|
||||||||||||||||||||||||||
|
||||||||||||||||||||||||||
|
ਖੁੰਢ ਚਰਚਾ ... |
|
||||||||||||||||||||||||
|
ਸੂਰਜ ਪੂਰੇ ਜੋਬਨ ਤੇ ਸੀ ।ਨੰਬਰਦਾਰ ਜੈਲਾ ਕਾਹਲੀ ਕਾਹਲੀ ਕਦਮਾਂ ਨਾਲ ਸਮੁੰਦਰ ਵਾਲੇ ਗਰਾਉਂਡ ਦੇ ਗੇਟ ਨਂੂੰ ਪਾਰ ਰਿਹਾ ਇੰਜ ਲੱਗਦਾ ਸੀ ਜਿਵੇਂ ਕੋਈ ਸਕੂਲ ਜਾਣ ਵਾਲਾ ਬੱਚਾ ਸਕੂਲੋ ਲੇਟ ਹੋ ਗਿਆ ਹੋਵੇ।
“ਕਿਉ ਬਈ ਨੰਬਰਦਾਰਾ ਜਾ ਆਇਆ ਬੱਚਿਆਂ ਦੇ ਸਕੂਲ਼”। ਆਉਂਦੇ ਨੰਬਰਦਾਰ ਨੂੰ ਬੰਤ ਮੱਦੋ ਨੇ ਪੁੱਛਿਆ। “ਕਾਹਦਾ ਜਾਣਾ ਸਕੂਲ, ਸਾਲੀ ਸਮਝ ਪੈਦੀ ਨਹੀਂ ਕਦੇ ਕੇ ਜੀ ਤੋ ਪੀ ਵਿੱਚ ਹੋ ਗਿਆ, ਕਦੇ ਪੀ 6 ਤੋਂ ਫੋਮ 1 ਵਿੱਚ ਹੋ ਗਿਆ”। ਨੰਬਰਦਾਰ ਨੇ ਥੱਕੇ ਜਿਹੇ ਨੇ ਜੁਆਬ ਦਿੱਤਾ। “ਗੱਲ ਤੇਰੀ ਸੋਲਾਂ ਆਨੇ ਸੱਚ ਹੈ, ਸਾਡੇ ਟਾਇਮ ਹੁੰਦਾ ਸੀ ਇੱਕ ਵਾਰੀ ਸਕੂਲ ਛੱਡ ਆਉਦੇ ਸੀ ਫਿਰ ਆਪਦੇ ਆਪ ਹੀ ਵਾਪਸ ਆੳਂੁਦੇ ਸੀ”।ਪੈਰਾਂ ਭਾਰ ਬੈਠੇ ਕਿੱਲੀ ਵਾਲੇ ਨੇਬੇ ਨੇ ਦਾੜੀ ਖੁਰਕਦੇ ਨੇ ਕਿਹਾ। “ਤਾਂ ਹੀ ਤਾਂ ਸਾਲੀਓ ਡੀ ਸੀ ਲੱਗੇ ਹੋਏ ਹੋ”। ਅਖਬਾਰ ਪੜਦੇ ਕਾਮਰੇਡ ਬਿੱਕਰ ਤੋ ਰਿਹਾ ਨਾ ਗਿਆ, ਜੋ ਉਹਨਾ ਦੀਆ ਗੱਲਾਂ ਸੁਣ ਰਿਹਾ ਸੀ। “ਕਾਮਰੇਟਾ, ਓਡੇ-ਓਡੇ ਜੁਆਕ ਨਹੀਂ ਹੁੰਦੇ ਜਿੱਡੇ ਜਿੱਡੇ ਇਹਨਾ ਦੇ ਬਸਤੇ ਹੋ ਜਾਂਦੇ ਹਨ”।ਨਾ ਹਾਰ ਮੰਨਣ ਦੇ ਰੌਅ ਵਿੱਚ ਨੇਬਾ ਬੋਲਿਆ। “ਗੱਲ ਸੁਣ ਨੇਬਿਆ ਸਕੂਲ਼ ਦਾ ਮੁੰਹ ਤੂੰ ਨਹੀਂ ਦੇਖਿਆ ਗੱਲਾਂ ਛੱਡਦਾ ਬੀਬੋ ਨੈਣ ਵਾਂਗੂ” ਬੰਤ ਬੁੱਟਰ ਵਾਲਾ ਨੇਬੇ ਨੂੰ ਖਿੱਝ ਕੇ ਬੋਲਿਆ। “ਜੁਆਕ ਤਾਂ ਕਾਮਰੇਡਾ ਤੁਹਾਡੇ ਵੀ ਪੜਦੇ ਹਨ। ਮਸਲਾ ਕੀ ਹੈ ਜਰਾ ਤਫਸੀਲ ਨਾਲ ਸਮਝਾਓ, ਕਿਉ ਸੱਦਦੇ ਆ ਸਕੂਲ”। ਬੁੱਟਰ ਵਾਲੇ ਬੰਤ ਨੇ ਕਾਮਰੇਡ ਬਿੱਕਰ ਵੱਲ ਦੇਖਦੇ ਹੋਏ ਪੁੱਛਿਆ। ਕਾਮਰੇਡ ਨੇ ਗਲ਼ਾ ਸਾਫ ਕਰਦੇ ਹੋਏ ਨੇ ਕਿਹਾ, “ਗੱਲ ਇਹ ਹੈ ਕਿ ਇਥੋਂ ਦੀ ਪੜ੍ਹਾਈ ਦਾ ਸਿਸਟਮ ਹੋਰ ਹੈ। ਪਹਿਲਾ ਹੁੰਦੀ ਹੈ ਕੇ ਜੀ ਕਲਾਸ, ਫਿਰ ਪ੍ਰਾਇਮਰੀ, ਫਿਰ ਹੁੰਦੀ ਹੈ ਸੈਕੰਡਰੀ ਅਤੇ ਫਿਰ ਯੁਨੀਵਰਸਿਟੀ। ਵੇਸੈ ਪੰਜਾਬ ਵਿੱਚ ਵੀ ਹੁਣ ਕੁਛ ਇਹੋ ਜਿਹਾ ਹੀ ਸਿਸਟਮ ਹੋ ਗਿਆ ਹੈ”। ਸਾਰੇ ਕਾਮਰੇਡ ਦੀ ਗੱਲ ਇਸ ਤਰ੍ਹਾਂ ਸੁਣ ਰਹੇ ਸਨ ਜਿਵੇਂ ਮਾਸਟਰ ਦੀ ਗੱਲ ਸਕੂਲ਼ ਦੇ ਬੱਚੇ। “ਕਾਮਰੇਟਾ ਕਾਹਨੂੰ ਮੱਥਾ ਮਾਰਦਾ ਇਹ ਸਾਡੇ ਦਿਮਾਗ ਵਿੱਚ ਨਹੀਂ ਵੜਨੀ ਤੇਰੀ ਬੂਨੀਵਰਸਿਟੀ” ਨੇਬੇ ਨੇ ਅਕੇਵਾਂ ਜਿਹਾ ਮੰਨਦੇ ਨੇ ਕਿਹਾ। “ਚੁੱਪ ਕਰ ੳੇੁਏ ਬੂਬਨਿਆ ਸਾਧਾ, ਤੈਥੋ ਚੁੱਪ ਨਹੀਂ ਰਹੀਂਦਾ। ਤੇਰਾ ਅੱਗਾ ਨ੍ਹੀ ਪਿੱਛਾ ਨ੍ਹੀ ਛੜਾ ਤੂੰ ਹੈਗਾ, ਤੂੰ ਭੋਲੇ ਪੜਾਉਣੇ ਆ ਜਿਹੜੀ ਤੇਰੇ ਦਿਮਾਗ ਵਿੱਚ ਵੜੇ”। ਨੰਬਰਦਾਰ ਖਿੱਝ ਕੇ ਨੇਬੇ ਨੂੰ ਪੈ ਗਿਆ। “ਹਾਂ ਬਿੱਕਰ ਸਿਆਂ ਹੁਣ ਤੁਸੀਂ ਦੱਸੋ ਕੀ ਸਿਸਟਮ ਹੁੰਦਾ ਹੈ ਪੜਾਈ ਦਾ ਇਥੇ”। ਨੰਬਰਦਾਰ ਨੇ ਨੇਬੇ ਵਾਲੇ ਪਾਸੇ ਤੋ ਵਿਹਲਾ ਹੋ ਕੇ ਕਾਮਰੇਡ ਨੂੰ ਮੁਖਾਤਿਬ ਹੁੰਦੇ ਹੋਏ ਨੇ ਪੁੱਛਿਆ। ਬਿੱਕਰ ਕਾਮਰੇਡ ਆਪਣੀ ਦਾੜੀ ਤੇ ਹੱਥ ਫੇਰਦਾ ਹੋਇਆ ਬੋਲਿਆ, “ਬਾਈ ਗੱਲ ਇਸ ਤਰਾਂ ਹੈ ਪਹਿਲਾਂ ਬੱਚੇ ਨੂੰ ਕੇ ਜੀ ਕਲਾਸ ਵਿੱਚ ਉਠਣਾ ਬੈਠਣਾ ਸਿੱਖਾਇਆ ਜਾਂਦਾ ਹੈ। ਫਿਰ ਬੱਚੇ ਨੂੰ ਪ੍ਰਾਇਮਰੀ ਸਕੂਲ ਵਾਸਤੇ ਫਾਰਮ ਦਿੰਦੇ ਹਨ। ਉਹਦੇ ਵਿੱਚ ਸਕੂਲ ਦੀ ਚੋਣ ਕਰਨੀ ਹੁੰਦੀ ਹੈ। ਜਦੋਂ ਪ੍ਰਾਇਮਰੀ ਦੀਆਂ ਛੇ ਕਲਾਸਾਂ ਕਰ ਜਾਂਦਾ ਹੈ।ਫਿਰ ਉਹਦੇ ਵਾਸਤੇ ਸੈਕੰਡਰੀ ਸਕੂਲ ਦੀ ਚੋਣ ਕਰਨੀ ਹੁੰਦੀ ਹੈ। ਇਥੇ ਬੱਚਿਆਂ ਦੀ ਪੜਾਈ ਪ੍ਰਤੀ ਸੁਚੇਤ ਹੋਣ ਦੀ ਲੋੜ ਹੈ। ਕਈ ਵਾਰ ਨਿੱਕੀ ਜਿਹੀ ਕੀਤੀ ਹੋਈ ਲਾਪ੍ਰਵਾਹੀ ਦਾ ਖਿਆਜਾ ਬਹੁਤ ਵੱਡਾ ਭੁਗਤਣਾ ਪੈਦਾ ਹੈ”। “ਉਹ ਕਿਸ ਤਰਾਂ ਕਾਮਰੇਡਾ”? ਜੈਲੇ ਨੰਬਰਦਾਰ ਨੇ ਗੌਰ ਨਾਲ ਪੁਛਿਆ। ਕਾਮਰੇਡ ਨੇ ਗੱਲ ਸ਼ੁਰੂ ਕਰਦਿਆਂ ਕਿਹਾ,“ਪੁਰਾਣੀ ਕਹਾਵਤ ਹੈ ਕਿ ਲੇਖ ਪਿਛੋਂ ਲਿਖੇ ਹੁੰਦੇ ਹਨ ਪਰ ਕੁਛ ਗੱਲਾਂ ਬੰਦੇ ਦੇ ਆਪਣੇ ਬੱਸੇ ਵੀ ਹੁੰਦੀਆਂ ਹਨ। ਕਈ ਮਾਪੇ ਗੌਰ ਨਹੀਂ ਕਰਦੇ ਸਕੂਲਾਂ ਦੀ ਚੋਣ ਵਾਰੇ, ਬੱਚੇ ਆਪਣੇ ਆਪ ਹੀ ਪੜ-ਪੁੜ ਜਾਂਦੇ ਹਨ।ਸਕੂਲ ਦਾ ਮਹੌਲ ਚੰਗਾ ਨਹੀਂ ਹੁੰਦਾ ਬੱਚਾ ਗਲਤ ਸੰਗਤ ਪੈ ਕੇ ਨਸ਼ਿਆ ’ਚ ਗੁਲਤਾਨ ਹੋ ਜਾਂਦਾ ਹੈ।ਜਦ ਮਾਪਿਆਂ ਨੂੰ ਪਤਾ ਲੱਗਦਾ ਹੈ ਉਦੋ ਵਕਤ ਹੱਥੋ ਨਿਕਲ ਚੁੱਕਾ ਹੁੰਦਾ ਹੈ”। “ਫਿਰ ਤੁਰ ਪੈਂਦੇ ਹਨ ਇੰਡੀਆ ਨੂੰ ਬੇਗਾਨੀ ਧੀ ਦੀ ਜਿੰਦਗੀ ਬਰਬਾਦ ਕਰਨ ਕਿ ਜਲਦੀ ਵਿਆਹ ਕਰ ਦੇਈਦੇ ਸ਼ਇਦ ਸੁਧਰ ਜੁ ਗਾ” ਬੁੱਟਰ ਵਾਲੇ ਬੰਤ ਨੇ ਪੂਰੀ ਗੱਲ ਧਿਆਨ ਨਾਲ ਸੁਣਦਿਆਂ ਜੋਸ਼ ਨਾਲ ਕਿਹਾ। “ਫਿਰ ਕਾਮਰੇਡਾ ਦੱਸ ਹੁਣ ਕੀਤਾ ਕੀ ਜਾ ਸਕਦਾ ਹੈ ਇਹ ਦਾ ਹੱਲ ਕੀ ਹੈ” ਜੈਲੇ ਨੰਬਰਦਾਰ ਨੇ ਫਿਕਰਮੰਦ ਹੁੰਦਿਆਂ ਪੁੱਛਿਆ। “ਦੋਸਤੋ ਗੱਲ ਕੁਛ ਇਸ ਤਰਾਂ ਕਿ ਵੈਸੇ ਕਿਸਮਤ ਦੀ ਗੱਲ ਵੀ ਹੁੰਦੀ ਆ ਕਈਆਂ ਦੇ ਬੱਚੇ ਬਿਨਾ ਗੌਰ ਤੋ ਹੀ ਪੜ ਜਾਂਦੇ ਹਨ ਕਈਆਂ ਦੇ ਪੂਰੀ ਗੌਰ ਹੋਣ ਦੇ ਬਾਵਜੂਦ ਵੀ ਵਿਗੜ ਜਾਂਦੇ ਹਨ, ਪਰ ਫਿਰ ਵੀ ਕੁਛ ਗੱਲਾਂ ਦੀ ਗੌਰ ਕਰਨੀ ਚਾਹੀਦੀ ਹੈ।ਜਿਵੇਂ ਬੱਚੇ ਵਾਸਤੇ ਪ੍ਰਇਮਰੀ 6 ਦੇ ਸ਼ੁਰੂ ਵਿੱਚ ਹੀ ਫਾਰਮ 1 ਵਾਸਤੇ ਸਕੂਲ ਦੀ ਭਾਲ ਕਰ ਦੇਣੀ ਚਾਹੀਦੀ ਹੈ। ਵੈਸੇ ਗੋਰਮਿੰਟ ਵੀ ਸਕੂਲ ਦਿੰਦੀ ਹੈ ਆਪਣੇ ਹਿਸਾਬ ਨਾਲ ਪਰ ਉਹਨਾ ਨੂੰ ਸਾਡੇ ਸਿਸਟਮ ਦਾ ਕੀ ਪਤਾ। ਸੋ ਸਾਨੂੰ ਆਪ ਚਾਹੀਦਾ ਹੈ ਅਸੀਂ ਆਪਣੇ ਬੱਚੇ ਲਈ ਅਜਿਹਾ ਕੋਈ ਸਕੂਲ ਦੇਖੀਏ ਜਿਹੜਾ ਸਾਡੇ ਸਮਾਜ ਦੀਆ ਕਦਰਾਂ ਕੀਮਤਾਂ ਦੇ ਥੋੜਾ ਬਹੁਤਾ ਨੇੜੇ ਹੋਵੇ”. ਕਾਮਰੇਡ ਨੇ ਗੱਲ ਪੂਰੀ ਨਹੀਂ ਕੀਤੀ ਸੀ ਕਿ ਤਖਾਣ ਵੱਧ ਵਾਲਾ ਕੈਲਾ ਵਿੱਚ ਹੀ ਬੋਲ ਪਿਆ,” ਨਾ ਫਿਰ ਇਹ ਪਤਾ ਕਿਵੇਂ ਚੱਲੂ ਕਿਹੜਾ ਸਕੂਲ ਠੀਕ ਤੇ ਕਿਹੜਾ ਗਲਤ”। “ਵੀਰ ਜੀ ਸਭ ਤੋਂ ਪਹਿਲਾ ਇਹ ਦੋਖੋ ਜਿਹੜਾ ਸਕੂਲ਼ ਤੁਹਾਡੇ ਇਲਾਕੇ ’ਚ ਹੋਵੇ।ਬੱਚੇ ਦੇ ਆਉਣ ਜਾਣ ਨੂੰ ਘੱਟ ਟੈਮ ਲੱਗਦਾ ਹੋਵੇ।ਜਿਸ ਸਕੂਲ ਵਿੱਚ ਬਹੁਤੀਆਂ ਨਸਲਾ ਦੇ ਬੱਚੇ ਪੜਦੇ ਹੋਣ ਉਹ ਇੱਕ ਨਸਲੀ ਵਰਤੀਰੇ ਵਾਲੇ ਸਕੂਲ ਨਾਲੋ ਚੰਗਾ ਹੀ ਹੁੰਦਾ ਹੈ ਕਿਉਕਿ ਹਰ ਕੌਮ ਵਾਲੇ ਕੋਸ਼ਿਸ ਕਰਦੇ ਹਨ ਕਿ ਅਸੀਂ ਆਪਣੇ ਬੱਚਿਆਂ ਨੂੰ ਆਪਣੇ ਧਰਮ ਨਾਲ ਜੋੜ ਕੇ ਰੱਖੀਏ, ਸੋ ਉਥੇ ਗਲਤ ਕੰਮਾਂ ਦੀ ਤਾਦਾਦ ਘੱਟ ਜਾਂਦੀ ਹੈ”।ਕਾਮਰੇਡ ਬਿੱਕਰ ਨੇ ਜਰਾ ਰੁਕਦਿਆ ਕਿਹਾ। “ਗੱਲ ਤਾਂ ਤੇਰੀ ਮਨ ਨੂੰ ਲੱਗਦੀ ਹੈ ਪਰ ਮੁਸਕਲ ਇਹ ਹੈ ਕਿ ਭਾਸ਼ਾ ਸਮਝ ਨ੍ਹੀ ਆੳਂੁਦੀ, ਗੱਲ ਕਿਵੇਂ ਕਰੀਏ ਗੱਲ ਉਹਨਾ ਨਾਲ” ਨੰਬਰਦਾਰ ਉਦਾਸ ਜਿਹੇ ਲਹਿਜੇ ਵਿੱਚ ਬੋਲਿਆ। “ਬਿਕੱਰ ਸਿਆਂ ਮੇਰਾ ਪੋਤਾ ਵੀ ਪੀ 6 ’ਚ ਹੈ ਮੈਂ ਸ਼ਾਮੀ 4 ਵਜੇ ਜਾਣਾ ਉਹਦੇ ਸਕੂਲ਼, ਜਰਾ ਚੰਗੀ ਤਰਾਂ ਦੱਸੀ ਸਕੂਲ਼ ਨੂੰ ਚੋਣ ਵਾਲੀ ਗੱਲ” ਬੰਤ ਮੱਦੋ ਨੇ ਕਾਮਰੇਡ ਦੇ ਲਏ ਸਾਹ ਦਾ ਫਾਇਦਾ ਉਠਾਉਦੇਂ ਨੇ ਪੁਛਿਆ। “ਹਾਂ ਜਦੋਂ ਬੱਚਾ ਪੀ 6 ਕਲਾਸ ਵਿੱਚ ਹੋ ਜਾਂਦਾ ਹੈ ਸਕੁਲ਼ ਵਾਲੇ ਘਰੇ ਨੋਟਿਸ ਭੇਜ ਕੇ ਮਾਪਿਆ ਨੂੰ ਸਕੂਲ ਸੱਦ ਕੇ ਬੱਚੇ ਦੇ ਸੈਕੰਡਰੀ ਸਕੂਲ਼ ਵਾਰੇ ਪੁੱਛਦੇ ਦੱਸਦੇ ਹਨ। ਕਈ ਮਾਪੇ ਇਥੇ ਆ ਕੇ ਮਾਰ ਖਾ ਜਾਂਦੇ ਹਨ ਇਥੇ ਧਿਆਨ ਰੱਖਣਾ ਬਹੁਤ ਜਰੂਰੀ ਹੋ ਜਾਂਦਾ ਹੈ ਕਿਉਕਿ ਬੱਚੇ ਦੀ ਉਮਰ 12 ਕੁ ਸਾਲ ਹੋ ਜਾਂਦੀ ਹੈ ਤੇ ਇਹੀ ਉਮਰ ਹੁੰਦੀ ਹੈ ਤਿਲਕਣ ਵਾਲੀ, ਇਥੇ ਬੱਚੇ ਨੂੰ ਮਾੜੇ ਚੰਗੇ ਦੀ ਸੋਝੀ ਘੱਟ ਹੁੰਦੀ ਹੈ। ਇਥੇ ਸਾਨੂੰ ਬੱਚੇ ਦੇ ਸਕੂਲ਼ ਪ੍ਰਤੀ ਸੰਜੀਦਾ ਹੋਣਾ ਚਾਹੀਦਾ ਹੈ, ਖੁਸ਼ਗਵਾਰ ਮਹੌਲ ਘਰ ਦੇ ਨੇੜੇ ਵਾਲਾ, ਕੋਸ਼ਿਸ ਕਰੋ ਕਿ ਸਕੂਲ ਅੰਗਰੇਜੀ ਮਾਧਿਅਮ ਹੋਵੇ ਪਰ ਚੀਨੀ ਭਾਸ਼ਾ ਦਾ ਹੋਣਾ ਬਹੁਤ ਜਰੂਰੀ ਹੈ ਕਿਉਂਕਿ ਆਉਣ ਵਾਲੇ ਸਮਂੇ ਵਿੱਚ ਇਸ ਦੀ ਬਹੁਤ ਜਰੂਰਤ ਹੈ”। ਲੋਕੀ ਤਾਂ ਕਹਿੰਦੇ ਆ, ਆ ਹੇਰਾਂ ਵਾਲੇ ਜੀਤ ਦਾ ਮੁੰਡਾ ਚੀਨਿਆ ਨਾਲ ਰਹਿੰਦਾ ਸੀ ਚੀਨੀ ਬੋਲਦਾ ਸੀ ਵਿਗੜ ਗਿਆ, ਤੁਸੀਂ ਕਹਿ ਰਹੇ ਹੋ ਕਿ ਚੀਨੀ ਬਹੁਤ ਜਰੂਰੀ ਹੈ, ਜੀਤ ਦੇ ਮੁੰਡੇ ਵਾਂਗ ਸਾਡੇ ਜੁਆਕ ਤਾਂ ਨਹੀਂ ਵਿਗੜ ਜਾਣਗੇ” ਬੰਤ ਕਾਮਰੇਡ ਦੀ ਗੱਲ ਪੂਰੀ ਹੋਣ ਤੋ ਪਹਿਲਂ ਹੀ ਬੋਲ ਪਿਆ। “ਬੰਤ ਸਿਆਂ ਚੀਨੀ ਇੱਕ ਭਾਸ਼ਾ ਹੈ, ਜਿਵੇਂ ਆਪਣੀ ਪੰਜਾਬੀ, ਜਿਹੜੀ ਜੀਤ ਦੇ ਮੁੰਡੇ ਵਾਲੀ ਗੱਲ ਉਹ ਇਸ ਤਰ੍ਹਾਂ ਸੀ, ਜੀਤ ਨੇ ਗਰੀਬੀ ਦੇਖੀ ਸੀ, ਇੱਕ ਜਿਆਦਾ ਪੜਿਆ ਨਹੀਂ ਸੀ ਇਥੇ ਆ ਕੇ ਦੋ-ਦੋ ਨੋਕਰੀਆਂ ਦੇ ਚੱਕਰ ’ਚ ਪੈ ਗਿਆ, ਘਰ ਵਾਲੀ ਕਿਤੇ ਲੋਂਡਰੀ ਵਿੱਚ ਜਾਂਦੀ ਸੀ, ਧਿਆਨ ਕਰਨ ਵਾਲਾ ਹੈ ਕੋਈ ਸੀ ਬੱਚੇ ਦਾ, ਚੀਨਿਆ ਨਾਲ ਪੜਦਾ ਸੀ ਚੀਨਿਆ ਸੰਗ ਰਲ ਕੇ ਸਿਗਰਟਾਂ ਅਤੇ ਹੋਰ ਨਸ਼ੇ ਕਰਨ ਲੱਗ ਪਿਆ। ਜਦੋਂ ਜੀਤ ਨੂੰ ਪਤਾ ਲੱਗਿਆ ਉਦੋ ਪਾਣੀ ਸਿਰੋਂ ਲੰਘ ਚੁੱਕਿਆ ਸੀ”। “ਇੱਕੋ ਇੱਕ ਸ਼ੋਅਰ ਸੀ ਉਹ ਵੀ ਗਿਆ ਹੱਥੋ” ਨੰਬਰਦਾਰ ਨੇ ਹਾਮੀ ਭਰੀ। “ਕਾਮਰੇਡਾ ਉਹ ਸਕੂਲ ਵਾਲੀ ਗੱਲ ਕਰੋ, ਲੰਘੇ ਸੱਪ ਦੀ ਲੀਹ ਨੂੰ ਨਾ ਕੁੱਟੋ, ਆਉਣ ਵਾਲੇ ਦੀ ਸਿਰੀ ਫੇਹੋ ਭਾਵ ਜੋ ਲੰਘ ਗਿਆ, ਲੰਘ ਗਿਆ, ਆਉਣ ਵਾਲਿਆਂ ਵਾਰੇ ਸੋਚੋ” ਬੰਤ ਮੱਦੋ ਨੇ ਗੱਲ ਨੂੰ ਫਿਰ ਸਕੂਲ ਵਾਲੇ ਵਿਸ਼ੇ ਤੇ ਲੈ ਕੇ ਆਉਣ ਦੀ ਕੋਸ਼ਿਸ ਕਰਦੇ ਹੋਏ ਨੇ ਕਿਹਾ। “ਹਾਂ ਤੇ ਗੱਲ ਚੱਲ ਰਹੀ ਸੀ ਸਕੂਲ ਦੀ ਜੇ ਸਕੂਲ ਦਾ ਮਹੋੌਲ ਠੀਕ ਹੋਵੇ ਬੱਚਾ ਗਲਤ ਹਰਕਤਾਂ ਤੋਂ ਬਚਿਆ ਰਹਿੰਦਾ ਹੈ ਜੇਕਰ ਦੋ ਤਿੰਨ ਸਾਲ ਚੰਗੇ ਮਹੌਲ ਚ ਨਿਕਲਗੇ, ਫਿਰ ਵੇਸੈ ਬੱਚੇ ਨੂੰ ਵੀ ਮਾੜੇ ਚੰਗੇ ਪਤਾ ਦਾ ਲੱਗਣ ਜਾਂਦਾ ਹੈ ਤੇ ਉਮਰ ਵੀ ਸਿਆਣੀ ਹੋ ਜਾਂਦੀ ਹੈ।ਜਿਹੜੀ ਚੀਨੀ ਵਾਲੀ ਗੱਲ ਹੈ ਆਉਣ ਵਾਲੇ ਸਮੇਂ ਵਿੱਚ ਗੋਰਮਿੰਟ ਨੇ ਸਰਕਾਰੀ ਨੌਕਰੀ ਕਰਨ ਵਾਸਤੇ ਚੀਨੀ ਭਾਸ਼ਾ ਲਿਖਣੀ ਪੜਣੀ ਆਉਣੀ ਜਰੂਰੀ ਕਰ ਦਿੱਤੀ ਹੈ ਇਸ ਕਰਕੇ ਜੇ ਇਹ ਚੀਨੀ ਭਾਸ਼ਾ ਆਉਂਦੀ ਹੋਵੇਗੀ ਤਾਂ ਹੀ ਸਾਡੇ ਬੱਚੇ ਚੰਗੇ ਅਹੁਦਿਆਂ ਤੇ ਪਹੁੰਚਣਗੇ”। ਕਾਮਰੇਡ ਆਪਣੀ ਗੱਲ ਪੂਰੀ ਕਰਕੇ ਸਾਹ ਲਿਆ। “ਕਾਮਰੇਡ ਸਾਹਿਬ ਅੱਜ ਤੁਹਾਡੀ ਗੱਲ ਨੇ ਕੰਨ ਖੋਲ ਦਿੱਤੇ, ਹੋਰ ਵੀ ਦੱਸੋ ਤਰੀਕੇ ਬੱਚਿਆਂ ਦੇ ਸਕੂਲਾਂ ਨਾਲ ਜੁੜਣ ਦੇ” ਬੰਤ ਮੱਦੋ ਨੇ ਹੋਰ ਜਾਣਕਾਰੀ ਦੀ ਚਾਹਨਾ ਨਾਲ ਪੁੱਛਿਆ। “ਸਾਰੇ ਸਕੂਲਾਂ ਵਿੱਚ ਟੀਚਰ-ਮਾਪੇ ਸਭਾਵਾਂ ਬਣੀਆ ਹੋਈਆਂ ਹਨ, ਉਨ੍ਹਾਂ ਸਭਾਵਾਂ ਦੇ ਮੈਂਬਰ ਬਣੋ ਟਇਮ ਕੱਢ ਕੇ ਮੀਟਿਗਾਂ ਚ ਸਾਮਲ ਹੋਵੋ। ਬੱਚਿਆ ਦੇ ਟੀਚਰਾਂ ਨਾਲ ਮੁਲਾਕਾਤਾਂ ਹੋਣਗੀਆ ਬੱਚੇ ਦੀ ਰਿਪੋਰਟ ਮਿਲਦੀ ਰਹੇਗੀ। ਹਰ ਮਾੜੀ ਚੰਗੀ ਗੱਲ ਦਾ ਪਤਾ ਲੱਗਦਾ ਰਹੇਗਾ, ਸਿਆਣੇ ਕਹਿੰਦੇ ਨੇ “ਧੁੱਖਦੀ ਅੱਗ ਨੂੰ ਬੁਝਾਇਆ ਜਾ ਸਕਦਾ ਹੈ ਜਦ ਭਾਂਬੜ ਬਣਗੀ ਫਿਰ ਮੁਸਕਲ ਹੋ ਜਾਵੇਗੀ”। ਕਾਮਰੇਡ ਦੇ ਚੁੱਪ ਕਰਨ ਤਂੋ ਪਹਿਲਾ ਨੰਬਰਦਾਰ ਬੋਲ ਪਿਆ ”ਕਾਮਰੇਡਾ ਗੱਲਾਂ ਤੇਰੀਆ ਸਾਰੀਆਂ ਮਨ ਨੂੰ ਲੱਗ ਗਈਆਂ ਪਰ ਬੋਲੀ ਦਾ ਕੀ ਹੱਲ ਕਰਾਂਗੇ? ਉਹ ਬੋਲਦੇ ਅੰਗਰੇਜੀ ਜਾਂ ਚੀਨੀ ਜਿਹੜੀ ਸਾਨੂੰ ਆਉਦੀ ਨ੍ਹੀ। ਉਹਨਾ ਦੀ ਸਾਡੇ ਸਮਝ ਨਹੀਂ ਪੈਣੀ ਸਾਡੀ ਉਹਨਾ ਦੇ ਨ੍ਹੀ”। “ਵੇਸੈ ਹੋ ਸਕਦਾ ਤਹਾਨੂੰ ਪਤਾ ਨਾ ਹੋਵੇ ਹੁਣ ਗੋਰਮਿੰਟ ਨੇ ਕਈ ਅਦਾਰਿਆ ਵਿੱਚ ਫਰੀ ਦੁਭਾਸ਼ੀਏ ਵੀ ਰੱਖੇ ਹੋਏ ਹਨ ਜਿਸ ਤਰਾਂ ਹਸਪਤਾਲ, ਇਮੀਗਰੇਸ਼ਨ ਹੋਰ ਕਈ ਥਾਂਵਾਂ ਤੇ ਵੀ। ਵੇਸੈ ਸਿਆਣੇ ਕਹਿੰਦੇ ਹੁੰਦੇ ਹਨ ਜਿਥੇ ਚਾਹ ਹੋਵੇ ੳਥੇ ਰਾਹ ਆਪਣੇ ਆਪ ਹੀ ਬਣ ਜਾਂਦਾਂ ਹੈ,। ਕਾਮਰੇਡ ਨੇ ਸਾਹ ਲੈਦੇ ਨੇ ਕਿਹਾ। “ਵੈਸੈ ਹੁਣ ਸਾਰੇ ਸਕੂਲਾਂ ਵਿੱਚ ਇੱਕ ਦੋ ਟੀਚਰ ਹੋਰ ਕੌਮਾਂ ਦੇ ਭਰਤੀ ਕੀਤੇ ਹੋਏ ਹਨ ਜਿਹੜੇ ਹਰ ਕਿਸੀ ਦੀ ਮੱਦਦ ਕਰਦੇ ਹਨ। ਜੇਕਰ ਅਸੀਂ ਖੁਦ ਚਾਹੀਏ ਤਾਂ ਹਰ ਸਮੱਸਿਆ ਦਾ ਹੱਲ ਕੱਢ ਸਕਦੇ ਹਾਂ, “ਭਰਾਵੋ ਜੇਕਰ ਤੁਸੀਂ ਵੇਖਣਾ ਚਾਹੁੰਦੇ ਹੋ ਕਿ ਇਥੋਂ ਵਾਲੇ ਬੱਚਿਆਂ ਵਿੱਚ ਪੰਜਾਬ ਵਾਲੇ “ਮਿੱਠੂ” ਪੋਤਰੇ ਦਾ ਮੂੰਹ ਤਾਂ ਇਹਨਾਂ ਦੀ ਸਕੂਲ਼ੀ ਪੈਰਵਾਈ ਕਰਨੀ ਪੈਣੀ ਹੈ ਨਹੀਂ ਤਾਂ ਫਿਰ ਰੱਬ ਹੀ ਰਾਖਾ”। ਕਾਮਰੇਡ ਨੇ ਗੱਲ ਪੂਰੀ ਕਰਦਿਆ ਸਕੂਨ ਜਿਹਾ ਮਸੂਸ ਕੀਤਾ। “ਕਾਮਰੇਡਾ ਬਾਕਿਆ ਹੀ ਇਹਨਾ ਗੱਲਾ ਵੱਲ ਧਿਆਨ ਦੇਣਾ ਚਾਹੀਦਾ ਹੈ। ਪੈਸੈ ਨੂੰ ਅੱਗ ਲਾਉਣੀ ਹੈ ਜੇ ਅਲਾਦ ਹੀ ਠੀਕ ਨਾ ਹੋਈ। 2.30 ਵੱਜਗੇ ਚੱਲੋ ਬਈ ਅੰਨਪਾਣੀ ਦਾ ਟਾਇਮ ਹੋ ਗਿਆ, 4 ਵਜੇ ਸ਼ਾਮੀ ਪੋਤਰੇ ਨਾਲ ਉਹਦੇ ਸਕੂਲ ਵੀ ਜਾਣਾ ਹੈ”। ਬੰਤ ਮੱਦੋ ਨੇ ਘੜੀ ਤੇ ਨਜਰ ਮਾਰਦੇ ਹੋਏ ਨੇ ਕਿਹਾ। ਸਾਰੇ ਜਣੇ ਉਠ ਕੇ ਤੁਰ ਪੈਂਦੇ ਹਨ, ਉਨ੍ਹਾ ਦੀ ਤੋਰ ਅਤੇ ਚਿਹਰਿਆ ਦੀ ਗੰਭੀਰਤਾ ਤੋ ਇੰਝ ਲੱਗ ਰਿਹਾ ਸੀ ਕਿ ਜਿਵੇਂ ਅੱਜ ਤਂੋ ਹੀ ਆਪਣੇ ਬੱਚਿਆਂ ਪ੍ਰਤੀ ਸੰਜੀਦਾ ਹੋ ਗਏ ਹੋਣ। ਚਲਦਾ……… ਮਾਸਟਰ ਜਗਤਾਰ ਸਿੰਘ ‘ਢੁੱਡੀਕੇ’
|
||||||||||||||||||||||||||
|
Home | Terms & conditions | Advertisement | ਜਰੂਰੀ ਸੂਚਨਾਂ | Poohla Inc. © Punjabi Chetna. All Rights Reserved
|
||||||||||||||||||||||||||