚੇਤੇ ਨੇ, ਇਤਿਹਾਸ ਜ਼ੁਬਾਨੀ ਚੇਤੇ ਨਾਂ..

pargat

ਪਰਗਟ ਸਿੰਘ "ਰਾਮੂੰਵਾਲਾ ਜਲਾਲ ਕਾ"(ਹਾਂਗਕਾਂਗ)
00852-60673861

 

******************************************

ਖ਼ੁਰਾਫਾਤ

ਹਰ ਸ਼ਹਿਰ ਵਿੱਚ
ਢਹੇ ਘਰ ਤੇ ਉੱਧੜੀਆਂ ਸੜਕਾਂ
ਵੇਖ ਕੇ ਰੱਬ ਵੀ ਸੋਚਣ ਲੱਗਾ।
ਇਹ ਬਾਂਦਰ ਦਾ ਪੁੱਤਰ
ਬੜਾ ਸਿਆਂਣਾ ਨਿਕਲਿਆ
ਜਦੋਂ ਵੀ ਤੇ ਜਿੱਥੇ ਵੀ
ਭੀੜ ਵਧ ਜਾਂਦੀ ਹੈ
ਦੀਵਾਰਾਂ ਢਾਹ ਕੇ ਰਾਹ ਮੋਕਲੇ ਕਰ ਦਿੰਦਾ ਹੈ!
ਰੱਬ ਕੋਲ ਵੀ ਬਹੁਤ ਸ਼ਿਕਾਇਤਾਂ ਸਨ
ਦਿਲਾਂ ਵਿੱਚ ਜਾਮ ਲੱਗਣ ਦੀਆਂ
ਤੇ ਦਿਮਾਗ ਦੇ ਭਾਰ ਨਾਲ ਬਹਿ ਜਾਣ ਦੀਆਂ
ਤੇ ਅਖੀਰ ਰੱਬ ਨੇ ਵੀ ਮਿਸਤਰੀ ਬੁਲਾ ਲਏ,
ਦਿਲ ਤੇ ਦਿਮਾਗ਼ ਦੀ ਮੁਰੰਮਤ ਸ਼ੁਰੂ ਹੋ ਗਈ ;
ਦੋਵੇ ਬਕਸੇ ਖਾਲੀ ਕਰ ਦਿੱਤੇ ਗਏ,
ਤੇ ਦੋਵਾਂ ਵਿੱਚ ਅੱਠ ਜੀ-ਬੀ ਦੀਆਂ
ਚਿੱਪਾਂ ਫਿੱਟ ਕਰ ਦਿੱਤੀਆ ਗਈਆਂ।
ਹੁਣ ਨਾ ਇਹ ਦਿਲ ਥੱਕਦਾ ਹੈ ਨਾ ਇਹ ਦਿਮਾਗ਼!

ਖ਼ੁਰਾਫਤਾਂ ਜ਼ਿੰਦਾਬਾਦ!

js Anand

ਡਾ. ਜੇ.ਐਸ.ਆਨੰਦ
ਪ੍ਰਿਸੀਪਲ ਡੀ ਏ ਵੀ ਕਾਲਜ ਬਠਿੰਡਾ

********************************************

"ਸਾਰੇ ਪੰਜਾਬੀਆਂ ਨੂੰ ਮੇਰੀ ਹੱਥ ਜੋੜ ਕੇ ਬੇਨਤੀ"

ਮੇਰੀ ਅਰਜ ਸੁਣੋ ਪੰਜਾਬੀਓ ਤੁਸੀਂ ਬੋਲੋ ਵਿੱਚ ਪੰਜਾਬੀ ਦੇ,
ਇਹ ਬੋਲ ਪਿਆਰੇ ਮਿੱਠੇ ਜਿਹੇ ਨੇ ਬੋਲੇ ਮਾਂ ਅਸਾਡੀ ਦੇ,
ਮੇਰੀ ਅਰਜ ਸੁਣੋ ਪੰਜਾਬੀਓ ਤੁਸੀਂ ਬੋਲੋ ਵਿੱਚ ਪੰਜਾਬੀ ਦੇ....
 
ਅੱਜ ਵਿੱਚ ਪੰਜਾਬੀ ਗੱਲ ਕਰਦੇ ਤਾਂ ਹੇਠੀ ਹੁੰਦੀ ਮਹਿਸੂਸ ਥੋਨੂੰ,
ਇਤਿਹਾਸ ਨੇ ਕਰਨਾ ਮੁਆਫ਼ ਨਹੀਂ, ਇਹ ਮਹਿੰਗਾ ਪਊ ਸਲੂਕ ਥੋਨੂੰ,
ਕਿਉਂ ਮਾਂ ਭਾਸ਼ਾ ਤੋਂ ਮੂੰਹ ਮੋੜੇ? ਏਹਦੇ ਵਿੱਚ ਕੀ ਦੱਸੋ ਖਰਾਬੀ ਏ?
ਮੇਰੀ ਅਰਜ ਸੁਣੋ ਪੰਜਾਬੀਓ ਤੁਸੀਂ ਬੋਲੋ ਵਿੱਚ ਪੰਜਾਬੀ ਦੇ....
 
ਅੱਜ "Use" ਹਾਂ ਕਰਦੇ ਚੀਜ਼ਾਂ ਨੂੰ, ਕਿਉਂ ਅਸੀਂ "ਵਰਤਣੋ" ਹਟ ਗਏ ਹਾਂ?
"Sunday-Monday" ਜਿਹੇ ਸ਼ਬਦਾਂ ਨੂੰ, ਅਸੀਂ ਤੋਤੇ ਵਾਗੂੰ ਰਟ ਗਏ ਹਾਂ,
ਅੰਗਰੇਜੀ ਸ਼ਬਦਾਂ ਦਾ ਜ਼ਹਿਰ ਜਿਹਾ ਨਾਂ ਘੋਲੋ ਵਿੱਚ ਪੰਜਾਬੀ ਦੇ,
ਮੇਰੀ ਅਰਜ ਸੁਣੋ ਪੰਜਾਬੀਓ ਤੁਸੀਂ ਬੋਲੋ ਵਿੱਚ ਪੰਜਾਬੀ ਦੇ....
 
ਸਰਘੀ ਤੇ ਲੌਢੇ "ਸਮੇਂ" ਤਾਈਂ,ਅੱਜ 'ਕੱਲੇ "Time" ਨੇ ਖਾ ਲਿਆ ਏ,
"ਤਾਈ-ਮਾਸੀ-ਭੂਆ" ਰਿਸ਼ਤਿਆਂ ਨੂੰ, 'ਕੱਲੀ "Aunti" ਨੇ ਦਬਾ ਲਿਆ ਏ,
ਜੇ ਹੋ ਸਕਦਾ ਤਾਂ ਸਾਂਭ ਲਉ ਇਹ ਰਿਸ਼ਤੇ ਭੈਣ-ਭਰਾਜੀ ਦੇ,
ਮੇਰੀ ਅਰਜ ਸੁਣੋ ਪੰਜਾਬੀਓ ਤੁਸੀਂ ਬੋਲੋ ਵਿੱਚ ਪੰਜਾਬੀ ਦੇ....
 
ਛੱਡ ਦਿਉ ਸ਼ਬਦ "Promise" ਨੂੰ ਤੇ ਪੰਜਾਬੀ ਵਿੱਚ ਇਕਰਾਰ ਕਰੋ,
ਪੰਜਾਬੀ ਵਿੱਚ ਹੀ ਦੋਸਤੋ, ਨਾਲ ਬੱਚਿਆਂ ਲਾਡ-ਪਿਆਰ ਕਰੋ,
ਭੇਤ ਦਿਲਾਂ ਦੇ ਖੋਲ੍ਣੇ ਤਾਂ ਤੁਸੀਂ ਖੋਲੋ੍ ਵਿੱਚ ਪੰਜਾਬੀ ਦੇ,
ਮੇਰੀ ਅਰਜ ਸੁਣੋ ਪੰਜਾਬੀਓ ਤੁਸੀਂ ਬੋਲੋ ਵਿੱਚ ਪੰਜਾਬੀ ਦੇ....
 
ਜੀਅ-ਸਦਕੇ ਪੜਾ੍ਉ ਬੱਚਿਆਂ ਨੂੰ, ਜਿਹੜੀ ਵੀ ਭਾਸ਼ਾ ਪੜਾ੍ਉਣੀ ਏ,
ਪਰ ਕਿਰਪਾ ਕਰਕੇ ਧਿਆਨ ਦਿਉ, ਥੋਨੂੰ ਸਿਰੇ ਦੀ ਗੱਲ ਸੁਣਾਉਣੀ ਏ,
ਮਾਂ ਛੱਡ ਕੇ, ਮਾਸੀ ਪੂਜਣ ਵਿੱਚ, ਮੈਨੂੰ ਦੱਸ ਦਿਉ ਕਿਹੜੀ ਪਾਡੀ ਜੇ?
ਮੇਰੀ ਅਰਜ ਸੁਣੋ ਪੰਜਾਬੀਓ ਤੁਸੀਂ ਬੋਲੋ ਵਿੱਚ ਪੰਜਾਬੀ ਦੇ....
 
ਨਾਂ ਪਾਣੀ ਸਿਰ ਤੋਂ ਲੰਘਿਆ ਨਾਂ ਕੁਝ ਵਿਗੜਿਆ ਡੁੱਲੇ੍ ਬੇਰਾਂ ਦਾ,
ਨਹੀਂ ਸਿਆਣੇ ਕਹਿੰਦੇ ਹੱਥ ਆਉਂਦਾ, ਹੱਥੋਂ ਲੰਘਿਆ ਵੇਲਾ ਕੇਰਾਂ ਦਾ,
ਆਓ ਰਲ-ਮਿਲ ਪੁੱਟੀਏ ਦੋਸਤੋ, ਮੁੱਢ ਬੱਝੇ ਜੋ ਬਰਬਾਦੀ ਦੇ,
ਮੇਰੀ ਅਰਜ ਸੁਣੋ ਪੰਜਾਬੀਓ ਤੁਸੀਂ ਬੋਲੋ ਵਿੱਚ ਪੰਜਾਬੀ ਦੇ....
 
ਛੱਡ ਰਾਮੂੰਵਾਲਾ ਪਿੰਡ ਆਪਣਾ, ਭਾਵੇਂ ਹਾਂਗਕਾਂਗ ਵਿੱਚ ਰਹਿੰਦਾ ਹਾਂ,
ਮੈਨੂੰ ਮਾਣ ਪੰਜਾਬੀ ਹੋਣੇ ਦਾ, ਇਹ ਹਿੱਕ ਤਾਣ ਕੇ ਕਹਿੰਦਾ ਹਾਂ,
ਇਸ ਕਰਕੇ ਹੀ ਮਾਂ ਭਾਸ਼ਾ ਦਾ, ਅੱਜ ਪਰਗਟ ਬਣਿਆ ਲਾਗੀ ਏ,
ਮੇਰੀ ਅਰਜ ਸੁਣੋ ਪੰਜਾਬੀਓ ਤੁਸੀਂ ਬੋਲੋ ਵਿੱਚ ਪੰਜਾਬੀ ਦੇ....
 
ਪਰਗਟ ਸਿੰਘ "ਰਾਮੂੰਵਾਲਾ ਜਲਾਲ ਕਾ" (ਹਾਂਗਕਾਂਗ),
0085260673861

 

 

*************************************

ਆਦਮੀ ਦੀ ਗੱਲ ਕਦੇ ਆਦਮੀ ਤੋਂ ਛੁਪਦੀ ਨਈਂ।
ਆਖਿਰ ਨੂੰ ਭੇਦ ਖੁੱਲ ਜਾਂਦੈ ਹਰ ਗੱਲ ਦਾ।
ਲ਼ੁਕਦਾ ਨਈਂ ਪਾਪ ਭਾਵੇਂ ਕਰੀਏ ਯਤਨ ਲੱਖ।
ਝੂਠਿਆਂ ਦਾ ਚੇਹਰਾ ਨਹੀਂ ਸੱਚਿਆਂ ਚ ਰਲਦਾ।
ਵੱਡੇ ਵੱਡੇ ਠੱਗ ਇੱਕ ਦਿਨ ਠੱਗੇ ਜਾਂਵਦੇ ਨੇਂ।
ਸਭ ਥਾਈਂ ਜਾਦੂ ਨਈਂ ਮਦਾਰੀਆਂ ਦਾ ਚੱਲਦਾ।
ਸਭ ਤੋਂ ਹੈਰਾਨਗੀ ਦੀ ਗੱਲ ਵੇਖ ਬ੍ਰਹਮਦੇਵ।
ਮੂਰਖ ਮਨੁੱਖ ਪਰਮਾਤਮਾਂ ਨੂੰ ਛੱਲਦਾ।
ਕਸ਼ਟ ਕਲੇਸ ਸਾਡੇ ਕਰਮਾਂ ਦਾ ਫਲ ਸਾਰੇ।
ਆਪ ਸਿਰ ਝੱਲੀਏ ਕਿਸੇ ਨੂੰ ਵਿੱਚ ਪਾਈਏ ਨਾਂ।
ਇੱਕੋ ਜਿਹੇ ਦਿਨ ਸਦਾ ਰਹਿੰਦੇ ਨਾਂ ਮਨੁੱਖ ਉੱਤੇ।
ਧੀਰਜ ਨਾਂ ਛੱਡੀਏ ਕਦੇ ਵੀ ਘਬਰਾਈਏ ਨਾਂ।
ਬਿਪਤਾ ਦਾ ਸਮਾਂ ਸਮਾਂ ਹੁੰਦਾ ਹੈ ਪ੍ਰੀਖਿਆ ਦਾ।
ਦੇਦੀਏ ਪ੍ਰਾਣ ਪਰ ਧਰਮ ਗਵਾਈਏ ਨਾਂ।
ਜੰਮਣ ਤੇ ਮਰਣ ਦਾ ਮਹਾਨ ਦੁੱਖ ਬ੍ਰਹਮਦੇਵ।
ਜਪੋ ਜਗਦੀਸ਼ ਕੇ ਦੁਬਾਰਾ ਧੋਖਾ ਖਾਈਏ ਨਾਂ।

ਗਿਆਨੀ ਸੁਖਮੰਦਰ ਸਿੰਘ (ਹਾਂਗਕਾਂਗ)

*******************************************************

ਸੱਚੀ ਸੁੱਚੀ ਬਾਣੀ ਮਿੱਠੀ ਬੋਲੀਏ ਪ੍ਰੇਂਮ ਨਾਲ।
ਕੌੜੀ ਗੱਲ ਆਖ ਨਾਂ ਕਿਸੇ ਦਾ ਦਿਲ ਡੰਗੀਏ।
ਮੰਨੀਏ ਸ਼ਰਮ ਲੱਖ ਵਾਰ ਕੰਮਾਂ ਮਾੜਿਆਂ ਦੀ।
ਹਰੀ ਜਸ ਗਾੳਂੁਦੇ ਨਾਂ ਕਿਸੇ ਤੋਂ ਕਦੇ ਸੰਗੀਏ
ਲਾਲ ਨੀਲੇ ਚਿੱਟੇ ਕਾਲੇ ਪੀਲਿਆਂ ਦੇ ਵਿੱਚ ਕੀ ਹੈ।
ਰੰਗਣੈ ਜੇ ਰੰਗ ਤਾਂ ਪ੍ਰੇਮ ਰੰਗ ਰੰਗੀਏ।
ਮਿਥਿਆ ਪਦਾਰਥ ਕੀ ਮੰਗਣੇ ਬ੍ਰਹਮਦੇਵ।
ਦਾਤੇ ਕੋਲੋਂ ਭਿੱਖਿਆ ਪ੍ਰੇਂਮ ਦੀ ਹੀ ਮੰਗੀਏ।ਗਿਆਨੀ

Sukhmander Singh

ਸੁਖਮੰਦਰ ਸਿੰਘ (ਹਾਂਗਕਾਂਗ)

 


Home | Terms & conditions | Advertisement | ਜਰੂਰੀ ਸੂਚਨਾਂ | © Punjabi Chetna. All Rights Reserved
Managed by GreAtwal Solutions

VPOweb's Hit Counter