Punjabi Chetna Punjabi Chetna
ਮੁੱਖ ਪੰਨਾ ਤਾਜਾ ਖਬਰਾਂ ਕਾਮਾਗਾਟਾ ਮਾਰੂ ਤਸਵੀਰਾਂ ਵੀਡੀਓ ਪੰਜਾਬੀ ਸਿੱਖੀਏ ਜਰੂਰੀ ਲਿੰਕ ਸਾਡਾ ਸੰਪਰਕ
ਪੰਜਾਬੀ ਰੇਡੀਓ

 

 

ਖੁੰਢ ਚਰਚਾ ...

Happy Birthday
ਕੀਰਤਨ ਸ੍ਰੀ ਦਰਬਾਰ ਸਾਹਿਬ
ਖਬਰਾਂ ਹੁਣੇ-ਹੁਣੇ

ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਦਾ ਹੋਇਆ ਦਿਹਾਂਤ :
ਸ੍ਰੀ ਆਨੰਦਪੁਰ ਸਾਹਿਬ, 15 ਅਗਸਤ (ਜੇ.ਐਸ. ਨਿੱਕੂਵਾਲ) - ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਮੱਲ ਸਿੰਘ ਦਾ ਦਿਹਾਂਤ ਹੋ ਗਿਆ ਹੈ। ਉਹ ਮੁਹਾਲੀ ਦੇ ਇਕ ਨਿਜੀ ਹਸਪਤਾਲ 'ਚ ਜੇਰੇ ਇਲਾਜ ਸਨ। ਇਸ ਸਬੰਧੀ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਭਾਈ ਅਮਰਜੀਤ ਸਿੰਘ ਚਾਵਲਾ ਨੇ ਜਾਣਕਾਰੀ ਦਿੱਤੀ।


ਚੀਨ ਚ' ਭਿਆਨਕ ਬੱਸ ਹਾਦਸਾ, 36 ਮੌਤਾਂ :
ਹਾਂਗਕਾਂਗ 11 ਅਗਸਤ 2017(ਗਰੇਵਾਲ) - ਚੀਨ 'ਚ ਹੋਏ ਭਿਆਨਕ ਸੜਕ ਹਾਦਸੇ 'ਚ 36 ਲੋਕਾਂ ਦੀ ਮੌਤ ਹੋ ਗਈ ਹੈ ਤੇ 13 ਲੋਕ ਜ਼ਖਮੀ ਹੋਏ ਹਨ। ਇਹ ਹਾਦਸਾ ਉਸ ਵੇਲੇ ਵਾਪਰਿਆ ਜਦ ਤੇਜ ਰਫਤਾਰ ਬੱਸ ਇਕ ਸੁਰੰਗ ਵਿਚੋ ਲੰਘ ਰਹੀ ਸੀ ਤੇ ਇਹ ਬੇਕਾਬੂ ਹੋ ਕੇ ਸੁਰੰਗ ਦੀ ਦੀਵਾਰ ਨਾਲ ਟਕਰਾ ਗਈ।ਇਹ ਘਟਨਾ ਸ਼ਾਨਯੀ ਸੂਬੇ ਵਿਚ ਵਾਪਰੀ।
ਪੰਜਾਬੀ ਗਾਇਕਾ ਰੁਪਿੰਦਰ ਹਾਂਡਾ ਹਾਂਗਕਾਂਗ ਪੁੱਜੇ :
ਹਾਂਗਕਾਂਗ 28 ਜੁਲਾਈ 2017 (ਅ.ਸ.ਗਰੇਵਾਲ):- ਪੰਜਾਬੀ ਗਾਇਕਾਂ ‘ਰੁਪਿੰਦਰ ਹਾਂਡਾ’ ਹਾਂਗਕਾਂਗ ਵਿਚ ਅੱਜ ਸਵੇਰੇ ਪਹੁੰਚ ਗਏ ਹਨ।ਏਅਰ ਪੋਰਟ ਤੇ ਸਤਟੰਗ ਦੀ ਟੀਮ ਨੇ ਉਨਾਂ ਦਾ ਸੁਆਗਤ ਕੀਤਾ। ਰੁਪਿੰਦਰ ਹਾਂਡਾ ਸਤਰੰਗ ਦੇ ਸਲਾਨਾ ਤੀਆਂ ਦੇ ਮੇਲੇ ਵਿਚ ਸਾਮਲ ਹੋਣ ਲਈ ਆਏ ਹਨ ਜੋ ਕਿ ਕੱਲ 29 ਜੁਲਾਈ ਨੂੰ ਹੋਣਾ ਹੈ। ਇਸ ਮੇਲੇ ਦੀਆਂ ਸਭ ਟਿਕਟਾਂ ਪਹਿਲਾਂ ਹੀ ਵਿਕ ਚੁੱਕੀਆਂ ਹਨ ਤੇ ਹਾਂਗਕਾਂਗ ਦੀਆਂ ਬੀਬੀਆਂ ਲਈ ਇਹ ਪ੍ਰਗਰਾਮ ‘ਰੂਹ ਪੰਜਾਬ ਦੀ’ ਪਿਛਲੇ 6 ਸਾਲਾਂ ਤੋ ਲਗਾਤਾਰ ਹੋ ਰਿਹਾ ਹੈ ਜਿਸ ਵਿਚ ਸੱਤਰੰਗ ਦੇ ਨਾਲ ਬੁਟਰ ਐਸੋਸੀਏਟਸ ਹਮੇਸ਼ਾ ਹਿਸੇਦਾਰ ਰਹੇ ਹਨ। ਇਸ ਸਬੰਧੀ ਸਤਰੰਗ ਟੀਮ ਦੇ ਮੋਹਰੀ ਸ: ਕਸਮੀਰ ਸੋਹਲ ਨੇ ਸਭ ਸਹਿਯੋਗੀਆਂ ਦਾ ਧੰਨਵਾਦ ਕੀਤਾ ਤੇ ਆਸ ਕੀਤੀ ਕਿ ਇਸ ਮੇਲੇ ਦਾ ਬੀਬੀਆਂ ਪਹਿਲਾਂ ਤੋ ਵੀ ਵੱਧ ਅਨੰਦ ਮਨਣਗੀਆਂ।
ਸ਼ਿਮਲਾ ਨੇੜੇ ਭਿਆਨਕ ਸੜਕ ਹਾਦਸਾ :
ਸ਼ਿਮਲਾ ਨੇੜੇ ਭਿਆਨਕ ਸੜਕ ਹਾਦਸਾ, 30 ਮੌਤਾਂ ਦਾ ਖਦਸ਼ਾ ਸ਼ਿਮਲਾ, 20 ਜੁਲਾਈ (ਪੰਕਜ ਸ਼ਰਮਾ) - ਅੱਜ ਸਵੇਰੇ ਰਾਮਪੁਰ ਦੇ ਖਨੇਰੀ 'ਚ ਇਕ ਬੱਸ ਹਾਦਸੇ 'ਚ ਕਰੀਬ 30 ਲੋਕਾਂ ਦੇ ਮਾਰੇ ਜਾਣ ਦਾ ਖਦਸ਼ਾ ਹੈ। ਪੁਲਿਸ ਦੇ ਉੱਚ ਅਧਿਕਾਰੀ ਮੌਕੇ 'ਤੇ ਪਹੁੰਚ ਗਏ ਹਨ। ਰਾਹਤ ਤੇ ਬਚਾਅ ਕਾਰਜ ਜਾਰੀ ਹੈ। ਲਾਸ਼ਾਂ ਨੂੰ ਹਾਦਸਾਗ੍ਰਸਤ ਬੱਸ ਤੋਂ ਕੱਢਿਆ ਜਾ ਰਿਹਾ ਹੈ।
ਦੁਨੀਆ 'ਚ ਵੱਡਾ ਸਾਈਬਰ ਹਮਲਾ :
ਲੰਡਨ, 13 ਮਈ - ਇਕ ਵੱਡੇ ਵਿਸ਼ਵ ਸਾਈਬਰ ਹਮਲੇ ਨੇ ਬਰਤਾਨੀਆ ਦੇ ਸਿਹਤ ਪ੍ਰਬੰਧ ਨੂੰ ਪ੍ਰਭਾਵਿਤ ਕਰਨ ਦੇ ਨਾਲ ਅਮਰੀਕੀ ਕੌਮਾਂਤਰੀ ਕੋਰੀਅਰ ਸਰਵਿਸ ਫੈੱਡਐਕਸ ਨੂੰ ਪ੍ਰਭਾਵਿਤ ਕਰ ਦਿੱਤਾ ਹੈ। ਇਸ ਸਮੇਤ ਇਸ ਮੈਲਵੇਅਰ ਕੰਪਿਊਟਰ ਵਾਈਰਸ ਨੇ ਤਕਰੀਬਨ 100 ਦੇਸ਼ਾਂ ਦੇ ਕੰਪਿਊਟਰ ਸਿਸਟਮ ਨੂੰ ਕਿਸੇ ਨਾ ਕਿਸੇ ਢੰਗ ਨਾਲ ਪ੍ਰਭਾਵਿਤ ਕੀਤਾ ਹੈ। ਕੰਪਿਊਟਰਾਂ ਨੂੰ ਦੁਬਾਰਾ ਠੀਕ ਕਰਨ ਲਈ 300-600 ਡਾਲਰ ਦੀ ਫਿਰੌਤੀ ਮੰਗੀ ਜਾ ਰਹੀ ਹੈ।
ਖਬਰਾਂ ਹੁਣੇ-ਹੁਣੇ- ਸਾਰੀਆਂ

ਬੋਲਦੀ ਤਸਵੀਰ
(Click to Open Gallery)
** Motivational Punjabi **
Punjabi Motivational wallpapers  
Motivational

Happy Birthday
ਵਿਗਿਆਪਨ
World Punjabi Media HongKongIndians.com your advertisement Advertisement here
wws PYC


ਸਮੁੰਦਰ ਵਾਲੇ ਗਰਾਉਂਡ ਤੋ……………… ਜਗਤਾਰ ਸਿੰਘ ‘ਢੁੱਡੀਕੇ’
ਆਪਣੀ ਪਹਿਚਾਣ

ਦਿਨ ਸ਼ਨਿਚਰਵਾਰ ਆਥਣ ਦਾ ਵੇਲਾ ਸੀ, ਸੂਰਜ ਪੁਰਾਣੇ ਏਅਰ ਪੋਰਟ ਤੇ ਲੱਗੇ ਮਿੱਟੀ ਦੇ ਢੇਰਾਂ ਵਿੱਚ ਛੁਪਦਾ ਰਿਹਾ ਸੀ। ਸਮੁੰਦਰ ਵਾਲੇ ਗਰਾਉਂਡ ਵਿੱਚ ਜੇਲੈ ਹੁਣਾ ਦੀ ਬਹਿਸ ਛਿੜੀ ਹੋਈ ਸੀ।ਬੰਤ ਮੱਦੋ ਖੰਘਦੇ ਹੋਏ ਨੇ ਪੁਛਿਆ," ਬਈ ਯਾਰ ਸੁਣਿਆ ਕਿ ਗੋਰਮਿੰਟ ਨੇ ਇੱਕ ਸਿੰਘ ਨੂੰ ਤਬਾਕੂ ਪੀਦੇ ਨੂੰ ਦੇਖਿਆ"।"ਗੱਲ ਮੈਂ ਵੀ ਸੁਣੀ ਹੈ"। ਬੁਟਰ ਵਾਲੇ ਜੀਤ ਨੇ ਹਾਂ ਵਿੱਚ ਹਾਂ ਮਿਲਾਉਦੇ ਕਿਹਾ। ਜੈਲਾ ਅਮਲੀ ਗਲਾ ਸਾਫ ਕਰਦਾ ਹੋਇਆ ਬੋਲਿਆਂ," ਹੋ ਸਕਦਾ ਸਾਡੀ ਮਡੀਰ ਸੌ ਖੇਹ ਸਵਾਹ ਖਾਂਦੀ ਫਿਰਦੀ ਹੈ, ਤਾਂ ਹੀ ਕਿਸੇ ਨੇ ਦੇਖਿਆ ਹੋਉਗਾ"।
ਕਿਲੀ ਵਾਲਾ ਫੋਜੀ ਦਾਹੜੀ ਤੇ ਹੱਥ ਫੇਰਦਾ ਹੋਇਆ ਬੋਲਿਆ," ਕੱਲ ਮੈਂ ਗਿਆ ਸੀ ਗੁਰੂਦੁਆਰੇ, ਉਥੇ ਕੱਦੋ ਵਾਲਾ ਕਰਨੈਲ ਗੱਲਾਂ ਕਰਦਾ ਸੀ ਕਿ ਫੋਟੋ ਵੀ ਲੱਗੀ ਹੈ ਕਿਸੇ ਕਿਤਾਬ ਜਾਂ ਅਖਬਾਰ ਵਿੱਚ ਪੱਗ ਬੰਨੀ ਹੋਈ ਹੈ ਮੂੰਹ ਵਿੱਚ ਸਿਗਰਟ ਹੈ ਅਤੇ ਕੋਲ ਇਕ ਕੁੜੀ ਵੀ ਖੜੀ ਹੈ"।
ਬੰਤ ਮੱਦੋ ਕੁਛ ਗਰਮੀ ਨਾਲ ਬੋਲਿਆ," ਪਹਿਚਾਨ ਲਵੋ ਨਪ ਲਵੋ ਘੁੱਗੀ ਵਂਾਗੂ , ਸਾਡੇ ਸਰਦਾਰਾਂ ਦੀ ਬੇਇਜਤੀ ਕਰਵਾਉਦਾ ਫਿਰਦਾ ਸਾਲਾ"।
"ਆਏ ਕਿਵੇਂ ਨੱਪ ਲਵੋਗੇ ਅਗਲੇ ਦੇ ਵੰਗਾਂ ਪਾਈਆ"। ਜੈਲਾ ਅਮਲੀ ਤਲਖੀ ਜਿਹੀ ਨਾਲ ਬੋਲਿਆ।" ਸਾਲਿਆ ਤੈਨੂੰ ਬੜੀ ਗਰਮੀ ਲੱਗੀ ਆਪ ਜਿਉਂ ਖੇਹ ਸੁਆਹ ਖਾਨਾ"। ਬੰਤ ਮੱਦੋ ਨੇ ਅੱਗੋ ਮੋੜਾ ਦਿੱਤਾ। ਜੈਲਾ ਝੇਪ ਜਿਹਾ ਗਿਆ ਜਿਵੇਂ ਕੋਈ ਚੋਰੀ ਫੜੀ ਗਈ ਹੋਵੇ।
"ਕਿਉਂ ਸਿੰਝ ਫਸਾਈ ਬੈਠੇ ਹੋ, ਕੀ ਰੌਲਾ ਪਾਇਆ, ਸਾਰੇ ਗਰਾਉਂਡ ਦੇ ਚੀਨੇ ਅੱਡੀਆ ਚੱਕ ਚੱਕ ਸਾਰੇ ਏਧਰ ਦੇਖੀ ਜਾਂਦੇ ਹਨ" ਬਿੱਕਰ ਮਾਸਟਰ ਨੇ ਸਾਰਿਆ ਨੂੰ ਝਿੜਕ ਜਿਹੀ ਮਾਰ ਕੇ ਕਿਹਾ।ਸਾਰੇ ਇੱਕ ਦਮ ਚੁਪ ਹੋ ਗਏ ਜਿਵੇਂ ਸਕੂਲ ਮਾਸਟਰ ਦੀ ਝਿੜਕ ਨਾਲ ਬੱਚੇ ਡਰ ਕੇ ਚੁਪ ਹੋ ਜਾਂਦੇ ਹਨ।
"ਬੋਲੋ ਕੀ ਹੋਇਆ ਹੁਣ ਬਿੱਲੀ ਸੁੰਘ ਗਈ" ਬਿੱਕਰ ਨੇ ਫਿਰ ਪੁਛਿਆ ਤੇ ਬੰਤ ਮੱਦੋ ਥੋੜਾ ਜਿਹਾ ਹੌਸਲਾ ਕਰਕੇ ਬੋਲਿਆਂ," ਮਾਸਟਰ ਜੀ ਗੱਲ ਇਦਾਂ ਹੈ ਕਿ ਮੈਨੂੰ ਪਤਾ ਲੱਗਾ ਸੀ ਇਥੋ ਗੋਰਮਿੰਟ ਨੇ ਇੱਕ ਸਰਦਾਰ ਦੀ ਸਿਗਰਟ ਪੀਂਦੇ ਇੱਕ ਅਖਬਾਰ ਵਿੱਚ ਫੋਟੋ ਲਾਤੀ ਬੱਸ ਗੱਲ ਪਿੱਛੇ ਝਾਟਮ ਝਾਟਾ ਹੋਈ ਜਾਂਦੇ ਹਨ"।
ਬਿਕਰ ਮਾਸਟਰ ਸਾਰੀ ਗੱਲਬਾਤ ਸਮਝ ਕੇ ਬੋਲਿਆਂ," ਉਏ ਕਮਲੀਓ ਅਸਲ ਤੁਹਾਨੂੰ ਪਤਾ ਹੀ ਨਹੀਂ ਸੁਣੋ ਮੈਂ ਦੱਸਦਾ, ਇਥੋ ਦੀ ਗੋਰਮਿੰਟ ਘੱਟ ਗਿਣਤੀ ਲੋਕਾਂ ਲਈ ਸਾਰੀਆ ਭਸ਼ਾਵਾਂ ਵਿੱਚ ਇੱਕ ਕਿਤਾਬ ਕੱਢਦੀ ਹੈ"।
"ਘੱਟ ਗਿਣਤੀ ਮਤਲੱਬ ਜਿਹਨਾ ਲੋਕਾਂ ਨੂੰ ਗਿਣਤੀ ਘੱਟ ਆਉਦੀ ਹੈ ਉਹਨਾ ਲਈ ਗਿਣਤੀ ਸਿਖਣ ਲਈ" ਜੈਲਾ ਅਮਲੀ ਵਿੱਚੋ ਹੀ ਬੋਲ ਪਿਆ।
" ਚੁੱਪ ਕਰ ਉਏ, ਮਾਸਟਰ ਜੀ ਤੁਸੀਂ ਦੱਸੋ" ਕਿਲੀ ਵਾਲਾ ਫੋਜੀ ਜੈਲੇ ਨੂੰ ਘੂਰਦਾ ਹੋਇਆ ਬੋਲਿਆ।
ਮਾਸਟਰ ਨੇ ਅਗਾਹ ਗੱਲ ਤੋਰਦਿਆ ਕਿਹਾ," ਘੱਟ ਗਿਣਤੀ ਮੱਤਲਬ ਜਿਹੜੇ ਲੋਕ ਇਥੇ ਬਾਹਰੋ ਆ ਕੇ ਵਸੇ ਹੋਏ ਹਨ ਉਹਨਾ ਵਾਸਤੇ"।
"ਅਸੀਂ ਅਨਪੜ ਸਾਨੂੰ ਕੀ ਪਤਾ ਮੈਂ ਸੋਚਿਆ ਜਿਹਨਾ ਨੂੰ ਗਿਣਤੀ ਘੱਟ ਆਉਦੀ ਹੋਵੇ ਉਹਨਾ ਨੂੰ ਘੱਟ ਗਿਣਤੀ ਕਹਿੰਦੇ ਹਨ" ਜੈਲਾ ਝਿਪਦਾ ਜਿਹਾ ਬੋਲਿਆ।
"ਚੁੱਪ ਕਰ ਹੁਣ, ਸੁਣ ਉਸ ਕਿਤਾਬ ਵਿੱਚ ਇੱਕ ਸਰਦਾਰ ਨੂੰ ਸਿਗਰਟ ਨਾ ਪੀਣ ਵਾਲੀ ਜਗਾਹ ਤੇ ਸਿਗਰਟ ਪੀਂਦੇ ਦਿਖਾਇਆ ਗਿਆ ਹੈ ਇੱਕ ਕੋਲ ਖੜੀ ਕੁੜੀ ਉਸ ਨੂੰ ਰੋਕ ਰਹੀ ਹੈ ਕਿ ਇਥੇ ਸਿਗਰਟ ਪੀਣਾ ਮਨਾਂ ਹੈ। ਦੂਸਰਾ ਕੋਈ ਫੋਟੌ ਨਹੀਂ ਲੱਗੀ ਇੱਕ ਕਾਰਟੂਨ ਬਣਾਇਆ ਹੈ" ਬਿੱਕਰ ਮਾਸਟਰ ਨੇ ਤਫਸੀਲ ਨਾਲ ਸਮਝਾਉਦੇ ਹੋਏ ਕਿਹਾ।
"ਅੱਛਾ ਆਹ ਗੱਲ ਸੀ" ਕਿਲੀ ਵਾਲੇ ਫੌਜੀ ਠੰਡਾ ਸਾਹ ਲੈਦੇ ਹੋਏ ਕਿਹਾ। " ਪਰ ਮਾਸਟਰ ਜੀ ਇੱਕ ਸੋਚਣ ਵਾਲੀ ਗੱਲ ਹੈ ਇੰਨਾ ਭੜੂਆਂ ਨੂੰ ਇਹ ਨਹੀਂ ਪਤਾ ਸਿੱਖ ਤਬਾਕੂ ਨਹੀਂ ਵਰਤਦੇ" ਹਿੰਮਤਪੁਰੇ ਵਾਲਾ ਜੀਤ ਜੋ ਹੁਣ ਤੱਕ ਦੁੱਪ ਬੈਠਾ ਸੀ ਬੜੀ ਚਿੰਤਾ ਜਿਹੀ ਪ੍ਰਗਟ ਕਰਦਾ ਹੋਇਆ ਬੋਲਿਆ।
" ਜੀਤ ਸਿਆ ਗੱਲ ਇਦਾਂ ਇਹ ਤੈਨੂੰ ਮੈਨੂੰ ਤਾਂ ਪਤਾ ਸਿੱਖ ਤਬਾਕੂ ਨਹੀਂ ਵਰਤਦੇ,ਪਰ ਇਹਨਾ ਚੀਨਿਆ ਨੂੰ ਕੀ ਪਤਾ" ਬਿੱਕਰ ਨੇ ਗੱਲ ਨੂੰ ਲਮਕਾ ਕੇ ਕਿਹਾ।
ਬੰਤ ਮੱਦੋ ਸੋਚਣ ਵਾਲੇ ਲਹਿਜੇ ਨਾਲ ਬੋਲਿਆ," ਫਿਰ ਇਹਨਾ ਨੂੰ ਕਿਵੇਂ ਪਤਾ ਲੱਗੂ ਕਿ ਸਿੱਖ ਤਬਾਕੂ ਦੀ ਵਰਤੋ ਨਹੀਂ ਕਰਦੈ"।
"ਵੇਸੈ ਤਾਂ ਤੁਸੀਂ ਸਾਰੇ ਅਮਲੀ ਕਹਿੰਦੇ ਰਹਿੰਦੇ ਹੋ ਇੱਕ ਗੱਲ ਕਹਾ" ਅਮਲੀ ਉਤਸੁਕਤਾ ਨਾਲ ਬੋਲਿਆ।ਸਾਰੇ ਹੀ ਅਮਲੀ ਵੱਲ ਹੈਰਾਨੀ ਨਾਲ ਦੇਖਣ ਲੱਗੇ।
" ਹਾਂ ਦੱਸ ਕੀ ਸੱਪ ਕੱਢਣ ਲੱਗਾ" ਜੀਤ ਨੇ ਜੈਲੇ ਦੇ ਕੁਹਣੀ ਮਾਰਦਿਆ ਕਿਹਾ।
ਜੈਲਾ ਸਵਾਲੀਆ ਲਹਿਜੇ ਨਾਲ ਮਾਸਟਰ ਵੱਲ ਦੇਖਦਾ ਹੋਇਆ ਬੋਲਿਆ," ਭਲਾ ਸਿੱਖਾਂ ਨੂੰ ਹਾਂਗਕਾਂਗ ਆਇਆ ਕਿੰਨੇ ਕੁ ਸਾਲ ਹੋ ਗਏ"?
" ਕੋਈ ਸੌ ਸਾਲ ਤੋ ਉਪਰ ਗਏ ਨੇ, ਕਿਉਂ" ? ਮਾਸਟਰ ਨੇ ਸਵਾਲ ਪੁਛਦੇ ਹੋਏ ਨੇ ਦੱਸਿਆ।
ਸਿੱਖੀ,ਸਿੱਖੀ ਹੋਕਾ ਦੇ ਰਹੇ ਉਥੇ ਜਿਥੇ ਲੋਕਾਂ ਨੂੰ ਪਤਾ, ਸਿੱਖ ਹੈ ਕੀ, ਦੱਸੋ ਉਹਨਾ ਨੂੰ ਜਿਹਨਾ ਨੂੰ ਤੁਹਾਡੇ ਵਾਰੇ ਨਹੀਂ ਪਤਾ, ਤੁਹਾਡੇ ਨਾਲੋ ਜੈਲਾ ਅਮਲੀ ਚੰਗਾ ਤਿੰਨ ਸਾਲ ਵਿੱਚ ਆਪਣੀ ਪਹਿਚਾਣ ਸਾਰੇ ਹਾਗਕਾਂਗ ਵਿੱਚ ਬਣਾ ਗਿਆ ਤੁਹਾਡੇ ਸਿੱਖਾਂ ਕੋਲੋ ਸੌ ਸਾਲ ਚ ਆਪਣੀ ਪਹਿਚਾਣ ਨਹੀਂ ਬਣੀ" ਹਾਸੇ ਹਾਸੇ ਵਿੱਚ ਅਮਲੀ ਡੂੰਘੀ ਚੋਟ ਮਾਰ ਗਿਆ।
" ਗੱਲ ਤਾਂ ਜਰਨੈਲ ਸਿਆ ਪਤੇ ਦੀ ਕਹਿ ਗਿਆ" ਬਿੱਕਰ ਮਾਸਟਰ ਦੇ ਮਨ ਜੇਲੈ ਲਈ ਸਤਿਕਾਰ ਜਿਹਾ ਆ ਗਿਆ।"ਦੇਖੋ ਸੋਚਣ ਵਾਲੀ ਗੱਲ ਇਹ ਹੈ ਕਿ ਸਿੱਖ ਗੋਰੰਿਮੰਟ ਦੇ ਮਹਿਕਮਿਆ ਚ ਵੱਡੇ ਵੱਡੇ ਅਹੁਦਿਆ ਤੇ ਕੰਮ ਕਰਦੇ ਰਹੇ, ਚੰਗੇ ਬਿਜਨਸਮੈਨ ਵੀ ਰਹੇ, ਪਰ ਇਥੋ ਦੇ ਲੋਕਾਂ ਚ ਆਪਣੀ ਪਹਿਚਾਣ ਨਹੀਂ ਬਣਾ ਸਕੇ" ਬਿੱਕਰ ਮਾਸਟਰ ਗੰਭੀਰ ਹੁੰਦਾ ਹੋਇਆ ਬੋਲਿਆ। ਸਾਰੇ ਜਣੇ ਇੱਕ ਦਮ ਚੁਪ ਗਏ।
"ਮਾਸਟਰ ਜੀ ਇਹ ਧਰਮ ਵਾਰੇ ਜਾਣਕਾਰੀ ਦੇਣਾ ਗੁਰੂਦੁਆਰੇ ਦਾ ਕੰਮ ਨਹੀਂ ਹੁੰਦਾ"ਬੰਤ ਮੱਦੋ ਨੇ ਚੁੱਪੀ ਤੋੜਦਿਆ ਕਿਹਾ।
"ਹਾਂ ਬਈ ਇਹ ਤਾਂ ਕੰਮ ਗੁਰੂ ਘਰ ਦੀਆ ਕਮੇਟੀਆ ਦਾ ਹੈ, ਸਮੇ ਸਮੇ ਤੇ ਗੋਰਮਿੰਟ ਦੇ ਵੱਖ ਵੱਖ ਮਹਿਕਮਿਆ ਨਾਲ ਮੀਟਿੰਗਾਂ ਕਰਕੇ, ਸੈਮੀਨਰ ਕਰਵਾਕੇ ਸਿੱਖਾ ਦੀ ਹੋਂਦ ਵਾਰੇ, ਹਾਂਗਕਾਂਗ ਵਿੱਚ ਸਿੱਖਾਂ ਦੇ ਯੋਗਦਾਨ ਵਾਰੇ ਚਾਨਣਾ ਪਾਵੇ ਤਾਂ ਜੋ ਇਥੋ ਦੀ ਆਮ ਪਬਲਿਕ ਨੂੰ ਪਤਾ ਚੱਲੇ ਸਾਡੇ ਧਰਮ ਵਾਰੇ ਅਤੇ ਸਿੱਖਾਂ ਦੇ ਹਾਂਗਕਾਂਗ ਵਿੱਚ ਯੋਗਦਾਨ ਵਾਰੇ" ਬਿੱਕਰ ਮਾਸਟਰ ਨੇ ਗੰਭੀਰਤਾ ਨਾਲ ਸਮਝਾਉਦਿਆ ਕਿਹਾ।
"ਇਹਨਾ ਕੀ ਸੁਆਹ ਕਰਨੀਆ ਇਹ ਗੱਲਾਂ, ਇਹਨਾ ਦਾ ਆਪਣਾ ਕਾਟੋ ਕਲੇਸ ਨਹੀਂ ਸੂਤ ਆਉਦਾ, ਇੱਕ ਆਉਦਾ ਪਾਠ ਘਟਾ ਦਿੰਦਾ, ਦੂਜਾ ਆਉਦਾ ਪਾਠ ਵਧਾ ਦਿੰਦਾ। ਇੱਕ ਦੋ ਬੰਦਿਆ ਨੂੰ ਛੱਡ ਬਾਕੀ ਸਾਰਿਆ ਦਾ ਜੋਰ ਇਸੇ ਕੰਮ ਤੇ ਹੀ ਲੱਗਾ ਹੋਇਆ, ਬਾਹਰਲੇ ਮਸਲੇ ਨਹੀਂ ਇਹਨਾ ਨੂੰ ਨਜਰ ਆਉਦੇ"।ਨਵਾਂ ਨਵਾਂ ਸਿੰਘ ਸਜਿਆ ਹਿੰਮਤਪੁਰੇ ਵਾਲਾ ਜੀਤ ਵੀ ਥੋੜੀ ਤਲਖੀ ਨਾਲ ਬੋਲਿਆ।
"ਨਹੀਂ ਜੀਤ ਸਿਆ ਐਸੀ ਕੋਈ ਗੱਲ ਨਹੀਂ ਕਮੇਟੀਆ ਆਪਣੀਆ ਜਿੰਮੇਵਾਰੀਆ ਨਿਭਾ ਰਹੀਆ ਹਨ" ਬਿੱਕਰ ਮਾਸਟਰ ਬੜੇ ਠਰੰਮੇ ਨਾਲ ਬੋਲਿਆ।
"ਮਾਸਟਰ ਜੀ ਮੈਂ ਇਸ ਗੱਲ ਤੇ ਜੀਤ ਨਾਲ ਸਹਿਮਤ ਹਾਂ, ਗਰੰਥੀ ਸਹਿਬ ਨੂੰ ਇਹ ਗਰੰਥੀ ਤਾਂ ਰਹਿਣ ਹੀ ਦਿੰਦੇ, ਨੌਕਰ ਬਣਾ ਕੇ ਰੱਖਦੇ ਆ, ਅਸੀਂ ਜੰਮੇ ਮਰੇ, ਖੁਸ਼ੀ ਗਮੀ ਦੀ ਅਰਦਾਸ ਵੀ ਇਸੇ ਤੋ ਕਰਵਾਉਣੀ ਹੈ, ਗਰੰਥੀ ਸਹਿਬ ਦੀ ਮਹਾਨਤਾ ਘਟਾ ਰਹੇ ਨੇ ਇਹ ਲੋਕ" ਮੱਦੋ ਵਾਲਾ ਬੰਤ ਵੀ ਆਪਣੀ ਭੜਾਸ ਕੱਢ ਗਿਆ।
"ਦੇਖੋ ਮੇਰੀ ਗੱਲ ਧਿਆਨ ਨਾਲ ਸੁਣੋ, ਐਥੇ ਬੈਠ ਕੇ ਤਾਸ਼ ਕੁਟ ਲੀ, ਗੱਪਾਂ ਮਾਰਲੀਆਂ, ਦਸਤਾਰਾਂ ਸਜਾ ਕੇ ਹਰ ਐਤਵਾਰ ਗੁਰੂ ਘਰ ਜਾਇਆ ਕਰੋ, ਨਾਲੇ ਗੁਰੁ ਦੇ ਵਚਨ ਸੁਣੋਗੇ, ਨਾਲੇ ਦੋ ਚੰਗੀਆਂ ਗੱਲਾਂ ਪੱਲੇ ਬੰਨ ਲਿਆਓਗੇ। ਤੁਹਾਡੀ ਪਹਿਚਾਣ ਆਪੇ ਬਣ ਜਾਵੇਗੀ। ਕਦੇ ਕਿਸੇ ਮੰਦਾ ਚੰਗਾ ਨਹੀਂ ਬੋਲੀਦਾ, ਜੇਕਰ ਤੁਸੀਂ ਆਪ ਚੰਗੇ ਹੋ ਗਏ ਤਾਂ ਸਾਰੀ ਦੁਨੀਆਂ ਚੰਗੀ ਹੋ ਜਾਵੇਗੀ" ਇੰਨਾ ਕੁ ਕਹਿੰਦੇ ਹੋਏ ਬਿੱਕਰ ਮਾਸਟਰ ਨੇ ਤਹਿ ਕੀਤਾ ਅਖਬਾਰ ਘੁਟ ਕੇ ਹੱਥ ਵਿੱਚ ਫੜ ਲਿਆ ਅਤੇ ਕਿਸੇ ਸੋਚ ਵਿੱਚ ਤੁਰ ਪਿਆ।ਸਾਰੇ ਜਣੇ ਗੰਭੀਰ ਚਿਹਰੇ ਲੈ ਉਹਦੇ ਮਗਰ ਚੁੱਪ ਚਾਪ ਉਠ ਕੇ ਟੁਰ ਪਏ।
ਅਗਲੇ ਦਿਨ ਸਵੇਰੇ ਮੈਂ ਬੱਸ ਵਿੱਚ ਜਾਂਦੇ ਨੇ ਦੇਖਿਆ, ਚਾਰੇ ਜਣੇ ਟਿਪ ਟਾਪ ਪੱਗਾਂ ਬੰਨ ਕੇ ਗੁਰੂ ਘਰ ਜਾਣ ਵਾਲੀ ਬੱਸ ਦੀ ਉਡੀਕ ਕਰ ਰਹੇ ਸਨ। ਉਹਨਾ ਦੇ ਚੇਹਰਿਆ ਦੇ ਹਾਵ ਭਾਵ ਅਤੇ ਅੱਖਾਂ ਦੀ ਲਾਲੀ ਦੇਖ ਕੇ ਇੰਝ ਲੱਗਿਆ ਜਿਵੇਂ ਸਾਰੀ ਰਾਤ ਉਹਨਾ ਨੇ ਆਪਣੀ ਪਹਿਚਾਣ ਵਾਰੇ ਸੋਚਦਿਆ ਅੱਖਾਂ 'ਚ' ਗੁਜਾਰ ਦਿੱਤੀ ਹੋਵੇ।
ਚਲਦਾ…………..

ਹਰਿਆਣਾ ਦੇ ਅੰਬਾਲਾ ਤੋਂ ਕੁਰੂਕਸ਼ੇਤਰ ਨੂੰ ਆਉਂਦੀ ਨਹਿਰ ਸਤਲੁਜ-ਯਮੁਨਾ ਲਿੰਗ ਨਹਿਰ ਦਾ ਪਾਣੀ ਇਹਨੀਂ ਦਿਨੀਂ ਕਹਿਰ ਢਾਹ ਰਿਹਾ ਹੈ। ਖਾਸ ਗੱਲ ਇਹ ਹੈ ਕਿ ਪਿਛਲੇ ਕੁਝ ਦਿਨ ਪਹਿਲਾਂ ਤੱਕ ਪੰਜਾਬ ਆਪਣੇ ਗੁਆਂਢੀ ਰਾਜ ਹਰਿਆਣੇ ਨੂੰ ਨਹਿਰੀ ਪਾਣੀ ਦੇਣ ਤੋਂ ਇਨਕਾਰ ਕਰ ਰਿਹਾ ਸੀ ਪਰ ਜਿਵੇਂ ਹੀ ਵਰਖ਼ਾ ਨੇ ਪੰਜਾਬ ਦੀਆਂ ਨਹਿਰਾਂ ਨੂੰ ਪਾਣੀ ਨਾਲ ਸਰਾਬੋਰ ਕੀਤਾ ਤਾਂ ਪੰਜਾਬ ਨੇ ਝੱਟ ਪਾਣੀ ਦਾ ਮੂੰਹ ਹਰਿਆਣੇ ਵੱਲ ਨੂੰ ਖੋਲ ਦਿੱਤਾ। ਇਸ ਦਾ ਨਤੀਜਾ ਇਹ ਹੋਇਆ ਕਿ ਸਤਲੁਜ-ਯਮੁਨਾ ਲਿੰਗ ਨਹਿਰ ਕੁਰੂਕਸ਼ੇਤਰ ਦੇ ਪਿੰਡ ਜੋਤੀਸਰ ਕੋਲੋਂ ਟੁੱਟ ਗਈ ਤੇ ਪੂਰਾ ਕੁਰੂਕਸ਼ੇਤਰ ਸ਼ਹਿਰ ਇਸ ਦੀ ਚਪੇਟ ਵਿਚ ਆ ਗਿਆ। ਜੋਤੀਸਰ ਕੋਲੋਂ ਟੁੱਟੀ ਇਸ ਨਹਿਰ ਵਿਚ ਤਕਰੀਬਨ 70 ਫੁੱਟ ਦਾ ਪਾੜ ਪੈ ਗਿਆ ਤੇ ਨਹਿਰ ਦਾ ਪਾਣੀ ਮਾਰੋ-ਮਾਰ ਕਰਦਾ ਸ਼ਹਿਰ ਦੀਆਂ ਕਲੌਨੀਆਂ ਵਿਚ ਆ ਵੜਿਆ।

ਇਸ ਕਾਰਣ ਨਹਿਰ ਦੇ ਨਾਲ ਲਗਦੇ ਪਿੰਡ ਜੋਗਨਾ ਖੇੜਾ, ਜੋਤੀਸਰ, ਬਜਗਾਂਵਾਂ, ਦਬਖੇੜੀ, ਸ਼ਮਸਪੁਰਾ, ਜੰਡੀ ਫਾਰਮ, ਸਰਸਵਤੀ ਕਲੌਨੀ, ਦੀਦਾਰ ਨਗਰ, ਸ਼ਾਂਤੀ ਨਗਰ, ਬਾਹਰੀ ਮੁੱਹਲਾ, ਚੱਕਰਵਰਤੀ ਮੁੱਹਲਾ ਅਤੇ ਪ੍ਰੋਫ਼ੈਸਰ ਕਲੌਨੀ ਪੂਰੀ ਤਰ੍ਹਾਂ ਪਾਣੀ ਵਿਚ ਡੁਬ ਗਏ ਹਨ। ਘਰਾਂ ਵਿਚ 5 ਫੁੱਟ ਤੋਂ ਵੱਧ ਪਾਣੀ ਵੜਿਆ ਹੋਇਆ ਹੈ। ਲੋਕ ਆਪਣੇ ਘਰਾਂ ਦੀਆਂ ਛੱਤਾਂ ਤੇ ਬੈਠ ਕੇ ਪ੍ਰਸ਼ਾਸ਼ਨ ਵੱਲੋਂ ਕੀਤੀ ਅਣਗਹਿਲੀ ਦੀ ਸਜ਼ਾ ਭੁਗਤ ਕਰ ਰਹੇ ਹਨ। ਪਾਣੀ ਦੀ ਮਾਰ ਕਾਰਣ ਲੋਕਾਂ ਨੇ ਆਪਣੇ ਦੁੱਧਾਰੂ ਪਸ਼ੂ ਰਾਤ ਨੂੰ ਹੀ ਖੋਲ ਦਿੱਤੇ ਸਨ। ਝੋਨਾਂ ਪੂਰੀ ਤਰ੍ਹਾਂ ਬਰਬਾਦ ਹੋ ਚੁਕਿਆ ਹੈ। ਪਾਣੀ ਦੀਆਂ ਮੋਟਰਾਂ, ਘਰੇਲੂ ਸਾਮਾਨ ਅਤੇ ਮਾਲ-ਡੰਗਰ ਦਾ ਨੁਕਸਾਨ ਮਿਲਾ ਕੇ ਅਰਬਾਂ ਰੁਪਏ ਦਾ ਘਾਟਾ ਹੋਣ ਦੇ ਆਸਾਰ ਹਨ।

ਸਰਕਾਰ ਨੂੰ ਇਹ ਡਰ ਸਤਾ ਰਿਹਾ ਹੈ ਕਿ ਇਸ ਵਾਰ ਝੋਨੇ ਦੀ ਪੈਦਾਵਾਰ ਵਿਚ ਕਾਫ਼ੀ ਗਿਰਾਵਟ ਆ ਸਕਦੀ ਹੈ ਕਿਉਂਕਿ ਹਰਿਆਣੇ ਪੰਜਾਬ ਦੇ ਇਹੀਂ ਇਲਾਕੇ ਝੋਨੇ ਵਿਚ ਮੋਹਰੀਂ ਹਨ। ਹਰਿਆਣਾ ਸਰਕਾਰ ਨੇ ਜਦੋਂ ਹੱਥ ਖੜੇ ਕਰ ਦਿੱਤੇ ਤਾਂ ਰਾਤ ਨੂੰ ਭਾਰਤੀ ਸੈਨਾ ਨੂੰ ਬੁਲਾਇਆ ਗਿਆ। ਪਿੰਡਾਂ ਦੇ ਲੋਕਾਂ ਦੀ ਮਦਦ ਨਾਲ ਸੈਨਾ ਨਹਿਰ ਦੇ ਪਾੜ ਨੂੰ ਠੀਕ ਕਰਨ ਵਿਚ ਜੁੱਟੀ ਹੋਈ ਹੈ।

ਉੱਧਰ ਦੂਜੇ ਪਾਸੇ ਰਾਤ ਤੋਂ ਆਪਣੇ ਘਰਾਂ ਦੀਆਂ ਛੱਤਾਂ ਤੇ ਭੁੱਖੇ ਬੈਠੇ ਲੋਕਾਂ ਲਈ ਸ਼ਹਿਰ ਦੇ ਕਈ ਸਮਾਜਸੇਵੀ ਲੋਕਾਂ ਨੇ ਲੰਗਰ ਲਗਾਏ ਹਨ। ਗੁਰਦੁਆਰਾ ਛੇਵੀਂ ਪਾਤਸ਼ਾਹੀ ਵਿਖੇ ਲੋਕਾਂ ਲਈ ਲੰਗਰ ਤਿਆਰ ਕੀਤੇ ਗਏ ਹਨ। ਗੁ: 7ਵੀਂ ਪਾਤਸ਼ਾਹੀ ਦੇ ਮੁੱਖ ਗ੍ਰੰਥੀ ਗਿਆਨੀ ਅਮਰੀਕ ਸਿੰਘ ਨੇ ਦੱਸਿਆ ਕਿ ਲੋਕਾਂ ਨੂੰ ਲੰਗਰ ਤੇ ਚਾਹ ਦਿੱਤੀ ਜਾ ਰਹੀ ਹੈ। ਇਸ ਤੋਂ ਇਲਾਵਾ ਪਾਣੀ ਵਿਚ ਫ਼ਸੇ ਲੋਕਾਂ ਨੂੰ ਪੀਣ ਵਾਲਾ ਪਾਣੀ ਵੀ ਮੁਹੱਈਆ ਕਰਵਾਇਆ ਜਾ ਰਿਹਾ ਹੈ। ਖਾਣ-ਪੀਣ ਦੀਆਂ ਵਸਤਾਂ ਤੋਂ ਇਲਾਵਾ ਲੋਕਾਂ ਨੂੰ ਸੁੱਕੇ ਕਪੜੇ ਅਤੇ ਦਵਾਈਆਂ ਵੀ ਵੰਡੀਆਂ ਜਾ ਰਹੀਆਂ ਹਨ।

ਪਾਣੀ ਦੀ ਮਾਰ ਨੂੰ ਦੇਖਦਿਆਂ ਲੋਕਾਂ ਨੂੰ ਡਰ ਸਤਾ ਰਿਹਾ ਹੈ ਕਿ ਇਸ ਵਾਰ ਤੇ ਉਹਨਾਂ ਨੂੰ ਖਾਣ ਦੇ ਵੀ ਲਾਲੇ ਪੈ ਜਾਣਗੇ ਕਿਉਂਕਿ ਉਹਨਾਂ ਦਾ ਅਨਾਜ ਤਾਂ ਪਾਣੀ ਦੀ ਭੇਟ ਚੜ ਚੁਕਾ ਹੈ। ਮਾਲ-ਡੰਗਰ ਵੀ ਛੱਡਿਆ ਜਾ ਚੁਕਾ ਹੈ ਤੇ ਫ਼ਸਲ ਖਰਾਬ ਹੋ ਚੁਕੀ ਹੈ।

ਨਹਿਰੀ ਪਾਣੀ ਇਤਨਾ ਕਹਿਰੀ ਹੋ ਜਾਵੇਗਾ ਕਿਸੇ ਨੇ ਕਦੇ ਸੁਪਨੇ ਵਿਚ ਵੀ ਨਹੀਂ ਸੀ ਸੋਚਿਆ ਪਰ ਹੁਣ ਇਹ ਹੋ ਚੁਕਾ ਹੈ। ਦੂਰ ਤੱਕ ਜਿੱਥੇ ਤੱਕ ਨਜ਼ਰ ਜਾਂਦੀ ਹੈ ਬੱਸ ਪਾਣੀ ਹੀ ਪਾਣੀ ਨਜ਼ਰ ਆਉਂਦਾ ਹੈ। ਇਸ ਪਾਣੀ ਕਾਰਣ ਰੇਲ ਗੱਡੀਆਂ ਬੰਦ ਹਨ ਤੇ ਸੜਕ ਰਸਤਾ ਵੀ ਸ਼ਾਹਬਾਦ ਮਾਰਕੰਡਾ ਕੋਲੋਂ ਬੰਦ ਹੋ ਗਿਆ ਹੈ। ਸ਼ਾਹਬਾਦ ਨੇੜੇ ਨੇਸ਼ਨਲ ਹਾਈਵੇ ਨੰਬਰ ਵੱਨ’ਚ ਦਰਾਰ ਪੈ ਕਾਰਣ ਬੱਸਾਂ ਨੂੰ ਵਾਇਆ ਨਾਰਾਇਨਗੜ ਕੱਢਿਆ ਜਾ ਰਿਹਾ ਹੈ। ਦਿੱਲੀ ਤੋਂ ਜੰਮੂ ਜਾਣ ਵਾਲੀਆਂ 22 ਰੇਲ ਗੱਡੀਆਂ ਰੱਦ ਕਰ ਦਿੱਤੀਆਂ ਗਈਆਂ ਹਨ। ਇਸ ਕਾਰਣ ਮੁਸਾਫ਼ਰਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਨਹਿਰ ਦੇ ਕਹਿਰ ਕਾਰਣ ਕੁਰੂਕਸ਼ੇਤਰ ਦੇ ਸਕੂਲਾਂ ਕਾਲਜਾਂ ਵਿਚ ਦੋ ਦਿਨਾਂ ਲਈ ਛੁੱਟੀ ਐਲਾਨੀ ਗਈ ਹੈ ਪਰ ਲਗਦਾ ਹੈ ਕਿ ਸਕੂਲ ਕਾਲਜ ਅਗਲੇ 10 ਦਿਨ ਤੱਕ ਨਹੀਂ ਖੁੱਲ ਪਾਉਣੇ ਕਿਉਂਕਿ ਪਿੰਡਾਂ ਵਿਚ ਕਈ ਸਕੂਲਾਂ ਦੀਆਂ ਇਮਾਰਤਾਂ ਢਹਿ ਗਈਆਂ ਹਨ ਤੇ ਸ਼ਹਿਰ ਦੇ ਕਈ ਸਕੂਲਾਂ ਵਿਚ 5 ਤੋਂ 7 ਫੁੱ਼ਟ ਤੱਕ ਪਾਣੀ ਚੜਿਆ ਹੋਇਆ ਹੈ।

ਲੋਕਾਂ ਨੇ ਕੀਤੀ ਮੁਆਵਜੇ ਦੀ ਮੰਗ

ਕੁਰੂਕਸ਼ੇਤਰ ਅਤੇ ਅੰਬਾਲੇ ਵਿਚ ਆਏ ਹੜ੍ਹ ਪੀੜਿਤ ਲੋਕਾਂ ਨੇ ਹਰਿਆਣਾ ਸਰਕਾਰ ਤੋਂ ਮੁਆਵਜੇ ਦੀ ਮੰਗ ਕੀਤੀ ਹੈ। ਲੋਕਾਂ ਨੇ ਆਪਣੀ ਮੰਗ ਵਿਚ ਹਰਿਆਣੇ ਦੇ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੂੰ ਕਿਹਾ ਹੈ ਕਿ ਇਸ ਵਾਰ ਕੁਰੂਕਸ਼ੇਤਰ ਦੇ ਕਿਸਾਨ ਭੁੱਖੇ ਮਰਨ ਦੀ ਕਗਾਰ ਤੇ ਹਨ ਇਸ ਲਈ ਸਰਕਾਰ ਕਿਸਾਨਾਂ ਨੂੰ 10 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜਾ ਦੇਵੇ ਤਾਂ ਕਿ ਹਰਿਆਣੇ ਦੇ ਕਿਸਾਨ ਮੁੜ ਪੱਕੇ ਪੈਰੀਂ ਖੜੇ ਹੋ ਸਕਣ।

ਇਸ ਤੋਂ ਇਲਾਵਾ ਜਿਨ੍ਹਾਂ ਲੋਕਾਂ ਦੇ ਰਿਹਾਇਸ਼ੀ ਮਕਾਨ ਇਸ ਪਾਣੀ ਦੀ ਭੇਟ ਚੜ ਗਏ ਹਨ ਉਹਨਾਂ ਨੂੰ ਵੀ ਆਰਥਕ ਸਹਾਇਤਾ ਉਪਲਬਧ ਕਰਵਾਈ ਜਾਵੇ। ਲੋਕਾਂ ਨੇ ਮੰਗ ਕੀਤੀ ਹੈ ਕਿ ਸਤਲੁਜ-ਯਮੁਨਾ ਲਿੰਗ ਨਹਿਰ ਦੀ ਬਕਾਇਦਾ ਸਫ਼ਾਈ ਕਰਵਾਈ ਜਾਵੇ ਕਿਉਂਕਿ ਜੇਕਰ ਨਹਿਰ ਦੀ ਸਮਾਂ ਰਹਿੰਦੇ ਸਫ਼ਾਈ ਹੋਈ ਹੁੰਦੀ ਤਾਂ ਪਾਣੀ ਦਾ ਇਤਨਾ ਕਹਿਰ ਲੋਕਾਂ ਨੂੰ ਨਾ ਸਹਿਣ ਕਰਨਾ ਪੈਂਦਾ।

22 ਸਾਲ ਬਾਅਦ ਕੀਤੀ ਪਾਣੀ ਨੇ ਮਾਰ

ਕੁਰੂਕਸ਼ੇਤਰ ਸ਼ਹਿਰ ਵਿਚ ਪਿਛਲੀ ਵਾਰ ਪਾਣੀ ਸੰਨ 1988 ਵਿਚ ਆਇਆ ਸੀ ਉਸ ਸਮੇਂ ਵੀ ਸਤਲੁਜ-ਯਮੁਨਾ ਲਿੰਕ ਨਹਿਰ ਟੁੱਟ ਗਈ ਸੀ ਪਰ ਉਸ ਸਮੇਂ ਪ੍ਰਸ਼ਾਸਨ ਵੱਲੋਂ ਜਲਦੀ ਹੀ ਇਸ ਪਾਣੀ ਤੇ ਕਾਬੂ ਪਾ ਲਿਆ ਗਿਆ ਸੀ ਤੇ ਜਾਨੀ ਤੇ ਮਾਲੀ ਨੁਕਸਾਨ ਇਸ ਵਾਰ ਨਾਲੋਂ ਘੱਟ ਹੋਇਆ ਸੀ। ਪਰ ਇਸ ਵਾਰ ਹੋਏ ਨੁਕਸਾਨ ਤੇ ਪਿਛਲੇ ਸਾਰੇ ਰਿਕਾੜ ਤੋੜ ਦਿੱਤੇ ਹਨ। ਸਭ ਤੋਂ ਵੱਧ ਨੁਕਸਾਨ ਕਿਸਾਨਾਂ ਨੂੰ ਹੋਇਆ ਹੈ। ਜਿੱਥੇ ਉਹਨਾਂ ਦੀਆਂ ਫ਼ਸਲਾਂ ਬਰਬਾਦ ਹੋਈਆਂ ਹਨ ਉੱਥੇ ਹੀ ਦੁੱਧਾਰੂ ਪਸ਼ੂ ਅਤੇ ਖੇਤਾਂ ਵਿਚ ਬਣੇ ਮਕਾਨ ਟੁੱਟਣ ਕਾਰਣ ਕਿਸਾਨਾਂ ਦੀ ਆਰਥਕ ਲੱਕ ਟੁੱਟ ਗਈ ਹੈ।

ਭਾਈਚਾਰੇ ਦੀ ਮਿਸਾਲ ਹੋਈ ਕਾਇਮ

ਕੁਰੂਕਸ਼ੇਤਰ ਵਿਚ ਆਏ ਹੜ੍ਹ ਕਾਰਣ ਲੋਕ ਜਿੱਥੇ ਮੁਸੀਬਤਾਂ ਵਿਚ ਹਨ ਉਧਰ ਦੂਜੇ ਪਾਸੇ ਲੋਕਾਂ ਵਿਚ ਆਪਸੀ ਭਾਈਚਾਰੇ ਦੀ ਮਿਸਾਲ ਵੀ ਦੇਖਣ ਨੂੰ ਮਿਲ ਰਹੀ ਹੈ। ਜੇਕਰ ਇੱਕ ਮਕਾਨ ਦੀ ਛੱਤ ਤੇ ਬੈਠੇ ਲੋਕਾਂ ਨੂੰ ਰੋਟੀਆਂ ਜਾਂ ਹੋਰ ਖਾਣ-ਪੀਣ ਦੀਆਂ ਵਸਤਾਂ ਵੱਧ ਰਹੀਆਂ ਹਨ ਤਾਂ ਉਹ ਨਾਲ ਲੱਗਦੇ ਮਕਾਨ ਤੇ ਬੈਠੇ ਲੋਕਾਂ ਨੂੰ ਰੋਟੀਆਂ ਅਤੇ ਹੋਰ ਖਾਣ-ਪੀਣ ਦੀਆਂ ਵਸਤਾਂ ਦੇ ਰਹੇ ਹਨ ਤੇ ਕਹਿ ਰਹੇ ਹਨ ਹੁਣ ਦਾ ਟਾਈਮ ਦਾ ਲੰਘਾਓ ਸ਼ਾਮ ਨੂੰ ਫਿਰ ਵੇਖੀ ਜਾਏਗੀ। ਇਸ ਤਰ੍ਹਾਂ ਲੋਕਾਂ ਵਿਚ ਆਪਸੀ ਭਾਈਚਾਰਾ ਅੱਜ ਵੀ ਬਣਿਆ ਨਜ਼ਰ ਆਉਂਦਾ ਹੈ।

------------------------------------------------------------------------------------------

 


Home | Terms & conditions | Advertisement | ਜਰੂਰੀ ਸੂਚਨਾਂ | © Punjabi Chetna. All Rights Reserved
Managed by GreAtwal Solutions

VPOweb's Hit Counter