Punjabi Chetna Punjabi Chetna
ਮੁੱਖ ਪੰਨਾ ਤਾਜਾ ਖਬਰਾਂ ਕਾਮਾਗਾਟਾ ਮਾਰੂ ਤਸਵੀਰਾਂ ਵੀਡੀਓ ਪੰਜਾਬੀ ਸਿੱਖੀਏ ਜਰੂਰੀ ਲਿੰਕ ਸਾਡਾ ਸੰਪਰਕ
ਪੰਜਾਬੀ ਰੇਡੀਓ

 

 


ਰੋਜਾਨਾ ਖਬਰਾਂ


ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਦਾ ਹੋਇਆ ਦਿਹਾਂਤ :
ਸ੍ਰੀ ਆਨੰਦਪੁਰ ਸਾਹਿਬ, 15 ਅਗਸਤ (ਜੇ.ਐਸ. ਨਿੱਕੂਵਾਲ) - ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਮੱਲ ਸਿੰਘ ਦਾ ਦਿਹਾਂਤ ਹੋ ਗਿਆ ਹੈ। ਉਹ ਮੁਹਾਲੀ ਦੇ ਇਕ ਨਿਜੀ ਹਸਪਤਾਲ 'ਚ ਜੇਰੇ ਇਲਾਜ ਸਨ। ਇਸ ਸਬੰਧੀ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਭਾਈ ਅਮਰਜੀਤ ਸਿੰਘ ਚਾਵਲਾ ਨੇ ਜਾਣਕਾਰੀ ਦਿੱਤੀ।
ਚੀਨ ਚ' ਭਿਆਨਕ ਬੱਸ ਹਾਦਸਾ, 36 ਮੌਤਾਂ :
ਹਾਂਗਕਾਂਗ 11 ਅਗਸਤ 2017(ਗਰੇਵਾਲ) - ਚੀਨ 'ਚ ਹੋਏ ਭਿਆਨਕ ਸੜਕ ਹਾਦਸੇ 'ਚ 36 ਲੋਕਾਂ ਦੀ ਮੌਤ ਹੋ ਗਈ ਹੈ ਤੇ 13 ਲੋਕ ਜ਼ਖਮੀ ਹੋਏ ਹਨ। ਇਹ ਹਾਦਸਾ ਉਸ ਵੇਲੇ ਵਾਪਰਿਆ ਜਦ ਤੇਜ ਰਫਤਾਰ ਬੱਸ ਇਕ ਸੁਰੰਗ ਵਿਚੋ ਲੰਘ ਰਹੀ ਸੀ ਤੇ ਇਹ ਬੇਕਾਬੂ ਹੋ ਕੇ ਸੁਰੰਗ ਦੀ ਦੀਵਾਰ ਨਾਲ ਟਕਰਾ ਗਈ।ਇਹ ਘਟਨਾ ਸ਼ਾਨਯੀ ਸੂਬੇ ਵਿਚ ਵਾਪਰੀ।
ਪੰਜਾਬੀ ਗਾਇਕਾ ਰੁਪਿੰਦਰ ਹਾਂਡਾ ਹਾਂਗਕਾਂਗ ਪੁੱਜੇ :
ਹਾਂਗਕਾਂਗ 28 ਜੁਲਾਈ 2017 (ਅ.ਸ.ਗਰੇਵਾਲ):- ਪੰਜਾਬੀ ਗਾਇਕਾਂ ‘ਰੁਪਿੰਦਰ ਹਾਂਡਾ’ ਹਾਂਗਕਾਂਗ ਵਿਚ ਅੱਜ ਸਵੇਰੇ ਪਹੁੰਚ ਗਏ ਹਨ।ਏਅਰ ਪੋਰਟ ਤੇ ਸਤਟੰਗ ਦੀ ਟੀਮ ਨੇ ਉਨਾਂ ਦਾ ਸੁਆਗਤ ਕੀਤਾ। ਰੁਪਿੰਦਰ ਹਾਂਡਾ ਸਤਰੰਗ ਦੇ ਸਲਾਨਾ ਤੀਆਂ ਦੇ ਮੇਲੇ ਵਿਚ ਸਾਮਲ ਹੋਣ ਲਈ ਆਏ ਹਨ ਜੋ ਕਿ ਕੱਲ 29 ਜੁਲਾਈ ਨੂੰ ਹੋਣਾ ਹੈ। ਇਸ ਮੇਲੇ ਦੀਆਂ ਸਭ ਟਿਕਟਾਂ ਪਹਿਲਾਂ ਹੀ ਵਿਕ ਚੁੱਕੀਆਂ ਹਨ ਤੇ ਹਾਂਗਕਾਂਗ ਦੀਆਂ ਬੀਬੀਆਂ ਲਈ ਇਹ ਪ੍ਰਗਰਾਮ ‘ਰੂਹ ਪੰਜਾਬ ਦੀ’ ਪਿਛਲੇ 6 ਸਾਲਾਂ ਤੋ ਲਗਾਤਾਰ ਹੋ ਰਿਹਾ ਹੈ ਜਿਸ ਵਿਚ ਸੱਤਰੰਗ ਦੇ ਨਾਲ ਬੁਟਰ ਐਸੋਸੀਏਟਸ ਹਮੇਸ਼ਾ ਹਿਸੇਦਾਰ ਰਹੇ ਹਨ। ਇਸ ਸਬੰਧੀ ਸਤਰੰਗ ਟੀਮ ਦੇ ਮੋਹਰੀ ਸ: ਕਸਮੀਰ ਸੋਹਲ ਨੇ ਸਭ ਸਹਿਯੋਗੀਆਂ ਦਾ ਧੰਨਵਾਦ ਕੀਤਾ ਤੇ ਆਸ ਕੀਤੀ ਕਿ ਇਸ ਮੇਲੇ ਦਾ ਬੀਬੀਆਂ ਪਹਿਲਾਂ ਤੋ ਵੀ ਵੱਧ ਅਨੰਦ ਮਨਣਗੀਆਂ।
ਸ਼ਿਮਲਾ ਨੇੜੇ ਭਿਆਨਕ ਸੜਕ ਹਾਦਸਾ :
ਸ਼ਿਮਲਾ ਨੇੜੇ ਭਿਆਨਕ ਸੜਕ ਹਾਦਸਾ, 30 ਮੌਤਾਂ ਦਾ ਖਦਸ਼ਾ ਸ਼ਿਮਲਾ, 20 ਜੁਲਾਈ (ਪੰਕਜ ਸ਼ਰਮਾ) - ਅੱਜ ਸਵੇਰੇ ਰਾਮਪੁਰ ਦੇ ਖਨੇਰੀ 'ਚ ਇਕ ਬੱਸ ਹਾਦਸੇ 'ਚ ਕਰੀਬ 30 ਲੋਕਾਂ ਦੇ ਮਾਰੇ ਜਾਣ ਦਾ ਖਦਸ਼ਾ ਹੈ। ਪੁਲਿਸ ਦੇ ਉੱਚ ਅਧਿਕਾਰੀ ਮੌਕੇ 'ਤੇ ਪਹੁੰਚ ਗਏ ਹਨ। ਰਾਹਤ ਤੇ ਬਚਾਅ ਕਾਰਜ ਜਾਰੀ ਹੈ। ਲਾਸ਼ਾਂ ਨੂੰ ਹਾਦਸਾਗ੍ਰਸਤ ਬੱਸ ਤੋਂ ਕੱਢਿਆ ਜਾ ਰਿਹਾ ਹੈ।
ਦੁਨੀਆ 'ਚ ਵੱਡਾ ਸਾਈਬਰ ਹਮਲਾ :
ਲੰਡਨ, 13 ਮਈ - ਇਕ ਵੱਡੇ ਵਿਸ਼ਵ ਸਾਈਬਰ ਹਮਲੇ ਨੇ ਬਰਤਾਨੀਆ ਦੇ ਸਿਹਤ ਪ੍ਰਬੰਧ ਨੂੰ ਪ੍ਰਭਾਵਿਤ ਕਰਨ ਦੇ ਨਾਲ ਅਮਰੀਕੀ ਕੌਮਾਂਤਰੀ ਕੋਰੀਅਰ ਸਰਵਿਸ ਫੈੱਡਐਕਸ ਨੂੰ ਪ੍ਰਭਾਵਿਤ ਕਰ ਦਿੱਤਾ ਹੈ। ਇਸ ਸਮੇਤ ਇਸ ਮੈਲਵੇਅਰ ਕੰਪਿਊਟਰ ਵਾਈਰਸ ਨੇ ਤਕਰੀਬਨ 100 ਦੇਸ਼ਾਂ ਦੇ ਕੰਪਿਊਟਰ ਸਿਸਟਮ ਨੂੰ ਕਿਸੇ ਨਾ ਕਿਸੇ ਢੰਗ ਨਾਲ ਪ੍ਰਭਾਵਿਤ ਕੀਤਾ ਹੈ। ਕੰਪਿਊਟਰਾਂ ਨੂੰ ਦੁਬਾਰਾ ਠੀਕ ਕਰਨ ਲਈ 300-600 ਡਾਲਰ ਦੀ ਫਿਰੌਤੀ ਮੰਗੀ ਜਾ ਰਹੀ ਹੈ।
ਚੀਨ 'ਚ ਭੁਚਾਲ ਨਾਲ ਅੱਠ ਮੌਤਾਂ :
ਬੀਜਿੰਗ, 11 ਮਈ - ਚੀਨ ਦੇ ਸ਼ਿੰਜਿਯਾਂਗ ਇਲਾਕੇ 'ਚ ਭੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਜਿਸ ਦੀ ਤੀਬਰਤਾ ਰੀਏਕਟਰ ਸਕੇਲ 'ਤੇ 5.5 ਮਾਪੀ ਗਈ। ਭੁਚਾਲ ਦੇ ਕਾਰਨ ਅੱਠ ਲੋਕਾਂ ਦੀ ਮੌਤ ਹੋ ਗਈ, ਜਦਕਿ 23 ਹੋਰ ਜ਼ਖਮੀ ਹੋ ਗਏ।
ਵੀਰਭੱਦਰ ਨੂੰ ਸੰਮਨ :
ਨਵੀਂ ਦਿੱਲੀ, 10 ਅਪ੍ਰੈਲ - ਇਨਫੋਰਸਮੈਂਟ ਡਾਇਰੈਕਟੋਰੇਟ ਨੇ ਮਨੀ ਲਾਂਡ੍ਰਿੰਗ ਮਾਮਲੇ 'ਚ ਹਿਮਾਚਲ ਦੇ ਮੁੱਖ ਮੰਤਰੀ ਵੀਰਭੱਦਰ ਸਿੰਘ ਨੂੰ ਨੋਟਿਸ ਭੇਜ 13 ਅਪ੍ਰੈਲ ਨੂੰ ਹਾਜ਼ਰ ਹੋਣ ਨੂੰ ਕਿਹਾ ਹੈ।
ਅਮਰੀਕੀ ਸੂਬੇ ਨੇ ਅਪ੍ਰੈਲ ਮਹੀਨੇ ਨੂੰ ਸਿੱਖਾਂ ਦੇ ਨਾਮ ਕੀਤਾ :
ਡੋਵਰ, 17 ਮਾਰਚ - ਅਮਰੀਕੀ ਸੂਬੇ ਡੇਲਾਵੇਅਰ ਦੀ ਸਟੇਟ ਅਸੈਂਬਲੀ ਨੇ ਮਤਾ ਪਾਸ ਕਰਕੇ ਅਪ੍ਰੈਲ ਮਹੀਨੇ ਨੂੰ 'ਸਿੱਖ ਜਾਗਰੂਕਤਾ ਤੇ ਪ੍ਰਸੰਸਾ' ਮਹੀਨਾ ਐਲਾਨਿਆ ਹੈ। ਇਹ ਕਦਮ ਉਸ ਵਕਤ ਚੁੱਕਿਆ ਗਿਆ, ਜਦੋਂ ਅਮਰੀਕਾ 'ਚ ਭਾਰਤੀ-ਅਮਰੀਕੀਆਂ ਖਾਸ ਤੌਰ 'ਤੇ ਸਿੱਖਾਂ ਖਿਲਾਫ ਘ੍ਰਿਣਾ ਅਪਰਾਧਾਂ 'ਚ ਵਾਧਾ ਹੋ ਰਿਹਾ ਹੈ। ਇਸ ਮਤੇ ਨੂੰ ਸਟੇਟ ਅਸੈਂਬਲੀ ਦੇ ਦੋਵਾਂ ਚੈਂਬਰਾਂ ਨੇ ਸਰਬਸੰਮਤੀ ਨਾਲ ਪਾਸ ਕਰ ਦਿੱਤਾ। ਇਸ ਕਦਮ ਦੀ ਸਥਾਨਕ ਸਿੱਖਾਂ ਤੇ ਸਿਆਸੀ ਹਲਕਿਆਂ 'ਚ ਪ੍ਰਸੰਸਾ ਕੀਤੀ ਜਾ ਰਹੀ ਹੈ।
ਨੋਕੀਆ 3310 ਦੀ ਵਾਪਸੀ :
ਹਾਂਗਕਾਂਗ 27 ਫਰਵਰੀ 2017(ਗਰੇਵਾਲ): ਬਹੁਤ ਸਾਰੀਆਂ ਅਫਵਾਹਾਂ ਤੋ ਬਾਅਦ ਨੋਕੀਆ ਕੰਪਨੀ ਦਾ ਮਸਹੂਰ ਫੋਨ 3310 ਵਾਪਸ ਆ ਗਿਆ ਹੈ। ਇਸ ਸਬੰਧੀ ਕੰਪਨੀ ਵੱਲੋ ਕੱਲ ਬਾਰਸੀਲੋਨਾ ਸਹਿਰ ਵਿਚ ਹੋਈ ਮੋਬਾਈਲ ਵਰਲਡ ਕਾਗਰਸ ਵਿਚ ਐਨਾਲ ਕੀਤਾ ਗਿਆ ਗਿਆ। ਜਿਥੇ ਪੁਰਾਣਾ ਫੋਨ ਚਿਟੀ ਕਾਲੀ ਸਕਰੀਨ ਵਾਲਾ ਸੀ ਪਰ ਨਵਾਂ ਫੋਨ ਰੰਗਦਾਰ ਸਕਰੀਨ ਵਾਲਾ ਹੋਵੇਗਾ ਤੇ ਇਸ ਦੇ ਕਵਰ ਵੀ ਪਹਿਲਾ ਵਾਰ ਹੀ ਕਈ ਰੰਗਾਂ ਵਿਚ ਹੋਣਗੇ। ਇਸ ਦੀ ਕੀਮਤ 59 ਯੂਰੋ ( ਕਰੀਬ 3500 ਰੁਪਏ) ਰੱਖੀ ਗਈ ਹੈ। ਇਸ ਨਵੇਂ ਫੋਨ ਵਿਚ ਇਕ ਕੈਮਰਾ ਵੀ ਹੈ ਤੇ ਸੱਪ ਵਾਲ਼ੀ ਵਾਲੀ ਗੇਮ ਵੀ। ਹਾਂ ਇਕ ਗੱਲ ਹੋਰ ਨੋਟ ਕਰਨ ਵਾਲੀ ਹੈ ਕਿ ਇਹ ਫੋਨ ਪੁਰਾਣੇ ਦੇ ਮੁਕਾਬਲੇ ਕੁਝ ਪਤਲਾ ਹੈ। ਤੁਹਾਨੂੰ ਯਾਦ ਹੋਵੇਗਾ ਨੌਕੀਆ ਦੇ ਫੋਨ ਲੰਮੀ ਬੈਟਰੀ ਲਈ ਪਸੰਦ ਕੀਤੇ ਜਾਦੇ ਹਨ ਤੇ ਨਵੇਂ ਫੋਨ ਵਿਚ ਇਹ ਗੁਣ ਵੀ ਹੈ।
ਡਿਜਨੀਲੈਡ ਦਫਤਰ ਚ' ਸੱਕੀ ਵਸਤ ਮਿਲੀ :
ਹਾਂਗਕਾਂਗ 13 ਫਰਵਰੀ 2017(ਗਰੇਵਾਲ): ਹਾਂਗਕਾਂਗ ਡਿਜਨੀਲੈਡ ਦੇ ਦਫਤਰ ਵਿਚ ਛੱਕੀ ਵਸਤ ਮਿਲਣ ਤੋ ਬਾਅਦ ਇਸ ਨੂੰ ਖਾਲੀ ਕਰ ਦਿਤਾ ਗਿਆ। ਬੰਬ ਰੋਕੂ ਦਸਤਾ ਤੇ ਹੋਰ ਪੁਲੀਸ ਅਧਿਕਾਰੀ ਇਸ ਦੀ ਜਾਚ ਕਰ ਰਹੇ ਹਨ ਕਿ ਅਸਲ ਵਿਚ ਇਹ ਕੀ ਹੈ॥ ਪਾਰਕ ਵਿਚ ਰੱਖੇ ਕੁੱਤਿਆ ਨੇ ਇਸ ਵਸਤ ਨੂੰ ਸੁੱਘਣ ਤੋ ਬਾਅਦ ਵਿਚ ਵਿਚ ਬੰਬ ਵਰਗੀ ਚੀਜ ਹੋਣ ਦੇ ਸਕੇਤ ਦਿਤੇ ਹਨ। ਹੋਰ ਵੇਰਵਿਆ ਦੀ ਉਡੀਕ ਕੀਤੀ ਜਾ ਰਹੀ ਹੈ। ਇਸ ਦੌਰਾਨ ਪਾਰਕ ਵਿਚ ਆਏ ਮਹਿਮਾਨਾਂ ਨੂੰ ਕੋਈ ਖਤਰਾ ਨਹੀ ਤੇ ਉਹ ਆਪਣਾ ਅਨੰਦ ਮਾਣ ਰਹੇ ਹਨ।
ਐਮ ਟੀ ਆਰ ਵਾਲੀ ਲੜਾਈ ਚ' ਇਕ ਨੂੰ ਕੈਦ :
ਹਾਂਗਕਾਂਗ 9 ਫਰਵਰੀ 2017(ਗਰੇਵਾਲ): ਸਾਲ 2015 ਵਿਚ ਜੌਰਡਨ ਐਮ ਟੀ ਆਰ ਸਟੇਸਨ ਤੇ ਚਾਕੂਆਂ ਨਾਲ ਹੋਈ ਲੜਾਈ ਵਿਚ ਇਕ ਅਮਨਦੀਪ ਸਿੰਘ(Amandip Singh) ਨਾਮੀ ਨੂੰ ਅਦਾਲਤ ਨੇ 3 ਸਾਲ ਦੀ ਕੈਦ ਦੀ ਸਜਾ ਸੁਣਾਈ ਹੈ।ਇਸ ਕੇਸ ਵਿਚ ਸਾਮਲ 3 ਹੋਰਾਂ ਨੂੰ ਅਦਾਲਤ ਨੇ ਬਰੀ ਕਰ ਦਿਤਾ।
ਹਾਂਗਕਾਂਹ ਤੋਂ ਉਡੇ ਜਹਾਜ ਨੂੰ ਹਾਦਸਾ, 32 ਮੌਤਾਂ :
ਹਾਂਗਕਾਂਗ 16 ਜਨਵਰੀ 2017(ਗਰੇਵਾਲ): ਹਾਂਗਕਾਂਗ ਦੇ ਹਵਾਈ ਅੱਡੇ ਤੋ ਤਰਕਿਸ ੲੈਅਰ ਦਾ ਕਾਰਗੋ ਜਹਾਜ ਕਾਜਗਸਤਾਨ ਚ' ਉਸ ਵਲੇ ਹਾਦਸੇ ਦਾ ਸਿਕਾਰ ਹੋ ਗਿਆ ਜਦ ਇਹ ਮਾਨਸ ਹਵਾਈ ਅੱਡੇ ਤੇ ਉਤਰ ਰਿਹਾ ਸੀ। ਭਾਰੀ ਧੰਦ ਕਾਰਨ ਇਹ ਇੱਕ ਪਿੰਡ ਵਿਚ ਘਰਾਂ ਤੇ ਜਾ ਡਿਗਾ ਜਿਸ ਕਾਰਨ 32 ਮੌਤਾਂ ਦੀ ਖਬਰ ਹੈ। ਮਰਨ ਵਾਲਿਆ ਵਿਚ ਜਿਅਦਾ ਉਹ ਲੋਕ ਹਨ ਜਿਨਾ ਦੇ ਘਰਾਂ ਤੇ ਇਹ ਜਹਾਜ ਡਿਗਾ। ਕੁਲ 43 ਘਰਾਂ ਨੂੰ ਨੁਕਸਾਰ ਦੀ ਖਬਰ ਹੈ।
ਹੁਣ ਮੁੱਖ ਮੰਤਰੀ ਬਾਦਲ ਵੱਲ ਜੁੱਤੀ ਸੁੱਟੀ ਗਈ :
ਸ੍ਰੀ ਮੁਕਤਸਰ ਸਾਹਿਬ/ਮਲੋਟ/ਲੰਬੀ, 11 ਜਨਵਰੀ (ਰਣਜੀਤ ਸਿੰਘ ਢਿੱਲੋਂ, ਅਜਮੇਰ ਸਿੰਘ ਬਰਾੜ, ਮੇਵਾ ਸਿੰਘ)-ਅੱਜ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਵਿਧਾਨ ਸਭਾ ਹਲਕਾ ਲੰਬੀ ਵਿਚ ਪੈਂਦੇ ਮਲੋਟ ਨੇੜਲੇ ਪਿੰਡ ਰੱਤਾ ਖੇੜਾ ਵਿਖੇ ਜਦੋਂ ਪੰਜਾਬ ਦੇ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਚੋਣ ਜਲਸੇ ਨੂੰ ਸੰਬੋਧਨ ਕਰਕੇ ਹਟੇ ਹੀ ਸਨ ਕਿ ਇਕੱਠ ਦੇ ਦੂਜੀ ਕਤਾਰ ਵਿਚ ਬੈਠੇ ਗੁਰਬਚਨ ਸਿੰਘ ਨਾਮੀ 40 ਸਾਲਾਂ ਵਿਅਕਤੀ ਨੇ ਅਚਾਨਕ ਸ: ਬਾਦਲ ਵੱਲ ਜੁੱਤੀ ਵਗਾਹ ਕੇ ਮਾਰੀ ਜਿਸ ਮਗਰੋਂ ਪੰਡਾਲ ਵਿਚ ਹਫੜਾ-ਦਫੜੀ ਮੱਚ ਗਈ ਅਤੇ ਮੌਕੇ ਤੇ ਪੁਲਿਸ ਨੇ ਇਸ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ। ਪਿੰਡ ਵਾਸੀਆਂ ਨੇ ਇਸ ਮੰਦਭਾਗੀ ਘਟਨਾ ਤੇ ਡੂੰਘਾ ਅਫ਼ਸੋਸ ਜਾਹਰ ਕੀਤਾ।
ਬਜ਼ੁਰਗ ਮਾਂ ਲਈ ਦਿੱਤਾ ਅਸਤੀਫ਼ਾ - ਨਜੀਬ ਜੰਗ :
ਨਵੀਂ ਦਿੱਲੀ, 23 ਦਸੰਬਰ - ਦਿੱਲੀ ਦੇ ਉਪ ਰਾਜਪਾਲ ਦੇ ਅਹੁਦੇ ਤੋਂ ਅਚਾਨਕ ਅਸਤੀਫਾ ਦੇ ਚੁੱਕੇ ਨਜੀਬ ਜੰਗ ਨੇ ਕਿਹਾ ਹੈ ਕਿ ਅਸਤੀਫੇ ਪਿੱਛੇ ਕੋਈ ਸਿਆਸਤ ਕੰਮ ਨਹੀਂ ਕਰ ਰਹੀ। ਉਹ ਆਪਣੀ 95 ਸਾਲਾਂ ਬਜ਼ੁਰਗ ਮਾਂ ਨੂੰ ਵਕਤ ਦੇਣਾ ਚਾਹੁੰਦੇ ਹਨ ਤੇ ਇਕ ਕਿਤਾਬ ਲਿਖਣ ਬਾਰੇ ਵੀ ਸੋਚ ਰਹੇ ਹਨ। ਨਜੀਬ ਨੇ ਕਿਹਾ ਕਿ ਜਦੋਂ ਕੇਂਦਰ 'ਚ ਮੋਦੀ ਸਰਕਾਰ ਆਈ ਤਾਂ ਉਨ੍ਹਾਂ ਨੇ ਅਸਤੀਫੇ ਦੀ ਪੇਸ਼ਕਸ਼ ਕੀਤੀ ਸੀ ਪਰ ਪ੍ਰਧਾਨ ਮੰਤਰੀ ਮੋਦੀ ਨੇ ਇਹ ਪੇਸ਼ਕਸ਼ ਨਾ ਮਨਜ਼ੂਰ ਕਰ ਦਿੱਤੀ ਸੀ।
ਤਿਨ ਸੂਈ ਵਾਈ ਦੀ ਸੰਗਤ ਵੱਲੋ ਅਖੰਡ ਪਾਠ :
ਹਾਂਗਕਾਂਗ 30 ਨਵੰਬਰ (ਅਰਮਜੀਤ ਸਿੰਘ ਗਰੇਵਾਲ): ਦੁਨੀਆ ਭਰ ਦੀ ਤਰਾਂ ਹੀ ਹਾਂਗਕਾਂਗ ਵਿਚ ਵੀ ‘ਹਿੰਦ ਦੀ ਚਾਦਰ’ ਸ੍ਰੀ ਗੁਰੁ ਤੇਗ ਬਹਾਦਰ ਸਹਿਬ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਪਤ ਸਮਾਗਮ ਤਿਨ ਸੂਈ ਦੀ ਸੰਗਤ ਵੱਲੋ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ 2 ਦਸੰਬਰ 2016 ਨੂੰ ਅਖੰਡ ਪਾਠ ਅਰੰਭ ਕਰਵਾਏ ਜਾਣਗੇ ਜਿਨਾਂ ਦੇ ਭੋਗ ਐਤਵਾਰ 4 ਦਸੰਬਰ 2016 ਨੂੰ ਪਾਏ ਜਾਣਗੇ। ਇਸ ਸਬੰਧੀ ਤਿਨ ਸੂਈ ਵਾਈ ਦੀ ਸੰਗਤ ਨੇ ਸਮੂੰਹ ਨਾਮ ਲੇਵਾ ਮਾਈ ਭਾਈ ਨੂੰ ਹਾਜਰੀ ਭਰਨ ਦੀ ਬੇਨਤੀ ਕੀਤੀ ਗਈ ਹੈ।
ਟਰਾਮ ਤੇ ਸਟਾਰ ਫੈਰੀ ਦੇ ਝੂਟੇ ਮੁਫਤ :
ਹਾਂਗਕਾਂਗ 28 ਨਵੰਬਰ 2016(ਗਰੇਵਾਲ): ਹਾਂਗਕਾਂਗ ਚੈਬਰ ਆਫ ਕਮਰਸ ਵੱਲੋ ਆਪਣੀ 155ਵੀਂ ਵਰੇਗੰਢ ਤੇ 29 ਨਵੰਬਰ ਨੂੰ ਟਰਾਮ ਅਤੇ ਸਟਾਰ ਫੈਰੀ ਦੀ ਸਵਾਰੀ ਮੁਫਤ ਹੋਵੇਗੀ।ਯਾਦ ਰਹੇ ਹਾਂਗਕਾਂਗ ਚੈਬਰ ਆਫ ਕਮਰਸ ਦੀ ਸਥਾਪਨਾ 29 ਨਵੰਬਰ 1861 ਨੂੰ ਹੋਈ ਸੀ।
ਦੋਵੇ ਮੈਬਰਾਂ ਦੀ ਚੋਣ ਖਾਰਜ? :
ਹਾਂਗਕਾਂਗ 7 ਨਵੰਬਰ 2016(ਗਰੇਵਾਲ) ਚੀਨੀ ਸਰਕਾਰ ਨੇ ਫੈਸਲਾ ਕਰਕੇ ਉਨਾਂ ਦੋਵਾਂ ਮੈਬਰਾਂ ਦੀ ਦੁਬਾਰਾ ਸੁੰਹ ਚੁੱਕਣ ਤੋ ਅਯੋਗ ਕਰਾਰ ਦੇ ਦਿੱਤਾ ਜਿਨਾ ਨੇ ਪਹਿਲਾ ਸੁੰਹ ਚੁਕਣ ਸਮੇ ਗਲਤੀ ਕੀਤੀ ਸੀ। ਇਸ ਤਰਾਂ ਉਨਾਂ ਦੀ ਲੇਜੀਕੋ ਸੀਟ ਖਾਲੀ ਸਮਝੀ ਜਾ ਰਹੀ ਹੈ ਜਿਸ ਤੇ ਦੁਬਾਰਾ ਚੌਣ ਹੋਵੇਗੀ।
ਪਾਕਿਸਤਾਨੀ ਹਾਈ ਕਮਿਸ਼ਨ ਦਾ ਸਟਾਫ ਮੈਂਬਰ ਗ੍ਰਿਫਤਾਰ :
ਨਵੀਂ ਦਿੱਲੀ, 27 ਅਕਤੂਬਰ - ਜਾਸੂਸੀ ਕਰਨ ਦੇ ਦੋਸ਼ 'ਚ ਪਾਕਿਸਤਾਨ ਹਾਈ ਕਮਿਸ਼ਨਰ ਅਬਦੁਲ ਬਾਸਿਤ ਦਾ ਇਕ ਸਟਾਫ਼ ਮੈਂਬਰ ਦਿੱਲੀ ਪੁਲਿਸ ਵਲੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਉਸ ਕੋਲੋਂ ਰੱਖਿਆ ਨਾਲ ਸਬੰਧਤ ਕੁਝ ਦਸਤਾਵੇਜ਼ ਬਰਾਮਦ ਹੋਏ ਹਨ। ਰਿਪੋਰਟਾਂ ਮੁਤਾਬਿਕ ਖੁਫੀਆ ਏਜੰਸੀ ਆਈ.ਬੀ. ਦੀ ਇਤਲਾਹ 'ਤੇ ਇਹ ਗ੍ਰਿਫ਼ਤਾਰੀ ਹੋਈ ਹੈ। ਵਿਦੇਸ਼ ਮਾਮਲਿਆਂ ਦੇ ਮੰਤਰਾਲਾ ਨੇ ਪਾਕਿਸਤਾਨੀ ਹਾਈ ਕਮਿਸ਼ਨਰ ਅਬਦੁਲ ਬਾਸਿਤ ਨੂੰ ਤਲਬ ਕੀਤਾ ਹੈ।
ਭਾਰਤੀ ਸੈਨਾ ਨੇ 'ਚ ਅਪਰੇਸ਼ਨ ਚਲਾਇਆ :
ਨਵੀਂ ਦਿੱਲੀ, 29 ਸਤੰਬਰ - ਪਾਕਿਸਤਾਨ ਦੀ ਇੰਟਰ ਸਰਵਿਸ ਪਬਲਿਕ ਰਿਲੇਸ਼ਨਸ ਨੇ ਕਿਹਾ ਹੈ ਕਿ ਭਾਰਤੀ ਸੈਨਾ ਨੇ ਐਲ.ਓ.ਸੀ. ਲੰਘ ਕੇ ਪਾਕਿਸਤਾਨੀ ਪਾਸੇ ਭੀਮਬਰ, ਹਾਟਸਪਰਿੰਗ, ਕੇਲ ਤੇ ਲੀਪਾ ਸੈਕਟਰਾਂ 'ਤੇ ਸਰਜੀਕਲ ਸਟਰਾਈਕ ਕੀਤਾ ਹੈ।
ਐਨ ਆਰ ਆਈ ਵੀ ਪਾ ਸਕਣਗੇ ਵੋਟਾਂ :
ਹਾਂਗਕਾਂਗ 22 ਸਤੰਬਰ 2016 (ਗਰੇਵਾਲ): ਦੇਸ ਤੋ ਦੂਰ ਰਹਿਣ ਵਾਲੇ ਪੰਜਾਬੀਆਂ ਲਈ ਇਹ ਖੁਸੀ ਦੀ ਖਬਰ ਹੈ ਕਿ ਉਹ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਵੋਟਾਂ ਪਾ ਸਕਣਗੇ, ਇਸ ਲਈ ੳਨਾਂ ਨੂੰ ਪੰਜਾਬ ਜਾਣ ਦੀ ਜਰੂਰਤ ਨਹੀਂ। ਇਹ ਜਾਣਕਾਰੀ ਪੰਜਾਬ ਦੇ ਮੱਖ ਚੋਣ ਅਧਿਕਾਰੀ ਸ੍ਰੀ ਵੀ ਕੇ ਸਿੰਘ ਨੇ ਪਟਿਆਲਾ ਯੂਨਵਰਸਿਟੀ ਵਿਚ ਦਿਤੀ। ਉਨਾ ਕਿਹਾ ਕਿ ਪੰਜਾਬ ‘ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਲੋਕਾਂ ਦੇ ਆਨਲਾਈਨ ਵੋਟ ਬਣਾਉਣ ਦਾ ਟੀਚਾ 100 ਫ਼ੀਸਦੀ ਹਾਸਲ ਕਰ ਲਿਆ ਜਾਵੇਗਾ ਜਿਸ ਤਹਿਤ ਪੰਜਾਬ ‘ਚ 2017 ਦੀਆਂ ਵਿਧਾਨ ਸਭਾ ਚੋਣਾਂ ‘ਚ ਬਾਹਰਲੇ ਮੁਲਕਾਂ ‘ਚ ਵਸਦੇ ਐਨ ਆਰ ਆਈ ਵੋਟਰਾਂ, ਸਿਆਚਿਨ, ਅਰੁਣਾਚਲ ਪ੍ਰਦੇਸ਼ ਵਰਗੇ ਦੂਰ ਦੁਰਾਡੇ ਥਾਵਾਂ ਤੇ ਰਹਿ ਰਹੇ ਫ਼ੌਜੀਆਂ ਅਤੇ ਆਪਣੇ ਹਲਕੇ ਤੋਂ ਬਾਹਰ ਡਿਊਟੀ ਕਰ ਰਹੇ ਸਰਵਿਸ ਵੋਟਰਾਂ ਨੂੰ ਆਨਲਾਈਨ ਬੈਲਟ ਪੇਪਰ ਜ਼ਰੂਰ ਪੁੱਜਦੇ ਕਰ ਦਿੱਤੇ ਜਾਣਗੇ।
ਕਨੇਡਾ ਪ੍ਰਧਾਨ ਮੰਤਰੀ ਦੀ ਹਾਂਗਕਾਂਗ ਫੇਰੀ :
ਹਾਂਗਕਾਂਗ 7 ਸਤੰਬਰ 2016 (ਗਰੇਵਾਲ ): ਚੀਨ ਵਿਚ ਹੋਏ ਯੀ 20 ਸਮੇਲਨ ਵਿਚ ਸ਼ਾਮਲ ਹੋਣ ਆਏ ਕਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਆਪਣੇ 2 ਦਿਨਾਂ ਦੌਰੇ ਤੇ ਮੰਗਲਵਾਰ ਹਾਂਗਕਾਂਗ ਵਿਚ ਆਏ। ਉਨਾਂ ਸਭ ਤੋ ਪਹਿਲਾਂ ਵਿਸਵ ਯੁੱਧ ਦੌਰਾਨ ਹਾਂਗਕਾਂਗ ਦੀ ਰਾਖੀ ਕਰਦੇ ਸ਼ਹੀਦ ਹੋਏ ਕਨੇਡੀਅਨ ਸੈਨਿਕਾਂ ਨੂੰ ਸਰਧਾ ਦੇ ਫੁੱਲ ਭੇਟ ਕੀਤੀ। ਇਸ ਸਮੇ ਉਹ ਕੁਝ ਦੇਰ ਭੀੜ ਤੋ ਪਰੇ ਕਬਰਾਂ ਵਿੱਚ ਖੜੇ ਦਿਖਾਈ ਦਿਤੇ।ਵਿਸਵ ਯੁੱਧ ਦੌਰਾਨ ਕੁਲ 283 ਕਨੇਡੀਅਨ ਸੈਨਿਕਾਂ ਨੇ ਆਪਣੀ ਜਾਨ ਹਾਂਗਕਾਂਗ ਦੇ ਲੇਖੇ ਲਾਈ ਸੀ। ਉਨਾਂ ਆਪਣੀ ਇਸ ਫੇਰੀ ਦੌਰਾਂਨ ਹਾਂਗਕਾਂਗ ਦੇ ਉਘੇ ਧਨਾਢ ਲੀ ਕਾ ਸਿਗ ਤੇ ਉਸ ਦੇ ਬੇਟੇ ਵਿਕਟਰ ਲੀ ਨਾਲ ਦੋਵਾਂ ਦੇਸ਼ਾ ਦੇ ਵਿਉਪਾਰ ਸਬੰਧੀ ਕੁਝ ਸਮਾਂ ਵਿਚਾਰ ਕੀਤੀ। ਇਸ ਤੋ ਬਾਅਦ ਉਹ ਹਾਂਗਕਾਂਗ ਮੁੱਖੀ ਨੂੰ ਉਹਨਾਂ ਦੇ ਸਰਕਾਰੀ ਹਾਉਸ ਵਿਚ ਮਿਲਣ ਗਏ। ਹਾਂਗਕਾਂਗ ਵਿਚ ਰਹਿਦੇ ਕਨੇਡਾ ਦੇ ਭਾਈਚਾਰੇ ਨਾਲ ਉਨਾਂ ਨੇ ਦੁਪਿਹਰ ਦਾ ਖਾਣਾ ਸਾਝਾਂ ਕੀਤਾ, ਜਿਸ ਵਿਚ ਹਾਂਗਕਾਂਗ ਸਰਕਾਰ ਦੇ ਕੁਝ ਉਚ ਅਧਿਕਾਰੀ ਵੀ ਸ਼ਾਮਲ ਹੋਏ। ਬੁੱਧਵਾਰ ਨੂੰ ਕੁਝ ਹੋਰ ਲੋਕਾਂ ਨੂੰ ਮਿਲਣ ਤੋ ਬਾਅਦ ਉਹ ਵਾਪਸ ਕਨੇਡਾ ਚਲੇ ਗਏ।
ਹਾਂਗਕਾਂਗ ‘ਚ ਵੋਟਾਂ ਕੱਲ :
ਹਾਂਗਕਾਂਗ 3 ਸਤੰਬਰ 2016(ਗੇਰਵਾਲ):- ਬਹੁਤੇ ਪੰਜਾਬੀਆਂ ਦੀ ਦਿਲਚਸਪੀ ਪੰਜਾਬ ਵਿੱਚ 6 ਮਹੀਨੇ ਬਾਅਦ ਹੋਣ ਵਾਲੀਆਂ ਚੋਣਾਂ ਵਿਚ ਜਿਅਦਾ ਹੈ। ਇਸੇ ਦੌਰਾਨ ਉਨਾਂ ਨੂੰ ਇਹ ਯਾਦ ਕਰਾਇਆ ਜਾਂਦਾ ਹੈ ਕਿ ਹਾਂਗਕਾਂਗ ਦੀ ਲੈਜੀਕੋ ਲਈ ਕੱਲ 4 ਸਤੰਬਰ 2016 ਨੂੰ ਵੀ ਚੌਣਾਂ ਹੋ ਰਹੀਆਂ ਹਨ। ਸਵੇਰੇ 7.30 ਵਜੇ ਵੋਟਾਂ ਪਾਉਣ ਦਾ ਕੰਮ ਸੁਰੂ ਹੋਵੇਗਾ ਜੋ ਕਿ ਰਾਤ 10.30 ਵਜੇ ਤੱਕ ਜਾਰੀ ਰਹੇਗਾ। ਹਾਂਗਕਾਂਗ ਦੀ ਕੁੱਲ 70 ਲੱਖ ਅਬਾਦੀ ਵਿਚੋਂ ਕਰੀਬ ਅੱਧੀ ਵਸੋਂ ਵੋਟ ਪਾਉਣ ਦਾ ਅਧਿਕਾਰ ਰੱਖਦੀ ਹੈ। ਲੈਜੀਕੋ ਦੀਆਂ ਕੁਲ 70 ਸੀਟਾਂ ਵਿਚੋ 35 ਲਈ ਸਿੱਧੀਆਂ ਵੋਟਾਂ ਰਾਹੀ ਚੋਣ ਹੁੰਦੀ ਹੈ ਜਦ ਕਿ ਬਾਕੀ ਦੀਆਂ 35 ਸੀਟਾਂ ਲਈ ਵੱਖ ਵੱਖ ਗਰੁਪਾਂ ਵੱਲੋ ਚੋਣ ਕੀਤੀ ਜਾਂਦੀ ਹੈ। ਹਰ 4 ਸਾਲ ਬਾਅਦ ਹੋਣ ਵਾਲੀਆਂ ਇਨਾਂ ਚੌਣਾਂ ਵਿਚ ਕਈਆਂ ਪਾਰਟੀਆਂ ਆਪਣੇ ਉਮਦੀਵਾਰ ਖੜ੍ਹੇ ਕਰਦੀਆ ਹਨ ਜੋ ਕਿ ਮੁੱਖ ਤੌਰ ਤੇ ਚੀਨੀ ਕੇਦਰੀ ਸਰਕਾਰ ਪੱਖੀ ਤੇ ੳਨਾਂ ਦੇ ਵਿਰੋਧੀ ਗੁਰਪ ਵਿੱਚ ਵੰਡੇ ਹੋਏ ਹਨ। ਹਰ ਵਾਰ ਚੀਨੀ ਸਰਕਾਰ ਵਿਰੋਧੀ ਜਿਨਾਂ ਨੂੰ ਬੀਜਿੰਗ ਵਿਰੋਧੀ ਵੀ ਕਿਹਾ ਜਾਂਦਾ ਹੈ, ਦੀ ਬਹੁਮਤ ਰਹੀ ਹੈ। ਹਾਂਗਕਾਂਗ ਵਿਚ ਸਭ ਤੋ ਵੱਡੀ ਪਾਰਟੀ ਡੀ ਏ ਬੀ ਹੈ ਜੋ ਕਿ ਬੀਜਿੰਗ ਪੱਖੀ ਹੈ।
ਮਦਨ ਮੋਹਨ ਮਿੱਤਲ ਦੀ ਟਿਕਟ ਕੱਟੀ :
ਚੰਡੀਗੜ 2 ਸਤੰਬਰ 2016 (): ਬੀ ਜੇ ਪੀ ਦੇ ਪੰਜਾਬ ਵਿਚ ਮੰਤਰੀ ਮਦਨ ਮੋਹਨ ਮਿੱਤਲ ਦੀ ਟਿਕਟ ਕੱਟ ਦਿਤੀ ਗਈ ਹੈ। ਧਿਆਨ ਦੇਣਾ ਇਹ ਆਉਣ ਵਾਲੀਆਂ ਵਿਧਾਨ ਸਭਾ ਚੋਣਾ ਦੀ ਟਿਕਟ ਨਹੀ ਸਗੋਂ ਸ਼ਾਰਜਾਹ ਜਾਣ ਵਾਲੇ ਜਹਾਜ ਦੀ ਟਿੱਕਟ ਹੈ। ਅਸਲ ਗੱਲ ਇਹ ਹੈ ਕਿ 15 ਸਤੰਬਰ 2016 ਨੂੰ ਚੰਡੀਗੜ ਦੇ ਅੰਤਰਾਸਟਰੀ ਹਵਾਈ ਅੱਡੇ ਤੋ ਸ਼ਾਰਜਾਹ ਲਈ ਜੋ ਪਹਿਲੀ ਉਡਾਨ ਜਾ ਰਹੀ ਹੈ ਉਸ ਵਿੱਚ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਦੀ ਅਗਵਾਈ ਵਿਚ ਇੱਕ ਵਫਦ ਜਾ ਰਿਹਾ ਹੈ। ਪਹਿਲਾ ਇਸ ਦੇ ਮੈਬਰਾਂ ਦੀ ਗਿਣਤੀ 50 ਸੀ ਹੁਣ ਇਹ ਗਿਣਤੀ ਘਟਾ ਕੇ 17 ਕਰ ਦਿੱਤੀ ਹੈ। ਇਸ ਵਫਦ ਵਿੱਚ ਜਾਣ ਵਾਲੇ ਸਭ ਬੀ ਜੇ ਪੀ ਵਾਲੇ ਮੰਤਰੀ ਤੇ ਐਮ ਐਲ ਏ ਦੀਆਂ ਟਿਕਟਾਂ ਕੱਟ ਦਿੱਤੀਆਂ ਗਈਆਂ ਹਨ, ਜਿਨਾਂ ਵਿੱਚ ਇਹ ਮਦਨ ਮੋਹਨ ਮਿੱਤਲ ਵੀ ਸ਼ਾਮਲ ਹਨ।
ਆਪਣੀ ਜੀਭ ਕਾਲੀ ਮਾਂ ਨੂੰ ਭੇਟ ਕੀਤੀ :
ਹਾਂਗਕਾਂਗ 25 ਅਗਸਤ 2016(ਗਰੇਵਾਲ): ਮੱਧ ਪ੍ਰਦੇਸ ਦੇ ਰੀਵ ਸਹਿਰ ਵਿੱਚ ਅਜੀਬ ਘਟਨਾ ਵਾਪਰੀ ਜਿਸ ਵਿੱਚ ਇੱਕ ਕਾਲਜ ਪੜਦੀ ਲੜਕੀ ਨੇ ਆਪਣੀ ਜੀਭ ਕੱਟ ਕੇ ਕਾਲੀ ਮਾਂ ਦੇ ਚਰਨਾਂ ਵਿਚ ਭੇਟ ਕਰ ਦਿੱਤੀ । ਇਸ ਤੋ ਬਾਅਦ ਉਹ ਉਥੇ ਹੀ ਬੇਹੋਸ ਹੋ ਗਈ। ਇਸ 19 ਸਾਲਾ ਆਰਤੀ ਦੂਬੇ ਨਾਮ ਦੀ ਲੜਕੀ ਦਾ ਮੰਨਣਾ ਸੀ ਕਿ ਕਾਲੀ ਮਾਂ ਨੇ ਉਸ ਦੇ ਸੁਪਨੇ ਵਿਚ ਆ ਕੇ ਉਸ ਨੂੰ ਕਿਹਾ ਸੀ ਕਿ ਉਹ ਆਪਣੀ ਜੀਭ ਭੇਟ ਕਰੇ ਤਾ ਉਸ ਦੀਆਂ ਸਭ ਮਨੋਕਾਮਨਾਵਾਂ ਪੂਰੀਆਂ ਹੋਣਗੀਆਂ। ਇਸ ਲੜਕੀ ਨੂੰ ਬੇਹੋਸੀ ਤੇ ਬਾਅਦ ਹਸਪਤਾਲ ਲਿਜਾਣ ਦੀ ਬਜਾਏ ਉਥੈ ਹੀ ਉਸ ਤੇ ਚੁੱਨੀ ਪਾ ਦਿਤੀ ਗਈ ਤੇ ੳਸ ਲਈ ਮਾਤਾ ਦੇ ਦਰਬਾਰ ਵਿਚ ਭਜਨ ਗਾਉਣੇ ਸੁਰੂ ਕਰ ਦਿਤੇ। ਲੜਕੀ ਨੂੰ 5 ਘੰਟੇ ਬਾਅਦ ਹੋਸ ਆਈ ਤੇ ੳਸ ਨੇ ਮਾਤਾ ਦੇ ਦਰਬਾਰ ਦੀ ਪਰਿਕਰਮਾ ਸੁਰੂ ਕਰ ਦਿੱਤੀ। ਲੋਕੀ ਵੀ ੳਸ ਨੂੰ ਮਾਤਾ ਦਾ ਅਵਤਾਰ ਸਮਝ ਉਸ ਤੋ ਅਸੀਰਵਾਦ ਲੈਣ ਲੱਗੇ। ਇਸ ਸਮੇ ਦੌਰਾਨ ਇਹ ਖਬਰ ਉੱਚ ਅਧਿਕਾਰੀਆਂ ਤੇ ਪੁਲੀਸ਼ ਤਕ ਪਹੁੰਚ ਗਈ। ਉਹ ਡਕਟਰਾਂ ਦੀ ਟੀਮ ਨਾਲ ਮੰਦਰ ਪਹੁੰਚ ਗਏ । ਡਾਕਟਰਾਂ ਨੇ ਆਰਤੀ ਨੂੰ ਮੁਢਲ਼ੀ ਸਹਾਇਤਾ ਦੇਣ ਤੋ ਬਾਅਦ ਉਸ ਨੂੰ ਘਰ ਭੇਜ ਦਿਤਾ। ਇਸ ਖਬਰ ਦੀ ਬਦੇਸਾਂ ਵਿਚਲੇ ਮੀਡੀਏ ਵਿਚ ਚਰਚਾ ਹੋ ਰਹੀ ਹੈ ਜਿਸ ਵਿਚ ਹਾਂਗਕਾਂਗ ਦਾ ਚੀਨੀ ਮੀਡੀਆਂ ਵੀ ਹੈ।
ਜਦੋ ਤਿਰੰਗਾ ਹੇਠਾ ਆ ਡਿੱਗਾ :
16 ਅਗਸਤ 2016 (ਗਰੇਵਾਲ): 15 ਅਗਸਤ ਨੂੰ ਜੰਮੂ ਤੇ ਕਸਮੀਰ ਵਿਚ ਦੀ ਤਿਰਗਾ ਲਹਿਰਾਇਆ ਜਾਣਾ ਸੀ ਪਰ ਜਿਉ ਹੀ ਮੁੱਖ ਮੰਤਰੀ ਮਹਿਬੂਬਾ ਮੁਫਤੀ ਨੇ ਰੱਸੀ ਖਿੱਚੀ ਤਾਂ ਤਿਰੰਗਾ ਲਹਿਰਾਉਣ ਦੀ ਬਜਾਏ ਹੇਠਾ ਆ ਡਿਗਾ। ਇਸ ਤੇ ਉਥੇ ਮੌਜੂਦ ਸੱਰੱਖਿਆ ਕਰਮੀਆਂ ਨੇ ਝੰਡਾ ਆਪਣੇ ਹੱਥਾਂ ਵਿਚ ਚੁੱਕ ਲਿਆ ਤੇ ਮੁੱਖ ਮੰਤਰੀ ਨੇ ਇਸ ਨੂੰ ਸਲਾਮੀ ਦਿਤੀ। ਇਸ ਤੋ ਬਾਅਦ ਜਦ ਉਹ ਸੱਰੱਖਿਆਂ ਦਲਾਂ ਤੋ ਸਲਾਮੀ ਲੈਣ ਸਟੇਜ ਤੋ ਹੇਠਾਂ ਗਏ ਤਾ ਪ੍ਰਬੰਧਕਾਂ ਨੇ ਤਿਰੰਗਾ ਸਹੀ ਤਰੀਕੇ ਨਾਲ ਪੋਲ ਤੇ ਲਹਿਰਾ ਦਿਤਾ। ਇਸ ਘਟਨਾ ਤੋ ਬਾਅਦ ਮਹਿਬੂਬਾ ਮੁਫਤੀ ਕਾਫੀ ਗੁੱਸੇ ਵਿਚ ਨਜਰ ਆਏ। ਪੁਲੀਸ ਦੇ ਉੱਚ ਅਧਿਕਾਰੀਆਂ ਨੇ ਇਸ ਦੀ ਤੁਰੰਤ ਜਾਚ ਦੇ ਹੁਕਮ ਦਿਤੇ।
ਤੂਫਾਨ ਦੌਰਾਨ ਚੋਰੀ :
ਹਾਂਗਕਾਂਗ 2 ਅਗਸਤ 2016 ( ਗਰੇਵਾਲ):-ਤੂਫਾਨ ਦਾ ਫਾਇਦਾ ਉਠਾਦੇ ਹੋਏ ਲੁਟੇਰਿਆ ਨੇ ਕਾਸਬੇ ਵੇ ਵਿਖੇ ਸਥਿਤ ਇਕ ਜਿਉਲਰੀ ਦੀ ਦੁਕਾਨ ਦੇ ਮੁੱਖ ਦਰਵਾਜੇ ਦਾ ਸ਼ੀਸਾ ਤੋੜ ਕੇ ਬਹੁਤ ਕੀਮਤ ਸਮਾਨ ਚੋਰੀ ਕਰ ਲਿਆ। ਇਸ ਘਟਨਾ 2 ਅਗਸਤ ਦੇ ਸਵੇਰੇ ਵਾਪਰੀ। ਇਸ ਸਮੇ ਸਕਿਰਟੀ ਵਾਲੇ ਸੁਚੇਤ ਨਹੀ ਸਨ ਤੇ ਪਤਾ ਲੱਗਾ ਹੈ ਕਿ ਇਸ ਦੁਕਾਨ ਦੇ ਕੈਮਰੇ ਵੀ ਬੰਦ ਸਨ। ਇਸੇ ਦੋਰਾਨ ਹੀ ਕਾਸਬੇ ਵੇ ਵਿਖੇ ਇਕ ਹੋਰ ਚੋਰੀ ਹੋਣ ਦਾ ਵੀ ਸਮਾਚਾਰ ਹੈ
ਕਾਰਗਿਲ ਸਹੀਦਾਂ ਨੂੰ ਸਮਰਪਿਤ ਸਮਾਗਮ 26 ਨੂੰ :
ਹਾਂਗਕਾਂਗ 23 ਜੁਲਾਈ 2016 (ਅ.ਸ.ਗਰੇਵਾਲ): ਪਾਕਿਸਤਾਨ ਅਤੇ ਭਾਰਤ ਵਿਚਕਾਰ ਕਾਰਗਿਲ ਵਿਖੇ ਹੋਈ ਜੰਗ ਦੇ ਸ਼ਹੀਦਾਂ ਦੀ ਯਾਦ ਵਿਚ ਇਕ ਵਿਸੇਸ ਸਮਾਗਮ 26 ਜੁਲਾਈ ਨੂੰ ਕਰਵਾਇਆ ਜਾ ਰਿਹਾ ਹੈ। ਜਯਾ ਪੀਸਾਪਤੀ (Jaya Peesapaty)ਵੱਲੋ ਭਾਰਤੀ ਭਾਈਚਾਰੇ ਦੇ ਸਹਿਯੋਗ ਨਾਲ ਕਾਰਵਾਇਆ ਜਾਣ ਵਾਲਾ ਇਹ ਸਮਾਗਮ ਗੁਰੂ ਘਰ ਖਾਲਸਾ ਦੀਵਾਨ ਹਾਂਗਕਾਂਗ ਵਿਖੇ ਸ਼ਾਮ 6 ਤੋ 7 ਵਜੇ ਤੱਕ ਹੋਵੇਗਾ। ਹਰ ਇਕ ਨੂੰ ਇਸ ਵਿਚ ਸਾਮਲ ਹੋਣ ਦੀ ਬੇਨਤੀ ਹੈ ਖਾਸ ਕਰਕੇ ਉਹ ਲੋਕ ਜੋ ਭਾਰਤੀ ਫੋਜ ਨਾਲ ਜੁੜੇ ਹੋਏ ਹਨ। ਯਾਦ ਰਹੇ ਕਾਰਗਿਲ ਜੰਗ 1999 ਵਿਚ ਮਈ ਤੋ ਜੁਲਾਈ ਵਿਚਕਾਰ ਕਸਮੀਰ ਦੇ ਕਾਰਗਿਲ ਜਿਲੇ ਵਿਖੇ ਹੋਈ ਸੀ ਤੇ ਭਾਰਤ ਵਿਚ ਇਸ ਨੂੰ 'ਓਪਰੇਸਨ ਵਿਜਯ' ਦੇ ਨਾਮ ਨਾਲ ਵੀ ਜਾਣਿਆ ਜਾਦਾ ਹੈ।
ਬਿਨਾ ਸ਼ਰਤ ਮੁਆਫ਼ੀ ਮੰਗਦਾ ਹਾਂ- ਭਗਵੰਤ ਮਾਨ :
ਵੀਡੀਓ ਮਾਮਲਾ : ਬਿਨਾ ਸ਼ਰਤ ਮੁਆਫ਼ੀ ਮੰਗਦਾ ਹਾਂ- ਭਗਵੰਤ ਮਾਨ ਨਵੀਂ ਦਿੱਲੀ, 22 ਜੁਲਾਈ- ਭਗਵੰਤ ਮਾਨ ਵੱਲੋਂ ਘਰ ਤੋਂ ਸੰਸਦ ਤੱਕ ਬਣਾਈ ਵੀਡੀਓ 'ਤੇ ਅੱਜ ਸੰਸਦ ਦੇ ਦੋਵਾਂ ਸਦਨਾਂ 'ਚ ਹੋਏ ਹੰਗਾਮੇ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਨੇਤਾ ਭਗਵੰਤ ਮਾਨ ਨੇ ਮੁਆਫ਼ੀ ਮੰਗ ਲਈ ਹੈ। ਮਾਨ ਨੇ ਲੋਕ ਸਭਾ ਸਪੀਕਰ ਸੁਮਿੱਤਰਾ ਮਹਾਜਨ ਨੂੰ ਚਿੱਠੀ ਲਿਖ ਕੇ ਬਿਨਾ ਸ਼ਰਤ ਮੁਆਫ਼ੀ ਮੰਗਣ ਦੀ ਗੱਲ ਕਹੀ ਹੈ। ਇਸ ਗੱਲ ਦੀ ਪੁਸ਼ਟੀ ਕਰਦਿਆਂ ਸਪੀਕਰ ਸੁਮਿੱਤਰਾ ਮਹਾਜਨ ਨੇ ਕਿਹਾ ਕਿ ਭਗਵੰਤ ਮਾਨ ਨੇ ਚਿੱਠੀ ਲਿਖ ਕੇ ਮੁਆਫ਼ੀ ਮੰਗ ਲਈ ਹੈ।
ਲਾਵਾਰਸ ਬੈਗ ਨੇ ਪਾਈਆਂ ਭਾਜੜਾਂ :
ਰਾਜਾਸਾਂਸੀ , 21 ਜੁਲਾਈ (ਹਰਦੀਪ ਸਿੰਘ. ਖੀਵਾ) - ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਵਿਖੇ ਅੱਜ ਸਵੇਰੇ 8.40 'ਤੇ ਸਪਾਈਸ ਜੈੱਟ ਦੀ ਘਰੇਲੂ ਉਡਾਣ 'ਚ ਲਾਵਾਰਸ ਬੈਗ ਪਾਏ ਜਾਣ 'ਤੇ ਉਡਾਣ ਅਮਲੇ ਦੇ ਕਰਮਚਾਰੀਆਂ 'ਚ ਭਾਜੜਾਂ ਪੈ ਗਈਆਂ ਤੇ ਜਹਾਜ਼ ਨੂੰ ਟਰਮੀਨਲ ਹਾਲ ਤੋਂ ਪਿੱਛੇ ਹੀ ਰੋਕ ਕੇ ਯਾਤਰੂਆਂ ਨੂੰ ਉਤਾਰ ਕੇ 1 ਘੰਟੇ ਤੋਂ ਬੱਸਾਂ ਵਿਚ ਹੀ ਤਾੜ ਕੇ ਰੱਖਿਆ ਹੋਇਆ ਹੈ ਅਤੇ ਹਵਾਈ ਅੱਡੇ ਤੇ ਤਾਇਨਾਤ ਸੁਰੱਖਿਆ ਫੋਰਸ ਸੀ .ਆਈ .ਐਸ .ਐਫ ਤੇ ਪੰਜਾਬ ਪੁਲਿਸ ਦੇ ਜਵਾਨ ਜਾਂਚ ਪੜਤਾਲ 'ਚ ਲੱਗੇ ਹੋਏ ਹਨ।
6ਵਾਂ ਵਿਸਵ ਕਬੱਡੀ ਕੱਪ ਨਵੰਬਰ 'ਚ :
ਪੂਹਲਾ ਨਿਊਜ ਸਰਵਿਸ 13 ਜੁਲਾਈ 2016: ਪੰਜਾਬ ਸਰਕਾਰ ਨੇ 6ਵਾਂ ਵਿਸਵ ਕਬੱਡੀ ਕੱਪ ਨਵੰਬਰ ਮਹੀਨੇ ਕਰਵਾੳਣ ਦਾ ਐਲਾਨ ਕੀਤਾ ਹੈ। ਉਦਘਾਟਨ 3 ਨਵੰਬਰ ਨੂੰ ਰੂਪਨਗਰ ਵਿਖੇ ਹੋਵੇਗਾ ਤੇ ਫਾੲਨਿਲ ਮੈਚ ਜਲਾਲਾਬਾਦ ਵਿਖੈ 17 ਨਵੰਬਰ ਨੂੰ ਕਰਵਾਏ ਜਾਣਗੇ। ਇਸ ਸਾਲ 14 ਦੇਸਾਂ ਦੀਆਂ ਟੀਮਾਂ ਵੱਲੋ ਭਾਗ ਲੈਣ ਦੀ ਸਭਾਵਨਾ ਹੈ। ਮਰਦਾਂ ਲਈ ਪਹਿਲਾ ਇਨਾਮ 2 ਕਰੌੜ ਦਾ ਤੇ ਔਰਤਾ ਲਈ 1 ਕਰੌੜ ਰੁਪਏ ਹੋਵੇਗਾ। ਯਾਦ ਰਹੇ ਇਹ ਕੱਪ ਪਿਛਲੇ ਸਾਲ ਹੋਣਾ ਸੀ ਪਰ ਉਸ ਵੇਲੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਤੋ ਬਾਅਦ ਪੈਦਾ ਹੋਏ ਹਲਾਤਾ ਕਾਰਨ ਇਹ ਰੱਦ ਕਰ ਦਿਤਾ ਗਿਆ ਸੀ।
ਤੁਫਾਨ ਕਾਰਨ ਉਡਾਨਾਂ ਤੇ ਅਸਰ :
ਹਾਂਗਕਾਂਗ 7 ਜੁਲਾਈ 2016 : ਤਾਈਵਾਨ ਵੱਲ ਆ ਰਹੇ ਇਸ ਤੇਜ ਸਮੰਦਰੀ ਤੁਫਾਨ ਦਾ ਅਸਰ ਹਾਂਗਕਾਂਗ ਵਿਚ ਵੀ ਹੋਣ ਲੱਗਾ ਹੈ। ਇਸ ਦੇ ਕਾਰਨ ਹਾਂਗਕਾਂਗ ਤੋ ਤਾਈਵਾਨ ਜਾਣ ਵਾਲੀਆਂ ਉਡਾਨਾਂ ਰੱਦ ਹੋਣ ਦੀ ਸੂਚਨਾ ਹੈ। ਇਹ ਉਡਾਨ ਅੱਜ ਤੇ ਕੱਲ ਲਈ ਰੱਦ ਹੋਈਆਂ ਹਨ। ਜੋ ਲੋਕੀ ਸਫਰ ਕਰਨਾ ਚਹੁੰਦੇ ਹਨ ਉਹ ਆਪਣੀਆਂ ਹਵਾਈ ਕੰਪਨੀਆਂ ਨਾਲ ਸਪੰਰਕ ਜਰੂਰ ਕਰ ਲੈਣ।
ਪਹਿਲੀ ਦੇ ਜਸ਼ਨ ਰੱਦ ਕਰਨ ਦੀ ਮੰਗ :
ਹਾਂਗਕਾਂਗ 28 ਜੂਨ 2016(ਅਮਰਜੀਤ ਸਿੰਘ ਗਰੇਵਾਲ): ਪਿਛਲੇ ਦਿਨੀ ਨਗਾਓ ਤਾਈ ਕੋਕ ਵਿਚਲੇ ਭਿਆਨਕ ਅਗਨੀ ਕਾਂਢ ਵਿਚ 2 ਫਾਇਰ ਫਾਈਟਰ ਮਾਰੇ ਗਏ। ਇਸ ਸਬੰਧੀ ਵਿਚ ਇਹ ਮੰਗ ਉੱਠ ਰਹੀ ਹੈ ਕਿ ਉਨਾ ਦੀ ਯਾਦ ਵਿਚ ਸਰਕਾਰ ਨੂੰ ਪਹਿਲੀ ਜੁਲਾਈ ਨੂੰ ਹੋਣ ਵਾਲੇ ਜਸ਼ਨ ਰੱਦ ਕਰ ਦੇਣੇ ਚਾਹੀਦੇ ਹਨ। ਯਾਦ ਰਹੇ 4 ਦਿਨਾਂ ਤੋ ਵੀ ਵੱਧ ਸਮੇ ਤੱਕ ਲੱਗੀ ਇਹ ਅੱਗ ਹਾਂਗਕਾਂਗ ਲਈ ਭਿਆਨਕ ਅੱਗਾਂ ਵਿਚੋ ਇਕ ਸੀ।
3 ਦਿਨਾਂ ਤੋ ਲੱਗੀ ਅੱਗ ਨੇ ਇਕ ਹੋਰ ਜਾਨ ਲਈ :
ਹਾਂਗਕਾਂਗ 24 ਜੂਨ 2016(ਅਮਰਜੀਤ ਸਿੰਘ ਗਰੇਵਾਲ) ਪਿਛਲੇ 3 ਦਿਨਾ ਤੋ ਨਗਾਓ ਟਾਓ ਕੋਕ ਵਿਖੇ ਸਥਿਤ ਇਕ ਸਨਅਤੀ ਇਮਾਰਤ ਵਿਚ ਲੱਗੀ ਅੱਗ ਤੀਜੇ ਦਿਨ ਵੀ ਜਾਰੀ ਹੈ ਤੇ ਇਸੇ ਦੌਰਾਨ ਇਕ ਹੋਰ ਫਾਇਰ ਫਾਈਟਰ ਦੀ ਜਾਲ ਚਲੀ ਗਈ ਹੈ। ਹੁਣ ਕੁਝ ਇਜਨੀਅਰਾਂ ਨੇ ਇਹ ਸਲਾਹ ਦਿਤੀ ਹੇੈ ਕਿ ਇਕ ਕਨਟਰੋਲਡ ਧਮਾਕਾ ਕਰਕੇ ਇਹ ਇਮਾਰਤ ਨੂੰ ਢਾਹ ਦਿਤਾ ਜਾਵੇ ਕਿੳ ਜੋ ਇਨਾ ਲੰਮਾ ਸਮਾ ਅੱਗ ਦੇ ਸੇਕ ਨਾਲ ਇਹ ਕਮਜੋਰ ਹੋ ਗਈ ਹੈ ਤੇ ਇਸ ਕਾਰਨ ਇਸ ਦੇ ਡਿਗਣ ਦਾ ਖਤਰਾ ਬਣਿਆ ਹੋਇਆ ਹੈ। ਜੇ ਅਜਿਹਾ ਨਾ ਕੀਤਾ ਤਾ ਨੇੜੇ ਦੀਆਂ ਇਮਾਰਤਾਂ ਨੂੰ ਨੁਕਸਾਨ ਹੋ ਸਕਦਾ ਹੈ।
2 ਦਿਨ ਪਹਿਲਾਂ ਲੱਗੀ ਅੱਗ ਜਾਰੀ :
ਹਾਂਗਕਾਂਗ 23 ਜੂਨ 2016(ਅਮਰਜੀਤ ਸਿੰਘ ਗਰੇਵਾਲ):- ਹਾਂਗਕਾਂਗ ਦੇ ਨਗਾਓ ਤਾਓ ਕੋਕ ਸਥਿਤ ਮੰਗਲਵਾਰ ਦੀ ਸਵੇਰੇ 11 ਵਜੇ ਤੋ ਲੱਗੀ ਅੱਗ ਅਜੇ ਵੀ ਜਾਰੀ ਹੈ। ਇਸ ਭਿਆਨਕ ਅੱਗ ਨੇ ਇਕ ਫਾਇਰ ਕਰਮੀ ਦੀ ਜਾਨ ਵੀ ਲੈ ਲਈ ਹੈ ਤੇ ਇਸ ਕਾਰਨ ਏਰੀਏ ਵਿਚ ਸਥਿਤ ਇਕ ਓਲਡ ਏਜ ਸੈਟਰ ਵਿਚੋ ਬਹੁਤ ਸਾਰੇ ਬਜੁਰਗਾਂ ਨੂੰ ਕੱਢਿਆ ਗਿਆ। ਇਹ ਵੀ ਪਤਾ ਲੱਗਾ ਹੈ ਕਿ ਅੱਗ ਰੁਕਣ ਦੀ ਬਜਾਏ ਵੱਧ ਰਹੀ ਹੈ ਤੇ ਬਹੁਤ ਸਾਰੇ ਫਾਇਰ ਕਰਮੀ ਵਿਚ ਵਿਚ ਲੱਗੇ ਹੋਏ ਹਨ ਤੇ ਇਲਾਕੇ ਦੇ ਲੋਕੀ ਵੀ ਉਨਾ ਨੂੰ ਮੁਫਤ ਪੀਣ ਵਾਲਾ ਪਾਣੀ ਆਦਿ ਦੇ ਕੇ ਉਨਾਂ ਦੀ ਮਦਦ ਕਰ ਰਹੇ ਹਨ। ਇਨਾ ਦਿਨਾ ਵਿਚ ਸਖਤ ਗਰਮੀ ਤੇ ਖੁਸਕ ਮੋਸਮ ਕਾਰਨ ਅੱਗ ਦੀਆਂ ਬਹੁਤ ਘਟਨਾਵਾਂ ਹੋ ਰਹੀਆਂ ਹਨ।
ਗੁਰੂ ਘਰ ਨੇੜੇ ਹੋਟਲ ਨੂੰ ਅੱਗ :
ਹਾਂਗ ਕਾਂਗ 19 ਜੂਨ 2016(ਅਮਰਜੀਤ ਗਰੇਵਾਲ)- ਅੱਜ ਬਾਦ ਦੁਪਹਿਰ 4,30 ਵਜੇ ਦੇ ਕਰੀਬ ਗੁਰੂ ਘਰ ਨੇੜ੍ਹੇ ਬਣ ਰਹੇ ਨਵੇਂ ਹੋਟਲ ਨੂੰ ਅੱਗ ਲੱਗ ਗਈ। ਇੱਸ ਕਰਨ ਗੁਰੂ ਘਰ ਖਾਲੀ ਕਰਨਾ ਪਿਐ। ਕੋਈ ਨੁਕਸਾਨ ਨਹੀਂ ਹੋਇਆ ਤੇ ਅੱਗ ਤੇ ਕਾਬੂ ਪਾ ਲਿਆ ਗਿਆ।
ਫਲੋਰੀਡਾ ਦੇ ਇਕ ਨਾਈਟ ਕਲੱਬ ਵਿਖੇ ਗੋਲਾਬਾਰੀ, 20 ਮੌਤਾਂ :
ਮਿਆਮੀ 12 ਜੂਂਨ 2016 : ਓਰਲੈਡੋ ਸਥਿਤ ਇਕ ਗੇ ਕਲੱਬ ਵਿਚ ਹੋਈ ਗੋਲਾਬਾਰੀ ਵਿਚ 20 ਵਿਅਕਤੀ ਮਾਰੇ ਗਏ ਤੇ 40 ਤੋ ਜਿਆਦਾ ਜਖਮੀ ਦਸੇ ਜਾ ਰਹੇ ਹਨ। ਗੋਲਬਾਰੀ ਕਰਨ ਵਾਲਾ ਇਕੱਲਾ ਸੀ ਜਿਸ ਦੀ ਵੀ ਮੌਤ ਹੋ ਗਈ ਹੈ।ਯਾਦ ਰਹੇ ਇਕ ਸਹਿਰ ਵਿਚ 24 ਘੰਟੇ ਦੌਰਾਨ ਗੋਲਾਬਾਰੀ ਦੀ ਦੂਜੀ ਘਟਨਾ ਹੈ। ਇਸ ਪਹਿਲਾ ਗਾਇਕਾ ਕਰਿਸਟੀਨਾ ਦੀ ਗੋਲੀਮਾਰ ਕੇ ਹੱਤਿਆ ਕਰ ਦਿਤੀ ਗਈ ਸੀ। ਉਸ ਘਟਨਾ ਵਿਚ ਦੋਸੀ ਨੇ ਆਪਣੇ ਆਪ ਨੂੰ ਗੋਲੀ ਮਾਰ ਲਈ ਸੀ।
ਬਜਰੰਗੀ ਅੱਜ ਹਾਂਗਕਾਂਗ 'ਚ :
ਹਾਂਗਕਾਂਗ 26 ਮਈ 2016( ਅਮਰਜੀਤ ਸਿੰਘ ਗਰੇਵਾਲ):- ਭਰਤ ਅਤੇ ਬਦੇਸਾ ਵਿਚ ਬਹੁਤ ਚੰਗੀ ਪਸੰਦ ਕੀਤੀ ਗਈ ਸਲਮਾਨ ਖਾਸ ਦੀ ਬਹੁ-ਚਰਚਿਤ ਫਿਲਮ 'ਬਜਰੰਗੀ ਭਾਈਜਾਨ" ਅੱਜ ਹਾਂਗਕਾਂਗ ਵਿਚ ਰਲੀਜ ਹੋ ਰਹੀ ਹੈ। ਨਿਰਦੇਸਕ ਕਰੀਬ ਖਾਨ ਦੀ ਇਹ ਫਿਲਮ ਸਹਿਰ ਦੇ ਯੂ ਏ ਸਿਨਮਾ (US Cinemas) ਘਰਾਂ ਦਾ ਸਿਗਾਰ ਬਣਗੀ ਜਿਸ ਦੇ ਚੀਨੀ ਭਾਸਾ ਵਿਚ ਵੀ ਸਬਟਾਈਟਲ ਹੋਣਗੇ। ਯਾਦ ਰਹੇ 3 ਇਡੀਅਟਸ ਦੀ ਰਿਕਾਰਡ ਤੋੜ ਸਫਲਤਾ ਤੋ ਬਾਅਦ ਚੀਨੇ ਵੀ ਭਰਤੀ ਫਿਲਮਾਂ ਵਿਚ ਦਿਲਚਸਪੀ ਲੈਣ ਲੱਗੇ ਹਨ।
ਸੁਖਬੀਰ ਬਾਦਲ ਦਾ ਚੀਨ ਦੌਰਾ ਅੱਜ ਤੋਂ :
ਹਾਂਗਕਾਂਗ 6 ਮਈ 2016 (ਅਮਰਜੀਤ ਸਿੰਘ ਗਰੇਵਾਲ) : ਅਕਾਲੀ ਦਲ ਬਾਦਲ ਦੇ ਪ੍ਰਧਾਨ ਤੇ ਪੰਜਾਬ ਦੇ ਉਪ ਮੁੱਖ-ਮੰਤਰੀ ਸ: ਸੁਖਬੀਰ ਸਿੰਘ ਬਾਦਲ ਅੱਜ ਚੀਨ ਦੇ 5 ਦਿਨਾਂ ਦੌਰੇ ਤੇ ਆ ਰਹੇ ਹਨ। ਉਨਾਂ ਨਾਲ ਸਰਕਾਰੀ ਅਧਿਕਾਰੀਆਂ ਤੇ ਇਲਾਵਾ ਕਈ ਵਿਉਪਾਰੀ ਵੀ ਆ ਰਹੇ ਹਨ। ਇਨਾਂ ਦਾ ਮੁੱਖ ਉਦੇਸ ਚੀਨੀ ਸ਼ਹਿਰ ਸਘੰਈ ਵਿਚ ਹੋਣ ਵਾਲੇ ਵਿਸਵ ਸਾਈਕਲ ਸ਼ੋਅ ਵਿੱਚ ਜਿਸਾ ਲੈਣਾ ਹੈ। ਇਸ ਦੌਰੇ ਦੌਰਾਨ ਉਨਾ ਦੀ ਚੀਨ ਦੇ ਕਈ ਸਾਈਕਲ ਉਤਪਾਦਕਾਂ ਨਾਲ ਪੰਜਾਬ ਵਿਚ ਨਿਵੇਸ ਸਬੰਧੀ ਗਲੱਵਾਤ ਹੋਵੇਗੀ। ਇਸ ਤੋ ਇਲਾਵਾ ਉਨਾਂ ਵੱਲੋ ਉਥੇ ਦੇ ਖੇਤੀਬਾੜੀ ਨਾਲ ਸਬੰਧਤ ਅਧਿਕਾਰੀਆਂ ਨਾਲ ਵੀ ਵਿਸੇਸ ਮੁਲਾਕਤ ਕੀਤੀ ਜਾਣੀ ਹੈ। ਉਹ ਯੂਹੋ ਇਡਸਟਰੀਅਲ ਪਾਰਕ ਦਾ ਦੌਰਾ ਵੀ ਕਰਨਗੇ ਤੇ ਫੂਡ ਪਰੌਸੈਸਿਗ ਕਰਨ ਵਾਲੀਆਂ ਕੰਪਨੀਆਂ ਨੂੰ ਵੀ ਪੰਜਾਬ ਵਿਚ ਆਉਣ ਦਾ ਸੱਦਾ ਦੇਣਗੇ।ਸ: ਬਾਦਲ ਭਾਵੇ 11 ਮਈ ਨੂੰ ਪੰਜਾਬ ਵਾਪਸ ਚਲੇ ਜਾਣਗੇ ਪਰ ਨਾਲ ਆਉਣ ਵਾਲੇ ਵਫਦ ਦੇ ਕੁਝ ਮੈਬਰ 14 ਮਈ ਨੂੰ ਵਾਪਸੀ ਕਰਨਗੇ।
ਭਾਰਤੀ ਵਿਦਿਆਰਥੀ ਨੂੰ ਚੀਨੀ 'ਵਰਸਿਟੀ 'ਚੋਂ ਕੱਢਿਆ :
ਬੀਜਿੰਗ, 29 ਅਪ੍ਰੈਲ (ਏਜੰਸੀ)-ਚੀਨੀ ਯੂਨੀਵਰਸਿਟੀ 'ਚ ਵਿਦਿਆਰਥੀਆਂ ਵਿਚਾਲੇ ਹੋਈ ਲੜਾਈ 'ਚ ਸ਼ਾਮਿਲ 3 ਭਾਰਤੀ ਵਿਦਿਆਰਥੀਆਂ ਨੂੰ ਯੂਨੀਵਰਸਿਟੀ ਨੇ ਕੱਢ ਦਿੱਤਾ ਹੈ | ਇਸ 'ਚੋਂ ਇਕ ਵਿਦਿਆਰਥੀ ਦੇ ਢਿੱਡ 'ਚ ਚਾਕੂ ਲੱਗਾ ਹੈ | ਪੇਚਿੰਗ ਸਥਿਤ ਭਾਰਤੀ ਦੂਤਘਰ ਨੇ ਭਾਰਤੀ ਵਿਦਿਆਰਥੀਆਂ ਦੇ ਇਸ ਵਿਵਹਾਰ ਨੂੰ ਨਾ ਸਹਿਣਯੋਗ ਕਰਾਰ ਦਿੱਤਾ ਹੈ | ਜ਼ਿਕਰਯੋਗ ਹੈ ਕਿ ਯਿਚਾਂਗ ਦੀ ਥ੍ਰੀ ਜਾਰਜ ਯੂਨੀਵਰਸਿਟੀ ਵਿਚ ਵਿਦਿਆਰਥੀਆਂ ਦੇ ਦੋ ਗਰੁੱਪਾਂ ਵਿਚਾਲੇ ਲੜਾਈ ਅਪ੍ਰੈਲ ਦੇ ਦੂਜੇ ਹਫ਼ਤੇ ਹੋਈ ਸੀ |
ਬੱਸ ਨੂੰ ਅਗਵਾ ਕਰਕੇ ਲਗਾਈ ਅੱਗ, 8 ਲੋਕਾਂ ਮੌਤ :
ਬੀਜਿੰਗ, 29 ਅਪ੍ਰੈਲ - ਚੀਨ ਦੇ ਸ਼ਾਂਸ਼ੀ ਪ੍ਰਾਂਤ 'ਚ ਇਕ ਬੱਸ ਨੂੰ ਅਗਵਾ ਕਰਕੇ ਉਸ 'ਚ ਅੱਗ ਲਗਾ ਦਿੱਤੀ ਗਈ। ਜਿਸ 'ਚ 8 ਲੋਕਾਂ ਦੀ ਮੌਤ ਹੋ ਗਈ ਤੇ ਪੰਜ ਲੋਕ ਜ਼ਖਮੀ ਹੋ ਗਏ। ਸਥਾਨਕ ਮੀਡੀਆ ਮੁਤਾਬਿਕ ਅਜੇ ਇਹ ਸਪਸ਼ਟ ਨਹੀਂ ਹੋ ਪਾਇਆ ਹੈ ਕਿ ਇਹ ਅੱਤਵਾਦੀ ਹਮਲਾ ਸੀ ਜਾਂ ਕੁਝ ਸਥਾਨਕ ਲੋਕਾਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ।
ਕਾਬਲ 'ਚ ਧਮਾਕਾ, 24 ਲੋਕਾਂ ਦੀ ਮੌਤ :
ਕਾਬਲ, 19 ਅਪ੍ਰੈਲ : ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬਲ 'ਚ ਅੱਜ ਸਵੇਰੇ ਆਤਮਘਾਤੀ ਹਮਲਾ ਹੋਇਆ। ਇਸ ਆਤਮਘਾਤੀ ਹਮਲੇ 'ਚ ਅਫ਼ਗਾਨਿਸਤਾਨ ਦੇ ਸਰਕਾਰੀ ਦਫ਼ਤਰ ਨੂੰ ਨਿਸ਼ਾਨਾ ਬਣਾਇਆ ਗਿਆ। ਇਸ ਹਮਲੇ 'ਚ 24 ਲੋਕਾਂ ਦੀ ਮੌਤ ਹੋ ਗਈ ਹੈ। ਹਾਲਾਂਕਿ ਸਾਰੇ ਭਾਰਤੀ ਸੁਰੱਖਿਅਤ ਹਨ। ਅੱਤਵਾਦੀ ਸੰਗਠਨ ਤਾਲਿਬਾਨ ਨੇ ਇਸ ਆਤਮਘਾਤੀ ਹਮਲੇ ਦੀ ਜ਼ਿੰਮੇਵਾਰੀ ਲਈ ਹੈ।
ਮਾਸਟਰ ਕਾਰਡ ਵਾਲੇ ਅਜੇ ਬਾਗਾਂ ਨੂੰ ਓਬਾਮਾ ਦਿਤਾ ਅਹਿਮ ਅਹੁਦਾ :
ਹਾਂਗਕਾਂਗ 14 ਅਪ੍ਰੈਲ 2016(ਅ.ਸ.ਗਰੇਵਾਲ):- ਮਾਸਟਰ ਕਰੈਡਿਟ ਕਾਰਡ ਦੇ ਸੀ ਈ ਓ ਅਜੇ ਬਾਗਾਂ ਨੂੰ ਅਮਰੀਕੀ ਰਾਸਟਰਪਤੀ ਨੇ ਸਾਇਬਰ ਸਕਿਉਟਰੀ ਲਈ ਬਣਾਈ ਇਕ 9 ਮੈਬਰੀ ਕੇਮਟੀ ਵਿਚ ਸਾਮਲ ਕੀਤਾ ਹੈ। ਅਹਿਮਦਾਬਾਦ ਦੇ ਇਡੀਅਨ ਇਨਸਟੀਚਿਉਟ ਆਫ ਬਿਜਨਸ ਤੋ ਪੜਾਈ ਕਰਨ ਇਸ ਭਾਰਤੀ ਮੂਲ਼ ਦੇ ਵਿਅਕਤੀ ਨੇ 1981 ਵਿਚ ਨੈਸਲੇ ਤੋ ਆਪਣਾ ਸਫਰ ਸੁਰੂ ਕੀਤਾ ਸੀ।
ਓਬਾਮਾ ਦੀ ਪਾਰਟੀ ਬਾਹਰ ਅੰਨ੍ਹੇਵਾਹ ਫਾਇਰਿੰਗ :
ਵਾਸ਼ਿੰਗਟਨ, 29 ਮਾਰਚ - ਅਮਰੀਕਾ ਦੀ ਕੈਪੀਟਲ ਬਿਲਡਿੰਗ ਵਿੱਚ ਇੱਕ ਸ਼ਖ਼ਸ ਨੇ ਅੰਨ੍ਹੇਵਾਹ ਫਾਇਰਿੰਗ ਕਰ ਦਿੱਤੀ। ਫਾਇਰਿੰਗ ਜਿਸ ਵੇਲੇ ਹੋਈ, ਜਦੋਂ ਰਾਸ਼ਟਰਪਤੀ ਬਰਾਕ ਓਬਾਮਾ ਈਸਟਰ ਪਾਰਟੀ ਵਿੱਚ ਹਿੱਸਾ ਲੈ ਰਹੇ ਸਨ। ਇਸ ਹਮਲੇ ਵਿੱਚ ਇੱਕ ਪੁਲਿਸ ਅਫਸਰ ਤੇ ਇੱਕ ਮਹਿਲਾ ਜ਼ਖ਼ਮੀ ਹੋ ਗਈ। ਪੁਲਿਸ ਦੀ ਜਵਾਬੀ ਕਾਰਵਾਈ ਦੌਰਾਨ ਹਮਲਾਵਰ ਨੂੰ ਵੀ ਗੋਲੀ ਲੱਗੀ ਹੈ। ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ।
ਉਤਰਾਖੰਡ ਦੀ ਕਾਂਗਰਸ ਸਰਕਾਰ 'ਚ ਬਗਾਵਤ :
ਦੇਹਰਾਦੂਨ, 18 ਮਾਰਚ - ਉਤਰਾਖੰਡ 'ਚ ਸਿਆਸੀ ਭੁਚਾਲ ਦੇ ਆਸਾਰ ਬਣ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ 13 ਕਾਂਗਰਸੀ ਵਿਧਾਇਕ ਮੁੱਖ ਮੰਤਰੀ ਹਰੀਸ਼ ਰਾਵਤ ਦੇ ਖਿਲਾਫ ਹਨ। ਸੂਤਰਾਂ ਅਨੁਸਾਰ ਉਹ ਵਿਧਾਨ ਸਭਾ 'ਚ ਰਾਵਤ ਖਿਲਾਫ ਵੋਟ ਕਰਨਗੇ।
ਛੇਵਾਂ ਵਿਸ਼ਵ ਕਬੱਡੀ ਕੱਪ ਇਸ ਸਾਲ ਅਕਤੂਬਰ 'ਚ :
ਪਟਿਆਲਾ, 9 ਮਾਰਚ (ਚਹਿਲ) - ਪੰਜਾਬ ਸਰਕਾਰ ਵਲੋਂ ਛੇਵਾਂ ਵਿਸ਼ਵ ਕਬੱਡੀ ਕੱਪ ਇਸ ਸਾਲ ਅਕਤੂਬਰ-ਨਵੰਬਰ 'ਚ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਪੰਜਾਬ ਦੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਸ. ਸਿਕੰਦਰ ਸਿੰਘ ਮਲੂਕਾ ਨੇ ਜਾਣਕਾਰੀ ਦਿੱਤੀ। ਜ਼ਿਕਰਯੋਗ ਹੈ ਕਿ ਬੀਤੇ ਸਾਲ ਪੰਜਾਬ ਦੇ ਹਾਲਾਤ ਸਾਜ਼ਗਾਰ ਨਾ ਹੋਣ ਦੇ ਚੱਲਦਿਆਂ ਛੇਵਾਂ ਕਬੱਡੀ ਵਿਸ਼ਵ ਕੱਪ ਮੁਲਤਵੀ ਕਰ ਦਿੱਤਾ ਗਿਆ ਸੀ।
ਨਿਪਾਲੀ ਜਹਾਜ ਹਾਦਸੇ ਚ' ਹਾਂਗਕਾਂਗ ਔਰਤ ਵੀ :
ਹਾਂਗਕਾਂਗ 25 ਫਰਵਰੀ 2016 ( ਅ.ਸ.ਗਰੇਵਾਲ): ਅੱਜ ਸਵੇਰੇ ਨਿਪਾਲ 'ਚ ਤਾਰਾ ਏਅਰ ਲਾਈਨ ਦੇ ਹਵਾਈ ਹਾਦਸੇ ਵਿਚ ਇੱਕ ਹਾਂਗਕਾਂਗ ਵਾਸੀ ਔਰਤ ਦੇ ਹੋਣ ਦਾ ਵੀ ਛੱਕ ਹੈ। ਪੋਖਰਾ ਤੋ ਉਡੇ ਇਸ ਜਹਾਜ ਵਿਚ 3 ਅਮਲੇ ਸਮੇਤ ਕੁਲ 21 ਵਿਅਕਤੀ ਸਾਮਲ ਸਨ। ਯਾਦ ਰਹੇ ਨਿਪਾਲੀ ਹਵਾਈ ਸੇਵਾ ਹਮੇਸਾ ਹੀ ਖਤਰੇ ਵਾਲੀ ਕਹੀ ਜਾਦੀ ਹੈ, ਇਸੇ ਲਈ ਯੂਰਪੀਅਨ ਯੁਨੀਅਨ ਨੇ 2013 ਵਿਚ ਨਿਪਾਲੀ ਹਵਾਈ ਕੰਪਨੀਆਂ ਨੂੰ ੳਥੈ ਲਈ ੳਡਾਨ ਭਰ ਤੇ ਪਾਬੰਦੀ ਲਾ ਦਿਤੀ ਸੀ।
ਹਾਂਗਕਾਂਗ ਵਿੱਚ 2 ਭਾਰਤੀਆਂ ਦੀ ਤਲਾਸ਼ ਜਾਰੀ :
ਹਾਂਗਕਾਂਗ 16 ਫਰਵਰੀ 2016 (ਅਮਰਜੀਤ ਸਿੰਘ ਗਰੇਵਾਲ):- ਹਾਂਗਕਾਂਗ ਵਿਚ ੳਨਾਂ 2 ਭਾਰਤੀਆਂ ਦੀ ਤਲਾਸ ਜਾਰੀ ਹੈ ਜੋ ਕਿ ਚੀਨ ਜਾਣ ਵਾਲੀ ਗੱਡੀ ਵਿਚੋ ਉਤਰ ਕੇ ਭੱਜ ਗਏ ਸਨ। ਇਹ ਦੋਵੇ ਐਤਵਾਰ ਨੂੰ ਸੰਘਈ ਤੋ ਰੇਲ ਗੱਡੀ ਰਾਹੀ ਹਾਂਗਕਾਂਗ ਦੇ ਹੁੰਗਹਾਮ ਸਟੇਸਨ ਤੇ ਆਏ ਤਾ ਇਮੀਗਰਸਨ ਅਧਿਕਾਰੀਆਂ ਨੇ ਉਨਾ ਨੂੰ ਵੀਜਾ ਨਹੀ ਦਿਤਾ ਤੇ ਵਾਪਸ ਭੇਜ ਦਿਤਾ। ਜਦ ਇਨਾਂ ਦੀ ਚੀਨ ਜਾਣ ਵਾਲੀ ਗੱਡੀ ਤੁਰਨ ਵਾਲੀ ਸੀ ਤਾ ਇਹ ਇਸ ਵਿਚੋ ੳੁੱਤਰ ਕੇ ਰੇਲਵੇ ਲਾਈਨ ਦੇ ਨਾਲ-ਨਾਲ ਭੱਜ ਗਏ ਤੇ ਉਥੇ ਲੱਗੀ ਜਾਲੀ ਟੱਪ ਕੇ ਗਾਇਬ ਹੋ ਗਏ। ਇਸ ਘਟਨਾ ਤੋ ਬਾਅਦ ਇਸ ਰੇਵਲੇ ਸਟੇਸਨ ਤੇ ਚੌਕਸੀ ਵਧਾ ਦਿਤੀ ਗਈ ਹੈ ਤਾ ਇਸ ਤਰਾ ਦੀ ਘਟਨਾ ਭਵਿੱਖ ਵਿਚ ਨਾ ਵਾਪਰੇ।
ਅੱਜ ਖੁੱਸ ਸਕਦੀ ਹੈ ਭਾਰਤੀਆਂ ਤੋ ਵਿਸੇਸ ਵੀਜ਼ਾ ਸਹੂਲਤ :
ਹਾਂਗਕਾਂਗ 2 ਫਰਵਰੀ 2016 (ਅਮਰਜੀਤ ਸਿੰਘ ਗਰੇਵਾਲ):- ਅੱਜ ਹਾਂਗਕਾਂਗ ਸਰਕਾਰ ਨਕਲੀ ਰਫਿਉਜੀਆ ਨੂੰ ਰੋਕਣ ਲਈ ਇਕ ਸਖਤ ਕਦਮ ਚੁੱਕ ਸਕਦੀ ਹੈ। ਇਸ ਸਬੰਧੀ ਇਮੀਗੇਸਨ ਅਧਿਕਾਰੀਆਂ ਦੀ ਲੈਜੀਕੋ ਵਿੱਚ ਇੱਕ ਵਿਸੇਸ ਮੀਟਿੰਗ ਹੋ ਰਹੀ ਹੈ। ਇਸ ਮੀਟਿੰਗ ਦੌਰਾਨ ਭਾਰਤੀਆ ਨੂੰ ਦਿਤੀ ਜਾਦੀ ਵੀਜਾ ਆਨ ਅਰਾਈਵਲ ਦੀ ਸਹੂਲਤ ਖਤਮ ਹੋ ਸਕਦੀ ਹੈ। ਯਾਦ ਰਹੇ ਇਸ ਵੇਲੇ ਸਭ ਤੋ ਵੱਧ ਨਕਲੀ ਰਫਿਊਜੀ ਭਾਰਤ, ਪਕਿਸਤਾਨ, ਵੀਅਤਨਾਮ, ਬੰਗਲਾਦੇਸ ਅਤੇ ਇਨਡੋਨੇਸੀਆ ਤੋ ਆ ਰਹੇ ਹਨ। ਇਨਾ ਵਿਚ 20% ਗਿਣਤੀ ਭਾਰਤੀਆਂ ਦੀ ਹੈ।
ਭਾਈ ਬਲਦੀਪ ਸਿੰਘ ਦੇ ਨਾਮਜ਼ਦਗੀ ਕਾਗਜ਼ ਰੱਦ :
ਖਡੂਰ ਸਾਹਿਬ, 28 ਜਨਵਰੀ - ਰਿਪੋਰਟਾਂ ਮੁਤਾਬਿਕ ਖਡੂਰ ਸਾਹਿਬ ਤੋਂ ਜ਼ਿਮਨੀ ਚੋਣ ਦੇ ਸਬੰਧੀ ਭਾਈ ਬਲਦੀਪ ਸਿੰਘ ਵਲੋਂ ਦਾਖਲ ਕੀਤੇ ਗਏ ਕਾਗ਼ਜ਼ ਰੱਦ ਹੋ ਗਏ ਹਨ।
ਐਸ ਪੀ ਹੀਰੇ ਲੈਣ ਗਿਆ ਸੀ :
ਨਵੀ ਦਿੱਲੀ ਜਨਵਰੀ 2016(ਏਜਸੀਆਂ): ਕੇਦਰੀ ਜਾਂਚ ਏਜੰਸੀ ਐਨ ਆਈ ਏ ਵੱਲੋ ਪੁੱਛ ਗਿੱਛੇ ਵਿਚ ਫੱਸੇ ਗੁਰਦਾਸਪੁਰ ਦੇ ਐਸ ਪੀ ਸਲਵਿੰਦਰ ਸਿੰਘ ਬਾਰੇ ਪਤਾ ਲਗਾ ਹੈ ਕਿ ਉਹ ਨਸ਼ਾ ਤਸਕਰਾਂ ਤੋ ਰਿਸਵਤ ਵਜੋਂ ਨਕਦ ਨਾਮਾ ਨਹੀ ਸੀ ਲੈਦਾ ਸੀ ਸਗਂੋ ਇਸ ਲਈ ਉਸ ਨੂੰ ਹੀਰੇ ਭੇਟ ਕੀਤੇ ਜਾਦੇ ਸਨ। ਇਸ ਲਈ ੳਹ ਹਮੇਸਾ ਆਪਣੇ ਸੁਨਿਆਰੇ ਦੋਸਤ ਨੂੰ ਨਾਲ ਲੈ ਕੇ ਜਾਦਾ ਸੀ ਤਾ ਕਿ ਹੀਰਿਆ ਦੇ ਸਹੀ ਹੋਣ ਦੀ ਜਾਂਣ ਤੁਰੰਤ ਕੀਤੀ ਜਾ ਸਕੇ। ਇਹ ਵੀ ਪਤਾ ਲਗਾ ਹੈ ਕਿ ਜਿਸ ਮਦਨ ਗੋਪਾਲ ਨੂੰ ਉਹ ਆਪਣਾ ਰਸੋਈਆਂ ਦਸ ਰਿਹਾ ਸੀ ਉਹ ਅਸਲ ਵਿਚ ੳਸ ਦਾ ਵਾਡੀਗਾਰਡ ਹੈ।
ਪਾਕਿ ਕਬੱਡੀ ਟੀਮ ਭਾਰਤ ਪਹੁੰਚੀ :
ਹਾਂਗਕਾਂਗ 14 ਜਨਵਰੀ 2016 (ਅ.ਸ.ਗਰੇਵਾਲ):- ਜਿਥੇ ਇੱਕ ਪਾਸੇ ਪਠਾਨਕੋਟ ਵਿਚ ਹੋਏ ਅੱਤਵਾਦੀ ਹਮਲੇ ਤੋ ਬਾਅਦ ਸਾਡੇ ਲੀਡਰ ਇਹ ਦੂਜੇ ਦੇਸਾਂ ਵਿਰੱਧ ਜਹਿਰਾਂ ੳੁੱਗਲ ਰਹੇ ਹਨ ਪਰ ਦੂਜੇ ਪਾਸੇ ਪਿਆਰ ਦੀਆਂ ਜੱਫੀਆਂ ਪਾਉਣ ਪਾਕਿਤਾਨ ਦੀ ਕਬੱਡੀ ਟੀਮ ਅੱਜ ਭਾਰਤ ਆ ਰਹੀ ਹੈ। ਇਹ ਟੀਮ ਫਰੀਦਾਬਾਦ ਵਿਚ 15 ਜਨਵਰੀ ਤੋ ਸੁਰੂ ਹੋ ਵਾਲੇ 12 ਦੇਸਾਂ ਦੇ ਅੰਤਰ ਰਾਸ਼ਟਰੀ ਕਬੱਡੀ ਚੈਮਪੀਅਨਸਿਪ ਚ’ ਹਿੱਸਾ ਲੈਣ ਆ ਰਹੀ ਹੈ।
ਹਾਂਗਕਾਂਗ ਮੁੱਖੀ ਦੀ ਫੇਸਬੁੱਕ ਹੈਂਕ :
ਹਾਂਗਕਾਂਗ ਦਸਬੰਰ 2015 ( ਅ.ਸ. ਗਰੇਵਾਲ ): ਫੇਸਬੁਕ ਆਮ ਆਦਮੀ ਨਾਲ ਨਾਲ ਅਹਿਮ ਵਿਅਕਤੀਆਂ ਲਈ ਵੀ ਵਿਸੇਸ ਹੈ। ਇਸ ਤੇ ਕੋਈ ਵੀ ਪੋਸਟ ਉਸ ਲਈ ਅਹਿਮ ਹੁੰਦੀ ਹੈ। ਇਸੇ ਦੌਰਾਨ ਜੇਕਰ ਤੁਹਾਡੀ ਫੇਸਬੁਕ ਹੈਂਕ ਕਰੇ ਕੋਈ ਅਸਿਭ ਪੋਸਟ ਪਾ ਦੇਵੇ ਤਾ ਤੁਹਾਡੇ ਲਈ ਨਾਮੋਸੀ ਹੋਵੇਗ। ਹਾਂਗਕਾਂਗ ਦੀ ਫੇਸਬੁਕ ਕਿਸੇ ਨੇ ਹੈਂਕ ਕਰਕੇ ਉਸ ਦੇ ਕੁਝ ਇਤਰਾਜ ਯੋਗ ਤਸਵੀਰਾਂ ਪਾ ਦਿਤੀਆਂ ਤੇ ਕੁਝ ਪੋਸਟਾ ਹਟਾ ਦਿਤੀਆਂ। ਇਸ ਤੋ ਇਲਾਵਾ ਜਾਪਨ ਦੀ ਪੋਟਨ ਸਟਾਰ ਨੂੰ ਵੀ ਹਾਂਗਕਾਂਗ ਮੁੱਖੀ ਦੇ ਦੋਸਤਾਂ ਦੀ ਸੂਚੀ ਵਿਚ ਦਰਜ ਕਰ ਦਿਤਾ। ਪੁਲੀਸ ਇਸ ਦੀ ਜਾਂਚ ਕਰ ਰਹੀ ਹੈ।
ਚੀਨ ਵਿਚ ਜਮੀਨ ਧਸਣ ਨਾਲ ਕਈ ਮੌਤਾਂ :
ਹਾਂਗਕਾਂਗ 21 ਦਸੰਬਰ 2015(ਅ.ਸ. ਗਰੇਵਾਲ): ਚੀਨ ਦੇ ਹਾਂਗਕਾਂਗ ਨੇੜਲੇ ਸਹਿਰ ਸੈਨਜਨ ਵਿਚ ਜਮੀਨ ਧਸਣ ਨਾਲ 30 ਇਮਾਰਤਾ ਨੂੰ ਨੁਕਸਾਨ ਹੋਇਆਂ ਹੈ। ਇਸ ਕਾਰਨ ਕਈ ਮੌਤਾ ਹੋਈਆਂ ਹਨ ਤੇ 90 ਵਿਅਕਤੀ ਅਜੇ ਵੀ ਲਾਪਤਾ ਹਨ।
ਦੱਖਣੀ ਹਿੰਦ ਮਹਾਸਾਗਰ ਵਿਚ ਵੱਡਾ ਭੁਚਾਲ :
ਹਾਂਗਕਾਂਗ, 5 ਦਸੰਬਰ (ਏਜੰਸੀ) - ਦੱਖਣੀ ਹਿੰਦ ਮਹਾਸਾਗਰ 'ਚ 7.1 ਤੀਬਰਤਾ ਦਾ ਸ਼ਕਤੀਸ਼ਾਲੀ ਭੁਚਾਲ ਆਇਆ ਪਰ ਇਸ ਨਾਲ ਜਾਨ-ਮਾਲ ਦਾ ਕਿਸੇ ਵੀ ਪ੍ਰਕਾਰ ਦਾ ਨੁਕਸਾਨ ਹੋਣ ਦਾ ਖਦਸ਼ਾ ਘੱਟ ਹੀ ਹੈ। ਯੂ.ਐਸ ਜਿਓਲਾਜਿਕਲ ਸਰਵੇ ਨੇ ਦੱਸਿਆ ਕਿ ਮੈਕਡਾਨਲਡ ਟਾਪੂ ਤੇ ਹਰਡ ਟਾਪੂ ਦੇ ਪੂਰਬ-ਪੂਰਬ ਉੱਤਰ 'ਚ ਕਰੀਬ 1020 ਕਿਲੋਮੀਟਰ ਦੂਰ ਸਵੇਰੇ 6 ਵੱਜ ਕੇ 24 ਮਿੰਟ (ਅੰਤਰਰਾਸ਼ਟਰੀ ਸਮੇਂ ਅਨੁਸਾਰ ਰਾਤ 10 ਵੱਜ ਕੇ 24 ਮਿੰਟ 'ਤੇ) ਭੁਚਾਲ ਆਇਆ। ਇਸ ਦਾ ਕੇਂਦਰ ਦੱਖਣੀ ਪੂਰਬ ਭਾਰਤੀ ਰਿਜ ਅੰਦਰ ਸੀ ਜੋ ਕਿ ਦੱਖਣੀ ਹਿੰਦ ਮਹਾਸਾਗਰ ਤੱਲ 'ਤੇ ਸਥਿਤ ਇਕ ਟੈਕਟੋਨਿਕ ਪਲੇਟ ਸੀਮਾ ਹੈ।
ਜਗਦੀਸ਼ ਟਾਈਟਲਰ ਦੀ ਕਲੀਨ ਚਿੱਟ ਕੀਤੀ ਰੱਦ :
ਨਵੀਂ ਦਿੱਲੀ, 4 ਦਸੰਬਰ - ਦਿੱਲੀ ਦੀ ਕੜਕੜਡੁਮਾ ਅਦਾਲਤ ਨੇ 1984 ਸਿੱਖ ਵਿਰੋਧੀ ਦੰਗਾ ਮਾਮਲੇ 'ਚ ਜਗਦੀਸ਼ ਟਾਈਟਲਰ ਨੂੰ ਝਟਕਾ ਦਿੰਦੇ ਹੋਏ ਉਸ ਦੀ ਕਲੀਨ ਚਿੱਟ ਨੂੰ ਰੱਦ ਕਰ ਦਿੱਤਾ ਹੈ ਤੇ ਅਦਾਲਤ ਨੇ ਕਿਹਾ ਹੈ ਕਿ ਉਸ ਖਿਲਾਫ ਜਾਂਚ ਜਾਰੀ ਰਹੇਗੀ। ਮਾਮਲੇ ਦੀ ਅਗਲੀ ਸੁਣਵਾਈ 2 ਫਰਵਰੀ ਨੂੰ ਹੋਵੇਗੀ।
ਸਿੰਧੂ ਨੇ ਲਾੲੀ ਖ਼ਿਤਾਬੀ ਹੈਟ੍ਰਿਕ :
ਮਕਾੳੂ, 29 ਨਵੰਬਰ : ਭਾਰਤੀ ਸ਼ਟਲਰ ਪੀ.ਵੀ.ਸਿੰਧੂ ਨੇ ਅੱਜ 1.20 ਲੱਖ ਡਾਲਰ ਇਨਾਮੀ ਰਾਸ਼ੀ ਵਾਲੇ ਮਕਾੳੂ ਓਪਨ ਗ੍ਰਾਂ ਪ੍ਰੀ ਬੈਡਮਿੰਟਨ ਟੂਰਨਾਮੈਂਟ ਦਾ ਮਹਿਲਾ ਸਿੰਗਲਜ਼ ਖ਼ਿਤਾਬ ਲਗਾਤਾਰ ਤੀਜੀ ਵਾਰ ਜਿੱਤ ਲਿਆ। ਸਿੰਧੂ ਨੇ ਫਾੲੀਨਲ ’ਚ ਜਾਪਾਨ ਦੀ ਮਿਨਾਤਸੂ ਮਿਤਾਨੀ ਨੂੰ 21-9, 21-23, 21-14 ਦੀ ਮਾਤ ਦੇ ਕੇ ਖਿਤਾਬੀ ਹੈਟ੍ਰਿਕ ਲਾੲੀ। ਇਸ ਦੌਰਾਨ ਭਾਰਤੀ ਬੈਡਮਿੰਟਨ ਫੈਡਰੇਸ਼ਨ ਨੇ ਸਿੰਧੂ ਨੂੰ ਦਸ ਲੱਖ ਰੁਪਏ ਦਾ ਨਗ਼ਦ ਇਨਾਮ ਦੇਣ ਦਾ ਐਲਾਨ ਕੀਤਾ ਹੈ। ਇਕ ਘੰਟੇ ਛੇ ਮਿੰਟ ਤਕ ਚੱਲੇ ਖ਼ਿਤਾਬੀ ਮੁਕਾਬਲੇ ’ਚ ਭਾਰਤੀ ਖਿਡਾਰਨ ਨੇ ਸ਼ੁਰੂ ਤੋਂ ਹੀ ਆਪਣਾ ਦਬਦਬਾ ਬਣਾੲੀ ਰੱਖਿਆ। ਵਿਸ਼ਵ ਦਰਜਾਬੰਦੀ ’ਚ 12ਵੀਂ ਪਾਏਦਾਨ ’ਤੇ ਕਾਬਜ਼ ਸਿੰਧੂ ਨੇ ਮੈਚ ਦੌਰਾਨ ਬਿਹਤਰੀਨ ਸ਼ਾਟ ਲਾਏ ਤੇ ਆਪਣੀ ਰਿਟਰਨ ਨਾਲ ਜਾਪਾਨੀ ਖਿਡਾਰਨ ਨੂੰ ਪ੍ਰੇਸ਼ਾਨੀ ’ਚ ਪਾੲੀ ਰੱਖਿਆ
ਅਕਾਲੀਆਂ ਨੂੰ ਬਿਨਾਂ ਦੱਸੇ ਮੋਦੀ ਪੰਜਾਬ 'ਚ ਆਏ :
ਲੁਧਿਆਣਾ 12 ਨਵੰਬਰ 2015 : ਦਿਵਾਲੀ ਤੇ ਮੋਦੀ ਪੰਜਾਬ ਦੌਰੇ ਤੇ ਆਏ ਜਿਸ ਦੌਰਾਨ ਉਨਾ ਨੇ ਅਮ੍ਰਿਤਸਰ ਅਤੇ ਫਿਰੋਜਪੁਰ ਸਥਿਤ ਜੰਗੀ ਫੋਜੀਆਂ ਦੀਆਂ ਯਾਦਗਾਰਾਂ ਤੇ ਸਰਧਾ ਦੇ ਫੁੱਲ ਭੇਟ ਕੀਤੇ ਤੇ ਉਨਾ ਦੇ ਲੁਧਿਆਣਾ ਨੇੜੈ ਸਥਿਤ ਹਵਾਰਾ ਦੇ ਹਵਾਈ ਫੌਜ ਦੇ ਸਟੇਸਨ ਤੇ ਫੋਜੀਆਂ ਨਾਲ ਦੀਵਾਲੀ ਮਨਾਈ।ਇਸ ਦੌਰਾਨ ਕੋਈ ਵੀ ਅਕਾਲੀ ਜਾਂ ਭਾਜਪਾ ਨੇਤਾ ਉਨਾ ਨਾਲ ਨਹੀ ਸੀ।
ਮਾਲਦੀਪ ਜਾਣ ਵਾਲਿਆ ਲਈ ਚੇਤਾਵਨੀ :
ਹਾਂਗਕਾਂਗ 5 ਨਵੰਬਰ 2015 ( ਅਮਰਜੀਤ ਸਿੰਘ ਗਰੇਵਾਲ) : ਹਾਂਗਕਾਂਗ ਸਰਾਕਰ ਨੇ ਮਾਲਦੀਪ ਜਾਣ ਵਾਲੇ ਲੋਕਾਂ ਨੂੰ ਸੁਚੇਤ ਕਰਦੇ ਹੋਏ ਅੰਬਰ ਚੇਤਾਵਨੀ ਜਾਰੀ ਕੀਤੀ ਹੈ। ਇਸ ਦਾ ਭਾਵ ਇਹ ਹੈ ਕਿ ਲੋਕੀ ਉਥੇ ਜਾ ਤਾ ਸਕਦੇ ਹਨ ਪਰ ਉਨਾ ਨੂੰ ਆਪਣੀ ਨਿੱਜੀ ਸੁਰੱਖਿਆ ਵੱਲ ਵਿਸੇਸ ਧਿਆਨ ਦੇਣ ਦੀ ਲੋੜ ਹੈ। ਅਜਿਹੇ ਹਲਾਤ ਉਥੇ ਦੀ ਸਰਕਾਰ ਵੱਲੋ ਐਮਰਜੈਸੀ ਲਾਗੂ ਕੀਤੇ ਜਾਣ ਤੋ ਬਾਅਦ ਪੈਦਾ ਹੋਏ ਹਨ। ਯਾਦ ਰਹੇ ਕੁਝ ਦਿਨ ਪਹਿਲਾ ਉਥੇ ਦੇ ਰਾਸਟਰਪਤੀ ਸ੍ਰੀ ਅਬਦੁੱਲਾ ਅਮੀਨ ਦੇ ਕਤਲ ਦਾ ਯਤਨ ਕੀਤਾ ਗਿਆ ਸੀ। ਇਹ ਐਮਰਜੈਸੀ 30 ਦਿਨਾ ਲਈ ਜਾਰੀ ਰਹੇਗੀ।
ਸੱਚ ਸਾਹਮਣੇ ਆ ਹੀ ਜਾਦਾ ਹੈ :
ਹਾਂਗਕਾਂਗ, 23 ਅਕਤੂਬਰ (ਜੰਗ ਬਹਾਦਰ ਸਿੰਘ)-ਹਾਂਗਕਾਂਗ ਵਾਸੀ ਗੁਰਪ੍ਰੀਤ ਸਿੰਘ ਗੋਪੀ ਵੱਲੋਂ ਪੰਜਾਬ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਪਿੱਛੇ ਵਿਦੇਸ਼ੀ ਸਿੱਖਾਂ ਦਾ ਹੱਥ ਹੋਣ ਦੇ ਦਾਅਵੇ ਨੂੰ ਝੁਠਲਾਉਂਦਿਆਂ ਉਨ੍ਹਾਂ ਦਾ ਨਾਂਅ ਅਖਬਾਰਾਂ ਵਿਚ ਨਾਜਾਇਜ਼ ਤੌਰ 'ਤੇ ਉਛਾਲਣ 'ਤੇ ਸਖ਼ਤ ਇਤਰਾਜ਼ ਪ੍ਰਗਟ ਕੀਤਾ ਗਿਆ ਹੈ | ਗੋਪੀ ਨੇ 'ਅਜੀਤ' ਨਾਲ ਗੱਲਬਾਤ ਕਰਦਿਆਂ ਕਿਹਾ ਕਿ ਬੀਤੇ ਐਤਵਾਰ ਹਾਂਗਕਾਂਗ ਦੀਆਂ ਸੰਗਤਾਂ ਵੱਲੋਂ ਪੰਜਾਬ ਵਿਚ ਸ੍ਰੀ ਗੁਰੂ ਸਾਹਿਬ ਦੀ ਬੇਅਦਬੀ ਸਬੰਧੀ ਵਾਪਰੀਆਂ ਦਰਦਨਾਕ ਘਟਨਾਵਾਂ ਵਿਚ ਜ਼ਖ਼ਮੀ ਹੋਏ ਸਿੰਘਾਂ ਲਈ ਗੁਰਦੁਆਰਾ ਖਾਲਸਾ ਦੀਵਾਨ ਵਿਖੇ ਇਕੱਤਰ ਕੀਤੀ ਮਾਇਆ 'ਚੋਂ ਇਸ ਕਾਂਡ ਵਿਚ ਜ਼ਖ਼ਮੀ ਹੋਏ ਪੰਜਗਰਾਈਾ ਦੇ ਰੁਪਿੰਦਰ ਸਿੰਘ ਦੀ ਮੱਦਦ ਕਰਨ ਦੇ ਮਕਸਦ ਤਹਿਤ ਉਸ ਦਾ ਸੰਪਰਕ ਨੰਬਰ ਲੈਣ ਲਈ ਮੇਰੀ ਡਿਊਟੀ ਲਗਾਈ ਗਈ ਸੀ | ਰੁਪਿੰਦਰ ਸਿੰਘ ਦਾ ਪੇਂਡੂ ਹੋਣ ਅਤੇ ਇਨਸਾਨੀਅਤ ਨਾਤੇ ਮੈਂ ਰੁਪਿੰਦਰ ਦੀ ਮੱਦਦ ਕਰਨ ਦੀ ਇੱਛਾ ਤਹਿਤ ਉਸ ਨਾਲ ਫੋਨ 'ਤੇ ਸੰਪਰਕ ਕੀਤਾ ਸੀ | ਗੋਪੀ ਵੱਲੋਂ ਸਪੱਸ਼ਟ ਕੀਤਾ ਗਿਆ ਕਿ ਰੁਪਿੰਦਰ ਸਿੰਘ ਪੇਂਡੂ ਹੋਣ ਕਾਰਨ ਉਹ ਇਸ ਪਰਿਵਾਰ ਨੂੰ ਬਹੁਤ ਚੰਗੀ ਤਰ੍ਹਾਂ ਜਾਣਦੇ ਹਨ ਅਤੇ ਪੂਰਨ ਗੁਰਸਿੱਖ ਹੋਣ ਕਾਰਨ ਇਸ ਪਰਿਵਾਰ ਪ੍ਰਤੀ ਸਤਿਕਾਰ ਦੀ ਭਾਵਨਾ ਰੱਖਦੇ ਹਨ | ਇਥੇ ਜ਼ਿਕਰਯੋਗ ਹੈ ਕਿ ਗੁਰਪ੍ਰੀਤ ਸਿੰਘ ਗੋਪੀ 12 ਸਾਲ ਤੋਂ ਹਾਂਗਕਾਂਗ ਵਿਚ ਸਨਮਾਨਯੋਗ ਸ਼ਖ਼ਸੀਅਤ ਵਜੋਂ ਰਹਿ ਰਹੇ ਹਨ | ਉਹ ਮੀਡੀਆ ਨਾਲ ਜੁੜੇ ਹੋਣ ਕਾਰਨ ਹਾਂਗਕਾਂਗ ਦੇ ਪ੍ਰਮੁੱਖ ਰੇਡੀਓ ਮੈਟਰੋ ਪਲਸ 'ਤੇ ਹਫ਼ਤਾਵਾਰੀ ਪੰਜਾਬੀ ਪ੍ਰੋਗਰਾਮ 'ਦੇਸੀ ਤੜਕਾ' ਹੋਸਟ ਕਰਦੇ ਹਨ |
ਫਿਲਪੀਨ 'ਚ 2 ਚੀਨੀ ਡਿਪਲੋਮੈਂਟ ਕਤਲ :
ਹਾਂਗਕਾਂਗ 22 ਅਕਤੂਬਰ 2015( ਅ.ਸ. ਗਰੇਵਾਲ): ਕੇਦਰੀ ਫਿਲਪੀਨ ਦੇ ਕੇਦਰੀ ਸਹਿਰ ਸਿਬੂ ਵਿਖੈ 2 ਚੀਨੀ ਡਿਪਲੋਮੈਂਟ ਅਧਿਕਾਰੀਆਂ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿਤੀ ਗਈ ਜਦ ਕਿ ਇਹ ਹੋਰ ਜਖਮੀ ਹੈ। ਇਨਾਂ ਉਪਰ ਉਸ ਵੇਲੇ ਗੋਲੀਆਂ ਚਲਾਈਆਂ ਗਈਆਂ ਜਦ ਇਹ ਇਕ ਰੈਸਟੋਰੈਂਟ ਵਿਚ ਖਾਣਾ ਖਾ ਰਹੇ ਸਨ।ਇਸ ਘਟਨਾ ਦੇ ਸਬੰਧ ਵਿਚ ਪੁਲੀਸ ਨੇ 2 ਚੀਨੀ ਮੂਲ ਦੇ ਵਿਅਕਤੀਆਂ ਨੂੰ ਗਿਰਫਤਾਰ ਕੀਤਾ ਜਿਨਾ ਵਿਚ ਇਕ ਔਰਤ ਤੇ ਦੂਜਾ ਮਰਦ ਹੈ।ਮੀਡੀਆ ਰਿਪੋਰਟਾਂ ਅਨੁਸਾਰ ਗੋਲੀ ਔਰਤ ਨੇ ਚਲਾਈ ਜੋ ਕਿ ਖੁਦ ਚੀਨੀ ਕੋਸਲੇਟ ਵਿਚ ਹੀ ਕੰਮ ਕਰਦੀ ਹੈ।ਇਹ ਵੀ ਖਬਰਾਂ ਆ ਰਹੀਆ ਹਨ ਇਹ ਸਭ ਰੈਸਟੋਰੈਟ ਦੇ ਇਕ ਪ੍ਰਾਈਵੇਟ ਕਮਰੇ ਵਿਚ ਖਾਣਾ ਖਾ ਰਹੇ ਸਨ ਤੇ ਅਚਾਨਕ ਉਥੇ ਗੋਲੀਆਂ ਚੱਲਣ ਦੀ ਅਵਾਜ ਆਈ ।
ਪਨਾਹ ਮੰਗਣ ਵਾਲੇ ਤੋ 14 ਲੱਖ ਦੀ ਡਰੱਗ ਫੜੀ :
ਹਾਂਗਕਾਂਗ 9 ਅਕਤੂਬਰ 2015 (ਅ.ਸ.ਗਰੇਵਾਲ): ਹਾਂਗਕਾਂਗ ਪੁਲੀਸ਼ ਨੇ ਇਕ ਪਨਾਹ ਮੰਗਣ ਵਾਲੇ (Asylum seeker) ਨੂੰ ਗਿਰਫਤਾਰ ਕੀਤਾ ਹੈ ਜਿਸ ਦੇ ਕਬਜੇ ਵਿਚੋ 14 ਲੱਖ ਮੁੱਲ ਦੀ ਡਰੱਗ ਫੜ੍ਹੀ ਹੈ। ਇਹ ਗਿਰਫਤਾਰੀ ਪਿਛਲੀ ਰਾਤ ਮੋਦੀ ਰੋਡ ਤੇ ਹੋਈ ਹੈ ਤੇ ਫੜਿਆ ਗਿਆ ਵਿਅਕਤੀ ਗਾਬੀਅਨ ਮੂਲ ਦਾ ਦਸਿਆ ਜਾਦਾ ਹੈ। ਇਹ ਵੀ ਸੂਚਨਾ ਹੈ ਕਿ ਇਹ ਡਰੱਗ ਲੈਨ ਕੁਆਫੀ ਫੁੰਗ ਵਿਚ ਵਰਤੀ ਜਾਣੀ ਸੀ। ਇਸ ਸਾਲ ਪੁਲੀਸ਼ ਨੇ ਹੁਣ ਤੱਕ 199 ਡਰੱਗ ਫੜੀ ਹੈ ਜੋ ਕਿ ਪਿਛਲੇ ਸਾਲ ਤੋ 95% ਜਿਆਦਾ ਹੈ।
ਗੁਲਾਮ ਅਲੀ ਨੂੰ ਦਿੱਲੀ ਵੱਲੋਂ ਸੱਦਾ :
ਹਾਂਗਕਾਂਗ 8 ਅਕਤੂਬਰ 2015(ਅ.ਸ.ਗਰੇਵਾਲ): ਮੁਬੰਈ ਵਿਚ ਸਿਵ ਸੈਨਾ ਵੱਲੋ ਧਮਕੀ ਤੋ ਬਾਅਦ ਗੁਲਾਮ ਅਲੀ ਨੂੰ ਆਪਣਾ ਉਥੇ ਦਾ ਪ੍ਰੌਰਗਾਮ ਰੱਦ ਰਰਨਾ ਪਿਆ ਹੈ। ਇਸ ਤੋ ਬਾਅਦ ਹੁਣ ਦਿੱਲੀ ਸਰਕਾਰ ਨੇ ਉਨਾਂ ਨੂੰ ਦਿੱਲੀ ਵਿਚ ਆ ਕੇ ਆਪਣਾ ਸੰਗੀਤਕ ਪ੍ਰਗੋਰਾਮ ਕਰਨ ਦਾ ਸੱਦਾ ਦਿਤਾ ਹੈ।
ਜੌਰਡਨ ਐਮ ਟੀ ਆਰ ਵਾਲੀ ਘਟਨਾ ਸਬੰਧੀ 2 ਅਦਾਲਤ 'ਚ ਪੇਸ਼ :
ਹਾਂਗਕਾਂਗ 2 ਅਕਤੂਬਰ 2015(ਅ.ਸ.ਗਰੇਵਾਲ): ਜੌਰਡਨ ਐਮ ਟੀ ਆਰ ਵਾਲੀ ਘਟਨਾ ਜਿਸ ਵਿਚ 3 ਭਾਰਤੀ ਜਖਮੀ ਹੋਏ ਸਨ, ਦੇ ਸਬੰਧ ਵਿਚ 2 ਵਿਅਕਤੀਆਂ ਨੂੰ ਅੱਜ ਪੁਲੀਸ ਵੱਲੌ ਅਦਾਲਤ ਵਿਚ ਪੇਸ ਕੀਤਾ ਗਿਆ । ਜੱਜ ਸਾਹਿਬਾਨ ਨੇ ਕੇਸ ਦੀ ਅਗਲੀ ਤਰੀਕ 27 ਨਵੰਬਰ ਪਾਈ ਹੈ ਤੇ ਦੋਵੇ ਦੋਸੀ ਹਿਰਾਸਤ ਵਿਚ ਭੇਜ ਦਿਤੇ ਗਏ ਹਨ।
ਦਿੱਲੀ ਹਾਂਗਕਾਂਗ ਉਡਾਨ ਹਗਾਮੀ ਹਲਾਤ ਵਿਚ ਕਲਕੱਤੇ ਉਤਰੀ :
ਹਾਂਗਕਾਂਗ 22 ਸਤੰਬਰ 2015(ਅ.ਸ. ਗਏਵਾਲ): ਦਿੱਲੀ ਤੋ ਹਾਂਗਕਾਂਗ ਲਈ ਚੱਲੀ ਏਅਰ ਇਡੀਆ ਦੀ ੳਡਾਨ AI 314 ਨੂੰ ਅੱਜ ਹਗਾਮੀ ਹਲਾਤ ਕਾਰਨ ਕਲਕੱਤਾ ਦੇ ਸੁਭਾਸ ਚੰਦਰ ਬੋਸ ਹਵਾਈ ਅੱਡੇ ਤੇ ੳਤਾਰ ਲਿਆ ਗਿਆ। ਇਸ ਦਾ ਕਾਰਨ ਜਹਾਜ ਵਿਚ ਤਕਨੀਕੀ ਨੁਕਸ ਦਸਿਆ ਜਾ ਰਿਹਾ ਹੈ। ਅਜੇ ਵੀ ਇਸ ਦੇ ਹਾਂਗਕਾਂਗ ਪਹੁੰਚਣ ਦਾ ਕੋਈ ਸਮਾ ਤਹਿ ਨਹੀ ਹੋਇਆ।ਹੋਰ ਵੇਰੇਵੇ ਉਡੀਕੇ ਜਾ ਰਹੇ ਹਨ।
ਪੰਜਾਬ ਚ' ਵੀ ਮੀਟ ਤੇ ਪਾਬੰਦੀ :
ਹਾਂਗਕਾਂਗ 16ਸਤੰਬਰ (ਅ.ਸ ਗਰੇਵਾਲ): ਭਾਰਤ ਦੇ ਹੋਰ ਰਾਜਾ ਵਿਚ ਮੀਟ ਤੇ ਪਾਬੰਦੀ ਦੀਆਂ ਖਬਰਾਂ ਚਾਰੇ ਪਾਸੇ ਹਨ। ਹੁਣ ਇਹ ਖਬਰ ਆ ਰਹੀ ਹੈ ਕਿ ਪੰਜਾਬ ਵਿਚ ਵੀ 17 ਸਤੰਬਰ ਨੂੰ ਪੰਜਾਬ ਵਿਚ ਵੀ ਮੀਟ ਤੇ ਪਾਬੰਦੀ ਰਹੇਗੀ। ਇਸ ਸਬੰਧੀ ਲੁਧਿਆਣਾ ਤੇ ਪਟਿਆਲਾ ਦੇ ਡੀ ਸੀ ਸਹਿਬਾਨ ਨੇ ਹੁਕਮ ਜਾਰੀ ਕਰ ਦਿਤੇ ਹਨ। ਯਾਦ ਰਹੇ ਇਸ ਇਨ ਜੈਨ ਭਾਈਵਾਰੇ ਦੇ ਇਕ ਤਿੳੇੁਹਾਰ ਵਿਸੇਸ ਤਿਉਹਾਰ ਹੈ।
ਦਿੱਲੀ ਹਾਂਗਕਾਂਗ ਉਡਾਨ 'ਚ ਬੰਬ ਦੀ ਅਫਵਾਹ :
ਹਾਂਗਕਾਂਗ 5 ਸਤੰਬਰ 2015 (ਅ.ਸ.ਗਰੇਵਾਲ): ਜੈਟ ਏਅਰਵੇਜ਼ ਦੀ ਉਡਾਣ 'ਚ ਬੰਬ ਹੋਣ ਦੀ ਖ਼ਬਰ ਤੋਂ ਬਾਅਦ ਜਹਾਜ ਨੂੰ ਵਾਪਸ ਦਿੱਲੀ ਏਅਰਪੋਰਟ ਉਤਾਰਿਆ ਗਿਆ। ਇਹ ਉਡਾਣ ਦਿੱਲੀ ਤੋਂ ਹਾਂਗਕਾਂਗ ਜਾ ਰਹੀ ਸੀ। ਜਹਾਜ਼ ਦੇ ਉਡਾਣ ਭਰੇ ਕਰੀਬ ਕੁਝ ਵਕਤ ਹੋਇਆ ਹੀ ਸੀ ਕਿ ਰਾਤ ਕਰੀਬ ਪੌਣੇ ਦੋ ਵਜੇ ਏਅਰਪੋਰਟ ਪ੍ਰਸ਼ਾਸਨ ਨੂੰ ਜਹਾਜ 'ਚ ਬੰਬ ਹੋਣ ਦੀ ਖ਼ਬਰ ਮਿਲੀ। ਉਦੋਂ ਤੱਕ ਜਹਾਜ਼ ਨੂੰ ਉਡਾਣ ਭਰੇ 40 ਮਿੰਟ ਹੋ ਚੁੱਕੇ ਸਨ। ਤੁਰੰਤ ਏ.ਟੀ.ਸੀ. ਦੇ ਰਾਹੀਂ ਜਹਾਜ਼ ਨੂੰ ਵਾਪਸ ਦਿੱਲੀ ਏਅਰਪੋਰਟ 'ਤੇ ਲੈਡਿੰਗ ਦੇ ਨਿਰਦੇਸ਼ ਦਿੱਤੋ ਗਏ। ਇਸ ਤੋਂ ਬਾਅਦ ਦਿੱਲੀ ਏਅਰਪੋਰਟ 'ਤੇ ਜਹਾਜ਼ ਦੀ ਐਮਰਜੈਂਸੀ ਲੈਡਿੰਗ ਹੋਈ। ਫਲਾਈਟ ਤੋਂ ਯਾਤਰੀਆਂ ਨੂੰ ਉਤਾਰ ਕੇ ਜਾਂਚ ਕੀਤੀ ਗਈ ਪਰ ਅਜੇ ਬੰਬ ਹੋਣ ਦੀ ਖ਼ਬਰ ਦੀ ਅਧਿਕਾਰਕ ਪੁਸ਼ਟੀ ਨਹੀਂ ਹੋਈ ਹੈ। ਏਅਰਪੋਰਟ 'ਤੇ ਸੁਰੱਖਿਆ ਸਖਤ ਰੱਖੀ ਗਈ ਹੈ। ਆਖਰੀ ਖਬਰਾਂ ਅਨੁਸਾਰ ਇਹ ਉਡਾਨ ਦਿੱਲੀ ਤੋ ਰਵਾਨਾ ਹੋ ਚੁਕੀ ਹੈ ਤੇ ਇਸ ਦੇ 5 ਵਜੇ ਹਾਂਗਕਾਂਗ ਪਹੁੰਚਣ ਦੀ ਆਸ ਹੈ। ਇਸ ਵੀ ਸੂਚਨਾ ਮਿਲੀ ਹੈ ਕਿ 2 ਹੋਰ ਉਡਨਾ ਵਿਚ ਵੀ ਬੰਬ ਦੀ ਅਫਵਾਹ ਕਾਰਨ ਉਨਾ ਵਿਚ ਦੇਰੀ ਹੋਈ ਤੇ ਇਕ ਨੂੰ ਰੱਦ ਕਰਨਾ ਪਿਆ।
ਇਤਿਹਾਸ 'ਚ ਪਹਿਲੀ ਵਾਰ ਬੱਚਿਆਂ ਨੂੰ ਪੜਾਉਣਗੇ ਰਾਸ਼ਟਰਪਤੀ :
ਨਵੀਂ ਦਿੱਲੀ, 4 ਸਤੰਬਰ (ਏਜੰਸੀ)- ਅਧਿਆਪਕ ਦਿਵਸ ਦੇ ਮੌਕੇ 'ਤੇ ਅੱਜ ਰਾਸ਼ਟਰਪਤੀ ਪ੍ਰਣਬ ਮੁਖਰਜੀ ਪਹਿਲੀ ਵਾਰ ਦਿੱਲੀ ਦੇ ਇਕ ਸਕੂਲ 'ਚ ਬੱਚਿਆਂ ਨੂੰ ਭਾਰਤ ਦਾ ਰਾਜਨੀਤਕ ਇਤਿਹਾਸ ਪੜਾਉਣਗੇ। ਰਾਸ਼ਟਰਪਤੀ ਭਵਨ ਦੇ ਕੈਂਪਸ 'ਚ ਬਣੇ ਇਕ ਸਕੂਲ 'ਚ ਇਸ ਖਾਸ ਕਲਾਸ ਦਾ ਆਯੋਜਨ ਕੀਤਾ ਗਿਆ ਹੈ। ਰਾਸ਼ਟਰਪਤੀ ਦੁਪਹਿਰ ਕਰੀਬ 12 ਵਜੇ ਬੱਚਿਆਂ ਦੀ ਕਲਾਸ ਲੈਣਗੇ। ਜੋ ਕਿ ਇਕ ਘੰਟੇ ਤੱਕ ਚੱਲੇਗੀ। ਇਸ ਤੋਂ ਬਾਅਦ ਦੁਪਹਿਰ 1 ਵੱਜ ਕੇ 10 ਮਿੰਟ 'ਤੇ ਉਹ ਅਧਿਆਪਕਾਵਾਂ ਨੂੰ ਸੰਬੋਧਨ ਕਰਨਗੇ।
ਬੈਂਕਾਕ ਲਈ ਰੈਡ ਅਲਰਟ ਜਾਰੀ :
ਹਾਂਗਕਾਂਗ 18 ਅਗਸਤ 2015(ਅ.ਸ.ਗਰੇਵਾਲ): ਕੱਲ ਬੈਂਕਾਕ ਵਿਚ ਹੋਏ ਬੰਬ ਧਮਾਕੇ ਤੋ ਬਾਅਦ ਹਾਂਗਕਾਂਗ ਸਰਕਾਰ ਨੇ ਉਥੈ ਜਾਣ ਵਾਲਿਆ ਲਈ ਰੈਡ ਅਲਰਟ ਜਾਰੀ ਕਰ ਦਿਤਾ ਹੈ। ਇਸ ਦਾ ਭਾਵ ਇਹ ਹੈ ਕਿ ਲੋਕਾਂ ਨੂੰ ਉਥੈ ਨਹੀ ਜਾਣਾ ਚਾਹੀਦਾ। ਇਸ ਧਮਾਕੇ ਵਿਚ 2 ਹਾਂਗਕਾਂਗ ਦੀਆਂ ਔਰਤਾ ਦੀ ਮੌਤ ਹੋ ਗਈ ਤੇ 6 ਹੋਰ ਜਖਮੀ ਹਨ ਜਿਨਾ ਵਿਚ ਇਕ 9 ਸਾਲ ਦੀ ਬੱਚੀ ਵੀ ਸਾਮਲ ਹੈ। ਯਾਦ ਰਹੇ ਜਦ ਵੀ ਹਾਂਗਕਾਂਗ ਦੇ ਨਾਗਰਿਕਾ ਨੂੰ ਬਦੇਸਾਂ ਵਿਚ ਸਹਾਇਤਾ ਦੀ ਲੋੜ ਹੋਵੇ ਤਾ ਉਹ +852 1868 ਤੇ ਸਪੰਰਕ ਕਰ ਸਕਦੇ ਹਨ।
ਲਿਬੀਆ 'ਚ ਚਾਰ ਭਾਰਤੀ ਅਗਵਾ, ਆਈ.ਐਸ.ਆਈ.ਐਸ. 'ਤੇ ਸ਼ੱਕ :
ਨਵੀਂ ਦਿੱਲੀ, 31 ਜੁਲਾਈ (ਏਜੰਸੀ)ਂ ਲਿਬੀਆ ਦੇ ਸ਼ਹਿਰ ਸਿਰਤੇ ਤੋਂ ਚਾਰ ਭਾਰਤੀ ਅਧਿਆਪਕ ਅਗਵਾ ਹੋ ਗਏ ਹਨ। ਵਿਦੇਸ਼ ਮੰਤਰਾਲਾ ਅਨੁਸਾਰ ਆਈ.ਐਸ.ਆਈ.ਐਸ. 'ਤੇ ਅਗਵਾ ਕਰਨ ਦਾ ਸ਼ੱਕ ਹੈ। ਇਹ ਚਾਰੇ ਅਧਿਆਪਕ ਸਿਰਤੇ ਦੀ ਯੂਨੀਵਰਸਿਟੀ 'ਚ ਪੜਾਉਂਦੇ ਸਨ। ਵਿਦੇਸ਼ ਮੰਤਰਾਲਾ ਨੇ ਦੱਸਿਆ ਕਿ ਅਗਵਾ ਲੋਕਾਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਹੁਣ ਤੱਕ ਫਿਰੌਤੀ ਦੀ ਰਕਮ ਨਹੀਂ ਮੰਗੀ ਗਈ ਹੈ। ਸੂਤਰਾਂ ਦੇ ਹਵਾਲੇ ਤੋਂ ਖ਼ਬਰ ਹੈ ਕਿ ਜਿਸ ਇਲਾਕੇ ਤੋਂ ਭਾਰਤੀਆਂ ਨੂੰ ਅਗਵ ਕੀਤਾ ਗਿਆ ਹੈ, ਉਹ ਆਈ.ਐਸ. ਦੇ ਕਬਜ਼ੇ 'ਚ ਆਉਂਦਾ ਹੈ। ਗੌਰਤਲਬ ਹੈ ਕਿ ਪਿਛਲੇ ਸਾਲ ਤੋਂ 39 ਭਾਰਤੀ ਲਾਪਤਾ ਹਨ।
ਦੀਨਾ ਨਗਰ ਥਾਣੇ ਤੇ ਅੱਤਵਾਦੀ ਹਮਲਾ, 3 ਮੌਤਾ, ਮੁਕਾਬਲਾ ਜਾਰੀ :
ਦੀਨਾਗਰ 27 ਜੁਲਾਈ 2015 : ਗ੍ਰਹਿ ਮੰਤਰਾਲੇ ਵੱਲੋ ਅੰਤਵਦਾਦੀ ਹਮਲਾ ਕਰਾਰ। ਹਮਲਾਵਾਰ ਮਾਰਤੀ 800 ਕਾਰ ਵਿਚ ਆਏ । ਅਉਣ ਸਾਰ ਪਹਿਲਾ ਸੰਤਰੀ ਨੂੰ ਗੋਲੀ ਮਾਰੀ ਤੇ ਫਿਰ ਥਾਣੇ ਤੇ ਕਬਜਾ ਕੀਤਾ। ਮੁਕਾਬਲਾ ਜਾਰੀ ਹੈ। ਫੋਜ ਵੀ ਬੁਲਾ ਲਈ ਗਈ ਹੈ ਨੇੜੇ ਦਟ ਰੇਲਵੇ ਲਾਈਨ ਤੋ ਵੀ 5 ਜਿੰਦਾ ਬੰਬ ਮਿਲੇ ।ਇਹ ਵੀ ਛੱਕ ਕੀਤਾ ਜਾ ਰਿਹਾ ਹੈ ਕਿ ਅੱਤਵਾਦੀ ਪਾਕਿਸਤਾਨ ਵਿਚੋ ਆਏ ਹੋਣ। ਇਕ ਬੱਸ ਤੇ ਵੀ ਗੋਲੀਆ ਚਲਾਈਆ ਥਾਣੇ ਤੇ ਹਮਲੇ ਤੋ ਬਾਅਦ।
ਸਰਕਾਰੀ ਘਰਾ ਦੇ ਵਸਨੀਕਾਂ ਲਈ ਖੁਸ਼ਖਬਰੀ :
ਹਾਂਗਕਾਂਗ 22 ਜੁਲਾਈ 2015 (ਅ.ਸ.ਗਰੇਵਾਲ):- ਹਾਂਗਕਾਂਗ ਦੇ ਸਰਕਾਰੀ ਘਰਾਂ 'ਚ ਰਹਿਣ ਵਾਲੇ 710,000 ਲੋਕਾਂ ਲਈ ਖੁਸ਼ੀ ਦੀ ਖਬਰ ਹੈ ਕਿ ਉਨਾਂ ਨੂੰ ਅਗਸਤ ਮਹੀਨਾ ਦਾ ਕਰਾਇਆ ਨਹੀਂ ਦੇਣਾ ਹੋਵੇਗਾ। ਇਸ ਸਾਲ ਦੇ ਬਜਟ ਵਿਚ ਐਲਾਨੀ ਛੂਟ ਅਨੁਸਾਰ ਲੈਜੀ ਕੋ ਵੱਲੋ ਇਸ ਸਬੰਧੀ ਮਨਜੂਰੀ ਮਿਲ ਗਈ ਹੈ।
ਚੀਨ ਵਿੱਚ ਗਿਰਫਤਾਰ ਭਾਰਤੀ ਰਿਹਾ :
ਹਾਂਗਕਾਂਗ 18 ਜੁਲਾਈ2015: ਮਿਲੀ ਸੂਚਨਾ ਅਨੁਸਾਰ ਕੁਝ ਦਿਨ ਪਹਿਲਾ ਛੱਕੀ ਅੱਤਵਾਦੀ ਹੋਣ ਕਾਰਨ ਜਿਸ ਭਾਰਤੀ ਨੂੰ ਗਿਰਫਤਾਰ ਕੀਤਾ ਗਿਆ ਸੀ, ਉਸ ਨੂੰ ਰਿਹਾ ਕਰ ਦਿਤਾ ਗਿਆ ਹੈ।ਰਾਜੀਵ ਮੋਹਨ ਨਾਮੀ ਇਹ 46 ਸਾਲਾ ਵਿਅਕਤੀ ਸਮੇਤ 20 ਵਿਅਕਤੀ ਗਿਰਫਤਾਰ ਕੀਤਾ ਗਿਆ ਸੀ।ਇਸ ਵਿਅਕਤੀ ਦਾ ਸਬੰਧ ਦਿੱਲੀ ਨਾਲ ਦਸਿਆ ਗਿਆ ਹੈ ਤੇ ਇਹ ਇੱਕ ਵਿਉਪਾਰੀ ਹੈ।
ਜਨਤਾ ਸਾਵਧਾਨ ਰਹੇ, ਹੋ ਸਕਦਾ ਨੰਬਰ 9 :
ਹਾਂਗਕਾਂਗ 9 ਜੁਲਾਈ 2015 :-ਹਾਂਗਕਾਂਗ ਵੱਲ ਵੱਧ ਰਹੇ ਸਮੰਦਰੀ ਤੁਫਾਨ ਦੀ ਤਾਕਤ ਨੂੰ ਦੇਖਦੇ ਹੋਏ ਅੱਜ ਸ਼ਾਮ ਤੋ ਪਹਿਲਾ ਚੇਵਾਨੀ ਵਾਲਾ ਸਕੇਤ ਨੰਬਰ 8 ਜਾਰੀ ਕੀਤਾ ਜਾ ਸਕਦਾ ਹੈ। ਜਿਸ ਤਰਾ ਇਹ ਤੁਫਾਂਨ ਸਿਥਾ ਹਾਂਗਕਾਂਗ ਵੱਲ ਆ ਰਿਹਾ ਹੈ ਤਾ ਹੋ ਸਕਦਾ ਹੈ ਕਿ ਨੰਬਰ 9 ਜਾਂ 10 ਵੀ ਜਾਰੀ ਕੀਤਾ ਜਾਵਗੇ। ਮੋਸਮ ਵਿਭਾਗ ਅਨੁਸਾਰ ਤੁਫਾਨ ਦੇ ਅਸਰ ਹੇਠ ਭਾਰੀ ਮੀਹ ਤੇ ਤੇਜ ਹਵਾਵਾ ਚੱਲਣਗੀਆਂ, ਜਨਤਾ ਸਾਵਧਾਨ ਰਹੇ।
ਹਾਂਗਕਾਂਗ ਰੈਡਕਰਾਸ ਦੀ ਜਰੂਰੀ ਬੇਨਤੀ :
ਹਾਂਗਕਾਂਗ 25 ਜੂਨ 2015: ਹਾਂਗਕਾਂਗ ਰੈਡਕਾਰਸ ਨੇ ਹਾਂਗਕਾਂਗ ਵਾਸੀਆਂ ਨੂੰ ਖੂਨ ਦਾਨ ਕਰਨ ਦੀ ਬੇਨਤੀ ਕੀਤੀ। ਰੈਡਕਾਰਸ ਨੂੰ ਖਾਸ ਕਰਕੇ ਬੀ (B+)ਪਾਜੇਟਿਵ ਅਤੇ ਓ ਪਾਜੇਟਿਵ(O+) ਖੂਨ ਦੀ ਸਖਤ ਜਰੂਰ ਹੈ। ਹੋਰ ਜਾਣਕਾਰੀ ਫੋਨ ਨੰਬਰ 2710 1234 ਤੋ ਲਈ ਜਾ ਸਕਦੀ ਹੈ।
ਹੈਲੀਕਾਪਟਰ ਹਾਦਸਾ ਟਲਿਆ, ਬਾਲ-ਬਾਲ ਬਚੇ ਨਿਤਿਨ ਗਡਕਰੀ :
ਕੋਲਕਾਤਾ, 24 ਜੂਨ (ਏਜੰਸੀ)- ਪੱਛਮੀ ਬੰਗਾਲ ਦੇ ਹਲਦੀਆ 'ਚ ਇਕ ਹਾਦਸਾ ਹੁੰਦੇ ਹੁੰਦੇ ਬਚਿਆ ਹੈ। ਇਸ 'ਚ ਕੇਂਦਰੀ ਮੰਤਰੀ ਨਿਤਿਨ ਗਡਕਰੀ ਬਾਲ ਬਾਲ ਬੱਚ ਗਏ ਹਨ। ਨਿਤਿਨ ਗਡਕਰੀ ਨੇ ਕੋਲਕਾਤਾ ਹਵਾਈ ਅੱਡੇ ਤੋਂ ਹਲਦੀਆ ਲਈ ਅੱਜ ਸਵੇਰੇ 10 ਵਜੇ ਹੈਲੀਕਾਪਟਰ 'ਚ ਸਵਾਰ ਹੋਏ ਸਨ। ਜਿਸ ਤਰ੍ਹਾਂ ਹੀ ਹੈਲੀਕਾਪਟਰ ਉਤਰਨ ਲੱਗਾ ਤਾਂ ਉਸਦੀ ਹਵਾ ਤੋਂ ਥੱਲੇ ਵਿਛਿਆ ਲਾਲ ਗਲੀਚਾ ਉੱਡ ਗਿਆ ਤੇ ਸਿੱਧਾ ਹੈਲੀਕਾਪਟਰ ਦੇ ਪਰਾਂ ਕੋਲ ਪਹੁੰਚ ਗਿਆ ਪਰ ਟਕਰਾਅ ਹੋਣ ਤੋਂ ਬਚਾਅ ਹੋ ਗਿਆ। ਇਸ ਤਰ੍ਹਾਂ ਇਹ ਇਕ ਵੱਡਾ ਹਾਦਸਾ ਵੀ ਬਣ ਸਕਦਾ ਸੀ, ਜੋ ਚੰਗੀ ਕਿਸਮਤ ਰਹਿੰਦੇ ਟੱਲ ਗਿਆ।
ਹਾਂਗਕਾਂਗ ਵਿੱਚ ਜਮਹੂਰੀਅਤ ਲੲੀ ਫਿਰ ਪ੍ਰਦਰਸ਼ਨ :
ਹਾਂਗ ਕਾਂਗ, 14 ਜੂਨ ਜਮਹੂਰੀਅਤ ਪੱਖੀ ਲੋਕਾਂ ਨੇ ਹਾਂਗ ਕਾਂਗ ’ਚ ਅੱਜ ਫਿਰ ਸਡ਼ਕਾਂ ਦਾ ਰੁਖ਼ ਕਰ ਲਿਅਾ। ੲਿਸ ਵਾਰ ੳੁਮੀਦ ਨਾਲੋਂ ਕਾਫ਼ੀ ਘੱਟ ਲੋਕ ਪ੍ਰਦਰਸ਼ਨ ਲੲੀ ਨਿਕਲੇ। ੳੁਨ੍ਹਾਂ ਹੱਥਾਂ ’ਚ ਛਤਰੀਅਾਂ ਚੁੱਕੀਅਾਂ ਹੋੲੀਅਾਂ ਸਨ। ਹਾਂਗਕਾਂਗ ਦੇ ਅਗਲੇ ਅਾਗੂ ਦੀ ਚੋਣ ਬਾਰੇ ਅਾੳੁਂਦੇ ਬੁੱਧਵਾਰ ਨੂੰ ਅਸੰਬਲੀ ’ਚ ਬਹਿਸ ਹੋਣ ਦੀ ਸੰਭਾਵਨਾ ਹੈ ਅਤੇ ਹਫ਼ਤੇ ਦੇ ਅਖੀਰ ਤਕ ੲਿਸ ’ਤੇ ਵੋਟਿੰਗ ਵੀ ਕਰਾੲੀ ਜਾ ਸਕਦੀ ਹੈ। ੲਿਕ ਹਜ਼ਾਰ ਤੋਂ ਵੱਧ ਲੋਕਾਂ ਨੇ ਸ਼ਹਿਰ ਦੇ ਵਿਕਟੋਰੀਅਾ ਪਾਰਕ ਤੋਂ ਪ੍ਰਦਰਸ਼ਨ ਸ਼ੁਰੂ ਕੀਤਾ ਜੋ ਅਸੰਬਲੀ ਕੌਂਸਲ ਦੀ ੲਿਮਾਰਤ ’ਤੇ ਜਾ ਕੇ ਖ਼ਤਮ ਹੋੲਿਅਾ। ਮਾਰਚ ਸ਼ੁਰੂ ਕਰਨ ਤੋਂ ਪਹਿਲਾਂ ਪ੍ਰਬੰਧਕਾਂ ਨੇ ੳੁਮੀਦ ਜਤਾੲੀ ਸੀ ਕਿ 50 ਹਜ਼ਾਰ ਲੋਕ ੳੁਨ੍ਹਾਂ ਨਾਲ ਜੁਡ਼ਨਗੇ। ਪ੍ਰਦਰਸ਼ਨਕਾਰੀਅਾਂ ਦਾ ਕਹਿਣਾ ਹੈ ਕਿ ਜਦੋਂ ਤਕ ਕਾਨੂੰਨਘਾਡ਼ੇ ਬਿੱਲ ਦੇ ਹੱਕ ’ਚ ਵੋਟ ਨਹੀਂ ਪਾ ਦਿੰਦੇ, ੳੁਹ ਰੋਜ਼ਾਨਾ ਰੈਲੀਅਾਂ ਕਰਨਗੇ। ਜਮਹੂਰੀਅਤ ਪੱਖੀ ਕੈਂਪ ’ਚ ਵੰਡੀਅਾਂ ਪੈਣ ਦੇ ਬਾਵਜੂਦ ਪਿਛਲੇ ਸਾਲ ਦੇ ਪ੍ਰਦਰਸ਼ਨਾਂ ’ਚ ਹਿੱਸਾ ਲੈਣ ਵਾਲੇ ਸਾਰੇ ਮੁੱਖ ਅਾਗੂ ਅਤੇ ਜਥੇਬੰਦੀਅਾਂ ਅੈਤਕੀਂ ਫਿਰ ਮਾਰਚ ’ਚ ਸ਼ਾਮਲ ਹੋੲੀਅਾਂ। ਪਿਛਲੇ ਸਾਲ ਜਮਹੂਰੀਅਤ ਪੱਖੀ ਹਜ਼ਾਰਾਂ ਲੋਕਾਂ ਨੇ ਸ਼ਹਿਰ ਦੇ ਕੁਝ ਹਿੱਸਿਅਾਂ ਨੂੰ ਠੱਪ ਕਰਕੇ ਰੱਖ ਦਿੱਤਾ ਸੀ ਅਤੇ ਚੀਨ ਨੂੰ ਹੱਥਾਂ ਪੈਰਾਂ ਦੀ ਪੈ ਗੲੀ ਸੀ। ਮੌਜੂਦਾ ਸਮੇਂ ’ਚ ਮੁੱਖ ਕਾਰਜਕਾਰੀ ਨੂੰ ਪੇੲਿਚਿੰਗ ਪੱਖੀ 1200 ਮੈਂਬਰੀ ਕਮੇਟੀ ਚੁਣਦੀ ਹੈ।
ਮਲੇਸੀਆਂ ਚ’ ਆਏ ਭੂਚਾਲ ਲਈ ਹਾਂਗਕਾਂਗ ਵਾਸੀ ਜਿਮੇਵਾਰ? :
ਹਾਂਗਕਾਂਗ 10 ਜੂਨ 2015 (ਅ.ਸ.ਗਰੇਵਾਲ) : ਸੁੱਕਰਵਾਰ ਨੂੰ ਮਲੇਸੀਅ ਦੇ ਇਕ ਸ਼ਹਿਰ ਵਿਚ ਆਏ ਭੁਚਾਲ ਲਈ ਕੁਝ ਸੈਲਾਨੀਆਂ ਨੂੰ ਦੋਸੀ ਠਹਿਰਾਇਆ ਜਾ ਰਿਹਾ ਹੈ ਜਿਸ ਵਿਚ ਕਨੇਡਾ ਮੂਲ ਦਾ ਇਕ ਹਾਂਗਕਾਂਗ ਵਾਸੀ ਵੀ ਸਮਾਲ ਹੈ। ਉਥੇ ਦੇ ਸਭਾ ਸਹਿਰ ਵਿਚ ਆਏ ਭੁਚਾਲ ਵਿਚ 16 ਵਿਅਕਤੀ ਮਾਰੇ ਗਏ ਸਨ। ਇਸ ਸਬੰਧੀ ਉਥੈ ਦੇ ਇਕ ਮੰਤਰੀ ਦਾ ਕਹਿਣਾ ਹੈ ਕਿ ਕੁਝ ਸੈਲਾਨੀ ਨੇ ਉਥੇ ਸਥਿਤ ਇਕ ਪਹਾੜ ਤੇ ਚੜ ਕੇ ਨੰਗੀਆਂ ਤਸਵੀਰਾਂ ਖਿਚੀਆਂ ਤੇ ਉਹ ਤਸਵੀਰਾਂ ਸੋਸਲ ਸਾਈਟਾਂ ਤੇ ਪਾ ਦਿਤੀਆਂ। ਇਸ ਤੋ ਉਥੈ ਦਾ ਦੇਵਤਾ ਨਰਾਜ ਹੋ ਗਿਆ ਤੇ ਗੁਸੇ ਵਿਚ ਆ ਕੇ ਉਸ ਨੇ ਭੂਚਾਲ ਲੈ ਆਦਾ।
ਸਾਰਸ ਤੋ ਵੀ ਖਤਰਨਾਕ ਬਿਮਾਰੀ ਹਾਂਗਕਾਂਗ ਵੜ੍ਹੀ? :
ਹਾਂਗਕਾਂਗ 30 ਮਈ 2015(ਅ.ਸ.ਗਰੇਵਾਲ): ਸਨ 2003 ਵਿਚ ਹੋਈ ਬਿਮਾਰੀ ਸਾਰਸ ਬਹਤਿਆ ਦੇ ਅਜੇ ਵੀ ਚੇਤੇ ਹੈ, ਉਸ ਸਮੇ ਫੇਲੇ ਸਹਿਮ ਬਾਰੇ ਸੋਚ ਅਜੇ ਵੀ ਰੂਹ ਕੰਬ ਜਾਦੀ ਹੈ। ਉਸ ਸਮੇ ਕੁਝ ਹੀ ਦਿਨਾ ਵਿਚ 300 ਦੇ ਕਰੀਬ ਵਿਅਕਤੀ ਹਾਂਗਕਾਂਗ ਵਿਚੋ ਮੌਤ ਦੇ ਮੂੰਹ ਇਸ ਬਿਮਾਰੀ ਕਾਰਨ ਪੈ ਗਏ ਸਨ। ਹੁਣ ਇਸ ਤੋ ਵੀ ਭਿਆਨਕ ਸਮਝੀ ਜਾਦੀ ਮੀਅਰਜ (MERS: Middle East respiratory syndrome) ਨਾਮੀ ਬਿਮਾਰੀ ਦਾ ਹਾਂਗਕਾਂਗ ਵਿਚ ਦਾਖਲ ਹੋਣ ਦਾ ਡਰ ਪਾਇਆ ਜਾ ਰਿਹਾ ਹੈ। ਹੋਇਆ ਇਹ ਕਿ ਇਕ ਕੋਰੀਅਨ ਮੂਲ ਦਾ ਬੰਦਾ ਹਾਂਗਕਾਂਗ ਰਾਹੀ ਹੁੰਦਾ ਹੋਇਆ ਚੀਨ ਗਿਆ ਜਿਸ ਨੂੰ ਚੀਨ ਵਿਚ ਜਾਣ ਤੋ ਬਾਅਦ ਇਸ ਬਿਮਾਰੀ ਤੋ ਪੀੜਤ ਹੋਣ ਦਾ ਪਤਾ ਲਗਾ। ਇਸ ਤੋ ਬਾਅਦ ਉਨਾ ਨਾਲ ਹਵਾਈ ਸਫਰ ਕਰਨ ਵਾਲੇ ਲੋਕਾ ਵਿਚ 18 ਨੂੰ ਅਲੱਗ ਕਰਕੇ ਉਨਾ ਦੀ ਜਾਚ ਕੀਤੀ ਜਾ ਰਹੀ ਹੈ। ਇਨਾ ਸਭ ਨੂੰ 2 ਹਫਤੇ ਲਈ ਸਾਈ ਕੁੰਗ ਸਥਿਤ ਲੇਡੀ ਮੈਕਲੋਰ ਇਕ ਹੋਲੀਡੇ ਹੋਮ ਵਿਚ ਰੱਖਿਆ ਗਿਆ ਹੈ। ਇਸ ਬਿਮਾਰੀ ਨਾਲ ਮਿਡਲ ਈਸਟ ਵਿਚ 400 ਤੋ ਵੱਧ ਮੌਤਾ ਹੋ ਚੁੱਕੀਆਂ ਹਨ ਅਤੇ ਏਸੀਆ ਵਿਚ ਇਸ ਬਿਮਾਰੀ ਦਾ ਇਹ ਪਹਿਲਾ ਹੱਲਾ ਹੈ। ਸਾਰਸ ਵਿੱਚ ਜਿਥੈ 5% ਮਰੀਜਾ ਦੀ ਮਰਨ ਦਰ ਸੀ ਉਥੇ ਇਸ ਮੀਅਰਜ ਨਾਮੀ ਬਿਾਮਰੀ ਨਾਲ 40% ਮਰੀਜ ਮੌਤ ਦੇ ਰਾਹ ਤੁਰ ਜਾਦੇ ਹਨ।
'ਮੈਗੀ' 'ਤੇ ਲੱਗ ਸਕਦੀ ਹੈ ਪਾਬੰਦੀ :
ਨਵੀਂ ਦਿੱਲੀ, 28 ਮਈ (ਏਜੰਸੀ)- ਲਗਭਗ ਹਰ ਘਰ 'ਚ ਬਣਨ ਵਾਲੀ ਮੈਗੀ 'ਤੇ ਦੇਸ਼ ਭਰ 'ਚ ਪਾਬੰਦੀ ਲਗਾਈ ਜਾ ਸਕਦੀ ਹੈ। ਐਫ.ਐਸ.ਐਸ.ਏ.ਆਈ. ਨੇ ਦੇਸ਼ ਭਰ 'ਚ ਮੈਗੀ ਦੇ ਨਮੂਨਿਆਂ ਦੀ ਜਾਂਚ ਦੇ ਆਦੇਸ਼ ਦਿੱਤੇ ਹਨ। ਐਫ.ਐਸ.ਐਸ.ਏ.ਆਈ. ਨੇ ਇਹ ਕਾਰਵਾਈ ਯੂ.ਪੀ. ਖੁਰਾਕ ਵਿਭਾਗ ਦੀ ਰਿਪੋਰਟ ਤੋਂ ਬਾਅਦ ਕੀਤੀ ਹੈ। ਇਸ ਤੋਂ ਪਹਿਲਾ ਇਕ ਨਮੂਨੇ ਦੀ ਜਾਂਚ ਦੌਰਾਨ ਮੈਗੀ 'ਚ ਘਾਤਕ ਕੈਮੀਕਲ ਹੋਣ ਦੀ ਗੱਲ ਸਾਹਮਣੇ ਆਈ ਸੀ, ਜੋ ਸਿਹਤ ਲਈ ਨੁਕਸਾਨਦੇਹ ਹੁੰਦੀ ਹੈ। ਯੂ.ਪੀ. ਫੂਡ ਰੈਗੂਲੇਟਰੀ ਅਥਾਰਿਟੀ ਨੇ ਮੈਗੀ ਦੀ ਜਾਂਚ ਕਰਨ 'ਤੇ ਪਾਇਆ ਸੀ ਕਿ ਉਸ 'ਚ ਮੋਨੋਸੋਡੀਅਮ ਗਲੂਟਾਮੇਟ ਕੈਮੀਕਲ ( ਐਮ.ਐਸ.ਜੀ.) ਦੀ ਮਾਤਰਾ ਤੈਅ ਸ਼ੁਦਾ ਹੱਦ ਤੋਂ ਕਾਫੀ ਵੱਧ ਹੈ।
ਹਾਂਗਕਾਂਗ ਡਾਲਰ ਰੁਪਏ ਮੁਕਾਬਲੇ ਮਜਬੂਤ ਹੋਇਆ :
ਹਾਂਗਕਾਂਗ 7 ਮਈ 2015( ਅ.ਸ. ਗਰੇਵਾਲ) : ਭਾਰਤੀ ਰੁਪਏ ਦੀ ਕੀਮਤ ਵਿਚ ਗਿਰਾਵਟ ਆਉਣ ਤੋ ਬਾਅਦ ਹੁਣ ਸਥਿਤੀ ਇਹ ਹੈ ਕਿ ਇਕ ਹਾਂਗਕਾਂਗ ਡਾਲਰ ਦੇ 8 ਰੁਪਏ ਤੇ 29 ਪੈਸੇ ਮਿਲਦੇ ਹਨ। ਇਸੇ ਤਰਾ ਇਕ ਅਮਰੀਕੀ ਡਾਲਰ ਦਾ ਮੁੱਲ 64 ਰੁਪਏ ਹੋ ਗਿਆ ਹੈ। ਇਹ ਪਿਛਲੇ 20 ਮਹੀਦੇ ਦੌਰਾਨ ਰੁਪਏ ਦਾ ਸਭ ਤੋ ਘੱਟ ਮੁੱਲ ਹੈ।
ਨਿਪਾਲ 'ਚ ਸਭ ਹਾਂਗਕਾਂਗ ਵਾਸੀ ਸੁਰੱਖਿਤ :
ਹਾਂਗਕਾਂਗ 30 ਐਪ੍ਰਲ 2015 : ਹਾਂਗਕਾਂਗ ਸਰਕਾਰ ਵੱਲੋ ਜਾਰੀ ਤਾਜਾ ਸੂਚਾਨ ਅਨੁਸਾਰ ਨਿਪਾਲ ਵਿਚ ਜੋ ਹਾਂਗਕਾਂਗ ਵਾਸੀ ਲਾ ਪਤਾ ਸਨ ਉਨਾ ਬਾਰੇ ਜਾਣਕਾਰੀ ਮਿਲ ਗਈ ਹੈ। ਉਹ ਸਭ ਠੀਕ ਠਾਕ ਹਨ। ਜਦ ਹੀ ਉਨਾ ਦੀ ਵਾਪਸੀ ਦੀ ਸਭਾਂਵਨਾ ਹੈ।ਯਾਦ ਰਹੇ ਸੂਰੂ ਵਿਚ 42 ਵਿਅਕਤੀਆਂ ਦੇ ਵਾਰਸਾ ਨੇ ਇੰਗੀਗਰੇਸਨ ਤੋ ਉਨਾ ਦੇ ਸਕੇ-ਸਬੰਧੀਆਂ ਨੂੰ ਲੱਭਣ ਲਈ ਬੇਨਤੀ ਕੀਤੀ ਸੀ।
28 ਮਿਲੀਅਨ ਫਿਰੋਤ ਲੈਣ ਵਾਲੇ ਮੁਜ਼ਰਮ ਅਜੇ ਵੀ ਪਕੜ ਤੋ ਬਾਹਰ :
ਹਾਂਗਕਾਂਗ 30 ਅਪ੍ਰੈਲ 2015(ਅ.ਸ. ਗਰੇਵਾਲ): ਸਨਿਵਰਵਾਰ ਦੀ ਰਾਤ ਨੂੰ ਇਕ ਔਰਤ ਨੂੰ ਅਗਵਾਹ ਕਰਕੇ 28 ਮਿਲੀਅਨ ਦੀ ਫਿਰੋਤੀ ਲੈਣ ਵਾਲੇ ਮੁਜਰਮਾ ਦੀ ਪੁਲੀਸ਼ ਵੱਲੋ ਤਲਾਸ ਜਾਰੀ ਹੈ। ਇਸ ਲਈ ਹਵਾ, ਸਮੁੰਦਰ ਤੇ ਧਰਤੀ ਤੇ ਸੈਕੜੇ ਪੁਲੀਸ ਕੰਮ ਕਰ ਰਹੇ ਹਨ ਪਰ ਅਜੇ ਤੱਕ ਕੋਈ ਸਫਲਤਾ ਨਹੀ ਮਿਲੀ। ਮੰਨਿਆ ਜਾ ਰਿਹਾ ਹੈ ਕਿ ਅਗਵਾਹਕਾਰ ਜਿਨਾਂ ਦੀ ਗਿਣਤੀ 6 ਸੀ, ਚੀਨ ਤੋ ਆਏ ਸਨ ।
15 ਹਾਂਗਕਾਂਗ ਨਿਵਾਸੀ ਅਜੇ ਵੀ ਲਾਪਤਾ :
ਹਾਂਗਕਾਂਗ 28.4.2015(ਅ.ਸ. ਗਰੇਵਾਲ): ਅੱਜ 11 ਵਜੇ ਹਾਂਗਕਾਂਗ ਇਮੀਗਰੇਸਨ ਵਿਭਾਗ ਵੱਲੋ ਜਾਰੀ ਪ੍ਰੁੈਸ ਨੋਟ ਵਿਚ ਕਿਹਾ ਗਿਆ ਹੈ ਕਿ ਨਿਪਾਲ ਵਿਚ ਅਜੇ ਵੀ 15 ਹਾਂਗਕਾਂਗ ਨਿਵਾਸੀ ਲਾਪਤਾ ਹਨ। ਉਹਨਾ ਦੀ ਭਾਲ ਅਤੇ ਹੋਰਨਾ ਦੀ ਮਦਦ ਲਈ ਵਿਭਾਗ ਦੇ 3 ਅਧਿਕਾਰੀ ਨਿਪਾਲ ਪਹੁੰਚ ਚੁਕੇ ਹਨ।
ਪੰਜਾਬ 'ਚ ਨਾਨਕ ਸ਼ਾਹ ਫ਼ਕੀਰ ਫ਼ਿਲਮ 'ਤੇ ਰੋਕ :
ਚੰਡੀਗੜ੍ਹ, 15 ਅਪ੍ਰੈਲ (ਏਜੰਸੀ)ਂ ਕਈ ਦਿਨਾਂ ਤੋਂ 'ਨਾਨਕ ਸ਼ਾਹ ਫ਼ਕੀਰ' ਫ਼ਿਲਮ ਨੂੰ ਲੈ ਕੇ ਪੰਜਾਬ 'ਚ ਉਪਜ ਰਹੇ ਵਿਵਾਦ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਵਲੋਂ ਇਸ ਵਿਵਾਦਗ੍ਰਸਤ ਫ਼ਿਲਮ 'ਤੇ ਦੋ ਮਹੀਨਿਆਂ ਲਈ ਰੋਕ ਲਗਾ ਦਿੱਤੀ ਗਈ ਹੈ।
ਜਲ ਸੈਨਾ ਦੇ ਜਹਾਜ਼ ਨੂੰ ਗੋਆ ਚ' ਹਾਦਸਾ :
ਪਣਜੀ, 25 ਮਾਰਚ (ਏਜੰਸੀ) - ਭਾਰਤੀ ਜਲ ਸੈਨਾ ਦਾ ਇੱਕ ਨਿਗਰਾਨੀ ਜਹਾਜ਼ ਗੋਆ ਦੇ ਦੱਖਣ ਪੱਛਮ 'ਚ ਕਰੀਬ 25 ਨਾਟਿਕਲ ਮੀਲ ਦੀ ਦੂਰੀ 'ਤੇ ਹਾਦਸੇ ਦਾ ਸ਼ਿਕਾਰ ਹੋ ਗਿਆ। ਜਹਾਜ਼ 'ਚ ਸਵਾਰ ਦੋ ਅਧਿਕਾਰੀ ਲਾਪਤਾ ਹਨ। ਜਲ ਸੈਨਾ ਦੇ ਸੂਤਰਾਂ ਨੇ ਦੱਸਿਆ ਕਿ ਇੱਕ ਡੋਰਨਿਅਰ ਸਮੁੰਦਰੀ ਨਿਗਰਾਨੀ ਜਹਾਜ਼ ਨੇ ਨੇਮੀ ਅਧਿਆਪਨ ਉਡਾਣ ਭਰੀ ਸੀ। ਉਹ ਕੱਲ੍ਹ ਰਾਤ ਕਰੀਬ 11 ਵਜੇ ਹਾਦਸੇ ਦਾ ਸ਼ਿਕਰਾ ਹੋ ਗਿਆ। ਜਹਾਜ਼ 'ਚ ਦੋ ਅਧਿਕਾਰੀ ਸਵਾਰ ਸਨ ਜੋ ਲਾਪਤਾ ਹਨ। ਦੁਰਘਟਨਾ ਦੇ ਬਾਅਦ ਤਲਾਸ਼ ਤੇ ਬਚਾਅ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਜਹਾਜ਼ 'ਚ ਸਵਾਰ ਇੱਕ ਵਿਅਕਤੀ ਨੂੰ ਬਚਾ ਲਿਆ ਗਿਆ ਹੈ। ਇੱਕ ਜਹਾਜ਼ ਚਾਲਕ ਸਮੇਤ ਦੋ ਹੋਰ ਅਧਿਕਾਰੀਆਂ ਦਾ ਪਤਾ ਲਗਾਉਣ ਲਈ ਤਲਾਸ਼ ਜਾਰੀ
ਸੜਕ ਹਾਦਸੇ 'ਚ ਜਥੇਦਾਰ ਤਲਵੰਡੀ ਦੇ ਪੋਤਰੇ ਦੀ ਮੌਤ :
ਚੰਡੀਗੜ੍ਹ, 12 ਮਾਰਚ (ਏਜੰਸੀ) - ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸਵਰਗਵਾਸੀ ਜਥੇਦਾਰ ਜਗਦੇਵ ਸਿੰਘ ਤਲਵੰਡੀ ਦੇ ਇਕਲੌਤੇ ਪੋਤਰੇ ਤੇ ਰਣਜੀਤ ਸਿੰਘ ਤਲਵੰਡੀ ਦੇ ਬੇਟੇ 22 ਸਾਲ ਦੇ ਜਗਤੇਸ਼ਵਰ ਸਿੰਘ ਦੀ ਸੜਕ ਹਾਦਸੇ 'ਚ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਜਗਤੇਸ਼ਵਰ ਸਿੰਘ ਲੁਧਿਆਣਾ ਤੋਂ ਚੰਡੀਗੜ੍ਹ ਜਾ ਰਹੇ ਸਨ ਤੇ ਹਾਦਸਾ ਚੰਡੀਗੜ੍ਹ ਦੇ ਨੇੜੇ ਹੋਇਆ ਤੇ ਮੌਕੇ 'ਤੇ ਹੀ ਉਨ੍ਹਾਂ ਦੀ ਮੌਤ ਹੋ ਗਈ।
ਜਮਹੂਰੀਅਤ ਪੱਖੀ ਹਜ਼ਾਰਾਂ ਲੋਕਾਂ ਵੱਲੋਂ ਹਾਂਗਕਾਂਗ ਵਿੱਚ ਭਰਵਾਂ ਮੁਜ਼ਾਹਰਾ :
ਹਾਂਗਕਾਂਗ, 1 ਫਰਵਰੀ : ਦੋ ਤੋਂ ਵੱਧ ਸਮੇਂ ਬਾਅਦ ਅੱਜ ਫਿਰ ਸ਼ਹਿਰ ਵਿੱਚ ਜਮਹੂਰੀਅਤ ਪੱਖੀਆਂ ਨੇ ਹਾਂਗਕਾਂਗ ਵਿੱਚ ਵੱਡਾ ਮੁਜ਼ਾਹਰਾ ਕੀਤਾ ਤੇ ਲੋਕ ਨਾਅਰੇ ਮਾਰਦੇ ਹੋਏ ਸੜਕਾਂ ਉੱਤੇ ਨਿੱਕਲ ਆਏ। ਜਮਹੂਰੀਅਤ ਦੇ ਹੱਕ ਵਿੱਚ ਮੁਹਿੰਮ ਚਲਾਉਣ ਲਈ ਲੋਕਾਂ ਨੇ ਹੱਥਾਂ ਵਿੱਚ ਛਤਰੀਆਂ ਫੜੀਆਂ ਹੋਈਆਂ ਸਨ। ਜਮਹੂਰੀਅਤ ਪੱਖੀ ਮੁਜ਼ਾਹਰਾਕਾਰੀਆਂ ਨੇ ਦਾਅਵਾ ਕੀਤਾ ਸੀ ਕਿ ਰੈਲੀ ਵਿੱਚ ਕੋਈ 50,000 ਲੋਕ ਸ਼ਾਮਲ ਹੋਣਗੇ। ਪੱਤਰਕਾਰਾਂ ਦੇ ਅਨੁਸਾਰ ਮੁਜ਼ਾਹਰਾਕਾਰੀਆਂ ਦੀ ਗਿਣਤੀ ਸੱਚਮੁੱਚ ਹੀ ਹਜ਼ਾਰਾਂ ਵਿੱਚ ਹੈ ਪਰ ਪੁਲੀਸ ਨੇ ਇਸ ਸਬੰਧੀ ਕੋਈ ਅਨੁਮਾਨ ਨਹੀਂ ਲਾਇਆ। ਪੁਲੀਸ ਨੇ ਮੁਜ਼ਾਹਰਾਕਾਰੀਆਂ ਨੂੰ ਚਿਤਾਵਨੀ ਦਿੱਤੀ ਹੈ ਕਿ ਜੇ ਮੁੱਖ ਸੜਕਾਂ ਰੋਕੀਆਂ ਗਈਆਂ ਤਾਂ ਜਿਵੇਂ ਦਸੰਬਰ ਵਿੱਚ ਖਾਲੀ ਕਰਵਾਈਆਂ ਸਨ, ਉਸ ਤਰ੍ਹਾਂ ਹੀ ਖਾਲੀ ਕਰਵਾ ਲਈਆਂ ਜਾਣਗੀਆਂ। ਦੂਜੇ ਪਾਸੇ ਮੁਜ਼ਾਹਰਾਕਾਰੀਆਂ ਦੇ ਕਿਸੇ ਵੀ ਧੜੇ ਨੇ ਸੜਕਾਂ ਰੋਕਣ ਸਬੰਧੀ ਕਿਸੇ ਪ੍ਰਕਾਰ ਦੀ ਕੋਈ ਬਿਆਨਬਾਜ਼ੀ ਕਰਨ ਤੋਂ ਸੰਜਮ ਵਰਤਿਆ ਤੇ ਮਾਰਚ ਪੁਰਅਮਨ ਸ਼ੁਰੂ ਹੋਇਆ ਤੇ ਲੋਕਾਂ ਨੇ ਹੱਥਾਂ ਵਿੱਚ ਬੁਲਬੁਲੇ ਫੜੇ ਹੋਏ ਸਨ। -ਪੀ.ਟੀ.ਆਈ.
ਤਿੰਨ ਦਿਨਾਂ ਦੌਰੇ ਚੀਨ ਜਾਣਗੇ ਸੁਸ਼ਮਾ ਸਵਰਾਜ :
ਨਵੀਂ ਦਿੱਲੀ, 28 ਜਨਵਰੀ (ਏਜੰਸੀ)- ਭਾਰਤ ਦੀ ਵਿਦੇਸ਼ ਮੰਤਰੀ ਤਿੰਨ ਦਿਨਾਂ ਦੌਰੇ 'ਤੇ ਇਕ ਫਰਵਰੀ ਨੂੰ ਚੀਨ ਜਾਣਗੇ। ਜਾਣਕਾਰੀ ਅਨੁਸਾਰ ਇਸ ਦੌਰੇ 'ਤੇ ਚੀਨ ਦੇ ਨਾਲ ਦੁਪੱਖੀ ਰਿਸ਼ਤਿਆਂ 'ਤੇ ਚਰਚਾ ਹੋਵੇਗੀ। ਸੁਸ਼ਮਾ ਸਵਰਾਜ ਦੇ ਬੀਜਿੰਗ ਦੌਰੇ 'ਤੇ ਭਾਰਤ ਅਤੇ ਚੀਨ ਵਿਚਕਾਰ ਦੁਪੱਖੀ ਗੱਲਬਾਤ ਆਯੋਜਿਤ ਕੀਤੀ ਜਾਵੇਗੀ। ਸੁਸ਼ਮਾ ਰੂਸ-ਭਾਰਤ-ਚੀਨ ਤਿੰਨ ਪੱਖੀ ਬੈਠਕ 'ਚ ਵੀ ਸ਼ਿਰਕਤ ਕਰਨਗੇ। ਸੁਸ਼ਮਾ ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਨਾਲ ਬੈਠਕ ਕਰਨਗੇ। ਉਹ ਦੂਸਰੇ ਭਾਰਤ-ਚੀਨ ਮੀਡੀਆ ਮੰਚ 'ਚ ਵੀ ਸ਼ਾਮਲ ਹੋਣਗੇ। ਕੇਂਦਰ 'ਚ ਭਾਜਪਾ ਦੀ ਅਗਵਾਈ ਸਰਕਾਰ ਬਣਨ ਤੋਂ ਬਾਅਦ ਇਹ ਇਸ ਦੇ ਮੰਤਰੀ ਦਾ ਪਹਿਲਾ ਚੀਨ ਦੌਰਾ ਹੈ।
ਮੈਰਾਥਨ ਦੌੜ ਦੌਰਾਨ ਜਖਮੀ ਵਿਅਕਤੀ ਚੱਲ ਵਸਿਆ :
ਹਾਂਗਕਾਂਗ 26 ਜਨਵਰੀ 2015(ਅ.ਸ.ਗਰੇਵਾਲ): ਹਾਂਗਕਾਂਗ ਵਿਚ ਐਤਵਾਰ ਨੂੰ ਹੋਈ ਮੈਰਾਥਨ ਦੌਰਾਨ ਜੋ 24 ਸਾਲਾ ਵਿਅਕਤੀ ਕਾਸਬੇਵੇ ਵਿਖੈ ਜਖਮੀ ਹੋ ਕੇ ਡਿਗ ਪਿਆ ਸੀ ਤੇ ਉਸ ਦੇ ਸਿਰ ਵਿਚ ਸੱਟ ਵੱਜੀ ਸੀ, ਉਸ ਦੀ ਅਜੱ ਹਸਤਪਾਲ ਵਿਚ ਮੌਤ ਹੋ ਗਈ। ਇਸ ਤੋ ਇਵਾਲਾ ਇਕ ਹੋਰ ਵਿਅਕਤੀ ਜੋ ਸਿਗ ਮਾ ਬਰਜਿ ਤੇ ਡਿਗ ਪਿਆ ਸੀ ਦੀ ਹਾਲਤ ਵੀ ਸਭੀਰ ਬਣੀ ਹੋਈ ਹੈ।
ਚੀਨ ਕਿਸਤੀ ਹਾਦਸੇ 'ਚ ਇਕ ਭਾਰਤੀ ਸਮੇਤ 20 ਲਾਪਤਾ :
ਬੀਜਿੰਗ— ਚੀਨ ਦੇ ਜਿਆਂਗਸੂ ਸੂਬੇ ਵਿਚ ਯਾਂਗਤਸੀ ਨਦੀ ਵਿਚ ਇਕ ਕਿਸ਼ਤੀ ਦੇ ਡੁੱਬਣ ਤੋਂ ਬਾਅਦ ਉਸ ਵਿਚ ਸਵਾਰ ਤਿੰਨ ਮੁਸਾਫਰਾਂ ਨੂੰ ਬਚਾ ਲਿਆ ਗਿਆ ਪਰ 20 ਹੋਰ ਅਜੇ ਵੀ ਲਾਪਤਾ ਹਨ। ਲਾਪਤਾ ਲੋਕਾਂ ਵਿਚ ਸਿੰਗਾਪੁਰ, ਜਾਪਾਨ ਅਤੇ ਫਰਾਂਸ ਦੇ ਸੱਤ ਇਕ ਭਾਰਤੀ ਅਤੇ ਅੱਠ ਵਿਦੇਸ਼ੀ ਸ਼ਾਮਲ ਹਨ। ਸਥਾਨਕ ਅਧਿਕਾਰੀਆਂ ਨੇ ਦੱਸਿਆ ਕਿ ਸਥਾਨਕ ਸਮੇਂ ਅਨੁਸਾਰ ਦੁਪਹਿਰ ਤਿੰਨ ਵਜੇ ਯਾਂਗਤਸੀ ਨਦੀ ਵਿਚ ਫੁਬੇਈ ਚੈਨਲ ਦੇ ਪਾਣੀ ਵਿਚ ਪ੍ਰਯੌਗਿਕ ਟੈਸਟ ਦੌਰਾਨ ਇਹ ਕਿਸ਼ਤੀ ਡੁੱਬ ਗਈ। ਬਚਾਅ ਕਰਤਾਵਾਂ ਦੇ ਹਵਾਲੇ ਨਾਲ ਦੱਸਿਆ ਕਿ ਪਾਣੀ ਦੇ ਤੇਜ਼ ਵਹਾਅ ਅਤੇ ਪਾਣੀ ਦੇ ਠੰਡਾ ਹੋਣ ਕਾਰਨ ਬਚਾਅ ਕਾਰਜਾਂ ਵਿਚ ਬੇਹੱਦ ਮੁਸ਼ਕਿਲ ਪੇਸ਼ ਆ ਰਹੀ ਹੈ।
ਚੀਨ ਨੇ ਲਗਾਈ ਬੁਰਕੇ 'ਤੇ ਪਾਬੰਦੀ :
ਬੀਜਿੰਗ 12.1.2015— ਫਰਾਂਸ ਅਤੇ ਬੈਲਜੀਅਮ 'ਤੇ ਹੋਏ ਅੱਤਵਾਦੀ ਹਮਲਿਆਂ ਦਾ ਹਵਾਲਾ ਦਿੰਦੇ ਹੋਏ ਚੀਨ ਦੇ ਮੁਸਲਿਮ ਆਬਾਦੀ ਵਾਲੇ ਸੂਬੇ ਸ਼ਿਨਝਿਆਂਗ ਸੂਬੇ ਦੀ ਰਾਜਧਾਨੀ ਨੇ ਜਨਤਕ ਥਾਵਾਂ 'ਤੇ ਬੁਰਕਾ ਪਹਿਨਣ 'ਤੇ ਪਾਬੰਦੀ ਲਗਾ ਦਿੱਤੀ ਹੈ। ਇਹ ਸੂਬਾ ਅਕਸਰ ਵੱਖਵਾਦੀ ਹਿੰਸਾ ਨਾਲ ਪ੍ਰਭਾਵਿਤ ਰਹਿੰਦਾ ਹੈ।
ਬੇਅੰਤ ਸਿੰਘ ਦੀ ਹੱਤਿਆ ਕਰਨ ਵਾਲ ਥਾਈਲੈਂਡ ਤੋਂ ਗ੍ਰਿਫਤਾਰ :
ਨਵੀਂ ਦਿੱਲੀ, 6 ਜਨਵਰੀ (ਏਜੰਸੀ)- ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੀ ਹੱਤਿਆ ਕਰਨ ਵਾਲੇ ਜਗਤਾਰ ਸਿੰਘ ਤਾਰਾ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਜਗਤਾਰ ਸਿੰਘ ਤਾਰਾ ਨੂੰ ਥਾਈਲੈਂਡ ਤੋਂ ਗ੍ਰਿਫਤਾਰ ਕੀਤਾ ਗਿਆ। ਪੰਜਾਬ ਪੁਲਿਸ ਨੇ ਇਸ ਸਬੰਧ 'ਚ ਜਾਣਕਾਰੀ ਦਿੱਤੀ ਹੈ। ਗੌਰਤਲਬ ਹੈ ਕਿ ਜਗਤਾਰ ਸਿੰਘ ਤਾਰਾ ਸਾਲ 2004 'ਚ ਚੰਡੀਗੜ੍ਹ ਦੀ ਬੁੜੈਲ ਜੇਲ੍ਹ ਤੋਂ ਫਰਾਰ ਹੋ ਗਿਆ ਸੀ।
ਬਰਡ ਫਲੂ ਦੇ ਡਰੋ 15,000 ਮੁਰਗੇ ਕਤਲ :
ਹਾਂਗਕਾਂਗ 31.12.2014(ਅ.ਸ.ਗਰੇਵਾਲ): ਚੀਨ ਤੋ ਲਿਆਦੇ ਕੁਝ ਮੁਰਗਿਆ ਵਿਚ ਫਲੂ ਦੇ ਵਾਇਰਸ ਹੋਣ ਕਾਰਨ ਸਰਕਾਰ ਚੌਕਸ ਹੋਈ ਹੈ। ਇਸ ਲਈ ਚੁੰਗ ਸਾ ਵਾਨ ਦੀ ਹੋਲ ਸੇਲ ਮਾਰਕੀਟ ਵਿਚ 15 ਮੁਰਗੇ ਮਾਰਨੇ ਸੁਰੂ ਕਰ ਦਿਤੇ ਹਨ। ਇਸ ਦੇ ਨਾਲ ਹੀ ਅਗਲੇ 21 ਦਿਨਾਂ ਲਈ ਚੀਨ ਤੋ ਹਾਂਗਕਾਂਗ ਵਿਚ ਜਿੰਦਾ ਮੁਰਗੇ ਨਹੀ ਆਉਣਗੇ। ਸਰਕਾਰੀ ਵਿਭਾਗ ਹਾਂਗਕਾਂਗ ਵਿਚ ਰਜਿਸਟਰਡ 29 ਪੋਲਟਰੀ ਫਾਰਮਾਂ ਵਿਚ ਵੀ ਚੈਕਿੰਗ ਕੀਤੀ ਜਾ ਰਹੀ ਹੈ।
ਨਵਾਂ ਸਾਲ ਗੁਰੂ ਦੇ ਨਾਲ :
ਹਾਂਗਕਾਂਗ 31 ਦਸੰਬਰ 2014; ਹਰ ਸਾਲ ਦੀ ਤਰਾਂ ਇਸ ਵਾਰ ਵੀ ਪੁਰਾਣੇ ਵਰੇ ਨੂੰ ਅਲਵਿਦਾ ਤੇ ਨਵੇਂ ਸਾਲ ਨੂੰ ਜੀ ਆਇਆ ਕਹਿਣ ਲਈ ਵਿਸੇਸ ਕੀਰਤਨ ਦਰਬਰ ਹੋ ਰਿਹਾ ਹੈ। ਖਾਲਸਾ ਦੀਵਾਨ ਵਿਖੇ ਇਹ ਦੀਵਾਨ ਸਾਮ ਨੂੰ ਰਹਿਰਾਸ ਸਾਹਿਬ ਦੇ ਪਾਠ ਤੋ ਸੁਰੂ ਹੋ ਕੇ ਨਵਾ ਸਾਲ ਸੁਰੂ ਹੋਣ ਤੱਕ ਜਾਰੀ ਰਹੇਗਾ। ਸਭ ਨੂੰ ਪਹੁੰਚਣ ਦੀ ਬੇਨਤੀ ਹੈ।
ਕਾਸਵੇ ਬੇ ਵਿਖੇ ਕਾਰਵਾਈ ਅਜੇ ਨਹੀਂ :
ਹਾਂਗਕਾਂਗ 12 ਦਸਬੰਬਰ 2014 ( ਅ.ਸ.ਗਰੇਵਾਲ): ਪੁਲੀਸ ਸੂਤਰਾ ਅਨੁਸਾਰ ਕਾਸਵੇ ਬੇ ਵਿਖੇ ਸੜਕ ਖਾਲੀ ਕਰਵਾਉਣ ਦੀ ਕਾਰਵਾਈ ਅਗਲੇ ਹਫਤੇ ਤੱਕ ਟਾਲ ਦਿੱਤੀ ਗਈ ਹੈ। ਪੁਲੀਸ ਦੇਖਣਾ ਚਹੁੰਦੀ ਹੈ ਕਿ ਇਸ ਹਫਤੇ ਦੇ ਅਖੀਰ ਵਿਚ ਜਮਹੂਰੀ ਪੱਖ ਕਿਤੇ ਫਿਰ ਐਡਮੈਰਲਟੀ ਵਿਚ ਵਾਪਸੀ ਤਾ ਨਹੀ ਕਰਦੇ। ਇਸੇ ਦੌਰਾਨ ਪਿਛਲ਼ੀ ਰਾਤ ਫੜੈ ਗਏ ਸਭ 247 ਵਿਅਕਤੀਆਂ ਨੂੰ ਰਿਹਾ ਕਰ ਦਿਤਾ ਗਿਆ ਹੈ। ਇੱਕ ਪੁਲ਼ੀਸ਼ ਵਾਲਾ ਜੋ ਦੇਰ ਰਾਤ ਪੁਲ਼ੀਸ਼ ਬਸ ਵਿਚ ਬੇਹੋਸ ਪਾਇਆ ਗਿਆ ਸੀ, ਉਹ ਅਜੇ ਵੀ ਰਤਨਜੀ ਹਸਪਤਾਲ ਵਿਚ ਗਭੀਰ ਹਾਲਤ ਵਿਚ ਪਿਆ ਹੈ। ਪੁਲ਼ੀਸ ਮੁੱਖੀ ਅਤੇ ਹਾਂਗਕਾਂਗ ਦੇ ਮੁੱਖੀ ਦਾ ਪਤਾ ਲੈਣ ਹਸਪਤਾਲ ਗਏ।
ਚੀਨ 'ਚ ਭੂਚਾਲ ਦੇ ਝਟਕੇ :
ਬੀਜਿੰਗ 6-12-2014-ਚੀਨ ਦੇ ਦੱਖਣੀ-ਪੱਛਮੀ ਯੁਨਾਨ ਸੂਬੇ 'ਚ ਸ਼ਨੀਵਾਰ ਨੂੰ 5.8 ਤੀਬਰਤਾ ਦੇ ਭੂਚਾਲ ਦੇ ਝਟਕੇ ਮਹੂਸਸ ਕੀਤੇ ਗਏ, ਜਿਸ ਨਾਲ 5 ਲੋਕ ਜ਼ਖਮੀ ਹੋ ਗਏ। ਚੀਨੀ ਭੂਚਾਲ ਕੇਂਦਰ ਅਨੁਸਾਰ ਭੂਚਾਲ ਸਥਾਨਕ ਸਮੇਂ ਅਨੁਸਾਰ 2 ਵਜ ਕੇ 43 ਮਿੰਟ 'ਤੇ ਮਹਿਸੂਸ ਕੀਤਾ ਗਿਆ। ਇਹ 9 ਕਿਲੋਮੀਟਰ ਦੀ ਡੂੰਘਾਈ 'ਤੇ ਕੇਂਦਰਿਤ ਸਨ। ਯੁਨਾਨ ਆਫਤ ਰੋਕਥਾਮ ਖੋਜ ਇਸੰਟੀਚਿਊਟ ਦੇ ਝਾਂਗ ਜਿਆਂਗੂ ਦੀ ਮੰਨਣਾ ਹੈ ਕਿ ਇਹ ਭੂਚਾਲ 7 ਅਕਤੂਬਰ ਨੂੰ ਆਏ ਭੂਚਾਲ ਤੋਂ ਬਾਅਦ ਦਾ ਝਟਕਾ ਸੀ।
ਨਾਥਨ ਰੋਡ ਤੇ ਅਵਾਜਾਈ ਸੁਰੂ :
ਹਾਂਗਕਾਂਗ 26 ਨਵੰਬਰ 2014(ਅ.ਸ.ਗੇਰਵਾਲ) : ਹਾਂਗਕਾਂਗ ਚੱਲ ਰਹੇ ਜਮਹੂਰੀ ਪੱਖੀ ਧਰਨਿਆ ਵਿਰੁਧ ਕਾਰਵਾਈ ਕਰਦੇ ਹੋਏ ਅੱਜ ਬਾਅਦ ਦੁਪਿਹਰ 2.30 ਵਜੇ ਦੇ ਕਰੀਬ ਨਾਥਨ ਰੋਡ ਤੇ ਅਵਾਜਾਈ ਸੁਰੂ ਕਰਵਾਈ ਦਿਤੀ। ਕੱਲ ਇਥੇ ਕਾਫੀ ਝੜਪਾ ਹੋਈਆਂ ਸਨ ਪਰ ਅੱਜ ਜਿਆਦਾ ਸਾਤੀ ਹੀ ਰਹ।ਿ ਇਸੇ ਦੌਰਾਨ ਪੁਲੀਸ ਨੇ ਦੋ ਵਿਦਿਆਰਥੀ ਆਗੂਆਂ ਨੂੰ ਵੀ ਹਿਰਾਸਤ ਵਿਚ ਲਿਆ ਹੈ। ਪੁਲ਼ੀਸ਼ ਦਾ ਕਹਿਣਾ ਹੈ ਕਿ ਉਹ ਸਾਵਧਾਨੀ ਲਈ ਇਸ ਇਲਾਕੇ ਵਿਚ ਆਪਣੀ ਫੋਰਸ ਬਣਾਈ ਰੱਖਗੇ। ਦੂਜੇ ਪਾਸੇ ਧਰਨਾਕਾਰੀਆਂ ਦਾ ਕਹਿਣਾ ਹੈ ਕਿ ਉਹ ਅੱਜ ਰਾਤੀ ਫਿਰ ਧਰਨਾ ਦੇਣ ਦੀ ਤਿਆਰੀ ਕਰ ਰਹੇ ਹਨ॥
ਐਡਮੈਰਲਟੀ ਵਿਚੋ ਰੋਕਾ ਹਟਾਉਣੀਆਂ ਸੁਰੂ :
ਹਾਂਗਕਾਂਗ 18 ਨਵੰਬਰ 2014( ਅ.ਸ.ਗਰੇਵਾਲ) : ਅਦਾਲਤ ਦੇ ਹੁਕਮਾਂ ਅਨੁਸਾਰ ਅੱਜ ਅਦਾਲਤ ਦੇ ਨੁਮਾਇਦਿਆ ਨੇ ਐਡਮੈਰਲਟੀ ਸਥਿਤ ਸਿਵਕ ਟਾਵਰ ਨੇੜੇ ਤੋ ਰੋਕਾ ਹਟਾਉਣੀਆਂ ਸੁਰੂ ਕਰ ਦਿਤੀਆ। ਸੁਰੂ ਵਿਚ ਇਕ ਕੰਮ ਸਾਤੀ ਪੂਰਵਾਕ ਚਲਦਾ ਰਿਹਾ ਪਰ ਜਦ ਇਕ ਕਰਮਚਾਰੀ ਲੁੰਗ ਬਾਰੀ ਰੋਡ ਨੇੜਲੇ ਗੋਲਚਕਰ ਤੋ ਰੋਕਾ ਹਟਾਉਣ ਲੱਗੇ ਤਾ ਧਰਨਾਕਾਰੀ ਉਨਾ ਨਾਲ ਉਲਝ ਪਏ। ਉਨਾ ਦਾ ਇਤਰਾਜ ਸੀ ਕਿ ਏਰੀਆ ਅਦਾਲਤ ਦੇ ਹੁਕਮਾ ਵਿਚ ਨਹੀ ਆੳੇਦਾ। ਇਥੇ ਕਾਰਵਾਈ ਅਜੇ ਵੀ ਜਾਰੀ ਹੈ। ਆਸ ਹੈ ਸਾਮ ਤਕ ਇਹ ਏਰੀਆਂ ਖਾਲੀ ਕਰ ਦਿਤਾ ਜਾਵੇਗਾ। ਅਜੇ ਕੋਈ ਗਿਰਫਤਾਰੀ ਆਦਿ ਦੀ ਕੋਈ ਸੂਚਨਾ ਨਹੀ ਹੈ।
ਜਮਹੂਰੀ ਪੱਖੀ ਵਿਖਾਵਕਾਰੀਆਂ ਦੀ ਫੜੋ ਫੜਾਈ ਹੋਵੇਗੀ :
ਹਾਂਗਕਾਂਗ 11 ਨਵੰਬਰ 2014(ਅ.ਸ.ਗਰੇਵਾਲ): ਹਾਂਗਕਾਂਗ ਵਿਚ ਪਿਛਲੇ 6 ਹਫਤੇ ਤੇ ਜਮਹੂਰੀ ਪੱਖੀ ਹੋ ਰਹੇ ਧਰਨਿਆ ਪ੍ਰਤੀ ਸਰਕਾਰ ਸਖਤ ਹੁੰਦੀ ਨਜਰ ਆ ਰਹੀ ਹੈ। ਕੱਲ ਅਦਾਲਤ ਅਤੇ ਚੀਫ ਸੈਕਟਰੀ ਨੇ ਸੜਕਾਂ ਖਾਲੀ ਕਰਨ ਦੀ ਚੇਤਾਵਨੀ ਦਿਤੀ ਹੈ। ਅਜਿਹਾ ਨਾ ਕਰਨ ਤੇ ਵਿਖਾਵਾਕਾਰੀਆਂ ਦੀ ਫੜੋ ਫੜਾਈ ਸੁਰੂ ਕੀਤੇ ਜਾਵੇਗੀ। ਕੁਝ ਇਸੇ ਤਰਾ ਦਾ ਬਿਆਨ ਹੀ ਹਾਂਗਕਾਂਗ ਮੁੱਖੀ ਦੇ ਦਿਤਾ ਹੈ। ਫੜੋ ਫੜਾਈ ਦੀ ਕਾਰਵਾਈ ਅੱਜ ਰਾਤ ਤੋ ਵੀ ਸੁਰੂ ਹੋ ਸਕਦੀ ਹੈ।
ਵਾਡਰਾ ਨੇ 4 ਕੰਪਨੀਆਂ 'ਤੇ ਲਗਾਇਆ ਤਾਲਾ :
ਨਵੀਂ ਦਿੱਲੀ ,6 ਨਵੰਬਰ (ਏਜੰਸੀ)-ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੇ ਦਾਮਾਦ ਰਾਬਰਟ ਵਾਡਰਾ ਦੇ ਜ਼ਮੀਨ ਸੌਦੇ ਮਾਮਲੇ ਦੀ ਉੱਠ ਰਹੀ ਮੰਗ ਨੂੰ ਦੇਖਦਿਆਂ ਰਾਬਰਟ ਵਾਡਰਾ ਨੇ ਆਪਣੀਆਂ 4 ਕੰਪਨੀਆਂ ਨੂੰ ਤਾਲਾ ਲੱਗਾ ਦਿੱਤਾ ਹੈ । ਇਹ ਕੰਪਨੀਆਂ ਹਰਿਆਣਾ ਤੇ ਰਾਜਸਥਾਨ ਦੀਆਂ ਹਨ ।ਕਾਰਪੋਰੇਸ਼ਨ ਅਫੈਅਰ ਵਿਭਾਗ ਦੀ ਰਿਪੋਰਟ ਮੁਤਾਬਿਕ ਵਾਡਰਾ ਨੇ ਜਿਨ੍ਹਾਂ 6 ਕੰਪਨੀਆਂ ਨੂੰ ਹਰਿਆਣਾ ਤੇ ਰਾਜਸਥਾਨ 'ਚ ਖੋਲ੍ਹਿਆ ਸੀ ਉਨ੍ਹਾਂ ਚੋਂ 4 ਨੂੰ ਬੰਦ ਕਰ ਦਿੱਤਾ ਹੈ ,ਇਹ ਕੰਪਨੀਆਂ ਹਨ ਲਾਇਫਲਾਇਨ ਐਗਰੋਟੈੱਕ ਪ੍ਰਾ: ਲਿ: ,ਗਰੀਨ ਵੇਅਰ ਐਗਰੋ ਪ੍ਰਾ: ਲਿ: ,ਰਾਇਟ ਲਾਇਨ ਐਗਰੀਕਲਚਰ ਪ੍ਰਾ: ਲਿ:, ਅਤੇ ਪ੍ਰਾਈਮ ਟਾਈਮ ਐਗਰੋ ਪ੍ਰਾ: ਲਿ: ਆਦਿ ਹਨ ਸੂਤਰਾਂ ਨੇ ਕਿਹਾ ਕਿ ਬਾਕੀ ਦੀਆਂ ਇੱਥੋਂ ਦੀਆਂ ਕੰਪਨੀਆਂ ਵੀ ਬੰਦ ਹੋਣ 'ਤੇ ਹਨ । ਹਰਿਆਣਾ 'ਚ ਭਾਜਪਾ ਅਗਵਾਈ ਵਾਲੀ ਮਨੋਹਰ ਲਾਲ ਦੀ ਸਰਕਾਰ ਕਰਕੇ ਵਾਡਰਾ ਆਪਣੀਆਂ ਕੰਪਨੀਆਂ ਨੂੰ ਬੰਦ ਕਰਨ 'ਚ ਲੱਗੇ ਹਨ ।
ਪੁਲੀਸ ਸਟੇਸਨ ਵਿਚ ਬੰਬ ਧਮਾਕਾ ਕਰਨ ਦੀ ਕੋਸਿਸ :
ਹਾਂਗਕਾਂਗ 29 ਅਤੂਬਰ 2014(ਅ.ਸ.ਗਰੇਵਾਲ) : ਕੱਲ ਸਾਮ ਕਰੀਬ 7 ਵਜੇ ਇਕ 15 ਸਾਲਾ ਵਿਅਕਤੀ ਅਬਰਡੀਨ ਪੁਲ਼ੀਸ ਸਟੇਸਨ ਦੇ ਰਿਪੋਰਟ ਰੂਮ ਵਿਚ ਗਿਆ ਤੇ ਲਾਈਟਰ ਨਾਲ ਇਕ ਚੀਜ ਨੂੰ ਅੱਜ ਲਾਉਣ ਦੀ ਕੋਸਿਸ ਕੀਤੀ। ਉਸ ਨੂੰ ਤਰੁੰਤ ਕਾਬੂ ਕਰ ਲਿਆ ਗਿਆ। ਜਾਚ ਤੋ ਪਤਾ ਲੱਗਾ ਕਿ ਇਹ ਇਕ ਘਰੇ ਬਣਾਇਆ ਬੰਬ ਸੀ ਜਿਸ ਵਿੱਚ 200 ਗਰਾਮ ਦੇ ਕਰੀਬ ਇਕ ਵਿਸਫੋਟਕ ਪਦਾਰਥ ਸੀ ਜਿਸ ਨਾ ਬਾਅਦ ਵਿਚ ਨਕਾਰਾ ਕਰ ਦਿਤਾ ਤੇ ਦੋਸੀ ਗਿਰਫਤਾਰ ਕਰ ਲਿਆ ਗਿਆ। ਹਾਂਗਕਾਂਗ ਡਮੈਕਰੇਸੀ ਦੇ ਹੱਕ ਵਿਚ ਹੋ ਰਹੇ ਵਿਖਾਵਿਆ ਦੌਰਨਾ ਅਥਰੂ ਗੈਸ ਛੱਡਣ ਦੀ ਘਟਨਾ ਨੂੰ ਇਹ ਮਹੀਨੇ ਹੋਣ ਤੇ ਕੱਲ ਸਾਮ ਐਡਮੈਰਲਟੀ ਵਿਖੇ ਇਕ ਵਿਸਾਲ ਰੈਲੀ ਕੀਤੀ ਜਿਸ ਵਿਚ ਹਜਾਰਾ ਲੋਕਾ ਜਿਸਾ ਲਿਆ । ਇਸ ਸਮੇ ਇਕ ਵੇਲੇ ਰੈਲੀ ਵਿਚ ਸਾਮਲ ਲੋਕਾ ਨੇ ਛਤਰੀਆਂ ਤਾਣ ਨੇ ਆਪਣੇ ਏਕੇ ਅਤੇ ਰੋਸ ਦਾ ਵਿਖਾਵਾ ਕੀਤਾ। ਵਿਦਿਆਰਥੀਆਂ ਆਗੂਆ ਨੇ ਹਾਂਗਕਾਗ ਸਰਕਾਰ ਨੂੰ ਬੇਨਤੀ ਕੀਤੀ ਹੈ ਕਿ ਉਨਾ ਦੀ ਸਿਧੀ ਗੱਲਵਾਤ ਚੀਨੀ ਰਾਸਟਰਪਤੀ ਨਾਲ ਕਰਵਾਈ ਜਾਵੇ।
ਮੋ ਕੁਕ ਚ ਵੀ ਰੋਕਾ ਹਟਾਈਆ :
ਹਾਗਕਾਗ 17 ਅਕਤੂਬਰ 2017: ਹਾਗਕਾਗ ਪੁਲੀਸ ਨੇ ਅਜ ਸਵੇਰੇ ਮੋ ਕੁਕ ਵਿਚ ਕਾਰਵਾਈ ਕਰਦਿਆ ਉਥੇ ਸੜਕਾ ਤੇ ਰਖੀਆ ਰੋਕਾ ਹਟਾ ਕੇ ਅਵਾਜਾਈ ਸੁਰੁ ਕਰ ਦਿਤੀ ਹੈ ਇਸੇ ਦੋਰਾਨ ਵਿਖਾਵਾਕਾਰੀ ਅਗਲੀ ਕਾਰਵਾਈ ਦੀ ਯੋਜਨਾ ਬਣਾ ਰਹੇ ਹਨ ਇਥੇ ਕੋਈ ਹਿੰਸਾ ਨਹੀ ਹੋਾੲੀ
ਪੁਲੀਸ ਅਤੇ ਵਿਖਾਵਾਕਾਰੀਆਂ ਵਿਚਕਾਰ ਝੜਪਾਂ, ਕਈ ਫੜੈ ਕਈ :
ਹਾਂਗਕਾਂਗ 15 ਅਤੂਬਰ 2014(ਅ.ਸ.ਗਰੇਵਾਲ) : ਹਾਂਗਕਾਂਗ ਵਿਚ ਪਿਛਲੇ 15 ਦਿਨਾਂ ਤੋ ਜਮਹੂਰੀ ਪੱਖੀ ਵਿਦਿਆਰਥੀਆਂ ਅਤੇ ਹੋਰ ਜੰਥੇਬੰਦੀਆਂ ਸੰਘਰਸ ਦੌਰਾਨ ਪਿਛਲੀ ਰਾਤ ਝਪੜਾ ਹੋਈਆਂ ਜਿਸ ਦੌਰਨਾ ਕਈ ਜਖਮੀ ਹੋਏ ਤੇ ਪੁਲੀਸ਼ ਨੇ 45 ਵਿਅਕਤੀ ਗਿਰਫਤਾਰ ਕੀਤੇ ਜਿਨਾ ਵਿਚ ਕੁਝ ਔਰਤਾ ਵੌ ਸਾਮਲ ਹਨ। • ਪੁਲੀਸ ਨੇ ਇਕ ਵਾਰ ਫਿਰ ਪੈਪਰ ਸਪਰੇ ਅਤੇ ਡੰਡਿਆ ਦੀ ਵਰਤੋ ਕੀਤੀ। ਇਹ ਉਸ ਵੇਲੇ ਹੋਇਆ ਜਦ ਕੁਝ ਲੋਕੀ ਲੋਗ ਹੁਗ ਰੋਡ ਜੋ ਨੇ ਸਰਕਾਰ ਦੇ ਮੱਖ ਦਫਤਰ ਦੇ ਨੇੜੈ ਹੈ ਤੇ ਧਰਨਾ ਦੇਣ ਦੀ ਕੋਸਿਸ ਕੀਤੀ। ਇਹ ਹਾਂਗਕਾਂਗ ਦੇ ਦੋ ਹਿਸਿਆ ਨੂੰ ਜੋੜਦੀ ਅਹਿਮ ਸੜਕਾ ਹੈ । • ਇਕ ਟੀ ਵੀ ਚੈਨਲ ਵੱਲੋ ਦਿਖਾਇਆ ਗਿਆ ਕਿ ਪੁਲੀਸ਼ ਨੇ ਵਿਅਕਤੀ ਨੂੰ ਗਿਰਫਤਾਰ ਕੀਤਾ ਤੇ ਉਸ ਦੇ ਹੱਥ ਬੰਨ ਦਿਤੇ। ਇਸ ਤੋ ਬਾਅਦ ਉਸ ਨੂੰ ਇਕ ਹਨੇਰੇ ਕੋਨੇ ਵਿਚ ਲਿਜਾ ਕੇ ਠੁੱਡਿਆ ਨਾਲ ਉਸ ਦੀ ਮਾਰ ਕੁਟਾਈ ਕੀਤੀ। • ਐਡਮੈਰਲਟੀ ਅਤੇ ਕਾਸਵੇ ਬੇ ਦਾ ਕਾਫੀ ਜਿਸਾ ਖਾਲੀ ਕਰਨ ਤੋ ਬਾਅਦ ਹੁਣ ਪਲੀਸ ਦੀ ਅੱਖ ਮੋ ਕੁਕ ਤੇ ਹੈ ਜਿਥੈ ਕਿੇਸੇ ਵੇਲੇ ਵੀ ਕਾਰਵਾਈ ਹੋ ਸਕਦੀ ਹੈ। • ਵਿਦਿਆਰਥੀਆਂ ਨੇ ਪੁਲੀਸ਼ ਤੇ ਭਾਰੀ ਬਲ ਪ੍ਰਯੋਗ ਕਰਨ ਦੇ ਦੋਸ ਲਾਏ ਹਨ ਜਦ ਕਿ ਉਹ ਸਭ ਸਾਤ ਸਨ।
ਸੈਟਰਲ ਅਤੇ ਐਡਮੈਰਲਟੀ ਵਿਚੋ ਕੁਝ ਰੋਕਾਂ ਹਟਾਈਆਂ :
ਹਾਂਗਕਾਂਗ 12 ਅਤੂਬਰ 2014(ਅ.ਸ.ਗਰੇਵਾਲ) : ਹਾਂਗਕਾਂਗ ਵਿਚ ਪਿਛਲੇ 15 ਦਿਨਾਂ ਤੋ ਜਮਹੂਰੀ ਪੱਖੀ ਵਿਦਿਆਰਥੀਆਂ ਅਤੇ ਹੋਰ ਜੰਥੇਬੰਦੀਆਂ ਸੰਘਰਸ ਤੇ ਪੁਲੀਸ਼ ਨੇ ਕੁਝ ਸਖਤੀ ਕਰਨੀ ਸੁਰੂ ਕੀਤੀ। • ਪੁਲੀਸ ਨੇ ਸ਼ੈਟਰਲ ਅਤੇ ਐਲਮੈਰਲਟੀ ਵਿਚੋ ਕੁਝ ਸੜਕਾ ਅਵਾਜਈ ਲਈ ਖੋਲਣ ਦੀ ਕੋਸਿਸ ਕਰਦੇ ਹੋਏ ਰੋਕਾਂ ਹਟਾ ਦਿਤੀਆਂ ਜਿਸ ਦਾ ਵਿਖਾਵਾਕਰੀਆਂ ਨੇ ਕੋਈ ਵਿਰੋਧ ਨਹੀ ਕੀਤਾ। • ਮੋ ਕੁਕ ਵਿਚ ਵੀ ਕੁਝ ਸੜਕਾ ਤੇ ਅਵਾਜਾਈ ਸੁਰੂ ਹੋਈ ਹੈ ਤੇ ਕੁਝ ਵਿਅਕਤੀ ਪੁਲੀਸ਼ ਨੇ ਗਿਰਫਤਾਰ ਵੀ ਕੀਤੇ ਹਨ। • ਵਿਖਾਵਾ ਪੱਖੀ ਅਖਬਾਰ ਐਪਲ ਡੇਲੀ ਦੇ ਚੁੰਗ ਕੁਅਨ ਸਥਿਤ ਦਫਤਰ ਨੂੰ ਕੱਲ ਤੋ ਕੁਝ ਲੋਕਾ ਨੇ ਘੇਰਿਆ ਹੋਇਆ ਸੀ ਜਿਸ ਕਾਰਨ ਅੱਜ ਸਵੇਰੇ ਅਖਬਾਰ ਦੇਰ ਨਾਲ ਕੋਲਾਂ ਤਕ ਪਹੁੰਚੀ। • ਸੈਟਰਲ ਸਥਿਤ ਵਰਡ ਵਾਈਡ ਹਾੳਸ ਦੇ ਨੇੜੈ ਤੋ ਕਨੇਡੀ ਲਈ ਟਰਾਮ ਸੇਵਾ ਦੁਰੂ ਕਰਨ ਦੀ ਕੋਸਿਸ ਕੀਤੀ ਜਾ ਰਹੀ ਹੈ । ਇਹ ਸੇਵਾ ਵਾਨਚਾਈ ਤਕ ਵੀ ਵਧਾਈ ਜਾ ਸਕਦੀ ਹੈ। • ਵਿਖਾਵਾਕਾਰੀ ਸਾਤ ਚਿਤ ਸਭ ਦੇਖ ਰਹੇ ਹਨ ਅਤੇ ਕੁਝ ਇਕ ਨੇ ਸਰਕਾਰ ਦੇ ਮੱਖ ਦਫਤਰ ਨੇੜੈ ਧਰਨਾ ਵੀ ਸੁਰੂ ਕਰ ਦਿਤਾ ਹੈ।
ਹਾਂਗਕਾਂਗ ਦੇ ਤਾਜਾ ਹਲਾਤ :
ਹਾਂਗਕਾਂਗ 11 ਅਤੂਬਰ 2014(ਅ.ਸ.ਗਰੇਵਾਲ) : ਹਾਂਗਕਾਂਗ ਵਿਚ ਪਿਛਲੇ 14 ਦਿਨਾਂ ਤੋ ਜਮਹੂਰੀ ਪੱਖੀ ਵਿਦਿਆਰਥੀਆਂ ਅਤੇ ਹੋਰ ਜੰਥੇਬੰਦੀਆਂ ਸੰਘਰਸ ਕਰ ਰਹੀਆ ਹਨ।ਸਰਕਾਰ ਵੱਲੋ ਇਨਾ ਨਾਲ ਕੀਤੀ ਜਾਣ ਵਾਲੀ ਗੱਲਬਾਤ ਰੱਦ ਕਰਨ ਤੋ ਬਾਅਦ ਇਨਾਂ ਨੇ ਕੱਲ ਰਾਤ ਫਿਰ ਸਰਕਾਰ ਦੇ ਮੁੱਖ ਦਫਤਰ ਦੇ ਬਾਹਰ ਇਕ ਵੱਡਾ ਵਿਖਾਵਾ ਕੀਤਾ ਜਿਸ ਵਿਚ ਕਈਬ 10 ਹਜਾਰ ਲੋਕਾਂ ਦੇ ਸਾਮਲ ਹੋਣ ਦੀ ਖਬਰ ਹੈ। ਇਥੈ ਲੀਡਰਾ ਨੇ ਆਪਣਾ ਸਘੰਰਸ ਤੇਜ ਦਾ ਐਲਾਨ ਵੀ ਕੀਤਾ। • ਹੈਪੀ ਵੈਲੀ ਵਿਚ ਰਹਿਣ ਵਾਲੇ ਲੋਕਾਂ ਲਈ ਰਾਹਤ ਦੀ ਖਬਰ ਹੇੈ ਕਿ ੳਥੈ ਲਈ ਟਰਾਮ ਸੇਵਾ ਅੱਜ ਸੁਰੂ ਹੋ ਗਈ ਹੈ ਜੋ ਕਿ ਹੈਪੀ ਵੈਲੀ ਤੋ ਕਾਸ ਵੇ ਬੇ ਵਿਚਕਾਰ ਹੀ ਹੋਵੇਗੀ। • ਅਗਲੇ 3-4 ਦਿਨ ਸਰਕਾਰ ਦੇ ਮੁੱਖੀ ਸਮੇਤ ਕਈ ਮੰਤਰੀ ਤੇ ਅਧਿਕਾਰੀ ਹਾਂਗਕਾਂਗ ਤੋ ਬਾਰਹ ਰਹਿਣਗੇ, ਇਸ ਲਈ ਕੋਈ ਸਮਝੌਤਾ ਹੋਣ ਦੇ ਅਸਾਰ ਨਹੀ। • ਚੀਨੀ ਪ੍ਰਧਾਨ ਮੰਤਰੀ ਨੇ ਇਕ ਵਾਰ ਫਿਰ ਕਿਹਾ ਹੈ ਕਿ ਹਾਂਗਕਾਂਗ ਚੀਨ ਦਾ ਅਦਰੂਨੀ ਮਾਮਲਾ ਹੈ ਇਸ ਲਈ ਦੂਜੇ ਦੇਸ ਵਿਚ ਤੋ ਦੂਰ ਰਹਿਣ। • ਪੁਲੀਸ ਵਿਖਾਵਾਕਾਰੀਆ ਨਾਲ ਕੁਝ ਸੜਕਾਂ ਖੁਲਵਾਉਣ ਲਈ ਗੱਲਬਾਤ ਕਰ ਰਹੀ ਹੈ ਖਾਸ ਕਰਕੇ ਇਉੂਜਨ ਬੇ ਐਡਮੈਰਲਟੀ ਵਾਲੀ ਸੜਕ। • ਸਰਕਾਰ ਪੱਖੀ ਲੈਜੀਕੋ ਮੈਬਰਾਂ ਨੇ ਬੇਨਤੀ ਕੀਤੀ ਹੈ ਕਿ ਸਰਕਾਰ ਇਨਾ ਵਿਖਾਵਿਆ ਬਾਰੇ ਜਾਚ ਕਰੇ ਕਿ ਇਨਾਂ ਨੂੰ ਫੰਡ ਕਿਥੈ ਆ ਰਹੇ ਹਨ ਤੇ ਕੋਣ ਹਨ ਇਸ ਸਭ ਦੇ ਪਿਛੈ, ਉਹ ਅਮਰੀਕਾ ਵੱਲ ਵੀ ਇਸਾਰਾ ਕਰ ਰਹੇ ਹਨ।
ਹਾਂਗਕਾਂਗ ਚ’ ਪੂਰਾ ਚੰਦ ਗ੍ਰਰਹਿਣ ਅੱਜ :
ਹਾਂਗਕਾਂਗ 8 ਅਤੂਬਰ 2014(ਅ.ਸ.ਗਰੇਵਾਲ) : ਹਾਂਗਕਾਂਗ ਅੱਜ ਪੂਰਾ ਚੰਦ ਗ੍ਰਰਹਿਣ ਦਿਖਾਈ ਦੇਵੇਗਾ। ਹਾਂਗਕਾਂਗ ਮੋਸਮ ਵਿਭਾਗ ਅਨੁਸਾਰ ਅੱਜ ਸਾਮ 6.30 ਵਜੇ ਤੋ 9.30 ਵਜੇ ਦੌਰਾਨ ਇਹ ਪੂਰਾ ਚੰਦ ਗ੍ਰਰਹਿਣ ਦੇਖਣ ਲਈ ਚਿਮ ਸਾ ਸੂਈ ਵਿਖੇ ਅਵੈਨਿਊ ਆਫ ਸਟਾਰਜ ਤੇ ਵਿਸੇਸ ਪ੍ਰੰਬੰਧ ਕੀਤੇ ਗਏ ਹਨ। ਇਥੈ ਆਮ ਲੋਕੀ ਵੀ ਇਸ ਗ੍ਰਰਹਿਣ ਨੂੰ ਦੇਖ ਸਕਣਗੇ । ਇਸ ਤੋ ਇਲਾਵਾ ਸੈਕੋ ਬੀਚ ਅਤੇ ਤਾਈ ਮੋ ਸਾਨ ਤੋ ਵੀ ਇਸ ਪੂਰਾ ਚੰਦ ਗ੍ਰਰਹਿਣ ਦਾ ਨਜਾਰਾ ਦੇਖਿਆ ਜਾ ਸਕਦਾ ਹੈ। ਇਸ ਤੋ ਇਲਾਵਾ ਹੇਠ ਲਿਖੇ ਵੈਬ ਸਾਈਟ ਤੇ ਵੀ ਇਸ ਨੂੰ ਦੇਖਿਆ ਜਾ ਸਕੇਗਾ। http://www.weather.gov.hk/gts/event/webcast-20141008.htm
ਪ੍ਰਵਾਸੀ ਭਾਰਤੀਆਂ ਲਈ ਪੀ.ਆਈ.ਓ. ਕਾਰਡ ਹੁਣ ਜੀਵਨ ਭਰ ਲਈ ਪ੍ਰਮਾਣਿਤ :
ਨਵੀਂ ਦਿੱਲੀ, 7 ਅਕਤੂਬਰ (ਏਜੰਸੀ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਮਰੀਕਾ ਦੇ ਮੈਡੀਸਨ ਸੁਕੇਅਰ 'ਤੇ ਭਾਰਤੀਆਂ ਨਾਲ ਕੀਤੇ ਵਾਅਦੇ ਨੂੰ ਪੂਰਾ ਕਰ ਦਿੱਤਾ ਹੈ। ਪ੍ਰਧਾਨ ਮੰਤਰੀ ਨੇ ਟਵੀਟ ਕਰਕੇ ਕਿਹਾ ਹੈ ਕਿ ਸਰਕਾਰ ਨੇ ਇਕ ਆਰਡੀਨੈਂਸ ਪਾਸ ਕਰਕੇ ਪੀ.ਆਈ.ਓ. ਨੂੰ ਹਮੇਸ਼ਾ ਲਈ ਕਾਨੂੰਨੀ ਬਣਾ ਦਿੱਤਾ ਹੈ। ਇਸ ਨਾਲ ਕਾਰਡ ਧਾਰਕਾਂ ਨੂੰ ਥਾਣੇ ਦੇ ਚੱਕਰ ਨਹੀਂ ਲਗਾਉਣੇ ਪੈਣਗੇ, ਚਾਹੇ ਉਨ੍ਹਾਂ ਦੀ ਯਾਤਰਾ 180 ਦਿਨਾਂ ਤੋਂ ਜ਼ਿਆਦਾ ਦੀ ਹੀ ਕਿਉਂ ਨਾ ਹੋਵੇ। ਪ੍ਰਧਾਨ ਮੰਤਰੀ ਨੇ ਕਿਹਾ ਕਿ ਕੁਝ ਮਹੀਨਿਆਂ 'ਚ ਪੀ.ਆਈ.ਓ. ਤੇ ਓ.ਸੀ.ਆਈ. ਸਕੀਮਾਂ ਨੂੰ ਇਕੱਠਾ ਕਰ ਦਿੱਤਾ ਜਾਵੇਗਾ ਤਾਂ ਜੋ ਵਿਦੇਸ਼ਾਂ 'ਚ ਰਹਿ ਰਹੇ ਭਾਰਤੀਆਂ ਨੂੰ ਕੋਈ ਪ੍ਰੇਸ਼ਾਨੀ ਨਾ ਹੋਵੇ ਅਤੇ ਉਹ ਆਪਣੇ ਦੇਸ਼ ਨਾਲ ਹੋਰ ਆਸਾਨੀ ਨਾਲ ਜੁੜ ਸਕਣ। ਇਹ ਆਰਡੀਨੈਂਸ 30 ਸਤੰਬਰ ਨੂੰ ਪਾਸ ਕਰ ਦਿੱਤਾ ਗਿਆ ਹੈ। ਗੌਰਤਲਬ ਹੈ ਕਿ ਨਰਿੰਦਰ ਮੋਦੀ ਨੇ ਆਪਣੇ ਅਮਰੀਕੀ ਦੌਰੇ ਦੌਰਾਨ ਮੈਡੀਸਨ ਸੁਕੇਅਰ 'ਤੇ ਪ੍ਰਵਾਸੀ ਭਾਰਤੀਆਂ ਨੂੰ ਸੰਬੋਧਨ ਕਰਦੇ ਹੋਏ ਪੀ.ਆਈ.ਓ. ਵੀਜ਼ਾ ਨੂੰ ਜੀਵਨ ਭਰ ਲਈ ਪ੍ਰਮਾਣਿਤ ਕਰਨ ਦਾ ਵਾਅਦਾ ਕੀਤਾ ਸੀ।
ਹਾਂਗਕਾਂਗ ਦੇ ਤਾਜਾ ਹਲਾਤ :
ਅਕਤੂਬਰ 7 2014: ਪਿਛਲੀ ਰਾਤ ਸਰਕਾਰ ਅਤੇ ਵਿਦਿਆਰਥੀਆਂ ਵਿਚਕਾਰ ਗੱਲਬਾਤ ਦਾ ਰਾਹ ਪੱਧਰਾ, ਇਸੇ ਹਫਤੇ ਹੋਵੇਗੀ ਗੱਲਬਤਾ। ਅੱਜ ਪ੍ਰਾਇਮਰੀ ਸਕੂਲ਼ ਵੀ ਖੁਲ ਗਏ, ਜਿਸ ਨਾਲ ਹਾਂਗਕਾਂਗ ਆਈਲੈਡ ਤਟ ਟਰੈਫਿਕ ਦਾ ਬੁਰਾ ਹਾਲ ਹੈ। ਅਜੇ ਵੀ ਤਿਨਾਂ ਥਾਵਾਂ ਤੇ ਧਰਨੇ ਜਾਰੀ ਹਨ ਭਾਵੇ ਧਰਨੇ ਦੇਣ ਵਾਲਿਆ ਦੀ ਗਿਣਤੀ ਬਹੁਤ ਥੌੜੀ ਹੈ।
ਹਾਂਗਕਾਂਗ ਮੁੱਖੀ ਵੱਲੋ ਚੇਤਾਵਨੀ :
ਹਾਂਗਕਾਂਗ ਮੁੱਖੀ ਵੱਲੋ ਵਿਖਾਵਕਾਰੀਆਂ ਨੂੰ ਸੋਮਵਾਰ ਤੱਕ ਸਭ ਸੜਕਾਂ ਖਾਲੀ ਕਰਨ ਦੀ ਚੇਤਾਵਨੀ ਤਾ ਕਿ ਸਰਕਾਰੀ ਦਫਤਰ ਅਤੇ ਸਕੂਲ਼ ਫਿਰ ਖੋਲੇ ਜਾ ਸਕਣ। ਵਿਖਾਵਾਕਾਰੀ ਐਡਮੈਰਲਟੀ ਵਿਖੇ ਇਕ ਵਿਸਾਲ ਰੈਲੀ ਕਰ ਰਹੇ ਹਨ। ਦੇਖੋ ਕੀ ਖਬਰ ਆਉਦੀ ਹੈ ਸਵੇਰ ਤੱਕ।
ਅੱਜ ਰਾਤ ਮੋਸਮ ਖਰਾਬ ਰਹਿਣ ਦੀ ਚੇਤਾਵਨੀ :
ਹਾਂਗਕਾਂਗ 8 ਸਤਬੰਰ 2014(ਅ.ਸ.ਗਰੇਵਾਲ) : ਹਾਂਗਕਾਂਗ ਮੋਸਮ ਵਿਭਾਗ ਅਨੁਸਾਰ ਅੱਜ ਰਾਤ ਮੋਸਮ ਖਰਾਬ ਰਹਿਣ ਦੀ ਸਭਾਵਨਾ ਹੈ। ਇਸ ਦਾ ਕਾਰਨ ਹੈ ਹਾਂਗਕਾਂਗ ਦੇ ਨੇੜੇ ਤੋ ਲੰਘਣ ਵਾਲਾ ਸਮੁੰਦਰੀ ਤੁਫਾਨ। ਇਸ ਦੇ ਆਸਰ ਕਾਰਨ ਤੇਜ ਹਾਵਵਾਂ ਨਾਲ ਭਾਰੀ ਮੀਂਹ ਦੀ ਭਵਿਖਵਾਣੀ ਕੀਤੀ ਗਈ ਹੈ। ਅੱਜ ਚੀਨੀਆ ਦਾ ਵਿਸੇਸ ਤਿਉਹਾਰ ਮੈਡ ਆਟਮ ਫੈਸਟੀਲ ਹੈ। ਇਸ ਦਿਨ ਰਾਤ ਨੂੰ ਖੁੱਲੇ ਆਸਮਾਨ ਵਿਚ ਜਾ ਕੇ ਲੋਕੀ ਚੰਦ ਦੇਖਦੇ ਹਨ ਅਤੇ ਪੁਜਾ ਕਰਕੇ ਇਹ ਤਿਉਹਾਰ ਮਨਾਉਦੇ ਹਨ। ਮੋਸਮ ਵਿਭਾਗ ਅਨਸੁਾਰ ਅੱਜ ਚੰਦ ਸਾਮ 5.15 ਵਜੇ ਚੜੇਗਾ ਤੇ ਰਾਤ 11.55 ਤੇ ਆਪਣੇ ਪੂਰੇ ਅਕਾਰ ਦਾ ਦਿਖਾਈ ਦੇਵੇਗਾ।
ਹਾਂਗਕਾਂਗ ਅਇਲੈਡ ਆਉਣ ਵਾਲੇ ਲੋਕੀ ਸਾਵਧਾਨ :
ਹਾਂਗਕਾਂਗ 2 ਸਤਬੰਬਰ 2014(ਅ.ਸ.ਗਰੇਵਾਲ) : ਐਤਵਾਰ ਨੂੰ ਚੀਨੀ ਕੇਦਰੀ ਸਰਕਾਰ ਵੱਲੋ ਹਾਂਗਕਾਂਗ ਦੇ ਮੁੱਖੀ ਦੀ 2017 ਚ’ ਹੋਣ ਵਾਲੀ ਚੋਣ ਸਬੰਧੀ ਐਲਾਨ ਕਰ ਦਿਤਾ ਹੈ। ਇਸ ਅਨੁਸਾਰ ਉਮੀਦਵਾਰਾਂ ਨੂੰ ਇਕ ਚੋਣ ਕਮੇਟੀ ਤੋ ਪਾਸ ਹੋਣਾ ਜਰੂਰੀ ਹੈ। ਇਸ ਤੋ ਬਾਅਦ ਆਮ ਲੋਕੀ ਵੋਟਾ ਦੁਆਰਾ ਮੁੱਖੀ ਦੀ ਚੋਣ ਕਰਨਗੇ। ਇਸ ਐਲਾਨ ਦਾ ਵਿਰੋਧ ਕਰਨ ਵਾਲਿਆ ਨੇ ਪਹਿਲਾ ਐਲਾਨ ਕੀਤੇ ਪ੍ਰੋਗਰਾਮ ਅਨੁਸਾਰ ਹੁਣ ਸੈਟਰਲ ਵਿਚ ਵਿਖਾਵੇ ਅਤੇ ਧਰਨੇ ਮਾਰ ਕੇ ਆਮ ਜੀਵਨ ਰੋਕਣ ਦਾ ਕੰਮ ਸੁਰੂ ਕਰ ਦਿਤਾ ਹੈ। ਇਸੇ ਤਹਿਤ ਕੱਲ ਸਾਮ ਨੂੰ ਉਨਾ ਨੇ ਧੀਮੀ ਗਤੀ ਨਾਲ ਗੱਡੀਆਂ ਚਲਾ ਕੇ ਆਪਣਾ ਵਿਰੋਧ ਕੀਤਾ। ਇਸ ਕਰਨ ਸੈਟਰਲ ਤੋ ਕਾਸਵੇਬ ਤੱਕ ਆਵਾਜਾਈ ਵਿਚ ਰਕਾਵਟ ਬਣੀ ਰਹੀ ਤੇ ਲੋਕੀ ਟਰੈਫਕ ਵਿਚ ਫਸੇ ਹੋਣ ਕਾਰਨ ਦੇਰੀ ਨਾਲ ਘਰ ਪੁੰਹਚੇ। ਅਜਿਹੇ ਹੋਰ ਵਿਖਾਵੇ ਜਾਰੀ ਰਹਿਣਗੇ। ਇਸ ਲਈ ਹਾਂਗਕਾਂਗ ਆਇਲੈਡ ਤੇ ਆਉਣ ਵਾਲੇ ਟਰੈੀਫਕ ਦੀ ਸਥਿਤੀ ਬਾਰੇ ਧਿਆਨ ਰੱਖਣ ਖਾਸ ਕਰਕੇ ਜੇਕਰ ਤੁਸੀੌ ਆਪਣੀ ਨਿੱਜੀ ਗੱਡੀ ਵਰਤ ਰਹੇ ਹੋ।
ਅਮਰੀਕੀ ਕਾਗਰਸ ਵਲੋ ਸਿੱਖਾਂ ਦੀ ਹਮਾਇਤ :
20 ਅਗਸਤ 2014: ਅਮਰੀਕੀ ਕਾਂਗਰਸ਼ ਵੱਲੋ ਅੰਤਰਾਸਟਰੀ ਬਾਸਟਿਕ ਬਾਲ ਫੈਡਰੇਸਨ ਨੂੰ ਬੇਨਤੀ ਪੱਤਰ ਲਿਖਿਆਂ ਹੈ । ਇਸ ਵਿਚ ਸਿੱਖ ਖਿਡਾਰੀਆਂ ਦਾ ਸਿਰ ਤੇ ਪਟਕਾ ਬੰਨ ਕੇ ਰੋਕਣ ਵਾਲੀ ਘਟਨਾ ਦਾ ਜਿਕਰ ਹੈ ਜੋ ਕਿ ਪਿਛਲੇ ਦਿਨੀ ਚੀਨ ਵਿਚ ਵਾਪਰੀ ਸੀ ਇਸ ਪੱਤਰ ਵਿਚ ਕਿਹਾ ਗਿਆ ਹੈ ਕਿ ਇਹ ਦੇਖਣ ਵਿਚ ਆਇਆ ਹੈ ਸਿੱਖ ਵੱਖ-ਵੱਖ ਖੇਡਾ ਵਿਚ ਅਕਸਰ ਪਟਕਾ ਬੰਨ ਕੇ ਖੇਡਦੇ ਹਨ ਤੇ ਇਸ ਦਾ ਕਿਸੇ ਨੂੰ ਕੋਈ ਨੁਕਸਾਨ ਨਹੀ ਹੋਇਆ। ਹਾਲ ਵਿਚ ਹੀ ਫੀਫਾ ਨੇ ਵੀ ਆਪਣੇ ਕਾਨੂੰਨਾਂ ਵਿਚ ਤਬਦੀਲੀ ਕਰਕੇ ਸਿੱਖ ਖਿਡਾਰੀਆਂ ਨੂੰ ਪਟਕਾ ਬੰਨ ਕੇ ਖੇਡਣ ਦੀ ਆਗਿਆ ਦਿਤੀ ਹੈ। ਇਸ ਬੇਨਤੀ ਪੱਤਰ ਵਿਚ ਕਿਹਾ ਗਿਆ ਹੈ ਕਿ ਅੰਤਰਾਸਟਰੀ ਬਾਸਟਿਕ ਬਾਲ ਫੈਡਰੇਸ਼ਨ ਨੂੰ ਤੁਰੰਤ ਆਪਣੇ ਕਾਨੂਨਾਂ ਵਿੱਚ ਤਬਦੀਲੀ ਕਰਕੇ ਸਿੱਖ ਖਿਡਾਰੀਆਂ ਪਟਕਾ ਬੰਨ ਦੀ ਆਗਿਆ ਦੇਣੀ ਚਾਹੀਦੀ ਹੈ। ਇਸ ਪੱਤਰ ਵਿਚ ਵਿਸੇਸ ਕਰਕੇ ਅਮਰੀਕਾ ਦੇ ਇਕ ਪ੍ਰਸਿਧ ਪੰਜਾਬੀ ਖਿਡਾਰੀ ਦਰਸ ਪ੍ਰੀਤ ਸਿੰਘ ਦਾ ਜਿਕਰ ਕੀਤਾ ਗਿਆ ਜੋ ਪਟਕਾ ਬੰਨ ਕੇ ਖੇਡਦਾ ਹੈ।
ਚੀਨ ਵਿੱਚ ਹਵਾਈ ਸਫਰ ਵਿੱਚ ਦੇਰੀ :
ਹਾਂਗਕਾਂਗ 23 ਜੁਲਾਈ 2014( ਅ,ਸ,ਗਰੇਵਾਲ) ਜੇਕਰ ਤੁਸੀ ਚੀਨ ਤੱਕ ਹਵਾਈ ਯਾਤਰਾ ਕਰ ਰਹੇ ਹੋ ਜਾ ਚੀਨ ਵਿਚੋ ਲੰਘਦੇ ਹੋਏ ਅੱਗੇ ਜਾਣਾ ਹੈ ਤਾ ਜਰਾ ਸਾਵਧਾਨ! ਤੇਹਾਡੀ ਫਲਾਇਟ ਕਈ ਘੰਟੇ ਤੱਕ ਲੇਟ ਹੋ ਸਕਦੀ ਹੈ । ਇਸ ਦਾ ਕਾਰਨ ਹੈ ਚੀਨ ਵਿਚ ਹੋ ਰਿਹਾ ਬਹੁਤ ਹੀ ਵੱਡਾ ਫੌਜੀ ਅਭਿਆਸ। ਇਹ ਅਭਿਆਸ ਅਗਲੇ ਮਹੀਨੇ ਦੇ ਅੱਧ ਤੱਕ ਚਲਣ ਦੀ ਸਭਾਵਨਾ ਹੈ। ਇਸ ਕਾਰਨ ਕੁਝ ਏਅਰ ਲਾਈਨਾਂ ਆਪਣੀਆਂ ਉਡਨਾਂ ਰੱਦ ਵੀ ਕਰ ਸਕਦੀਆ ਹਨ। ਇਸ ਲਈ ਘਰੋ ਨਿਕਲਣ ਤੋ ਪਹਿਲਾ ਸਾਵਧਾਨ!
ਕਿਵੇ ਬਣੂ ਦਿੱਲੀ ‘ਚ ਬੀਜੇਪੀ ਦੀ ਸਰਕਾਰ :
ਹਾਂਗਕਾਂਗ 18 ਜੁਲਾਈ 2014() : ਖਬਰਾਂ ਅਨੁਸਾਰ ਕੇਜਰੀਵਾਲ ਦਿੱਲੀ ਬੀ ਜੇ ਪੀ ਤੇ ਕਾਗਰਸ ਦੇ ਐਮ ਐਲ ਏ ਖਰੀਦ ਕੇ ਸਰਕਾਰ ਬਣਾੳ ਦਾ ਦੋਸ ਲਾ ਰਹੇ ਹਨ। ਇਸ ਸਬੰਧੀ ਬੀ ਜੇ ਪੀ ਵਾਲੇ ਕਹਿ ਰਹੇ ਹਨ ਕਿ ਉਹ ਇਸ ਦੀ ਤੋੜ ਵਿਛੌੜ ਦੀ ਰਾਜਨੀਤੀ ਨਹੀ ਕਰਦੇ। ਉਨਾ ਨੇ ਅਹਿਜੇ ਬਿਆਨ ਦੇਣ ਲਈ ਕੇਜਰੀਵਾਲ ਤੇ ਮਾਨਹਾਨੀ ਦਾ ਇੱਕ ਕਰੌੜ ਦਾ ਕੇਸ ਵੀ ਕਰ ਦਿਤਾ ਹੈ। ਹੁਣ ਖਬਰਾ ਇਹ ਆ ਰਹੀਆਂ ਹਨ ਕਿ ਬੀ ਜੇ ਪੀ ਵਾਲੇ ਭਾਵੇ ਐਮ ਐਲ ਏ ਨਾ ਖਰਦੀਣ ਪਰ ਉਨਾ ਦੀ ਭਾਈਵਾਲ ਅਕਾਲੀ ਦਲ ਬਾਦਲ ਤਾ ਇਹ ਕਰ ਸਕਦੀ ਹੈ। ਇਨਾਂ ਸੂਚਨਾ ਅਨੁਸਾਰ ਕਾਗਰਸ ਦੇ ਕੁਝ ਐਮ ਐਲ ਏ ਅਕਾਲੀ ਦਲ ਬਾਦਲ ਵਿਚ ਸਾਮਲ ਹੋ ਕੇ ਬੀ ਜੇ ਪੀ ਦਾ ਸਮਰਥਨ ਕਰਗੇ ਤੇ ਦਿੱਲੀ ਵਿਚ ਬਣੇਗੀ ਬੀਜੇਪੀ ਤੇ ਆਕਾਲੀਆਂ ਦੀ ਸਰਕਾਰ।
ਇਰਾਕ 'ਚ ਰਸਾਇਣਕ ਹਥਿਆਰ ਭੰਡਾਰ ਖੇਤਰ 'ਤੇ ਅੱਤਵਾਦੀਆਂ ਦਾ ਕਬਜ਼ਾ :
ਸੰਯੁਕਤ ਰਾਸ਼ਟਰ, 9 ਜੁਲਾਈ (ਏਜੰਸੀ)- ਇਰਾਕ ਨੇ ਸੰਯੁਕਤ ਰਾਸ਼ਟਰ ਨੂੰ ਜਾਣਕਾਰੀ ਦਿੱਤੀ ਹੈ ਕਿ ਬਗਦਾਦ ਦੇ ਉੱਤਰ ਪੱਛਮ 'ਚ ਇਕ ਵਿਸ਼ਾਲ ਰਸਾਇਣਕ ਹਥਿਆਰ ਭੰਡਾਰ ਖੇਤਰ 'ਤੇ ਅੱਤਵਾਦੀਆਂ ਨੇ ਆਪਣਾ ਨਿਯੰਤਰਨ ਸਥਾਪਿਤ ਕਰ ਲਿਆ ਹੈ। ਇਰਾਕ ਨੇ ਦੱਸਿਆ ਕਿ ਇਸ ਖੇਤਰ 'ਚ ਤਕਰੀਬਨ 2,500 ਸਰੀਨ ਗੈਸ ਨਾਲ ਭਰੇ ਰਸਾਇਣਕ ਰਾਕਟ ਜਾਂ ਫਿਰ ਉਨ੍ਹਾਂ ਦੇ ਕੁਝ ਅਵਸ਼ੇਸ਼ ਮੌਜੂਦ ਹਨ। ਇਹ ਗੈਸ ਮਨੁੱਖ ਦੇ ਨਰਵਸ ਸਿਸਟਮ ਲਈ ਘਾਤਕ ਹੈ। ਸੰਯੁਕਤ ਰਾਸ਼ਟਰ ਸਥਿਤ ਇਰਾਕੀ ਦੂਤ ਮੁਹੰਮਦ ਅਲੀ ਅਲਹਾਕਿਮ ਨੇ ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਬਾਨ ਕੀ ਮੂਨ ਨੂੰ ਪੱਤਰ ਦੇ ਰਾਹੀਂ ਇਹ ਜਾਣਕਾਰੀ ਦਿੱਤੀ।
ਇਰਾਕ ਵਿੱਚ 40 ਭਾਰਤੀ ਅਗਵਾ :
ਦਿੱਲੀ(17ਜੂਨ 2014): ਮੀਡੀਆਂ ਰਿਪੋਟਾਂ ਅਨੁਸਾਰ ਇਰਾਕ ਦੇ ਸਹਿਰ ਮੋਸਲ ਵਿਚੋ 40 ਭਾਰਤੀਆਂ ਨੂੰ ਬਾਗੀ ਇਸਲਾਮਿਕ ਲੋਕਾ ਵੱਲੋ ਅਗਵਾਹ ਕਰਨ ਦੀ ਸੂਚਨਾ ਹੈ। ਇਨਾ ਦਾ ਅਗਵਾਹ ਉਸ ਵੇਲੇ ਹੋਇਆ ਜਦ ਉਨਾ ਨੂੰ ਇਸ ਸਹਿਰ ਵਿਚੋ ਸੁਰੱਖਤ ਥਾ ਵੱਲ ਲੈਜਾਇਆ ਜਾ ਰਿਹਾ ਸੀ। ਇਨਾ ਸਭ ਬਾਰੇ ਕਿਹਾ ਗਿਆ ਹੈ ਕਿ ਇਹ ਉਥੈ ਇਮਾਰਤਸਾਜੀ ਦੇ ਕੰਮ ਕਰਨ ਗਏ ਸਨ। ਇਸ ਤੋ ਇਲਾਵਾ ਸਦਾਮ ਦੇ ਸਹਿਰ ਟਿਰਕਟ ਵਿਚ ਵੀ 46 ਭਾਰਤੀ ਨਰਸਾ ਦੇ ਫਸੇ ਹੋਣ ਦੀ ਸੂਚਨਾ ਹੈ। ਭਰਤੀ ਪ੍ਰਧਾਨ ਮੰਤਰੀ ਦੇ ਆਪਣੁ ਉੱਚ ਅਧਿਕਾਰੀਆਂ ਨੂੰ ਉਥੈ ਫਸੇ ਭਾਰਤੀ ਨੂੰ ਕੱਢਣ ਦੇ ਹੁਕਮ ਦਿਤੇ ਹਨ।ਇਰਾਕ ਵਿਚ ਕੁਝ ਪੰਜਾਬੀ ਵਿਚ ਫਸੇ ਹੋਏ ਦਸੇ ਗਏ ਹਨ ।
ਕਰਾਚੀ 'ਚ ਮਾਰੇ ਗਏ ਅੱਤਵਾਦੀਆਂ ਕੋਲੋ ਭਾਰਤੀ ਹਥਿਆਰ ਮਿਲੇ :
ਹਾਂਗਕਾਂਗ(9ਜੂਨ2014):ਪਾਕਿਸਤਾਨ ਦੇ ਟੀ ਵੀ ਦੁਨੀਆਂ ਨਿਊਜ ਅਨੁਸਾਰ ਪਿਛਲੀ ਰਾਤ ਕਰਾਚੀ ਦੇ ਹਵਾਈ ਅੱਡੇ ਤੇ ਹਮਲਾ ਕਰਕੇ 14 ਵਿਅਕਤੀਆ ਨੂੰ ਮਾਰਨ ਵਾਲੇ ਅੱਤਵਾਦੀਆਂ ਕੋਲ ਭਾਰਤ ਦੇ ਬਣੇ ਹਥਿਆਰ ਸਨ। ਇਹ ਹਮਲਾ ਕਰਨ ਸੁਰੱਖਿਆਂ ਅਮਲੇ ਦੀ ਵਰਦੀ ਵਿਚ ਆਏ ਇਨਾ 10 ਅੱਤਵਾਦੀਆਂ ਨੇ ਕਈ ਘੰਟੇ ਪਾਕਿਸਤਾਨ ਦੇ ਸਭ ਤੋ ਅਹਿਮ ਕਰਾਚੀ ਦੇ ਜਿਨਾਹ ਅੰਤਰਾਸਟਰੀ ਅਵਾਈ ਅੱਡੇ ਦੇ ਵੀ ਆਈ ਪੀ ਹਿਸੇ ਨੂੰ ਕਬਜੇ ਵਿੱਚ ਕਰੀ ਰੱਖਿਆ।ਪਾਕਿ ਮੀਡੀਆ ਇਸ ਨੂੰ 26/11 ਦੇ ਮੁਬੰਈ ਹਮਲੇ ਵਰਗਾ ਦੱਸ ਰਿਹਾ ਹੈ।
ਦਿੱਲੀ ਚ' ਫਿਰ ਬਣ ਸਕਦੀ ਹੈ ਆਪ ਦੀ ਸਰਕਾਰ :
ਦਿੱਲ਼ੀ(6ਜੂਨ 2014): ਦਿੱਲੀ ਤੋ ਆ ਰਹੀਆਂ ਖਬਰਾਂ ਨੂੰ ਸਹੀ ਮੰਨੀਏ ਤਾ ਇੱਕ ਵਾਰ ਫਿਰ ਦਿੱਲੀ ਵਿਚ 'ਆਪ" ਦੀ ਸਰਾਕਰ ਬਣ ਸਕਦੀ ਹੈ। ਬਹੁਤ ਸਾਰੇ ਕਾਗਰਸ ਵਿਧਾਇਕਾਂ ਦਾ ਮੰਨਣਾ ਹੈ ਕਿ ਉਨਾ ਨੂੰ ਆਪ ਦੀ ਹਮਾਇਤ ਕਰਨੀ ਚਾਹੀਦੀ ਹੈ ਤਾ ਕਿ ਬੀ ਜੇ ਪੀ ਨੂੰ ਦਿੱਲੀ ਤੋ ਦੂਰ ਰੱਖਿਆਂ ਜਾ ਸਕੇ ਅਤੇ ਚੌਣਾ ਤੋ ਬਚਿਆ ਜਾ ਸਕੇ।ਪਰ ਦਿੱਲੀ ਕਾਗਰਸ ਦੇ ਮੁੱਖੀ ਲਵਲੀ ਸਿੱਘ ਇਸ ਦੇ ਵਿਰੋਧ ਵਿਚ ਖੜ ਗਏ ਹਨ।ਇਸ ਤੋ ਨਿਰਾਜ ਕਾਗਰਸ ਦੇ 6 ਵਧਾਇਕ ਵੱਖ ਹੋ ਕੇ ਨਵੀ ਪਾਰਟੀ ਬਣਾੁੳਣ ਦੀ ਤਿਆਰੀ ਕਰ ਹਨ। ਇਸ ਤੋ ਲਗਦਾ ਹੈ ਇਕ ਵਾਰ ਫਿਰ ਦਿੱਲੀ ਵਿਚ ਆਪ ਦੀ ਸਰਕਾਰ ਆ ਬਣੇਗੀ।
ਜੇਲ ਮੰਤਰੀ ਨੇ ਦਿੱਤਾ ਅਸਤੀਫਾ :
ਜਲੰਧਰ-ਲੋਕ ਸਭਾ ਚੋਣਾਂ ਦੇ ਨਤੀਜਿਆਂ 'ਚ ਅਕਾਲੀ ਦਲ ਦੀ ਕਰਾਰੀ ਹਾਰ ਤੋਂ ਬਾਅਦ ਜੇਲ ਮੰਤਰੀ ਸਰਵਣ ਸਿੰਘ ਫਿਲੌਰ ਨੇ ਨੈਤਿਕ ਜ਼ਿੰਮੇਵਾਰੀ ਲੈਂਦੇ ਹੋਏ ਅਸਤੀਫਾ ਦੇ ਦਿੱਤਾ ਹੈ। ਸਰਵਣ ਸਿੰਘ ਫਿਲੌਰ ਕਰਤਾਰਪੁਰ ਹਲਕੇ ਤੋਂ ਵਿਧਾਨ ਸਭਾ ਮੈਂਬਰ ਹਨ ਅਤੇ ਇਸ ਹਲਕੇ ਤੋਂ ਅਕਾਲੀ ਦਲ ਦੇ ਉਮੀਦਵਾਰ ਪਵਨ ਕੁਮਾਰ ਟੀਨੂੰ ਕਾਫੀ ਪਿੱਛੇ ਰਹੇ ਸਨ। ਚੋਣਾਂ ਤੋਂ ਪਹਿਲਾਂ ਸਰਵਣ ਸਿੰਘ ਫਿਲੌਰ ਦੇ ਪੁੱਤਰ ਧਮਨਵੀਰ ਦਾ ਨਾਂ ਨਸ਼ਾ ਤਸਕਰੀ ਦੇ ਮਾਮਲੇ 'ਚ ਸਾਹਮਣੇ ਆਇਆ ਸੀ। ਫਿਲੌਰ ਨੇ ਆਪਣਾ ਅਸਤੀਫਾ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੂੰ ਭੇਜ ਦਿੱਤਾ ਹੈ।
ਚੀਨ ਵਿਚ ਹੋਏ ਅੱਤਵਾਦੀ ਹਮਲੇ 'ਚ 31 ਮਰੇ :
ਹਾਂਗਕਾਂਗ 22 ਮਈ 2014: ਚੀਨ ਦੇ ਜਿਅਨਾਜਿੰਗ ਸੂਬੇ ਵਿਚ ਉਰਮੂਕੀ ਸਹਿਰ ਵਿਚ ਅੱਜ ਸਵੇਰੇ ਇਕ ਮਾਰਕੀਟ ਵਿਚ ਹੋਏ ਲੜੀਵਾਰ ਬੰਬ ਧਮਾਕਿਆ ਵਿਚ 31 ਵਿਅਕਤੀਆਂ ਦੇ ਮਾਰੇ ਜਾਣ ਦੀ ਖਬਰ ਹੈ। ਚੀਨੀ ਦੀ ਖਬਰਾ ਏਜੀਸੀ ਅਨੁਸਾਰ ਇਹ ਘਟਨਾ ਪਿਛਲੇ ਕਈ ਸਾਲਾ ਦੌਰਾਨ ਹੋਏ ਹਮਲਿਆ ਵਿਚ ਸਭ ਤੋ ਵੱਡਾ ਹੈ ਜਿਸ ਵਿਚ 90 ਵਿਅਕਤੀ ਜਖਮੀ ਵੀ ਹੋਏ ਹਨ।
ਜਰਨਲ ਬਰਾੜ ਤੇ ਹਮਲਾ ਕਰਨ ਵਾਲੇ ਨੂੰ ਕੈਦ :
ਲ਼ੰਡਨ(ਏਜਸੀਆਂ) ;ਸਨ 1984 ਚ ਦਰਬਾਰ ਸਾਹਿਬ ਤੇ ਹਮਲੇ ਸਮੇ ਮੁੱਖੀ ਜਨਰਲ ਬਰਾੜ ਤੇ ਹਮਲੇ ਕਰਨ ਵਾਲੇ ਸਿੱਖ ਵਿਅਕਤੀ ਨੂੰ ਇਗਲੈਡ ਦੀ ਅਦਾਲਤ ਨੇ ਸਜਾ ਸੁਣਾ ਦਿਤੀ ਹੈ। ਲਖਬੀਰ ਸਿੰਘ ਨਾਮੀ ਇਸ 26 ਸਾਲਾ ਨੌਜਾਵਨ ਨੂੰ ਹੁਣ 10 ਸਾਲਾ ਜੇਲ ਵਿਚ ਰਹਿਣ ਦਾ ਹੁਕਾਮ ਦਿਤਾ ਹੈ ਲੰਡਨ ਦੀ ਅਦਾਲਤ ਨੇ। ਯਾਦ ਰਹੇ ਸਤੰਬਰ 2012 ਵਿਚ ਲੰਡਨ ਵਿਚ ਜਨਰਲ ਬਰਾੜ ਦਾ ਗਲਾ ਵੱਢ ਕੇ ਉਸ ਨੂੰ ਮਾਰਨ ਲਈ ਉਸ ਤੇ ਹਮਲਾ ਕੀਤਾ ਗਿਆ ਸੀ।
ਮਲੇਸੀਅਨ ਜਹਾਜ ਨਾਲ ਭਾਰਤੀ ਸਹਿਰ ਤੇ ਕਰਨਾ ਸੀ ਹਮਲਾ :
ਹਾਂਗਕਾਂਗ 16 ਮਾਰਚ 2014(ਗਰੇਵਾਲ) : ਅਮਰੀਕਾ ਤੋਂ ਇੱਕ ਅਹਿਮ ਵਿਅਕਤੀ ਉੱਪ-ਵਿਦੇਸ ਮੰਤਰੀ ਨੇ ਇੱਕ ਵਟੀਟ ਰਾਹੀ ਇੱਕ ਅਹਿਮ ਖੁਲਾਸਾ ਕੀਤਾ ਹੈ। ਉਸ ਅਨੁਸਰ 8 ਦਿਨ ਪਹਿਲਾ ਤੋ ਗੁਆਚੇ ਮਲੇਸੀਅਨ ਏਅਰ ਲਾਈਨ ਦੇ ਹਵਾਈ ਜਹਾਜ ਐਮ ਐਚ 370 ਨੂੰ ਅਗਵਾਹ ਕੀਤਾ ਗਿਆ ਸੀ। ਇਸ ਨਾਲ ਭਾਰਤ ਦੇ ਕਿਸੇ ਸਹਿਰ ਨੂੰ ਅਮਰੀਕਾ ਦੇ 9/11 ਹਮਲੇ ਵਰਗਾ ਹਮਲਾ ਕਰਨ ਦੀ ਯੌਜਨਾ ਸੀ। ਇਸ ਵਿਚ ਕਿੰਨੀ ਸਚਾਈ ਹੈ ਇਹ ਤਾ ਹੋਰ ਜਾਂਚ ਤੋ ਬਾਅਦ ਹੀ ਪਤਾ ਲੱਗੇਗਾ ਪਰ ਹੁਣ ਤੱਕ ਇਹ ਤਾ ਤਹਿ ਹੋ ਗਿਆ ਹੈ ਕਿ ਇਹ ਹਵਾਈ ਜਹਾਜ ਅਗਵਾਹ ਕੀਤਾ ਗਿਆ ਸੀ ਤੇ ਇਸ ਨੇ ਗੁਪਤ ਰੂਪ ਵਿੱਚ ਕਰੀਬ 6 ਘੰਟੇ ਤੱਕ ਭਾਰਤ ਵੱਲ ਸਫਰ ਕੀਤਾ। ਇਸ ਨੂੰ ਲੱਭਣ ਵਿਚ 25 ਦੇਸਾ ਵੱਲੋ ਵੱਖ ਵੱਖ ਸਾਧਨਾਂ ਰਾਹੀ ਸਹਿਯੋਗ ਕੀਤਾ ਜਾ ਰਿਹਾ ਹੈ।
ਲੋਕ ਸਭਾ ਚੋਣਾ 7 ਐਪ੍ਰਲ ਤੋ :
ਲੋਕ ਸਭਾ ਚੋਣਾ 7 ਐਪ੍ਰਲ ਤੋ 12 ਮਈ ਤੱਕ, ਨਜੀਤੇ 16 ਮਈ ਨੂੰ। ਪੰਜਾਬ ਵਿਚ ਚੋਣਾ 30 ਐਪ੍ਰਲ ਨੂੰ। ਚੋਣ ਜਾਬਤਾ ਲਾਗੂ।
ਬੰਬ ਨਕਾਰਾ ਕਰ ਦਿਤਾ ਗਿਆ :
ਹਾਂਗਕਾਂਗ 7 ਫਰਵਰੀ 2014: ਤਾਜਾ ਰਿਪੋਰਟਾ ਅਨੁਸਾਰ ਗੁਰੂ ਘਰ ਨੇੜੇ ਦੀ ਬਿਲਡਿਗ ਵਿਚੋ ਮਿਲਿਆ ਬੰਬ ਨਕਾਰਾ ਕਰ ਦਿਤਾ ਗਿਆ ਹੈ ਤੇ ਸੜਕਾ ਟੇਰੈਫਿਕ ਲਈ ਖੋਲ ਦਿਤੀਆਂ ਗਈਆਂ ਹਨ ਪਰ ਅਜੇ ਵੀ ਟਰੈਫਿਕ ਜਾਮ ਸੀ ਸਮਸਿਆ ਹੋ ਸਕਦੀ ਹੈ।
15 ਲੋਕਾਂ ਦੀ ਫ਼ਾਂਸੀ ਦੀ ਸਜ਼ਾ ਨੂੰ ਉਮਰ ਕੈਦ 'ਚ ਬਦਲੀ :
ਨਵੀਂ ਦਿੱਲੀ, 21 ਜਨਵਰੀ (ਏਜੰਸੀ) - ਸੁਪਰੀਮ ਕੋਰਟ ਨੇ ਅੱਜ ਇੱਕ ਵੱਡਾ ਫੈਸਲਾ ਸੁਣਾਇਆ ਹੈ। ਕੋਰਟ ਨੇ 15 ਲੋਕਾਂ ਦੀ ਫ਼ਾਂਸੀ ਦੀ ਸਜ਼ਾ ਨੂੰ ਉਮਰਕੈਦ 'ਚ ਬਦਲ ਦਿੱਤਾ ਹੈ। ਸੂਤਰਾਂ ਦੇ ਅਨੁਸਾਰ ਦੱਸਿਆ ਜਾ ਰਿਹਾ ਹੈ ਕਿ ਲੰਬੇ ਅਰਸੇ ਤੱਕ ਰਾਸ਼ਟਰਪਤੀ ਦੇ ਕੋਲ ਤਰਸ ਲਈ ਅਰਜ਼ੀ 'ਚ ਦੇਰ ਹੋਣ ਦੇ ਕਾਰਨ ਸੁਪਰੀਮ ਕੋਰਟ ਨੇ ਇਹ ਫੈਸਲਾ ਸੁਣਾਇਆ ਹੈ। ਸੂਤਰਾਂ ਦੇ ਅਨੁਸਾਰ 15 ਲੋਕਾਂ 'ਚ ਚੰਦਨ ਤਸਕਰ ਵੀਰੱਪਨ ਦੇ ਚਾਰ ਸਾਥੀ ਵੀ ਸ਼ਾਮਿਲ ਹਨ। ਇਸ ਫੈਸਲੇ ਤੋ ਬਾਅਦ ਸਾਇਦ ਪ੍ਰੌ: ਭੁੱਲਰ ਨੂੰ ਵੀ ਰਾਹਤ ਮਿਲੇਗੀ।
ਸੋਧ :
ਹਾਕੀ ਵਾਲੀ ਖਬਰ ਵਿਚ ਇਸ ਤਰਾ ਪੜਿਆ ਜਾਵੇ, ਖਾਲਸਾ ਸਪੋਰਟਸ ਕਲੱਬ ਤੇ ਪੰਜਾਬ ਸਪੋਰਟਸ ਕਲੱਬ ਦੇ ਅੰਕ 29, 29 ਹਨ ਫੁੱਟਬਾਲ ਕਲੱਬ ਦੇ 28 ਅੰਕ ਹਨ, ਪਰ ਖਾਲਸਾ ਕਲੱਬ ਗੋਲ ਏਵਰੇਜ਼ ਨਾਲ ਨੰਬਰ ਇੱਕ ਤੇ ਹੈ।
ਆਪ' ਨੂੰ ਸਮਰਥਨ ਦੇਣਾ ਗੈਰਜਰੂਰੀ ਫੈਸਲਾ: ਚਿਦੰਬਰਮ :
ਨਵੀਂ ਦਿੱਲੀ, 20 ਜਨਵਰੀ (ਏਜੰਸੀ) - ਵਿੱਤ ਮੰਤਰੀ ਪੀ ਚਿਦੰਬਰਮ ਨੇ ਦਿੱਲੀ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਸਮਰਥਨ ਨੂੰ ਗੈਰਜਰੂਰੀ ਫੈਸਲਾ ਦੱਸਿਆ ਹੈ। ਇੰਡੀਅਨ ਐਕਸਪ੍ਰੈਸ ਨੂੰ ਦਿੱਤੇ ਇੱਕ ਇੰਟਰਵਿਊ 'ਚ ਚਿਦੰਬਰਮ ਨੇ ਇਹ ਬਿਆਨ ਦਿੱਤਾ ਹੈ। ਚਿਦੰਬਰਮ ਦੇ ਮੁਤਾਬਕ ਆਮ ਆਦਮੀ ਪਾਰਟੀ ਨੂੰ ਬਾਹਰ ਤੋਂ ਸਮਰਥਨ ਦੇਣ ਦੇ ਮੁੱਦੇ 'ਤੇ ਕਾਂਗਰਸ ਦੇ ਅੰਦਰ ਗਹਿਰਾ ਮੱਤਭੇਦ ਸੀ।
ੳਬਾਮਾ ਮਿਸ਼ੇਲ ਤੋ ਲੈਣਗੇ ਤਲਾਕ :
ਵਾਸ਼ਿੰਗਟਨ, 15 ਜਨਵਰੀ (ਏਜੰਸੀ) - ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਦੀ ਸ਼ਾਦੀਸ਼ੁਦਾ ਜ਼ਿੰਦਗੀ ਵਿਚ ਤੂਫ਼ਾਨ ਆ ਗਿਆ ਹੈ | ਇਕ ਅਮਰੀਕੀ ਅਖ਼ਬਾਰ ਅਨੁਸਾਰ ਓਬਾਮਾ ਆਪਣੀ ਪਤਨੀ ਮਿਸ਼ੇਲ ਓਬਾਮਾ ਤੋਂ ਤਲਾਕ ਲੈਣ ਵਾਲੇ ਹਨ | ਦੋਨਾਂ ਵਿਚਕਾਰ ਉਦੋਂ ਮਨ-ਮੁਟਾਵ ਹੋਇਆ ਜਦੋਂ ਓਬਾਮਾ ਆਪਣੀ ਪਤਨੀ ਮਿਸ਼ੇਲ ਨੂੰ ਛੱਡ ਕੇ ਆਪਣੀ ਬੇਟੀਆਂ ਸਾਸ਼ਾ ਤੇ ਮਲਾਇਆ ਨਾਲ ਹਵਾਈ ਤੋਂ ਰਵਾਨਾ ਹੋ ਗਏ ਸਨ | ਹਵਾਈ ਵਿਚ ਉਨ੍ਹਾਂ ਨੇ ਕ੍ਰਿਸਮਸ ਤੇ ਨਵਾਂ ਸਾਲ ਮਨਾਇਆ ਸੀ |
ਦੇਹਰਾਦੂਨ ਐਕਪ੍ਰਸ 'ਚ ਅੱਗ, 6 ਮਰੇ :
ਮਹਾਰਾਸ਼ਟਰ 8.1.2014- ਬਾਂਦਰਾ ਤੋਂ ਮੁੰਬਈ ਜਾ ਰਹੀ ਦੇਹਰਾਦੂਨ ਐਕਸਪ੍ਰੈੱਸ 'ਚ ਅੱਗ ਲੱਗਣ ਕਾਰਨ 6 ਲੋਕਾਂ ਦੀ ਮੌਤ ਹੋ ਗਈ। ਇਹ ਘਟਨਾ ਤੜਕੇ 3 ਵਜੇ ਵਾਪਰੀ। ਬਾਂਦਰਾ ਤੋਂ ਮੁੰਬਈ ਜਾ ਰਹੀ ਦੇਹਰਾਦੂਨ ਐਕਸਪ੍ਰੈੱਸ ਮਹਾਰਾਸ਼ਟਰ ਤੇ ਗੁਜਰਾਤ ਦੀ ਹੱਦ ਨੇੜੇ ਘੋਡਵਾਲ ਸਟੇਸ਼ਨ ਕੋਲ ਅਚਾਨਕ ਅੱਗ ਦੀਆਂ ਲਪਟਾਂ 'ਚ ਘਿਰ ਗਈ। ਬੋਗੀ ਨੰਬਰ ਐਸ-2, ਐਸ-3 ਅਤੇ ਐਸ-4 ਅੱਗ ਦੀ ਲਪੇਟ 'ਚ ਆ ਗਈਆਂ।
ਪਟਨਾ ਸਾਹਿਬ ਗੁਰਦੁਆਰੇ 'ਚ ਸਿੱਖ ਭਿੜੈ :
ਏਜਸੀਆਂ 7.1.2014: ਅੱਜ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ ਪੁਰਬ ਦੇ ਦਿਨ ਪਟਨਾ ਸਹਿਬ ਗੁਰੂ ਘਰ ਵਿਖੈ ਪ੍ਰਬੰਧਕ ਕਮੇਟੀ ਤੇ ਬਾਲ ਲੀਲਾ ਕਮੇਟੀ ਦੇ ਬੰਦਿਆ ਵਿਚਕਾਰ ਹੋਈ ਲੜਾਈ ਵਿਚ 3 ਵਿਅਕਤੀਆਂ ਦੇ ਜਖਮੀ ਹੋਣ ਦੀ ਖਬਰਾ ਹੈ।
ਮੈਲਬੋਰਨ 'ਚ ਪੰਜਾਬੀ ਵਿਦਿਆਰਥੀ ਹਮਲੇ ਵਿਚ ਬੇਹੋਸ :
ਏਜਸੀਆਂ 30.12.2013: ਇਕ ਭਾਰਤੀ ਵਿਦਿਆਰਥੀ ਜਿਸ ਤੇ ਮੈਲਬੋਰਨ ਵਿਚ ਇਕ ਗਰੁੱਪ ਨੇ ਹਮਲਾ ਕਰ ਦਿਤਾ ਸੀ, ਬੇਹੋਸੀ ਦੀ ਹਾਲਤ ਵਿਚ ਹਸਪਤਾਲ ਵਿਚ ਦਾਖਲ ਹੈ।ਮਨਰਾਜਵਿੰਦਰ ਸਿੰਘ (Manriajwinder Singh)ਨਾਮੀ ਇਸ 20 ਸਾਲਾ ਮੁੰਡੇ ਨਾਲ ਉਸ ਦੇ 2 ਦੋਸਤ ਹੋਰ ਵੀ ਇਸ ਹਮਲੇ ਸਮੇ ਉਸ ਨਾਲ ਸਨ।ਇਹ ਪਿਛਲੇ 6 ਸਾਲ ਤੋ ਅਸਟ੍ਰੇਲੀਅ ਵਿਚ ਰਹਿ ਰਿਹਾ ਸੀ ਤੇ ਇਸ ਵੇਲੇ ਮੈਲਬੋਰਨ ਯੂਨੀਵਰਸਿਟੀ ਦਾ ਦਿਵਿਆਰਥੀ ਹੈ।
ਨਨਦੇੜ ਐਕਸਪੈਸ 'ਚ ਅੱਗ, 23 ਮਰੇ :
ਏਜੰਸੀਆਂ(28.12.2013): ਬਗਲੋਰ ਤੋ ਨਨਦੇੜ ਸਾਹਿਬ ਜਾ ਰਹੀ ਨਨਦੇੜ ਐਕਸਪ੍ਰੈਸ਼ ਗੱਡੀ ਵਿਚ ਲੱਗੀ ਭਿਆਨਕ ਅੱਗ ਨਾਲ 23 ਵਿਅਕਤੀਆਂ ਦੇ ਮਰੇ ਜਾਣ ਦੀ ਖਬਰ ਹੈ। ਇਹ ਘਟਨਾ ਦੌਰਾਨ ਅੱਜ ਸਵੇਰੇ 3.15 ਵਜੇ ਏ ਸੀ ਡੱਬੇ ਵਿੱਚ ਅੱਗ ਲੱਗੀ।
ਸਹੁੰ ਚੁੱਕ ਸਮਾਰੋਹ 'ਚ ਸ਼ਾਮਲ ਨਹੀਂ ਹੋਵੇਗੀ ਕਿਰਨ ਬੇਦੀ :
ਮਥੁਰਾ, 27 ਦਸੰਬਰ (ਏਜੰਸੀ)- ਸ਼ਨਿੱਚਰਵਾਰ ਨੂੰ ਰਾਮਲੀਲਾ ਮੈਦਾਨ 'ਚ ਦਿੱਲੀ ਦੀ ਸਰਕਾਰ ਦੇ ਗਠਨ ਲਈ ਹੋਣ ਵਾਲੇ ਸਹੁੰ ਚੁੱਕ ਸਮਾਰੋਹ 'ਚ ਸਾਬਕਾ ਆਈ.ਪੀ.ਐਸ. ਅਧਿਕਾਰੀ ਕਿਰਨ ਬੇਦੀ ਹਿੱਸਾ ਨਹੀਂ ਲੈਣਗੇ। ਕਿਰਨ ਬੇਦੀ ਨੇ ਪੱਤਰਕਾਰਾਂ ਨਾਲ ਮੁਲਕਾਤ ਕਰਨ ਦੌਰਾਨ ਕਿਹਾ ਕਿ ਉਹ ਦਿੱਲੀ ਦੇ ਸੰਭਾਵੀ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਸਹੁੰ ਚੁੱਕ ਸਮਾਰੋਹ 'ਚ ਸ਼ਾਮਲ ਨਹੀਂ ਹੋਣਗੇ। ਉਨ੍ਹਾਂ ਨੇ ਕਿਹਾ ਕਿ ਵੈਸੇ ਤਾਂ ਉਹ ਨਿਰਧਾਰਿਤ ਪ੍ਰੋਗਰਾਮ ਤਹਿਤ ਬੇਂਗਲੁਰੂ 'ਚ ਹੋਣਗੇ ਪਰ ਉਨ੍ਹਾਂ ਨੂੰ ਸਮਾਰੋਹ ਦਾ ਰਸਮੀ ਸੱਦਾ ਵੀ ਨਹੀਂ ਮਿਲਿਆ ਹੈ। ਇਸ ਲਈ ਇਸ ਵਿਸ਼ਾ 'ਤੇ ਵਿਚਾਰ ਕਰਨ ਦਾ ਸਵਾਲ ਨਹੀਂ ਉੱਠਦਾ।
ਕਾਗਰਸ ਦਾ ਨਾਹਰਾ ਸੱਚ ਹੋਇਆ :
ਦਿੱਲੀ 23 .12.2013: ਕਾਗਰਸ ਦਾ ਨਾਹਰਾ ਸੱਚ ਹੋਇਆ। ਕਾਂਗਰਸ ਕਾ ਹਾਥ, ਆਮ ਆਦਮੀ ਕੇ ਸਾਥ। ਆਮ ਆਦਮੀ ਪਾਰਟੀ ਦਿਲੀ ਵਿਚ ਬਣਾਏਗੀ ਸਰਕਾਰ, ਕਾਗਰਸ ਦੇ ਸਹਿਯੋਗ ਨਾਲ। ਕੇਜਰੀਵਾਲ ਹੋਣਗੇ ਮੁੱਖ ਮੰਤਰੀ।
ਭਾਰਤੀ ਕੋਸਲੇਟ ਦੇ ਬਾਹਰ ਵਿਖਾਵਾ :
ਹਾਂਗਕਾਂਗ 21 ਦਸੰਬਰ 2013(ਅ.ਸ.ਗਰੇਵਾਲ): ਇਥੇ ਸਥਿਤ ਭਾਰਤੀ ਕੋਸਲੇਟ ਦੇ ਬਾਹਰ ਲੇਬਰ ਗਰੁੱਪਾਂ ਵੱਲੋ ਵਿਖਾਵਾ ਕੀਤਾ ਗਿਆ, ਜਿਸ ਵਿਚ ਉਹ ਭਾਰਤੀ ਨੋਕਰਾਣੀ ਦੇ ਲਈ ਇਨਸਾਫ ਦੀ ਮੰਗ ਕਰ ਰਹੇ ਸਨ। ਸੰਗੀਤਾ ਰਿਚਰਡ ਨਾਮੀ ਇਹ ਉਹ ਨੌਕਰਾਣੀ ਹੈ ਜਿਸ ਨੂੰ ਘੱਟ ਤਨਖਾਹ ਤੇ ਵੱਧ ਕੰਮ ਕਰਵਾਉਣ ਲਈ ਨਿਊ ਯਾਰਕ ਵਿਖੈ ਤਾਇਨਾਤ ਇਕ ਭਾਰਤੀ ਕੋਸਲਰ ਨੂੰ ਅਮਰੀਕੀ ਅਧਿਕਾਰੀਆਂ ਨੇ ਗਿਰਫਤਾਰ ਕੀਤਾ ਸੀ। ਇਸ ਗਿਰਫਤਾਰੀ ਕਾਰਨ ਭਾਰਤ ਅਮਰੀਕਾ ਸਬੰਧਾ ਵਿਚ ਤਲਖੀ ਆਈ ਹੈ।
ਦੇਵਿਯਾਨੀ ਦੀ ਕੱਪੜੇ ਉਤਾਰ ਕੇ ਲਈ ਗਈ ਤਲਾਸ਼ੀ :
ਨਿਊਯਾਰਕ, 17 ਦਸੰਬਰ (ਏਜੰਸੀ) - ਅਮਰੀਕਾ 'ਚ ਭਾਰਤੀ ਔਰਤ ਡਿਪਟੀ ਕੌਂਸਲ ਜਨਰਲ ਦੀ ਕੱਪੜੇ ਉਤਾਰ ਕੇ ਤਲਾਸ਼ੀ ਲੈਣ ਦੀ ਗੱਲ ਸਾਹਮਣੇ ਆਈ ਹੈ। ਅਮਰੀਕਾ 'ਚ ਭਾਰਤੀ ਔਰਤ ਡਿਪਲੋਮੈਟ ਦੇਵਿਯਾਨੀ ਨੂੰ ਪੁਲਿਸ ਨੇ ਵੀਜ਼ਾ ਧੋਖਾਧੜੀ ਤੇ ਘਰੇਲੂ ਨੋਕਰਾਣੀ ਦਾ ਆਰਥਕ ਸ਼ੋਸ਼ਣ ਕਰਨ ਦੇ ਇਲਜ਼ਾਮ 'ਚ ਗ੍ਰਿਫ਼ਤਾਰ ਕੀਤਾ ਸੀ। ਨਿਊਯਾਰਕ 'ਚ ਗ੍ਰਿਫ਼ਤਾਰ ਦੇਵਿਯਾਨੀ ਖੋਬਰਾਗੜੇ ਦੇ ਨਾਲ ਬਦਸਲੂਕੀ ਕੀਤੀ ਗਈ। ਇੰਨਾ ਹੀ ਨਹੀਂ ਉਨ੍ਹਾਂ ਨੂੰ ਪੁਲਿਸ ਸਟੇਸ਼ਨ 'ਚ ਖੂੰਖਾਰ ਮੁਲਜਮਾਂ ਤੇ ਨਸ਼ੇੜੀਆਂ ਦੇ ਨਾਲ ਖੜ੍ਹਾ ਕੀਤਾ ਗਿਆ ।
ਲਾਲੂ ਨੂੰ ਜਨਾਮਤ ਮਿਲੀ :
ਏਜੰਸੀਆਂ, 13.12.2013: ਅੱਜ ਸੁਪਰੀਮ ਕੋਰਟ ਨੇ ਚਾਰਾ ਘੁਟਾਲੇ ਵਿਚ ਸਜਾ ਭੁਗਤ ਰਹੇ ਲਾਲੂ ਪ੍ਰਦਾਸ ਯਾਦਵ ਨੂੰ ਜਮਾਨਤ ਦੇ ਰਿਹਾ ਕਰਨਾ ਦਾ ਹੁਕਮ ਦਿਤਾ ਹੈ।ਉਹ ਇਸ ਸਮੇ ਝਾਰਖੰਡ ਦੇ ਜੇਲ ਵਿਚ ਬੰਦ ਹਨ।
ਸੈਨਜਿਨ ਵਿਚ ਲੱਗੀ ਅੱਗ 'ਚ 15 ਮਰੇ :
ਪ.ਚ. 11.12.3013: ਹਾਂਗ ਕਾਂਗ ਦੇ ਨੇੜਲੇ ਚੀਨੀ ਸਹਿਰ ਸੈਨਜਿਨ ਦੀ ਇਕ ਮਾਰਕੀਟ ਵਿੱਚ ਲੱਗੀ ਅੱਗ ਨੇ 15 ਵਿਅਕਤੀਆਂ ਦੀ ਜਾਨ ਲੈ ਲਈ ਹੈ। ਇੱਕ ਹਜਾਰ ਵਰਗ ਮੀਟਰ ਦੀ ਇਸ ਮਾਰਕੀਟ ਦੀ ਅੱਗ ਨੂੰ 29 ਗੱਡੀਆ ਨੇ ਬੜੀ ਜਦੋ ਜਹਿਦ ਨਾਲ ਬੁਝਾਇਆ। ਇਸ ਘਟਨਾ ਵਿਚ ਬਚਣ ਵਾਲੇ ਲੋਕਾ ਦੀ ਤਲਾਸ ਅਜੇ ਜਾਰੀ ਹੈ।
ਨਰਾਇਣ ਸਾਈ ਗਿਰਫਤਾਰ :
ਏਜਸੀਆਂ(4.12.2013): ਆਸਾ ਰਾਮ ਦੇ ਪੁੱਤਰ ਨਰਾਇਣ ਸਾਈ ਨੂੰ ਦਿੱਲੀ ਦੇ ਨੇੜੇ ਪੰਜਾਬ ਬਾਰਡਰ ਤੋ ਗਿਰਫਤਾਰ ਕਰ ਲਿਆਂ ਗਿਆਂ । ਉਹ 58 ਦਿਨਾ ਤੋ ਪੁਲੀਸ ਤੋ ਭੱਜ ਰਿਹਾ ਸੀ। ਉਸ ਤੇ ਵੀ ਪਿਉ ਦੀ ਤਰਾ ਹੀ ਬਲਾਤਕਾਰ ਦੇ ਦੋਸ ਹਨ।
ਸ਼ੱਜਣ ਕੁਮਾਰ ਤੇ 84 ਦੇ ਸਿੱਖ ਕਤਲਾਂ ਦਾ ਕੇਸ ਚੱਲੇਗਾ :
ਏਜੰਸੀਆਂ(3ਦਸੰਬਰ2013): ਸੁਪਰੀਮ ਕੋਰਟ ਨੇ ਅੱਜ ਸੱਜਣ ਕੁਮਾਰ ਦੀ ਪੁਟੀਸਨ ਰੱਦ ਕਰਦਿਆ ਉਸ ਤੇ 84 ਵਿੱਚ ਦਿੱਲੀ ਦੇ ਸੁਲਤਾਨ ਪੁਰੀ ਵਿਚ ਹੋਏ ਸਿੱਖ ਕਤਲਾ ਦਾ ਕੇਸ ਚਲਾੳੇਣ ਦੀ ਹਦਾਇਤ ਕੀਤੀ ਹੈ।
ਢੱਡੀਕੇ ਚ' ਲਾਠੀਚਾਰਜ :
ਬੀਤੀ ਰਾਤ ਪਿੰਡ ਢੁੱਡੀਕੇ ਵਿਖੇ ਡੇਰਾ ਪ੍ਰੇਮੀਆਂ ਅਤੇ ਸਿੱਖ ਜੱਥੇਬੰਦੀਆਂ ਵਿਚਕਾਰ ਚੱਲਿਆ ਆ ਰਿਹਾ ਵਿਵਾਦ ਅੱਜ ਉਸ ਸਮੇਂ ਗਰਮਾ ਗਿਆ, ਜਦੋਂ ਸੈਂਕੜਿਆਂ ਦੀ ਗਿਣਤੀ ‘ਚ ਤਾਇਨਾਤ ਪੁਲਸ ਕਰਮਚਾਰੀਆਂ ਨੇ ਜਿੱਥੇ ਡੇਰਾ ਪ੍ਰੇਮੀਆਂ ਨੂੰ ਸਤਸੰਗ ‘ਨਾਮ ਚਰਚਾ’ ਕਰਵਾਉਣ ਲਈ ਸੁਰੱਖਿਆ ਮੁਹੱਈਆ ਕਰਵਾਈ, ਉੱਥੇ ਨਾਮ ਚਰਚਾ ਦਾ ਵਿਰੋਧ ਕਰ ਰਹੀਆਂ ਸਿੱਖ ਜੱਥੇਬੰਦੀਆਂ ਦੇ ਵਰਕਰਾਂ ਨੂੰ ਖਦੇੜਨ ਲਈ ਉਨ੍ਹਾਂ ‘ਤੇ ਲਾਠੀਚਾਰਜ, ਹਵਾਈ ਫਾਇਰਿੰਗ, ਅੱਥਰੂ ਗੈਸ ਅਤੇ ਅੱਗ ਦੇ ਗੋਲੇ ਛੱਡੇ।
ਸੋਧ :
ਚਾਚਾ ਰੋਣਕੀ ਰਾਮ ਵਾਲੀ ਖਬਰ ਦੇ ਹੈਠਾ ਹਾਂਗ ਕਾਂਗ ਵਿਚ 10 ਹਜਾਰ ਹਿਦੋਸਤਾਨੀਆਂ ਨੂੰ 10 ਹਜਾਰ ਪੰਜਾਬੀਆਂ ਪੜਿਆ ਜਾਵੇ।ਗਲਤੀ ਲਈ ਮੁਆਫੀ ਚਹੁੰਦੇ ਹਾਂ।
ਅਰੂਸੀ ਕਤਲ ਕੇਸ: ਮਾਪੇ ਕਾਤਿਲ ਕਰਾਰ :
ਏਜੰਸੀਆਂ ਨਵੰਬਰ 25,2013: ਭਾਰਤ ਦੇ ਬਹੁ ਚਰਚਿਤ ਅਰੂਸੀ ਕਤਲ ਕੇਸ ਵਿਚ ਅੱਜ ਗਾਜੀਆਬਾਦ ਦੀ ਅਦਾਲਤ ਨੇ ਉਸ ਦੇ ਮਾਪਿਆ ਨੂੰ ਦੋਸੀ ਕਰਾਰ ਦਿਤੇ।ਇਹ ਕਤਲ ਉਨਾ ਦੇ ਨੋਇਡਾ ਸਥਿਤ ਘਰ 16 ਮਈ 2008 ਨੂੰ ਹੋਇਆ ਸੀ।ਉਨਾ ਦੇ ਨੌਕਰ ਹੇਮਰਾਜ ਦਾ ਵੀ ਕਤਲ ਹੋਇਆ ਸੀ।
ਤੁਫਾਨੀ ਮੈਚ ਬਰਬਾਰੀ ਤੇ ਰਿਹਾ :
ਹਾਂਗਕਾਂਗ 18 ਨਵੰਬਰ 2013( ਅਮਰਜੀਤ ਸਿੰਘ ਗਰੇਵਾਲ): ਕੱਲ ਸਾਮ ਹੈਪੀ ਵੈਲੀ ਵਿਖੇ ਖਾਲਸਾ ਏ ਤੇ ਪੰਜਾਬ ਏ ਹਾਕੀ ਟੀਮਾ ਦਾ ਤੁਫਾਨੀ ਮੈਚ 3-3 ਗੋਲਾ ਤੇ ਖਤਮ ਹੋਇਆ। ਮੈਚ ਦੌਰਾਨ ਇਕ ਵੇਲੇ ਅਜਿਹਾ ਆਇਆ ਜਦ ਟੀਮਾਂ ਦੇ ਨਾਲ ਨਾਲ ਉਨਾ ਦੇ ਹਮਾਇਤੀ ਵੀ ਮੈਦਾਨ ਵਿਚ ਆਹਮਣੋ-ਸਾਹਮਣੇ ਹੋ ਗਏ, ਇਸ ਕਾਰਨ ਮੈਚ 10 ਮਿੰਟ ਦੇ ਕਰੀਬ ਰੁਕਿਆ ਰਿਹਾ। ਕਾਰਨ ਸੀ ਖਾਲਸਾ ਦੇ ਇਕ ਖਿਡਾਰੀ ਵੱਲੋ ਗੋਲ ਕਰਨ ਤੋ ਬਾਅਦ ਕੀਤਾ ਗਿਆਂ ਇਸਾਰਾ ਜਿਸ ਤੇ ਵਿਰੋਧੀ ਟੀਮ ਦੇ ਹਮਾਇਤੀ ਗੁਸੇ ਵਿਚ ਆ ਗਏ। ਅਮਪਾਇਰ ਨੇ ਇਸ ਖਿਡਾਰੀ ਨੂੰ ਬਿਨਾ ਕੋਈ ਸਜਾ ਦਿਤੇ ਮੈਚ ਫਿਰ ਸੁਰੂ ਕਰਵਾ ਦਿਤਾ। ਇਸ ਮੈਚ ਨੂੰ ਦੇਖਣ ਲਈ ਪੰਜਾਬੀਆਂ ਸਮੇਤ ਬਹੁਤ ਸਾਰੇ ਲੋਕੀ ਤੇ ਮਡਿੀਆ ਹਾਜਰ ਸੀ।
ਖਾਲਸਾ ਦੀਵਾਨ ਵੱਲੋਂ ਅਪੀਲ :
ਹਾਂਗਕਾਂਗ 15 ਨਵੰਬਰ 2013: ਗੁਰੂ ਘਰ ਖਾਲਸਾ ਦੀਵਾਨ ਹਾਂਗ ਕਾਂਗ ਵੱਲੋ ਫਿਲਪੀਨ ਵਿਚ ਆਏ ਤੁਫਾਨ ਦੇ ਪੀੜਤਾ ਦੀ ਮਦਦ ਲਈ ਫੰਡ ਇਕੱਠਾ ਕੀਤਾ ਜਾ ਰਿਹਾ ਹੈ। ਇਸ ਲਈ ਸਭ ਨੂੰ ਬੇਨਤੀ ਹੈ ਕਿ ਇਸ ਫੰਡ ਵਿਚ ਆਪਣਾ ਹਿੱਸਾ ਜਰੂਰ ਪਾਉਣ। ਹੋਰ ਜਾਣਕਾਰੀ ਫੌਨ ਨੰ: 5178 6135 ਤੋ ਲਈ ਜਾ ਸਕਦੀ ਹੈ।
ਚੀਨ ਵਿੱਚ ਤੁਫਾਨ ਨਾਲ 8 ਮੌਤਾਂ :
ਏਜਸੀਆਂ 12 ਨਵੰਬਰ 2013: ਚੀਨ 'ਚ ਹੈਯਾਨ ਤੁਫਾਨ ਤੋਂ ਬਾਅਦ ਕਈ ਇਲਾਕਿਆਂ 'ਚ ਭਾਰੀ ਮੀਂਹ ਕਾਰਨ ਆਏ ਹੜ੍ਹ ਕਾਰਨ 8 ਲੋਕਾਂ ਦੀ ਮੌਤ ਹੋ ਗਈ ਅਤੇ ਇਕ ਹਜ਼ਾਰ ਤੋਂ ਜ਼ਿਆਦਾ ਵਿਦਿਆਰਥੀ ਇਸ ਹੜ੍ਹ 'ਚ ਫਸ ਗਏ ਹਨ। ਹੁਨਾਨ ਪ੍ਰਾਂਤ 'ਚ ਇਕ ਕਿਸ਼ਤੀ ਦੇ ਪਲਟ ਜਾਣ ਕਾਰਨ 2 ਲੋਕ ਮਾਰੇ ਗਏ ਹਨ ਅਤੇ 4 ਲੋਕ ਲਾਪਤਾ ਹੋ ਗਏ ਹਨ।
ਟਿਕਟ ਨਾ ਮਿਲਣ ਕਾਰਨ ਖੁਦਕਸੀ ਦੀ ਕੋਸਿਸ਼ :
ਏਜਸੀਆਂ, 7 ਨਵੰਬਰ 2013: ਆਗਰਾ ਤੋ ਅਸੰਬਲੀ ਚੋਣਾ ਲਈ ਟਿਕਟ ਨਾ ਮਿਲਣ ਤੋ ਨਿਰਾਸ ਕਾਗਰਸੀ ਲੀਡਰ ਨੇ ਜਹਿਰ ਖਾ ਕੇ ਆਪਣੀ ਜੀਵਨ ਲੀਲਾ ਖਤਮ ਕਰਨ ਦੀ ਕੋਸਿਸ ਕੀਤਾ ਤੇ ਇਸ ਵੇਲੇ ਗਭੀਰ ਹਾਲਤ ਵਿਚ ਹੈ।
ਧੁੰਦ ਕਾਰਨ ਚੀਨ ’ਚ ਸਕੂਲ ਬੰਦ :
ਪੇਇਚਿੰਗ, 6 ਨਵੰਬਰ ਚੀਨ ’ਚ ਧੁੰਦ ਅਤੇ ਹਵਾ ਪ੍ਰਦੂਸ਼ਣ ਕਾਰਨ ਸ਼ਹਿਰੀ ਸਕੂਲ ਬੰਦ ਕਰ ਦਿੱਤੇ ਗਏ ਹਨ। ਕੰਮ ਦੇ ਘੰਟੇ ਘਟਾ ਦਿੱਤੇ ਗਏ ਹਨ ਅਤੇ ਲੋਕਾਂ ਨੂੰ ਬਹੁਤ ਜ਼ਰੂਰੀ ਕੰਮ ਵੇਲੇ ਹੀ ਘਰਾਂ ’ਚੋਂ ਬਾਹਰ ਨਿਕਲਣ ਦੀ ਸਲਾਹ ਦਿੱਤੀ ਗਈ ਹੈ। ਦੱਸਣਯੋਗ ਹੈ ਕਿ ਇਸ ਸਮੇਂ ਚੀਨ ਵਿਚ ਹਵਾ ਪ੍ਰਦੂਸ਼ਣ ਬਹੁਤ ਵਧ ਗਿਆ ਹੈ। ਇਹ ਜਾਣਕਾਰੀ ਅੱਜ ਚੀਨ ਦੇ ਵਾਤਾਵਰਨ ਸੁਰੱਖਿਆ ਮੰਤਰਾਲੇ ਨੇ ਦਿੱਤੀ ਹੈ।
ਮੋਦੀ ਸਬੰਧੀ ਵੀਜ਼ਾ ਨੀਤੀ 'ਚ ਕੋਈ ਬਦਲਾਅ ਨਹੀਂ- ਅਮਰੀਕਾ :
ਵਾਸ਼ਿੰਗਟਨ, 6 ਨਵੰਬਰ (ਏਜੰਸੀ)- ਆਪਣੀ ਵੀਜ਼ਾ ਨੀਤੀ 'ਚ ਕਿਸੇ ਵੀ ਪ੍ਰਕਾਰ ਦੇ ਬਦਲਾਅ ਤੋਂ ਇਨਕਾਰ ਕਰਦੇ ਹੋਏ ਅਮਰੀਕਾ ਨੇ ਅੱਜ ਕਿਹਾ ਕਿ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਭਾਜਪਾ ਦੇ ਉਮੀਦਵਾਰ ਨਰਿੰਦਰ ਮੋਦੀ ਦੇ ਵੀਜ਼ੇ ਲਈ ਅਰਜ਼ੀ ਦਾ ਸਵਾਗਤ ਕਰਦੇ ਹਾਂ ਅਤੇ ਉਨ੍ਹਾਂ ਨੂੰ ਵੀਜ਼ਾ 'ਤੇ ਸਮੀਖਿਆ ਲਈ ਇੰਤਜ਼ਾਰ ਕਰਨਾ ਹੋਵੇਗਾ। ਵਿਦੇਸ਼ ਵਿਭਾਗ ਨੇ ਦੱਸਿਆ ਕਿ ਉਨ੍ਹਾਂ ਦੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਵੀਜ਼ਾ ਨੀਤੀ 'ਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਵੀਜ਼ਾ ਲਈ ਉਨ੍ਹਾਂ ਦੀ ਅਰਜ਼ੀ ਦਾ ਸਵਾਗਤ ਹੈ ਅਤੇ ਉਨ੍ਹਾਂ ਨੂੰ ਬਾਕੀ ਬਿਨੈਕਾਰਾਂ ਵਾਂਗ ਸਮੀਖਿਆ ਦਾ ਇੰਤਜਾਰ ਕਰਨਾ ਹੋਵੇਗਾ।
ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਦੁਪਹਿਰ - ਗੁਲਦਸਤਾ :
ਹਾਂਗ ਕਾਂਗ (ਅਮਰਜੀਤ ਸਿੰਘ ਗਰੇਵਾਲ) 2 ਨਵੰਬਰ 2013: ਪੰਜਾਬੀ ਚੇਤਨਾ ਵੱਲੋਂ ਹਾਂਗ ਕਾਂਗ ਵਿੱਚ ਪਹਿਲੀ ਵਾਰ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਦਿਨ ਮਨਾਇਆ ਜਾ ਰਿਹਾ ਹੈ। ਇਸ ਬਹੁ ਰੰਗੀ ਦੁਪਹਿਰ ਦਾ ਨਾਮ ਹੈ ‘ਗੁਲਦਸਤਾ’। ਜਿਸ ਵਿੱਚ ਵੱਖ-ਵੱਖ ਤਰਾਂ ਦੇ ਸਾਹਿਤਕ ਤੇ ਸਭਿਆਚਾਰਕ ਫੁੱਲ ਸਜਾਏ ਗਏ ਹਨ। ਇਹ ਪ੍ਰੋਗਰਾਮ 10 ਨਵੰਬਰ 2013 ਦਿਨ ਐਤਵਾਰ ਨੂੰ ਬਾਅਦ ਦੁਪਹਿਰ 2:00 ਤੋ 5:00 ਵਜੇ ਤੱਕ ਇੰਡੀਆ ਕਲੱਬ, ਜੋਰਡਨ ਵਿਖੇ ਹੋਵੇਗਾ।
ਰੇਸ਼ਮਾ ਜੁਦਾਈ ਦੇ ਗਈ :
ਏਜੰਸੀਆਂ 3 ਨਵੰਬਰ 2013: ਹੀਰੋ ਫਿਲਮ ਦੇ ਗੀਤ 'ਲੰਮੀ ਜੁਦਾਈ' ਦੀ ਗਾਇਕਾ ਅੱਜ ਸਦਾ ਲਈ ਸਾਥੋਂ ਜੁਦਾ ਹੋ ਗਈ। ਪਾਕਿਸਤਾਨ ਦੀ ਇਸ ਗਾਇਕਾ ਨੇ ਅੱਜ ਲਹੌਰ ਦੇ ਇਕ ਸਹਾਪਤਾਲ ਵਿਚ ਆਖਰੀ ਸਾਹ ਲਿਆ। ਉਸ ਦਾ ਜਨਮ 1947 ਵਿਚ ਹੋਇਆ ਸੀ।
ਹਾਂਗ ਕਾਂਗ ਵੱਲ ਆ ਰਿਹਾ ਤੁਫਾਨ :
ਏਜੰਸੀਆਂ 30 ਅਕਤੂਬਰ 2013:ਤੁਫਾਨਾਂ ਦਾ ਮੋਸਮ ਭਾਵੇ ਖਤਮ ਹੋਇਆ ਲਗਦਾ ਸੀ ਪਰ ਇਕ ਤੁਫਾਨ ਹਾਂਗ ਕਾਂਗ ਵੱਲ ਆ ਰਿਹਾ ਹੈ ਜੋ ਕਿ ਇਸ ਹਫਤੇ ਦੇ ਅਖੀਰ ਦਸਤਕ ਦੇਵੇਗਾ, ਸਾਵਧਾਨ!
ਸੋਨਾ ਨਹੀਂ, ਗਦਰ ਦੌਰ ਦੇ ਹਥਿਆਰਾਂ ਦੀ ਖੋਜ :
ਨਵੀਂ ਦਿੱਲੀ, 24 ਅਕਤੂਬਰ (ਏਜੰਸੀ)- ਉਨਾਵ 'ਚ ਚਲ ਰਹੀ ਖੁਦਾਈ ਨੂੰ ਸੋਨੇ ਦੀ ਤਲਾਸ਼ ਮੰਨਣ ਤੋਂ ਇਨਕਾਰ ਕਰਦੇ ਹੋਏ ਕੇਂਦਰੀ ਸੰਸਕ੍ਰਿਤੀ ਮੰਤਰੀ ਚੰਦ੍ਰੇਸ਼ ਕੁਮਾਰੀ ਕਟੋਚ ਨੇ ਕਿਹਾ ਕਿ ਭਾਰਤੀ ਭੂ ਵਿਗਿਆਨਕ ਸਰਵੇਖਣ ਨੇ ਉਥੇ ਧਾਤੂਆਂ ਦੇ ਹੋਣ ਦਾ ਸੰਕੇਤ ਦਿੱਤਾ ਹੈ, ਜੋ 1857 ਦੀ ਕ੍ਰਾਂਤੀ ਦੌਰਾਨ ਭਾਰਤੀਆਂ ਦੁਆਰਾਂ ਇਸਤੇਮਾਲ ਕੀਤੇ ਗਏ ਹਥਿਆਰ ਵੀ ਹੋ ਸਕਦੇ ਹਨ।
ਅਮਰੀਕਾ 'ਚ ਅਧਿਆਪਕ ਦੀ ਹੱਤਿਆ :
ਏਜੰਸੀਆਂ 22ਅਕਤੂਬਰ2013: ਅਮਰੀਕਾ ਦੇ ਸਹਿਰ ਸਪਾਰਕਸ (ਨਵਾਦਾ) ਵਿਖੇ ਇਕ 12 ਸਾਲਾ ਵਿਦਿਆਰਥੀ ਨੇ ਆਪਣੇ ਹਿਸਾਬ ਦੇ ਮਾਸਟਰ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਤੇ ਬਾਅਦ ਵਿੱਚ ਆਪਣੇ ਵੀ ਗੋਲੀ ਮਾਰ ਲਈ। ਦੋ ਹੋਰ ਵਿਦਿਅਰਥੀ ਵੀ ਜਖਮੀ ਹੋਏ ਹਨ।
ਡੌਂਡੀਆਂ ਖੇੜਾ 'ਚ ਕੋਈ ਸੋਨਾ ਨਹੀਂ ਮਿਲਣ ਵਾਲਾ :
20 ਅਕਤੂਬਰ (ਏਜੰਸੀ)- ਉਨਾਵ ਦੇ ਡੌਂਡੀਆ ਖੇੜਾ ਪਿੰਡ ਦੇ ਕਿਲ੍ਹੇ 'ਚ ਦੱਬੇ ਸੋਨੇ ਬਾਰੇ ਭਾਰਤੀ ਪੁਰਾਤਤਵ ਵਿਭਾਗ ਨੇ ਕਹਿ ਦਿੱਤਾ ਹੈ ਕਿ ਇਥੇ ਕੋਈ ਸੋਨਾ ਮਿਲਣ ਵਾਲਾ ਨਹੀਂ ਹੈ। ਹਾਲਾਂਕਿ ਸਾਧੂ ਸ਼ੋਭਨ ਸਰਕਾਰ ਦੇ ਸਮਰਥਕ ਆਪਣੀ ਗੱਲ 'ਤੇ ਅਜੇ ਵੀ ਅੜੇ ਹੋਏ ਹਨ। ਕਿਲ੍ਹੇ ਦੀ ਸੁਰੱਖਿਆ ਕਾਫੀ ਵੱਧਾ ਦਿੱਤੀ ਗਈ ਹੈ
ੳਵਰ ਸਪੀਡ ਲਈ 1 ਲੱਖ ਜੁਰਮਾਨਾ :
ਨਿਊਯਾਰਕ 17 ਅਕਤੂਬਰ 2013: ਫਿਨਲੈਡ ਵਿਚ ਇਕ ਵਿਅਕਤੀ ਨੂੰ ਓਵਰ ਸਪੀਡ ਲਈ ਇਕ ਲੱਖ 30 ਹਜਾਰ ਡਾਲਰ ਜੁਰਮਾਨਾ ਕੀਤਾ ਗਿਆ। ਆਮ ਕਰਕੇ ਓਵਰ ਸਪੀਡ ਲਈ ੳੁੱਕਾ ਪੁੱਕਾ ਜੁਰਮਾਨਾ ਹੁੰਦਾ ਹੈ ਪਰ ਫਿਨਲੈਡ 'ਚ ਅਪਰਾਧੀ ਦੀ ਆਰਥਕ ਹਲਾਤ ਅਨੁਸਾਰ ਕੀਤਾ ਜਾਦਾ ਹੈ। ਇਸ ਕੇਸ ਵਿਚ ਸਾਮਲ ਇਹ ਵਿਅਕਤੀ ਸਵੀਡਨ ਦਾ ਕ੍ਰੋੜਪਤੀ ਹੈ।(ਪੀਟੀ ਆਈ)
ਫਿਲਪੀਨ 'ਚ ਭੂਚਾਲ, 6 ਮੌਤਾਂ :
ਏਜੀਆਂ 15 ਅਕਤੂਬਰ 2013: ਫਿਲਪੀਨ ਦੇ ਮਸਹੂਰ ਸ਼ਹਿਰ ਸੇਬੂ ਵਿਖੇ 7.1 ਦਰਜੇ ਦੇ ਆਏ ਭੁਚਾਲ ਕਰਨ ਬਹੁਤਾ ਸਾਰੀਆਂ ਇਮਾਰਤਾ ਨੂੰ ਨੁਕਸਾਰ ਹੋਇਆ ਹੈ। ਤਾਜਾ ਰਿਪੋਰਟਾਂ ਅਨੁਸਾਰ 6 ਵਿਅਕਤੀ ਮਾਰੇ ਗਏ ਹਨ।
ਚਿਮ ਸ਼ਾ ਸੂਈ ਵਿਚੋ ਕਰੋੜ ਦੇ ਗਹਿਣੇ ਲੁਟੇ :
ਹਾਂਗਕਾਂਗ 11 ਅਕਤੂਬਰ 2013(ਅ.ਸ.ਗਰੇਵਾਲ): 2 ਹਥਿਆਰ ਬੰਦ ਲੁਟੇਰਿਆ ਨੇ ਚਿਮ ਸਾ ਸੂਈ ਦੀ ਹੈਨੋਈ ਰੋਡ ਤੇ ਗਹਿਣਿਆ ਦੇ 1 ਸ਼ੌਅ ਰੂਮ ਵਿਚੋ ਕਰੀਬ 1 ਕੋਰੜ ਦੇ ਗਹਿਣੇ ਲੁੱਟ ਲਏ। ਉਨਾ ਨੇ ਸਟਾਫ ਨੂੰ ਪਿਸਤੋਲ ਦਿਖਾ ਕੇ ਇਹ ਕਾਰਾ ਕੀਤਾ।
ਸਧਾਲੂਆਂ ਵਾਲੇ ਟਰੱਕ ਨੂੰ ਹਾਦਸਾ, 20 ਹਲਾਕ :
ਹੁਸ਼ਿਆਰਪੁਰ, 10 ਅਕਤੂਬਰ (ਏਜੰਸੀ)- ਹੁਸ਼ਿਆਰਪੁਰ ਜਿਲ੍ਹੇ 'ਚ ਮੰਗੂਵਾਲ ਬੈਰੀਅਰ ਨੇੜੇ 1 ਟਰੱਕ ਦੇ ਖੱਡ 'ਚ ਡਿੱਗਣ ਕਾਰਨ ਘੱਟ ਤੋਂ ਘੱਟ 20 ਲੋਕਾਂ ਦੀ ਮੌਤ ਹੋ ਗਈ । ਇਸ ਹਾਦਸੇ 'ਚ 40 ਲੋਕ ਗੰਭੀਰ ਰੂਪ 'ਚ ਜ਼ਖਮੀ ਹੋਏ ਹਨ। ਇਹ ਟਰੱਕ ਹਿਮਾਚਲ ਪ੍ਰਦੇਸ਼ ਦੇ ਇਕ ਮੰਦਿਰ ਤੋਂ ਸ਼ਰਧਾਲੂਆਂ ਨੂੰ ਲੈ ਕੇ ਪੰਜਾਬ ਵਾਪਸ ਆ ਰਿਹਾ ਸੀ।
ਲੀਬੀਆ ਦਾ ਪ੍ਰਧਾਨ ਮੰਤਰੀ ਅਗਵਾ :
ਏਜਸੀਆਂ 10 ਅਕਤੂਬਰ 2013: ਲੀਬੀਆ ਦੇ ਪ੍ਰਧਾਨ ਮੰਤਰੀ ਨੂੰ ਕੁਝ ਹਥਿਆਰ ਬੰਦ ਵਿਅਕਤੀਆਂ ਨੇ ਅਗਵਾ ਕਰ ਲਿਆ ਹੈ।ਉਨਾ ਨੂੰ ਰਾਜਥਾਨੀ ਤਰਾਮੋਲੀ ਸਥਿਤ ਉਨਾ ਦੇ ਘਰ ਤੋ ਅਗਵਾ ਕੀਤਾ ਗਿਆ ਤੇ ਇਹ ਕੰਮ ਉਥੇ ਵਿਰੋਧ ਕਰ ਰਹੇ ਗਰੁਪਾ ਦਾ ਮੰਨਿਆ ਜਾ ਰਿਹਾ ਹੈ।
ਫੌਜ ਦੇ ਮੁੱਖੀਆਂ ਦੀ ਪ੍ਰਧਾਨ ਮੰਤਰੀ ਨਾਲ ਖਾਸ ਮੁਲਾਕਾਤ :
ਏਜੀਆਂ 8 ਅਕਤੂਬਰ 2013: ਜੰਮੂ-ਕਸ਼ਮੀਰ 'ਚ ਸਰਹੱਦ ਪਾਰ ਤੋਂ ਘੁਸਪੈਠ ਦੀਆਂ ਖਬਰਾਂ ਤੇ ਫੌਜ ਦੇ ਤਿੰਨਾਂ ਮੁੱਖੀਆਂ ਨੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨਾਲ ਮੁਲਾਕਾਤ ਕੀਤੀ। ਇਨਾਂ ਮੁੱਖੀਆਂ ਨੇ ਪ੍ਰਧਾਨ ਮੰਤਰੀ ਨੂੰ ਉੱਥੋਂ ਦੇ ਤਾਜ਼ਾ ਹਾਲਾਤ ਦੀ ਜਾਣਕਾਰੀ ਦਿੱਤੀ। ਇਸ ਦੌਰਾਨ ਸੈਨਾ ਮੁੱਖੀ ਬਿਕਰਮ ਸਿੰਘ ਮੰਗਲਵਾਰ ਨੂੰ ਕੇਰਨ ਸੈਕਟਰ ਦਾ ਦੌਰਾ ਕਰ ਕੇ ਸਰਹੱਦ 'ਤੇ ਹਾਲਾਤ ਦਾ ਜਾਇਜ਼ਾ ਲੈਣਗੇ।
ਨਰਾਇਣ ਸਾਈਂ 'ਗਾਇਬ', ਲੁਕਆਊਟ ਨੋਟਿਸ ਜਾਰੀ :
ਸੂਰਤ, 7 ਅਕਤੂਬਰ (ਏਜੰਸੀ) - ਜਬਰ ਜਨਾਹ ਦੇ ਮਾਮਲੇ 'ਚ ਨਰਾਇਣ ਦੇ ਖਿਲਾਫ ਸੂਰਤ ਪੁਲਿਸ ਨੇ ਲੁਕਆਊਟ ਨੋਟਿਸ ਜਾਰੀ ਕੀਤਾ ਹੈ। ਸੂਰਤ ਪੁਲਿਸ ਵੱਲੋਂ ਨਰਾਇਣ ਦੇ ਖਿਲਾਫ ਜਬਰ ਜਨਾਹ ਦਾ ਮਾਮਲਾ ਦਰਜ ਕੀਤਾ ਗਿਆ ਹੈ। ਦੋ ਭੈਣਾਂ ਨੇ ਆਸਾਰਾਮ ਤੇ ਉਨ੍ਹਾਂ ਦੇ ਬੇਟੇ ਨਰਾਇਣ 'ਤੇ ਜਬਰ ਜਨਾਹ ਦਾ ਮਾਮਲਾ ਦਰਜ ਕਰਵਾਇਆ ਸੀ।
ਮੁੰਡਾ ਪਿੰਡ ਵਾਸੀਆਂ ਨਾਲ ਦੁੱਖ ਦਾ ਪ੍ਰਗਟਾਵਾ :
ਹਾਂਗਕਾਂਗ(ਅ.ਸ.ਗਰੇਵਾਲ): ਕੱਲ ਸਵੇਰੇ ਹੋਏ ਇੱਕ ਕਿਸਤੀ ਹਾਦਸੇ 'ਚ ਮੁੰਡਾ ਪਿੰਡ ਦੇ 9 ਵਿਅਕਤੀ ਦੀ ਮੌਤ ਗਈ। ਹਾਂਗ ਕਾਂਗ ਵਿੱਚ ਰਹਿੰਦੇ ਇਸ ਪਿੰਡ ਦੇ ਵਾਸੀਆਂ ਨਾਲ ਪੰਜਾਬੀਆਂ ਚੇਤਨਾ ਦੁੱਖ ਦਾ ਪ੍ਰਗਟਾਵਾ ਕਰਦਾ ਹੈ। ਵਾਹਿਗੁਰੂ ਵਿਛੜੀਆਂ ਰੂਹਾਂ ਨੂੰ ਸਾਤੀ ਬਖਸੇ ਤੇ ਪਿੰਡ ਵਾਲਿਆਂ ਨੂੰ ਭਾਣਾ ਮੰਨਣ ਦਾ ਬਲ ਦੇਵੇ।
ਲਾਲੂ ਯਾਦਵ ਨੂੰ 5 ਸਾਲਾ ਕੈਦ :
ਏਜਸੀਆਂ,3ਅਕਤੂਬਰ 2013: ਲਾਲੂ ਪ੍ਰਸਾਦ ਯਾਦਵ ਨੂੰ ਪੰਜ ਸਾਲ ਦੀ ਜੇਲ੍ਹ ਦੀ ਸਜ਼ਾ ਸੁਣਾਈ ਹੈ। ਇਸ ਸਜ਼ਾ ਦੇ ਨਾਲ ਉਨ੍ਹਾਂ ਨੂੰ 25 ਲੱਖ ਰੁਪਏ ਦਾ ਜੁਰਮਾਨਾ ਵੀ ਠੋਕਿਆ ਗਿਆ ਹੈ। ਇਸ ਨਾਲ ਲਾਲੂ ਦੀ ਸੰਸਦ ਮੈਂਬਰਸ਼ਿਪ ਵੀ ਖਤਮ ਹੋ ਜਾਵੇਗੀ।
ਵੀਜਾ ਮਿਲਦਾ ਰਹੇਗਾ :
ਹਾਂਗਕਾਂਗ 2 ਅਕਤੂਬਰ 2013(ਅ.ਸ.ਗਰੇਵਾਲ): ਅਮਰੀਕਾ ਸਰਕਾਰ ਵਿਚ ਸਰਕਾਰੀ ਕੰਮ ਠੱਪ ਹੋਣ ਤੋ ਬਆਦ ਬਹੁਤ ਸਾਰੇ ਮੁਲਾਜਮਾ ਨੂੰ ਬਿਨਾ ਤਨਖਾਹ ਘਰ ਭੇਜ ਦਿਤਾ ਗਿਆ ਹੈ ਪਰ ਹਾਂਗ ਕਾਂਗ ਸਥਿਤ ਅਮਰੀਕੀ ਦੂਤ ਘਰ ਦੀ ਸੂਚਨਾ ਅਨੁਸਾਰ ਇਥੇ ਵੀਜਾ ਦੇਣ ਤੇ ਪਾਸਪੋਰਟ ਸਬੰਧੀ ਕੰਮ ਹੁੰਦਾ ਰਹੇਗਾ।
ਆਤਿਸਾਬਾਜੀ ਕੈਸਲ :
ਜਰੂਰੀ ਨੋਟ: ਦੇਰ ਨਾਲ ਮਿਲੀ ਸੂਚਨਾ ਅਨੁਸਾਰ ਅੱਜ ਸਾਮ ਨੂੰ ਹੋਣ ਵਾਲੀ ਆਤਿਸਾਬਾਜੀ ਕੈਸਲ ਕਰ ਦਿਤੀ ਗਈ ਹੈ। ਅਜਿਹਾ ਉਨਾ ਲੋਕਾ ਦੀ ਯਾਦ ਵਿਚ ਕੀਤਾ ਗਿਆ ਹੈ ਜੋ ਪਿਛਲੇ ਸਾਲ ਇਸੇ ਦਿਨ ਹੋਏ ਫੈਰੀ ਹਾਦਸੇ ਵਿਚ ਮਾਰੇ ਗਏ ਸਨ।
ਲਾਲੂ ਪ੍ਰਸਾਦ ਚਾਰਾ ਘੁਟਾਲਾ 'ਚ ਦੋਸੀ ਕਰਾਰ :
ਏਜਸੀਆਂ ਸਤੰਬਰ 30,2013 : ਰਾਸਟਰੀ ਜਨਤਾ ਦਲ ਦੇ ਮੁੱਖੀ ਤੇ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਨੂੰ ਰਾਚੀ ਕੋਰਟ ਨੇ 37 ਕੌੜ ਦੇ ਚਾਰਾ ਘੁਟਾਲਾ ਕੇਸ ਵਿਚ ਦੋਸੀ ਕਰਾਰ ਦਿੱਤਾ ਹੈ। ਇਸ ਤਰਾ ਉਨਾ ਦੀ ਐਮ ਪੀ ਦੀ ਸੀਟ ਖੁੱਸ ਜਾਵੇਗੀ। ਸਜਾ 3 ਤਾਰੀਕ ਨੂੰ ਸੁਣਾਈ ਜਾਣੀ ਤਹਿ ਹੋਈ ਹੈ।ਦਿਲਚਸਪ ਗੱਲ ਇਹ ਹੈ ਕਿ ਲਾਲੂ ਕੱਲ ਤੋ ਆਪਣੇ ਨਾਲ ਇਕ ਪੰਡਿਤ ਲਈ ਫਿਰਦੇ ਸਨ ਜੋ ਉਨਾ ਨੂੰ ਦੱਸ ਰਿਹਾ ਸੀ ਕਿ ਕਿਹੜਾ ਕੰਮ ਕਿਵੇ ਤੇ ਕਦੋ ਕਰਨਾ ਹੈ, ਪਰ ਅਫਸੋਸ ਕੁਝ ਵੀ ਉਨਾ ਨੂੰ ਬਚਾ ਨਹੀ ਸਕਿਆ।
ਆਸਾ ਰਾਮ ਕੇਸ: ਜੱਜ ਨੂੰ ਧਮਕੀਆਂ :
ਏਜਸੀਆਂ 27 ਸਤੰਬਰ 2013: ਆਸਾ ਰਾਮ ਸੈਕਸ ਕੇਸ ਦੀ ਸੁਣਵਾਈ ਕਰ ਰਹੇ ਜੱਜ ਸ਼੍ਰੀ ਮਨੋਜ ਕੁਮਾਰ ਨੂੰ ਧਮਕੀ ਭਰਿਆ ਕਾਰਡ ਮਿਲਿਆ ਹੈ। ਇਸ ਵਿਚ ਕਿਹਾ ਗਿਆਂ ਹੈ ਕਿ ਉਸ ਵੱਲੇ ਆਸਾ ਰਾਮ ਨੂੰ ਕੇਸ ਵਿਚ ਫਸਾਉਣ ਦੇ ਪਾਪ ਲਈ ਸਜਾ ਮਿਲੇਗੀ । ਇਸ ਤੋ ਬਾਅਦ ਜੱਜ ਦੀ ਸੁਰੱਖਿਆ ਵਧਾ ਦਿਤੀ ਗਈ।
ਵੋਟਰਾਂ ਹੱਥ ਆਇਆ ਵੱਡਾ ਬਟਨ :
ਹਾਂਗ ਕਾਂਗ (ਏਜਸੀਆਂ)27 ਸਤੰਬਰ 2013: ਭਾਰਤੀ ਸੁਪਰੀਮ ਕੋਰਟ ਨੇ ਇੱਕ ਅਹਿਮ ਫੈਸਲਾ ਕਰਕੇ ਵੋਟਰਾ ਨੂੰ ਸਭ ਉਮੀਦਵਾਰਾਂ ਨੂੰ ਨਕਾਰਨ ਦਾ ਹੱਕ ਦਿਤਾ ਹੈ। ਇਸ ਲਈ ਵੋਟ ਮਸੀਨ ਤੇ ਨਵਾ ਬਟਨ ਲਾਇਆ ਜਾਵੇਗਾ। ਇਹ ਐਲਾਨ ਅਗੇ ਹੋਣ ਵਾਲੀਆਂ ਵਿਧਾਨ ਸਭਾ ਚੋਣਾ ਵਿਚ ਲਾਗੂ ਹੋਵੇਗਾ।ਜੇਕਰ 50% ਤੋ ਵੱਧ ਵੋਟਰ ਸਭ ਉਮੀਦਵਾਰਾਂ ਨੂੰ ਨਕਾਰ ਦਿਦੇ ਹਨ ਤਾ ਉਸ ਹਾਲਤ ਵਿਚ ਦੁਬਾਰਾ ਚੋਣ ਹੋਣ ਬਾਰੇ ਕਿਹਾ ਜਾ ਰਿਹਾ ਹੈ। ਇਸ ਦੇ ਡਰ ਤੋ ਪਾਰਟੀਆਂ ਦਾਗੀ ਤੇ ਮੁਜਰਮ ਲੀਡਰਾਂ ਨੂੰ ਟਿਕਟ ਦੇਣ ਤੋ ਕਿਨਾਰਾ ਕਰਨਗੀਆ, ਅਜਿਹਾ ਮੰਨਣਾ ਹੈ। ਲੋਕਤੰਤਰ ਵਿਚੋ ਬੁਰੇ ਲੀਡਰਾ ਨੂੰ ਕੱਢਣ ਵਿਚ ਇਹ ਹੁਕਮ ਕਿੰਨਾ ਕਾਮਯਾਬ ਹੋਵੇਗਾ, ਇਹ ਦੇਖਣ ਵਾਲੀ ਗੱਲ ਹੈ।
ਟੈਕਸੀ ਸਫਰ ਹੋਵੇਗਾ ਮਹਿੰਗਾ :
ਹਾਂਗ ਕਾਂਗ (ਅ.ਸ. ਗਰੇਵਾਲ) 25 ਸਤੰਬਰ 2013: ਹਾਂਗ ਕਾਂਗ ਵਿਚ ਚੱਲ ਰਹੀਆਂ ਵੱਖ 2 ਟੈਕਸੀਆਂ ਦਾ ਕਿਰਾਏ ਵਿਚ ਵਾਧੇ ਨੂੰ ਸਰਕਾਰ ਨੇ ਮਨਜੂਰ ਕਰ ਲਿਆ ਹੈ। ਇਹ ਵਾਧਾ ਸਾਲ ਦੇ ਅਖੀਰ ਦਸੰਬਰ ਵਿਚ ਲਾਗੂ ਹੋਵੇਗਾ। ਨਵੀਆਂ ਦਰਾ ਅਨੁਸਾਰ ਅਨੁਸਾਰ ਫਲੈਗ ਫਾਲ ਵਿਚ 2 ਡਾਲਰ ਦੇ ਵਾਧੇ ਤੇ ਬਾਅਦ ਇਹ ਦਰ 22 ਡਾਲਰ ਹੋਵੇਗਾ ਜਦ ਕਿ ਇਸ ਤੋ ਬਾਅਦ ਹਰ 200 ਮੀਟਰ ਲਈ ਦਰ 1.60 ਦੇਵੇ ਪੈਣਗੇ। ਇਹ ਦਰਾਂ ਲਾਲ ਟੈਕਸੀ ਲਈ ਹਨ। ਹਰੀ ਤੇ ਨੀਲੀ ਟੈਕਸੀ ਲਈ ਕਰਇਆ ਕਰਮਵਾਰ 18.50 ਤੇ 17 ਡਾਲਰ ਹੋਵੇਗਾ।
ਨਰੋਬੀ ਹਮਲਾਵਾਰਾ 'ਚ 1 ਬ੍ਰਿਟਸ਼ ਤੇ 2 ਅਮਰੀਕੀ ਸਾਮਲ :
ਏਜਸੀਆਂ :ਸਤੰਬਰ 24,2013 : ਮੀਡੀਆਂ ਰਿਪੋਰਟਾ ਅਨੁਸਾਰ ਕੀਨੀਆ ਦੇ ਸਹਿਰ ਨਰੋਬੀ ਦੇ ਇੱਕ ਸਾਪਿਗ ਮਾਲ ਤੇ ਅੱਤਵਾਦੀ ਹਮਲਾ ਕਰਨ ਵਾਲਿਆ ਵਿਚ 1 ਬ੍ਰਿਟਸ਼ ਤੇ 2 ਅਮਰੀਕੀ ਦੇ ਨਾਗਰਿਕ ਸਾਮਲ ਹੋਣ ਦਾ ਛੱਕ ਕੀਤਾ ਜਾ ਰਿਹਾ ਹੈ। ਸੂਤਰਾ ਅਨੁਸਾਰ ਇਸ ਵੇਲੇ ਮਾਲ ਨੂੰ ਹਮਲਾਵਾਰਾ ਤੋ ਅਜਾਦ ਕਰਵਾ ਲਿਆ ਗਿਆ ਹੈ। ਕਰੀਬ 4 ਦਿਨ ਚੱਲੀ ਇਸ ਕਾਰਵਾਈ ਵਿਚ 62 ਜਾਨਾ ਗਈਆਂ ਤੇ 170 ਦੇ ਕਰੀਬ ਵਿਅਕਤੀ ਜਖਮੀ ਹੋਏ ਹਨ। ਬ੍ਰਿਟਸ ਅੱਤਵਾਦੀ ਬਾਰੇ ਦਸਿਆ ਗਿਆ ਹੈ ਕਿ ਇਹ ਇਕ ਔਰਤ ਸੀ ਜਿਸ ਦੇ ਪਤੀ ਨੇ 2005 ਵਿਚ ਲੰਡਨ ਵਿਚ ਅੱਤਵਾਦੀ ਹਮਲੇ ਵਿਚ 50 ਵਿਅਕਤੀ ਮਾਰੇ ਸਨ।
ਖਤਰਨਾਕ ਤੁਫਾਨ ਸਿੱਧਾ ਹਾਂਗ ਕਾਂਗ ਵੱਲ :
20 ਸਤੰਬਰ 2013(ਅ.ਸ.ਗਰੇਵਾਲ) : ਦੁਨੀਆ ਵਿੱਚ ਸਾਲ 2013 ਦਾ ਸਭ ਤੋ ਖਤਰਨਾਕ ਕਿਹਾ ਜਾ ਰਿਹਾ ਤੁਫਾਨ 'ੳਸਾਗੀ' ਸਿੱਧਾ ਹਾਂਗਕਾਂਗ ਵੱਲ ਆ ਰਿਹਾ ਹੈ। ਇਸ ਦੇ ਐਤਵਾਰ ਦੀ ਸਵੇਰੇ ਨੂੰ ਇਥੈ ਪਹੁੰਚਣ ਦੀ ਆਸ ਹੈ। ਇਸ ਕਾਰਨ ਚੀਨ ਵਿਚ ਪਹਿਲਾ ਹੀ ਸਭ ਤੋ ਸਖਤ ਚਿਤਾਵਨੀ ਜਾਰੀ ਕਰ ਦਿਤੀ ਗਈ ਹੈ ਕਿ ਇਸ ਤੋ ਬਚਾਅ ਦੇ ਕਾਰਜ ਵੀ ਅਰੰਭ ਦਿਤੇ ਗਏ ਹਨ।ਤੁਫਾਨ 18 ਕਿਲੋਮੀਟਰ ਪ੍ਰਤੀ ਘਂਟਾ ਦੀ ਗਤੀ ਨਾਲ ਅੱਗੇ ਵੱਧ ਰਿਹਾ ਹੈ।
ਹਾਂਗ ਕਾਂਗ ਕ੍ਰਿਕਟ ਸਿਕਸਰ ਕੈਸਲ :
ਹਾਂਗ ਕਾਂਗ ਕ੍ਰਿਕਟ ਸਿਕਸਰ ਕੈਸਲ ਹਾਂਗ ਕਾਂਗ 12.9.2013 (ਅ.ਸ.ਗਰੇਵਲ): ਹਾਂਗ ਕਾਂਗ ਦਾ ਮਸਹੂਰ ਕ੍ਰਿਕਟ ਟੂਰਨਾਮੈਟ ਸਿਕਸਰ ਇਸ ਸਾਲ ਨਹੀ ਹੋਵੇਗਾ। ਇਸ ਦਾ ਐਲਾਨ ਹਾਂਗ ਕਾਂਗ ਕ੍ਰਿਕਟ ਐਸੋਸੀਅਨ ਵੱਲੋ ਕੀਤਾ ਗਿਆ। ਇਸ ਦਾ ਕਾਰਨ ਫੰਡਾ ਦੀ ਕਮੀ ਦਸਿਆ ਗਿਆ ਹੈ। ਇਸ ਸਾਲ ਕੁਝ ਵੱਡੀਆਂ ਕੰਪਨੀਆਂ ਨੇ ਇਸ ਟੂਰਨਾਮੈਟ ਨੂੰ ਸਪਾਸਰ ਕਰਨ ਤੋ ਨਾਹ ਕਰ ਦਿਤੀ ਸੀ ਤੇ ਸਰਕਾਰ ਨੂੰ ਆਰਥਕ ਮਦਦ ਦੀ ਕੀਤੀ ਬੇਨਤੀ ਵੀ ਰੱਦ ਹੋ ਗਈ। ਯਾਦ ਰਹੇ 1992 ਤੋ ਹੋ ਰਿਹਾ ਇਹ ਟੂਰਨਾਮੈਟ ਲੋਕਾ ਵਿਚ ਬਹੁਤ ਹਰਮਨ ਪਿਆਰਾ ਹੈ।
ਚੀਨੀ ਮੀਡੀਏ ਦੀਆਂ ਕਰਾਮਾਤਾਂ :
ਹਾਂਗ ਕਾਂਗ, 9 ਸਤੰਬਰ 2013 ( ਅ.ਸ. ਗਰੇਵਾਲ) : ਬੀਤੇ ਦਿਨ ਜਦ ਪੂਰੀ ਦੁਨੀਆਂ ਦਾ ਮੀਡੀਆਂ ਇਸ ਗੱਲ ਦਾ ਐਲਾਨ ਕਰ ਰਿਹਾ ਸੀ ਕਿ ਜਪਾਨ ਨੂੰ 2020 ਦੀਆਂ ਉਲੰਪਿਕ ਖੇਡਾ ਦੀ ਮੇਜਬਾਨੀ ਮਿਲ ਗਈ ਹੈ ਤਾ ਉਸ ਵੇਲੇ ਚੀਨ ਦਾ ਸਰਕਾਰੀ ਟੀ ਵੀ ਦਿਖਾ ਰਿਹਾ ਸੀ ਕਿ 'ਟੋਕੀਓ ਮੇਜਬਾਨੀ ਦੀ ਦੌੜ੍ਹ ਚੋ ਬਾਹਰ' ਤੇ ਇਨਟਰਨੈਟ ਰਾਹੀ ਵੀ ਸੂਚਨਾ ਦਿਤੀ ਜਾ ਰਹੀ ਸੀ ਕਿ 2020 ਦੀਆਂ ਉਲੰਪਿਕ ਖੇਡਾ ਇਸਤਮਬੋਲ ਵਿਚ ਹੋਣਗੀਆ।ਬਾਅਦ ਵਿਚ ਇਹ ਗਲਤੀ ਸੁਧਾਰ ਲਈ ਗਈ।
ਚਾਚੀ ਨੇ ਹੀ ਕੱਢੀਆਂ ਚੀਨੀ ਭਤੀਜੇ ਦੀਆਂ ਅੱਖਾਂ :
ਹਾਂਗ ਕਾਂਗ 4 ਸਤੰਬਰ 2013 ( ਅਮਰਜੀਤ ਸਿਘ ਗਰੇਵਾਲ ) : ਪਿਛਲੇ ਮਹੀਨੇ ਦੀ 26 ਤਾਰੀਕ ਨੂੰ ਚੀਨ ਦੇ ਸਿਆਗਸ਼ੀ ਏਰੀਏ ਵਿੱਚ ਇਕ ਬੱਚੇ ਦੀਆਂ ਅੱਖਾ ਕੱਢਣ ਵਾਲਾ ਕੋਈ ਹੋਰ ਨਹੀ ਸਗੋਂ ਉਸ ਦੀ ਆਪਣੀ ਚਾਚੀ ਹੀ ਸੀ।ਇਸ ਗੱਲ ਦਾ ਖੁਲਾਸਾ ਚੀਨੀ ਮੀਡੀਏ ਵਿੱਚ ਕੀਤਾ ਗਿਆਂ। ਇਸ ਔਰਤ ਨੇ ਘਟਨਾ ਤੋ ਇੱਕ ਹਫਤਾ ਬਾਅਦ ਪਿੰਡ ਦੇ ਖੂਹ ਵਿਚ ਛਾਲ ਮਾਰ ਕੇ ਖੁਦਕਸ਼ੀ ਕਰ ਲਈ ਸੀ। ਪੁਲੀਸ਼ ਅਨੁਸਰ ਉਸ ਦੇ ਕੱਪੜਿਆਂ ਤੋਂ ਬੱਚੇ ਦੇ ਖੂਨ ਦੇ ਨਿਸਾਨ ਮਿਲੇ ਹਨ। ਪਤਾ ਲੱਗਾ ਹੈ ਕਿ ਕਿਸੇ ਘਰੇਲੂ ਝਗੜੇ ਕਾਰਨ ਬੱਚੇ ਦੇ ਪਿਤਾ ਨੇ ਇਸ ਔਰਤ ਦੇ ਪਤੀ ਦੀ ਕੁਟਮਾਟ ਕੀਤੀ ਸੀ ਜਿਸ ਦਾ ਬਦਲਾ ਇਸ ਔਰਤ ਨੇ ਇਸ ਤਰਾ ਲਿਆ।
ਸੇਵਾਦਾਰ ਸ਼ਿਵਾ ਨੇ ਆਸਾ ਰਾਮ 'ਤੇ ਲਾਏ ਗੰਭੀਰ ਦੋਸ਼ :
ਨਵੀਂ ਦਿੱਲੀ, 4 ਸਤੰਬਰ (ਏਜੰਸੀ)- ਇਕ ਨਾਬਾਲਗ ਲੜਕੀ ਨਾਲ ਸਰੀਰਕ ਸ਼ੋਸ਼ਣ ਦੇ ਦੋਸ਼ 'ਚ ਗ੍ਰਿਫਤਾਰ ਹੋਏ ਸੰਤ ਆਸਾ ਰਾਮ ਬਾਪੂ ਦੇ ਬਾਰੇ 'ਚ ਇਕ ਹੋਰ ਨਵਾਂ ਖੁਲਾਸਾ ਹੋਇਆ ਹੈ। ਉਨ੍ਹਾਂ ਦੇ ਸੇਵਾਦਾਰ ਸ਼ਿਵਾ ਨੇ ਆਪਣੇ ਬਿਆਨ 'ਚ ਕਿਹਾ ਹੈ ਕਿ ਆਸਾ ਰਾਮ ਮਹਿਲਾਵਾਂ ਨਾਲ ਇਕੱਲੇ ਮਿਲਦੇ ਸਨ। ਸ਼ਿਵਾ ਮੁਤਾਬਿਕ ਬਾਬਾ ਔਰਤਾਂ ਨਾਲ ਕਈ ਵਾਰ ਵੱਖਰੇ ਤੌਰ 'ਤੇ ਮਿਲੇ ਹਨ। ਸੇਵਾਦਾਰ ਨੇ ਕਿਹਾ ਹੈ ਕਿ ਪੀੜ੍ਹਿਤ ਲੜਕੀ ਨੂੰ ਭੂਤ-ਪ੍ਰੇਤ ਭਜਾਉਣ ਦੇ ਬਹਾਨੇ ਹੀ 14 ਅਗਸਤ ਨੂੰ ਆਸ਼ਰਮ 'ਚ ਬੁਲਾਇਆ ਗਿਆ ਸੀ। ਸੂਤਰਾਂ ਦੇ ਹਵਾਲੇ ਤੋਂ ਕਿਹਾ ਜਾ ਰਿਹਾ ਹੈ ਕਿ ਆਸਾ ਰਾਮ ਨੂੰ ਜੇਲ੍ਹ 'ਚ ਮਨਪਸੰਦ ਖਾਣਾ ਦਿੱਤਾ ਜਾ ਰਿਹਾ ਹੈ ਅਤੇ ਉਨ੍ਹਾਂ ਨੂੰ ਜੇਲ੍ਹ 'ਚ ਵੀ. ਆਈ. ਪੀ. ਸਹੁਲਤਾਂ ਦਿੱਤੀਆਂ ਜਾ ਰਹੀਆਂ ਹਨ।
ਸਿਰਫ ਭਾਰਤ ਕੋਲ ਸੁਪਰਸੋਨਿਕ ਮਜਾਇਲ :
ਅਹਿਮਦਾਬਾਦ, 30 ਅਗਸਤ (ਏਜੰਸੀ)- ਮਿਸਾਈਲ ਪ੍ਰੋਗਰਾਮ ਦੇ ਵਿਗਆਨੀਆਂ ਨੇ ਦਾਅਵਾ ਕੀਤਾ ਹੈ ਕਿ ਭਾਰਤ ਦੁਨੀਆਂ 'ਚ ਅਜਿਹਾ ਦੇਸ਼ ਹੈ,ਜਿਸ ਕੋਲ ਅਵਾਜ਼ ਦੀ ਗਤੀ ਨਾਲੋ ਵੀ ਤੇਜ਼ (ਸੁਪਰਸੋਨੀਕ) ਕਰੂਜ਼ ਮਿਸਾਈਲ ਹੈ। ਇਸ ਦਾ ਭਾਰਤੀ ਨਾਮ ਬ੍ਰਹਮੋਸ ਹੈ। ਜਦ ਕਿ ਅਜੇ ਵੀ ਕੁਝ ਦੇਸ਼ ਇਸ ਤਕਨੀਕ ਦਾ ਵਿਕਾਸ ਕਰਨ 'ਚ ਸੰਘਰਸ਼ ਕਰ ਰਹੇ ਹਨ।ਇਹ ਮਿਸਾਈਲ ਘੱਟ ਉਚਾਈ 'ਤੇ ਤੇਜ਼ ਗਤੀ 'ਚ ਜਾਂਦੀ ਹੈ ਜੋ ਕਿ ਦੁਸ਼ਮਣਾ ਲਈ ਬਹੁਤ ਖਤਰਨਾਕ ਸਿੱਧ ਹੁੰਦੀ ਹੈ। ਇਸ ਮਿਸਾਈਲ ਦੀ ਸੇਧ 300 ਕਿਲੋਮੀਟਰ ਹੈ ਅਤੇ ਇਹ ਜਮੀਨ ਅਤੇ ਸਮੁੰਦਰ ਤੋਂ ਛੱਡੀ ਜਾ ਸਕਦੀ ਹੈ ਅਤੇ ਇਸ ਮਿਸਾਈਲ ਨੂੰ ਲੜਾਕੂ ਜਹਾਜ਼ਾ ਤੋਂ ਵੀ ਛੱਡੇ ਜਾਣ ਲਈ ਵਿਕਾਸ ਕੀਤਾ ਜਾ ਰਿਹਾ ਹੈ। ਵਿਗਿਆਨੀਆਂ ਨੇ ਕਿਹਾ ਹੈ ਕਿ ਇਹ ਮਿਸਾਈਲ ਅਮਰੀਕੀ ਮਿਸਾਈਲ ਟੋਮਾਹੱਾਕ ਨਾਲੋਂ ਵੀ ਜ਼ਿਆਦਾ ਤੇਜ਼ ਹੈ ਕਿਉਂਕਿ ਉਹ ਸਬਸੋਨੀਕ ਮਿਸਾਈਲ ਸੀ। ਇਸ ਦੀ ਵਰਤੋਂ ਅਮਰੀਕਾ ਨੇ ਇਰਾਕ ਯੁੱਧ ਦੌਰਾਨ ਕੀਤੀ ਸੀ।
ਮਹਾਰਾਸ਼ਟਰ 'ਚ ਕਾਲਾ ਜਾਦੂ ਤੇ ਅੰਧਵਿਸ਼ਵਾਸੀ ਵਿਰੋਧੀ ਆਰਡੀਨੈਂਸ ਲਾਗੂ :
ਮੁੰਬਈ, 25 ਅਗਸਤ (ਏਜੰਸੀ)- ਪੁਣੇ 'ਚ ਸਮਾਜਿਕ ਕਾਰਜ਼ ਕਰਤਾ ਨਰੇਂਦਰ ਦਾਭੋਲਕਰ ਦੀ ਹੱਤਿਆ ਦੇ ਚਾਰ ਦਿਨ ਬਾਅਦ ਮਹਾਰਾਸ਼ਟਰ 'ਚ ਕਾਲਾ ਜਾਦੂ ਅਤੇ ਹੋਰ ਅੰਧਵਿਸ਼ਵਾਸੀ ਵਿਰੋਧੀ ਆਰਡੀਨੈਂਸ ਲਾਗੂ ਕਰ ਦਿੱਤਾ ਗਿਆ। ਮਹਾਰਾਸ਼ਟਰ ਦੇ ਰਾਜਪਾਲ ਨੇ ਆਰਡੀਨੈਂਸ ਨੂੰ ਮਨਜ਼ੂਰੀ ਦੇ ਦਿੱਤੀ ਹੈ। ਰਾਜ ਭਵਨ ਦੇ ਇਕ ਬੁਲਾਰੇ ਨੇ ਦੱਸਿਆ ਕਿ ਦਾਭੋਲਕਰ ਦੀ ਹੱਤਿਆ ਦੇ ਬਾਅਦ ਹੋਏ ਵਿਰੋਧ ਪ੍ਰਦਰਸ਼ਨ ਦੇ ਚੱਲਦੇ ਮਹਾਰਾਸ਼ਟਰ ਸਰਕਾਰ ਨੂੰ ਸਾਲਾਂ ਤੋਂ ਲਟਕੇ ਜਾਦੂ-ਟੂਣਾ ਵਿਰੋਧੀ ਬਿਲ ਨੂੰ ਪ੍ਰਭਾਵ 'ਚ ਲਿਆਉਣ ਲਈ ਆਰਡੀਨੈਂਸ ਨੂੰ ਮਨਜ਼ੂਰੀ ਦੇਣੀ ਪਈ ਹੈ। ਦਾਭੋਲਕਰ ਨੇ ਪਹਿਲਾਂ ਬਿਲ ਦਾ ਖਰੜਾ ਤਿਆਰ ਕੀਤਾ ਸੀ।
ਮਹਿਲਾਂ ਫੋਟੋਗ੍ਰਾਫਰ ਨਾਲ ਸਮੂਹਿਕ ਜਬਰ ਜਨਾਹ ਦੇ ਸਾਰੇ ਦੋਸ਼ੀ ਗ੍ਰਿਫਤਾਰ :
ਮੁੰਬਈ, 23 ਅਗਸਤ (ਏਜੰਸੀ)- ਮੁੰਬਈ ਪੁਲਿਸ ਨੇ ਮਹਿਲਾ ਫੋਟੋਗ੍ਰਾਫਰ ਨਾਲ ਸਮੂਹਿਕ ਜਬਰ ਜਨਾਹ ਦੀ ਗੁੱਥੀ ਸੁਲਝਾਉਣ ਦਾ ਦਾਅਵਾ ਕਰਦੇ ਹੋਏ ਕਿਹਾ ਕਿ ਜਬਰ ਜਨਾਹ ਦੇ ਸਾਰੇ ਪੰਜ ਦੋਸ਼ੀ ਫੜ ਲਏ ਗਏ ਹਨ। ਪੀੜ੍ਹਿਤ ਦੇ ਦੋਸਤ ਨੇ ਸਾਰੇ ਦੋਸ਼ੀਆਂ ਦੀ ਪਹਿਚਾਣ ਕਰ ਲਈ ਹੈ। ਮੁੰਬਈ ਪੁਲਿਸ ਅੱਜ ਦੁਪਹਿਰ ਨੂੰ ਪ੍ਰੈਸ ਕਾਨਫਰੰਸ ਕਰੇਗੀ। ਜਿਸ 'ਚ ਸਾਰੀ ਘਟਨਾ ਦਾ ਬਿਊਰਾ ਦਿੱਤਾ ਜਾਵੇਗਾ ਅਤੇ ਹੋ ਸਕਦਾ ਹੈ ਕਿ ਦੋਸ਼ੀਆਂ ਨੂੰ ਪੱਤਰਕਾਰਾਂ ਵਿਚਕਾਰ ਪੇਸ਼ ਕੀਤਾ ਜਾਵੇ।
ਹੜ੍ਹਾਂ ਕਾਰਨ ਚੀਨ 'ਚ 72 ਮੌਤਾਂ :
ਬੀਜਿੰਗ, 19 ਅਗਸਤ (ਏਜੰਸੀ) - ਉੱਤਰ ਤੇ ਦੱਖਣੀ ਚੀਨ 'ਚ ਵਿਨਾਸ਼ਕਾਰੀ ਹੜ੍ਹ ਨਾਲ ਪਿਛਲੇ ਕੁੱਝ ਦਿਨਾਂ 'ਚ ਘੱਟ ਤੋਂ ਘੱਟ 72 ਲੋਕਾਂ ਦੀ ਮੌਤ ਹੋ ਗਈ ਹੈ ਤੇ ਹਜਾਰਾਂ ਲੋਕਾਂ ਨੂੰ ਹੜ੍ਹ ਪ੍ਰਭਾਵਤ ਇਲਾਕਿਆਂ ਤੋਂ ਬਾਹਰ ਜਾਣਾ ਪਿਆ ਹੈ। ਦੱਖਣੀ ਚੀਨ ਦੇ ਗੁਆਂਗਦੋਂਗ ਪ੍ਰਾਂਤ 'ਚ ਲਗਾਤਾਰ ਹੋਈ ਬਾਰਿਸ਼ ਕਰਕੇ ਆਏ ਹੜ੍ਹ ਨਾਲ ਨੌਂ ਲੋਕਾਂ ਦੀ ਜਾਨ ਚਲੀ ਗਈ। ਪੁਨਿੰਗ ਸ਼ਹਿਰ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਉੱਥੇ ਅੱਠ ਲੋਕਾਂ ਦੀ ਮੌਤ ਹੋਈ ਹੈ। ਉਥੇ ਹੀ ਉੱਤਰ ਪੂਰਬੀ ਚੀਨ ਦੇ ਲਿਆਓਨਿੰਗ ਪ੍ਰਾਂਤ ਦੇ ਫੁਸ਼ੁਨ ਸ਼ਹਿਰ ਦੇ ਅਧਿਕਾਰੀਆਂ ਨੇ ਦੱਸਿਆ ਕਿ ਪਿਛਲੇ ਕੁੱਝ ਦਹਾਕਿਆਂ 'ਚ ਇੱਥੇ ਆਏ ਇਸ ਸਭ ਤੋਂ ਖ਼ਤਰਨਾਕ ਹੜ੍ਹ 'ਚ ਸ਼ਹਿਰ ਤਬਾਹ ਹੋ ਗਿਆ। ਅੱਜ ਸਵੇਰ ਤੱਕ ਮਿਲੀਆਂ ਖ਼ਬਰਾਂ ਦੇ ਅਨੁਸਾਰ ਇੱਥੇ ਮਾਰੇ ਗਏ ਲੋਕਾਂ ਦੀ ਗਿਣਤੀ ਵੱਧ ਕੇ 54 ਹੋ ਗਈ ਹੈ।
ਕਰੋੜ੍ਹ ਦੀਆਂ ਘੜ੍ਹੀਆਂ ਚੋਰੀ :
ਹਾਂਗਕਾਂਗ 16.8.2013(ਗਰੇਵਾਲ): ਚਿਮ ਸਾ ਸੂਈ ਸਥਿਤ ਇਕ ਵੱਡੇ ਹੋਟਲ ਹੌਲੀਡੇ ਇੰਨ ਵਿਚੋ ਚੋਰਾ ਵੱਲੋਂ ਅੱਜ ਸਵੇਰੇ 1 ਕਰੋੜ੍ਹ ਮੁੱਲ ਦੀਆਂ ਘੜ੍ਹੀਆਂ ਚੋਰੀ ਹੋਣ ਦੀ ਖਬਰ ਹੈ। ਪੁਲੀਸ ਦੀ ਸੂਚਨਾ ਅਨੁਸਾਰ ਨਾਥਨ ਰੋਡ ਸਥਿਤ ਇਹ ਦੁਕਾਨ ਦੇ ਸੀਸੇ ਹਥੌੜੇ ਨਾਲ ਭੰਨ ਕ,ੇ ਚੋਰ ਇਥੇ ਪਈਆਂ ਘੜ੍ਹੀਆਂ ਲ਼ੈ ਗਏ ਜਿਨਾ ਦੀ ਕੀਮਤ ਇੱਕ ਕਰੋੜ੍ਹ ਦੱਸੀ ਜਾਦੀ ਹੈ। ਪੁਲੀਸ ਇਥੈ ਲੱਗੇ ਕੈਮਰਿਆਂ ਤੋ ਇਸ ਘਟਨਾ ਦਾ ਹੋਰ ਵਿਸਥਾੲ ਇਕੱਠਾ ਕਰ ਰਹੀ ਹੈ।
60 ਕਿਲੋ ਕੁਕੀਨ ਫੜ੍ਹੀ :
ਹਾਂਗ ਕਾਂਗ-14 ਅਗਸਤ 2013 (ਗਰੇਵਾਲ) : ਹਾਂਗ ਕਾਂਗ ਹਵਾਈ ਅੱਡੇ ਤੇ ਅਧਿਕਾਰੀਆਂ ਨੇ 2 ਵਿਅਕਤੀ ਗਿਰਫਤਾਰ ਕੀਤੇ ਹਨ ਜਿਨਾ ਦੇ ਕਬਜੇ ਵਿਚੋ 60 ਕਿਲੋ ਕੁਕੀਨ ਫੜ੍ਹੀ ਗਈ ਹੈ। ਇਨਾ ਵਿਚੋ ਇਕ ਮਰਦ ਦੇ ਬੈਗ ਵਿਚੋ 48 ਕਿਲੋ ਤੇ ਉਸ ਨੇ ਨਾਲ ਹੀ ਸਫਰ ਕਰ ਰਹੀ ਇਕ ਅਰਤ ਦੇ ਬੈਗ ਵਿਚੋਂ 12 ਕਿਲੋ ਕੁਨੀਨ ਫੜ੍ਹੀ ਗਈ। ਇਹ ਦੋਵੇਂ ਬਰਾਜੀਲ ਤੋ ਆਈ ਇਕ ਉਡਾਨ ਵਿਚੋ ਉਤਰੇ ਸਨ। ਇਸ ਕੁਕੀਨ ਦੀ ਕੀਮਤ 58 ਮਿਲੀਅਨ ਦਸੀ ਗਈ ਹੈ।
ਹਾਫਿਜ ਸਾਈਦ ਦੇ ਨਿਸ਼ਾਨੇ 'ਤੇ ਲਾਲ ਕਿਲ੍ਹਾ, ਦਿੱਲੀ 'ਚ ਹਾਈ ਅਲਰਟ :
ਨਵੀਂ ਦਿੱਲੀ, 9 ਅਗਸਤ (ਏਜੰਸੀ)- ਮੁੰਬਈ 'ਚ 26/11 ਹਮਲਿਆ ਦਾ ਮਾਸਟਰ ਮਾਈਂਡ ਹਾਫਿਜ ਸਾਈਦ ਦਿੱਲੀ 'ਚ ਹਮਲਿਆ ਨੂੰ ਅੰਜਾਮ ਦੇ ਸਕਦਾ ਹੈ। ਲਸ਼ਕਰ-ਏ-ਤਾਇਬਾ ਦਾ ਸੰਸਥਾਪਕ ਹਾਫਿਜ ਸਾਈਦ ਨੇ ਭਾਰਤ ਦੀ ਰਾਜਧਾਨੀ ਦਿੱਲੀ 'ਚ ਲਾਲ ਕਿਲ੍ਹਾ 'ਤੇ ਹਮਲੇ ਦੀ ਧਮਕੀ ਦਿੱਤੀ ਹੈ। ਸੂਤਰਾਂ ਮੁਤਾਬਿਕ ਆਈ. ਬੀ. ਨੇ ਇਸ ਸਬੰਧ 'ਚ ਦਿੱਲੀ ਪੁਲਿਸ ਨੂੰ ਚਿੱਠੀ ਵੀ ਲਿਖੀ ਹੈ। ਚਿੱਠੀ ਮਿਲਣ ਦੇ ਬਾਅਦ ਦਿੱਲੀ ਪੁਲਿਸ ਨੇ ਹਾਈ ਅਲਰਟ ਜਾਰੀ ਕਰ ਦਿੱਤਾ ਹੈ। ਸੂਤਰਾਂ ਮੁਤਾਬਿਕ ਲਾਹੌਰ ਦੇ ਗਦਾਫੀ ਸਟੇਡੀਅਮ 'ਚ ਈਦ-ਅਲ-ਫਿਤਰ ਦੇ ਮੌਕੇ 'ਤੇ ਹਾਫਿਜ ਸਾਈਦ ਨੇ ਆਪਣੇ ਸੰਬੋਧਨ 'ਚ ਲਾਲ ਕਿਲ੍ਹਾ 'ਤੇ ਹਮਲੇ ਦੀ ਗੱਲ ਕਹੀ ਹੈ।
ਪਾਕਿ ਫੌਜੀ ਹਮਲੇ 'ਚ 5 ਜਵਾਨ ਸ਼ਹੀਦ :
ਸ੍ਰੀਨਗਰ, 6 ਅਗਸਤ (ਏਜੰਸੀ) - ਜੰਮੂ - ਕਸ਼ਮੀਰ ਦੇ ਪੁੰਛ ਸੈਕਟਰ 'ਚ ਸਰਹੱਦ ਨਾਲ ਲੱਗੀ ਭਾਰਤੀ ਚੌਕੀ 'ਤੇ ਪਾਕਿਸਤਾਨੀ ਫੌਜ ਨੇ ਯੁੱਧਬੰਦੀ ਦੀ ਉਲੰਘਣਾ ਕਰਦੇ ਹੋਏ ਅੱਜ ਘਾਤ ਲਾ ਕੇ ਭਾਰਤੀ ਸੈਨਿਕਾਂ 'ਤੇ ਹਮਲਾ ਕੀਤਾ। ਇਸ ਹਮਲੇ 'ਚ 5 ਜਵਾਨਾਂ ਦੇ ਸ਼ਹੀਦ ਹੋਣ ਦੀ ਖ਼ਬਰ ਹੈ। ਸੂਤਰਾਂ ਨੇ ਦੱਸਿਆ ਕਿ ਪਾਕਿਸਤਾਨੀ ਫੌਜ ਨੇ ਭਾਰਤੀ ਸਰਹੱਦ 'ਚ ਦਾਖਲ ਹੋ ਕੇ ਗੋਲੀਬਾਰੀ ਕੀਤੀ। ਜੰਮੂ - ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਟਵੀਟ ਕਰ ਕੇ ਹਮਲੇ ਦੀ ਪੁਸ਼ਟੀ ਕੀਤੀ। ਇਸ ਤੋਂ ਪਹਿਲਾਂ ਪਾਕਿਸਤਾਨ ਨੇ ਪਿਛਲੇ ਛੇ ਮਹੀਨਿਆਂ 'ਚ ਸਰਹੱਦ 'ਤੇ 33 ਵਾਰ ਯੁੱਧਬੰਦੀ ਦੀ ਉਲੰਘਣਾ ਕੀਤੀ ਹੈ ਤੇ ਲਗਾਤਾਰ ਇਨ੍ਹਾਂ ਘਟਨਾਵਾਂ 'ਚ ਵਾਧਾ ਹੋ ਰਿਹਾ ਹੈ।
ਸਾਵਧਾਨ-ਮੋਸਮ ਹੋਵੇਗਾ ਖਰਾਬ :
ਹਾਂਗਕਾਂਗ-ਅਗਸਤ 1, 2013 ( ਗਰੇਵਾਲ ) : ਹਾਂਗਕਾਂਗ ਮੋਸਮ ਵਿਭਾਗ ਨੇ ਚਿਤਾਵਣੀ ਦਿਤੀ ਹੈ ਕਿ ਹਾਂਗਕਾਂਗ ਵੱਲ ਆ ਰਹੇ ਇਕ ਸਮੰਦਰੀ ਤੋਫਾਨ ਕਾਰਨ ਸ਼ਾਮ ਤੱਕ ਮੋਸਮ ਖਰਾਬ ਹੋ ਸਕਦਾ ਹੈ। ਤੁਫਾਂਨ ਦਾ ਚਿਤਾਵਣੀ ਦੇਣ ਵਾਲਾ ਨੰਬਰ 3 ਲਾਏ ਜਾਣ ਦੀੌ ਸ਼ਭਾਵਨਾ ਹੈ।
ਬਸ ਮੁਸਫਰਾਂ ਤੇ ਚਾਕੂ ਨਾਲ ਹਮਲਾ :
ਹਾਂਗਕਾਂਗ ( ਗਰੇਵਾਲ ) 31.7.2013: ਥੀਨ ਮੁਨ ਵਿਖੇ ਇਕ ਬਸ ਦੀਆਂ ਸਵਾਰੀਆਂ ਤੇ ਇਕ ਵਿਅਕਤੀ ਵੱਲੋ ਚਾਕੂ ਨਾਲ ਹਮਲਾ ਕੀਤਾ ਗਿਆ ਜਿਸ ਵਿਚ 12 ਵਿਅਕਤੀਆਂ ਦੇ ਜਖਮੀ ਹੋਣ ਦੀ ਖਬਰ ਹੈ। ਇਨਾ ਸਭ ਨੂੰ ਇਲਾਜ ਲਈ ਹਸਪਤਾਲ ਭੇਜਿਆਂ ਗਿਆਂ ਹੈ। ਹਮਲਾਵਰ ਨੂੰ ਬਸ ਸਵਾਰਾਂ ਨੇ ਕਾਬੂ ਕਰਕੇ ਪੁਲੀਸ ਦੇ ਹਵਾਲੇ ਕਰ ਦਿਤਾ ਹੈ। ਹਮਲੇ ਦੇ ਕਾਰਨਾਂ ਬਾਰੇ ਪੁਲੀਸ਼ ਜਾਚ ਕਰ ਰਹੀ ਹੈ। ਯਾਦ ਰਹੇ ਪਿਛਲੇ ਦਿਨੀ ਚੀਨ ਦੇ ਕਈ ਸਹਿਰਾ ਵਿਚ ਅਜਿਹੇ ਹਮਲਿਆਂ ਵਿਚ ਕਈ ਵਿਅਕਤੀ ਮਾਰੇ ਜਾ ਚੁਕੇ ਹਨ ਤੇ ਚੀਨ ਕੁਝ ਥਾਵਾਂ ਤੇ ਚਾਕੂ ਵੇਚਣ ਤੇ ਵੀ ਪਾਬੰਦੀ ਲਾ ਦਿਤੀ ਹੈ।
50-60 ਸਵਾਰੀਆਂ ਸਮੇਤ ਬੱਸ ਨਹਿਰ ਵਿਚ ਡਿੱਗੀ :
ਫਤਿਹਗ੍ਹੜ ਸਾਹਿਬ(31.7.2013) : ਇੱਕ ਬੱਸ ਸਰਹਿੰਦ ਨੇੜੇ ਭਾਖੜਾ ਨਹਿਰ ਵਿਚ ਡਿੱਗੀ, ਇਸ ਵਿਚ 50-60 ਵਿਅਕਤੀ ਸਵਾਰ ਸਨ। ਪ੍ਰਸ਼ਾਸਨ ਤੇ ਲੋਕਾਂ ਵੱਲੋ ਬਚਾਓ ਕਾਰਜ ਸੁਰੂ।ਬੱਸ ਦਿੱਲੀ ਤੋ ਲੁਧਿਆਣਾ ਜਾ ਰਹੀ ਸੀ। ਹਾਦਸਾ ਕਰੀਬ ਸਵੇਰੇ 7 ਵਜੇ ਹੋਇਆਂ ਤੇ ਬੱਸ ਪਾਣੀ ਵਿਚ ਰੁੜ੍ਹਦੀ ਹੋਈ ਕਰੀਬ ਢਾਈ ਕਿਲੋਮੀਟਰ ਦੂਰ ਚੱਲੀ ਗਈ।
ਵਿਦੇਸ਼ਾਂ 'ਚ ਸੈਰ-ਸਪਾਟੇ 'ਤੇ ਜਾਣ ਵਾਲੇ ਅਧਿਆਪਕਾਂ' ਤੇ ਰੋਕ :
ਲੁਧਿਆਣਾ, 26,.7.2013:--ਪੜ੍ਹਾਈ ਦੇ ਸੀਜ਼ਨ ਵਿਚ ਸਿੱਖਿਆ ਵਿਭਾਗ ਤੋਂ ਛੁੱਟੀ ਲੈ ਕੇ ਵਿਦੇਸ਼ਾਂ ਵਿਚ ਸੈਰ ਸਪਾਟਾ ਕਰਨ ਜਾਣ ਦੀ ਤਿਆਰੀ ਕਰ ਰਹੇ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਦੇ ਲਈ ਇਹ ਖਬਰ ਨਿਸ਼ਚਿਤ ਹੀ ਝਟਕੇ ਵਾਲੀ ਹੋਵੇਗੀ। ਸਿੱਖਿਆ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਇਨ੍ਹੀ ਦਿਨੀਂ ਵਿਦੇਸ਼ਾਂ ਨੂੰ ਉਡਣ ਵਾਲੇ ਅਧਿਆਪਕਾਂ ਨੂੰ ਵਿਦੇਸ਼ੀ ਛੁੱਟੀ 'ਤੇ ਰੋਕ ਲਗਾਉਣ ਦੇ ਆਦੇਸ਼ ਸਿੱਖਿਆ ਵਿਭਾਗ ਦੇ ਅਧਿਆਪਕਾਂ ਨੂੰ ਦੇ ਦਿੱਤੇ ਹਨ। ਮਲੂਕਾ ਨੇ ਆਪਣੇ ਆਦੇਸ਼ਾਂ ਵਿਚ ਸਪੱਸ਼ਟ ਸ਼ਬਦਾਂ ਵਿਚ ਕਿਹਾ ਕਿ 1 ਅਗਸਤ ਤੋਂ 31 ਮਾਰਚ ਤਕ ਕਿਸੇ ਵੀ ਅਧਿਆਪਕ ਨੂੰ ਵਿਦੇਸ਼ ਭੇਜਣ ਦੀ ਲੀਵ ਨੂੰ ਮਨਜ਼ੂਰੀ ਨਹੀਂ ਮਿਲੇਗੀ।
3 ਦੀ ਭੇਦਭਰੇ ਹਲਾਤਾ 'ਚ ਮੌਤ :
ਹਾਂਗਕਾਂਗ,ਜੁਲਾਈ 26,2013(ਗਰੇਵਾਲ):- ਸਾਓ ਕੀ ਵਾਨ ਵਿਖੇ ਇਕ ਫਲੈਟ ਵਿਚੋ 3 ਵਿਅਕਤੀਆਂ ਦੀ ਲਾਸ਼ਾਂ ਮਿਲੀਆਂ ਹਨ ਜਦ ਕਿ ਇਕ ਹੋਰ ਨੂੰ ਬੇਹੋਸੀ ਦੀ ਹਾਲਤ ਵਿਚ ਹਸਪਤਾਲ ਪਹੁੰਚਾਇਆ ਗਿਆ ਹੈ। ਪੁਲੀਸ਼ ਅਨੁਸਰ ਮਰਨ ਵਾਲਿਆ ਵਿੱਚ ਇੱਕ ਔਤਰ ਇੱਕ ਲੜਕਾ ਤੇ ਇੱਕ ਲੜਕੀ ਸਾਮਲ ਹਨ, ਛੱਕ ਕੀਤਾ ਜਾ ਰਿਹਾ ਹੈ ਕਿ ਬੇਹਸ ਵਿਅਕਤੀ ਇਸ ਪਰਿਵਾਰ ਦਾ ਮੁੱਖੀ ਹੈ। ਗੈਸ ਦੀ ਦੁਰਗੰਧ ਆਉਣ ਤੇ ਪੁਲੀਸ਼ ਨੂੰ ਸੱਦਿਆ ਗਿਆ ਜਿਸ ਤੋ ਬਾਅਦ ਇਸ ਮੰਦਭਾਗੀ ਘਟਨਾ ਦਾ ਪਤਾ ਲੱਗਿਆ।
ਜੇਲ 'ਚ ਕੈਦੀ ਕਰ ਰਹੇ ਹਨ ਫੇਸਬੁੱਕ ਦੀ ਵਰਤੋਂ :
ਕਪੂਰਥਲਾ-25.7.2013:- ਪੰਜਾਬ ਦੇ ਕਪੂਰਥਲਾ 'ਚ ਜੇਲ 'ਚ ਬੰਦ ਕੈਦੀ ਮੋਬਾਈਲ ਰਾਹੀਂ ਫੇਸਬੁੱਕ ਦੀ ਵਰਤੋਂ ਕਰ ਰਹੇ ਹਨ। ਕੈਦੀ ਫੇਸਬੁੱਕ ਰਾਹੀਂ ਨਾ ਸਿਰਫ ਆਪਣੀ ਜੇਲ ਸਗੋਂ ਦੂਜੀਆਂ ਜੇਲਾਂ 'ਚ ਬੰਦ ਕੈਦੀਆਂ ਨਾਲ ਵੀ ਸੰਪਰਕ 'ਚ ਹਨ। ਜਾਣਕਾਰੀ ਮੁਤਾਬਕ ਕਪੂਰਥਲਾ ਜੇਲ 'ਚ ਬੰਦ ਇਕ ਗੈਂਗਸਟਰ ਪਿਛਲੇ ਕਈ ਮਹੀਨਿਆਂ ਤੋਂ ਫੇਸਬੁੱਕ ਰਾਹੀਂ ਨਾ ਸਿਰਫ ਆਪਣੀ ਜੇਲ ਸਗੋਂ ਦੂਜੀਆਂ ਜੇਲਾਂ 'ਚ ਬੰਦ ਕੈਦੀਆਂ ਨਾਲ ਵੀ ਸੰਪਰਕ 'ਚ ਹੈ। ਕਪੂਰਥਲਾ ਹੀ ਨਹੀਂ, ਹੁਸ਼ਿਆਰਪੁਰ, ਪਟਿਆਲਾ ਸਮੇਤ ਪੰਜਾਬ ਦੀਆਂ ਕਈ ਹੋਰ ਜੇਲਾਂ 'ਚ ਬੰਦ ਕੈਦੀਆਂ ਕੋਲ ਸਮਾਰਟ ਮੋਬਾਈਲ ਫੋਨ ਹਨ। ਕੈਦੀ ਇੰਟਰਨੈੱਟ ਦੀ ਵੀ ਵਰਤੋਂ ਕਰ ਰਹੇ ਹਨ। ਕੈਦੀ ਫੇਸਬੁੱਕ 'ਤੇ ਇਕ ਦੂਜੇ ਨੂੰ ਆਪਣੀਆਂ ਫੋਟੋਆਂ ਤੱਕ ਸ਼ੇਅਰ ਕਰ ਰਹੇ ਹਨ।
ਅੰਬੈਸਡਰ ਕਾਰ ਦੁਨੀਆ ਦੀ ਸਭ ਤੋਂ ਵਧੀਆ ਟੈਕਸੀ :
ਨਵੀਂ ਦਿੱਲੀ— 24.7.2013:-ਸੰਸਾਰਿਕ ਆਟੋਮੋਟਿਵ ਪ੍ਰੋਗਰਮ 'ਟੌਪ ਗੀਅਰ' ਨੇ ਅੰਬੈਸਡਰ ਕਾਰ ਨੂੰ ਦੁਨੀਆ ਦੀ ਸਭ ਤੋਂ ਵਧੀਆ ਟੈਕਸੀ ਦੱਸਿਆ ਹੈ। ਕਿਸੇ ਵੇਲੇ ਅੰਬੈਸਡਰ ਕਾਰ ਦੀ ਭਾਰਤੀ ਕਾਰ ਬਾਜ਼ਾਰ 'ਚ ਤੂਤੀ ਬੋਲਦੀ ਸੀ ਹਾਲਾਂਕਿ ਮਾਰੂਤੀ ਸੁਜ਼ੂਕੀ, ਹੁੰਡਾਈ, ਟੋਇਟਾ ਅਤੇ ਹੌਂਡਾ ਵਰਗੀਆਂ ਆਧੁਨਿਕ ਕੰਪਨੀਆਂ ਦੇ ਆਉੁਣ ਤੋਂ ਬਾਅਦ ਉਸ ਦੀ ਚਮਕ ਕੁਝ ਫਿੱਕੀ ਪੈ ਗਈ ਹੈ। ਬੀ. ਬੀ. ਸੀ. 'ਤੇ ਪ੍ਰਸਾਰਿਤ ਸ਼ੋਅ 'ਚ ਟੌਪ ਗੀਅਰ ਦੇ ਕਾਰਜਕਾਰੀ ਨਿਰਦੇਸ਼ਕ ਰਿਚਰਡ ਹੇਮੰਡ ਨੇ ਦੁਨੀਆ ਭਰ ਦੀਆਂ ਟੈਕਸੀਆਂ 'ਤੇ ਪ੍ਰੋਗਰਾਮ ਕਰਵਾਇਆ ਜਿਸ 'ਚ ਅੰਬੈਸਡਰ ਬਾਕੀ ਸਾਰੀਆਂ ਨੂੰ ਪਛਾੜਦੇ ਹੋਏ ਜੇਤੂ ਦੇ ਰੂਪ 'ਚ ਉਭਰੀ। ਬ੍ਰਿਟੇਨ ਸਥਿਤ ਮੋਟਰ ਮਿਊਜ਼ੀਅਮ ਬਿਊਲਿਊ ਨੇ ਇਕ ਬਿਆਨ 'ਚ ਕਿਹਾ ਕਿ ਹਿੰਦੋਸਤਾਨ ਅੰਬੈਸਡਰ ਨੇ ਬ੍ਰਿਟੇਨ, ਅਮਰੀਕਾ, ਜਰਮਨੀ, ਦੱਖਣ ਅਫਰੀਕਾ, ਮੈਕਸੀਕੋ ਅਤੇ ਰੂਸ ਵਰਗੇ ਦੇਸ਼ਾਂ 'ਚ ਟੈਕਸੀਆਂ ਨੂੰ ਪਛਾੜ ਦਿੱਤਾ ਹੈ। ਇਹ ਸਰਕਾਰੀ ਅਧਿਕਾਰੀਆਂ ਲਈ ਸਭ ਤੋਂ ਮਨਪਸੰਦ ਵਾਹਨਾਂ 'ਚੋਂ ਇਕ ਹੈ। ਮਾਲੀ ਸਾਲ 2012-13 'ਚ ਇਸ ਦੀ ਵਿਕਰੀ ਘੱਟ ਕੇ 3390 ਵਾਹਨ ਰਹਿ ਗਈ।
ਚਾਰਾ ਘੋਟਾਲੇ 'ਚ ਲਾਲੂ ਯਾਦਵ ਨੂੰ ਸੁਪਰੀਮ ਕੋਰਟ ਵਲੋਂ ਮਿਲੀ ਰਾਹਤ :
ਨਵੀਂ ਦਿੱਲੀ, 23 ਜੁਲਾਈ (ਏਜੰਸੀ) - ਚਾਰਾ ਘੋਟਾਲੇ 'ਚ ਆਰ. ਜੇ. ਡੀ ਪ੍ਰਮੁੱਖ ਲਾਲੂ ਪ੍ਰਸਾਦ ਯਾਦਵ ਨੂੰ ਰਾਹਤ ਮਿਲੀ ਹੈ। ਸੁਪਰੀਮ ਕੋਰਟ ਨੇ ਮੰਗਲਵਾਰ ਨੂੰ ਦੋਵਾਂ ਪੱਖਾਂ ਨੂੰ ਕਿਹਾ ਹੈ ਕਿ ਉਹ ਦੋਵੇਂ ਆਪਸ 'ਚ ਵਿਚਾਰ ਕਰ ਲੈਣ ਤੇ ਜੇਕਰ ਉਹ ਸਹਿਮਤ ਹੋਣ ਤਾਂ ਇਸ ਮਾਮਲੇ 'ਚ ਜੱਜ ਨੂੰ ਬਦਲਿਆ ਜਾ ਸਕਦਾ ਹੈ। ਕੋਰਟ ਨੇ ਕਿਹਾ ਕਿ ਜੇਕਰ ਅਜਿਹਾ ਨਹੀਂ ਹੁੰਦਾ ਹੈ ਤਾਂ ਮਾਮਲੇ ਨੂੰ ਹਾਈਕੋਰਟ 'ਚ ਵੀ ਤਬਦੀਲ ਕੀਤਾ ਜਾ ਸਕਦਾ ਹੈ। ਇਸ ਮਾਮਲੇ ਦੀ ਅਗਲੀ ਸੁਣਵਾਈ ਹੁਣ 6 ਅਗਸਤ ਨੂੰ ਹੋਵੇਗੀ। ਧਿਆਨ ਯੋਗ ਹੈ ਕਿ ਰਾਂਚੀ 'ਚ ਚਾਰਾ ਘੋਟਾਲਾ ਮਾਮਲੇ 'ਚ ਸੁਣਵਾਈ ਹੋ ਰਹੀ ਹੈ ਪਰ ਦੋਸ਼ੀ ਲਾਲੂ ਯਾਦਵ ਨੇ ਜੱਜ 'ਤੇ ਪੱਖਪਾਤ ਕਰਨ ਇਲਜ਼ਾਮ ਲਾਉਂਦੇ ਹੋਏ ਉਨਾਂ ਨੂੰ ਬਦਲਨ ਦੀ ਮੰਗ ਸੁਪਰੀਮ ਕੋਰਟ ਕੋਲ ਕੀਤੀ ਸੀ, ਜਿਸ 'ਤੇ ਕੋਰਟ ਨੇ ਉਨ੍ਹਾਂ ਨੂੰ ਰਾਹਤ ਵੀ ਦੇ ਦਿੱਤੀ ਹੈ।
ਸੋਧ :
ਮਿਤੀ 19 ਦੀ ਖਬਰ 'ਪੰਜਾਬੀ ਮੁੰਡੇ ਚੀਨੀ ਟੀਵੀ ਤੇ' ਵਿਚ ਟੀਮ ਦੇ ਇੱਕ ਮੈਂਬਰ ਦਾ ਨਾਮ ਲਿਖਣੋ ਰਹਿ ਗਿਆ ਸੀ , ਉਹ ਮੈਬਰ ਹੈ ਦਵਿੰਦਰ 'ਧਾਲੀਵਾਲ, ਜੋ ਕਿ ਟੀਮ ਦਾ ਨਵਾਂ ਤੇ ਬਹੁਤ ਹੀ ਮਿਹਨਤੀ ਲੜਕਾ ਹੈ ਇਸ ਦੇ ਜੋਹਰ ਅੱਜ ਸ਼ਾਮ ਦੇਖਣਾ ਨਾ ਭੁੱਲਣਾ।
ਸਾਈਨੋ ਗਰੁੱਪ ਵੱਲੋਂ ਗੁਰਦੁਆਰਾ ਖਾਲਸਾ ਦੀਵਾਨ ਲਈ 1 ਲੱਖ :
ਹਾਂਗਕਾਂਗ, 19 ਜੁਲਾਈ (ਜੰਗ ਬਹਾਦਰ ਸਿੰਘ)-ਸਿੱਖ ਫਲਸਫੇ ਵਿਚ ਸਾਂਝੀਵਾਲਤਾ ਅਤੇ ਸੇਵਾ ਦੇ ਸੰਕਲਪ ਤੋਂ ਪ੍ਰਭਾਵਿਤ ਹੋ ਕੇ ਹਾਂਗਕਾਂਗ ਵਿਚ ਪਹਿਲੀ ਕਤਾਰ ਦੇ ਅਮੀਰ ਸਾਈਨੋ ਗਰੁੱਪ ਵੱਲੋਂ ਆਪਣੇ ਸਵਰਗਵਾਸੀ ਮਾਲਕ ਦੀ ਯਾਦ ਵਿਚ ਬਣਾਈ ਸੰਸਥਾ ਊਂਗ ਤੇਂਗ ਫੋਂਗ ਚੈਰੀਟੇਬਲ ਫਾਊਂਡੇਸ਼ਨ ਵੱਲੋਂ ਇਕ ਲੱਖ ਹਾਂਗਕਾਂਗ ਡਾਲਰ ਦੀ ਰਾਸ਼ੀ ਗੁਰਦੁਆਰਾ ਖਾਲਸਾ ਦੀਵਾਨ ਲਈ ਭੇਟ ਕੀਤੀ ਗਈ। ਇਥੇ ਜ਼ਿਕਰਯੋਗ ਹੈ ਕਿ ਪਿਛਲੇ ਕੁਝ ਸਾਲਾਂ ਤੋਂ ਭਾਈ ਗੁਰਮੇਲ ਸਿੰਘ ਦੀ ਪ੍ਰੇਰਨਾ ਸਦਕਾ 500 ਦੇ ਕਰੀਬ ਸਕੂਲਾਂ, ਯੂਨੀਵਰਸਿਟੀਆਂ ਅਤੇ ਹੋਰ ਸੰਸਥਾਵਾਂ ਦੇ ਚਾਈਨਿਜ਼ ਅਤੇ ਹੋਰ ਭਾਈਚਾਰਿਆਂ ਦੇ ਬੱਚਿਆਂ ਅਤੇ ਅਧਿਆਪਕਾਂ ਨੂੰ ਖਾਲਸਾ ਦੀਵਾਨ ਵਿਖੇ ਸਿੱਖ ਧਰਮ ਦੇ ਲੰਗਰ, ਸੇਵਾ, ਸਰਬੱਤ ਦੇ ਭਲੇ, ਮਨੁੱਖੀ ਅਤੇ ਰੱਬੀ ਪਿਆਰ ਦੇ ਵਿਸ਼ਵ ਵਿਆਪੀ ਸਿਧਾਂਤਾਂ ਤੋਂ ਜਾਣੂ ਕਰਵਾਇਆ ਗਿਆ। ਇਸੇ ਜਾਗਰੂਕਤਾ ਲਹਿਰ ਦੇ ਪ੍ਰਭਾਵ ਤਹਿਤ ਚੈੱਕ ਪ੍ਰਜੈਂਟੇਸ਼ਨ ਸਮਾਗਮ ਦੌਰਾਨ ਸਾਈਨੋ ਗਰੁੱਪ ਵੱਲੋਂ ਇਕ ਲੱਖ ਡਾਲਰ ਦਾ ਚੈੱਕ ਭਾਈ ਗੁਰਮੇਲ ਸਿੰਘ ਨੂੰ ਭੇਟ ਕੀਤਾ ਗਿਆ।
ਪੰਜਾਬੀ ਮੁੰਡੇ ਚੀਨੀ ਟੀਵੀ ਤੇ :
ਹਾਂਗਕਾਂਗ, ਜੁਲਾਈ 19,2013(ਅ.ਸ. ਗਰੇਵਾਲ): ਹਾਂਗਕਾਂਗ ਦੇ ਪੰਜਾਬੀਆਂ ਲਈ ਬੜੇ ਮਾਣ ਦੀ ਗੱਲ ਹੈ ਕਿ ਸਾਡੇ ਪੰਜਾਬੀ ਮੁੰਡੇ ਕੱਲ 20 ਜੁਲਾਈ ਸਾਮ 8:30 ਵਜੇ ਚੀਨੀ ਟੀਵੀ ਏ ਟੀ ਬੀ ਤੇ ਆਪਣੀ ਕਲਾ ਦੇ ਜੋਹਰ ਦਿਖਾਉਣਗੇ।ਇਸ ਗਰੱਪ ਵਿੱਚ ਹਰਸ਼ ਧਾਲੀਵਾਲ, ਸੈਮੀ ਬੁੱਟਰ, ਰਘੂ ਸੋਹਲ ਤੇ ਅਮਰੀਕ ਸਿੰਘ ਸਾਮਲ ਹਨ। ਇਸ ਸਬੰਧੀ ਗੀਤਕਾਰ ਜੱਸੀ ‘ਤੁਗਲ’ ਨੇ ਬੇਨਤੀ ਕੀਤੀ ਹੈ ਕਿ ਸੋਅ ਤੋ ਬਾਅਦ ਇਸ ਟੀਮ ਲਈ ਆਪਣੀ ਵੋਟ ਜਰੂਰ ਪਾਇਓ।
ਭਾਰਤ 'ਚ ਪ੍ਰਦੂਸਨ ਨਾਲ ਸਲਾਨਾ 8000ਕਰੌੜ ਡਾਲਰ ਦਾ ਨੁਕਸਾਨ :
ਹਾਂਗਕਾਂਗ, ਜੁਲਾਈ 18,2013 (ਅ.ਸ. ਗਰੇਵਾਲ) : ਵਿਸਵ ਬੈਂਕ ਦੁਆਰਾ ਜਾਰੀ ਕੀਤੀ ਗਈ ਤਾਜ਼ਾ ਰਿਪੋਰਟ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਭਾਰਤ ਵਿੱਚ ਪ੍ਰਦੂਸਨ ਕਾਰਨ ਸਲਾਨਾ 8000 ਕਰੋੜ੍ਹ ਡਾਲਰ ਦਾ ਨੁਕਸਾਨ ਹੁੰਦਾ ਹੈ। ਇਸ ਰਿਪੋਰਟ ਲਈ ਦੁਨੀਆਂ ਦੇ 132 ਦੇਸਾ ਵਿਚ ਸਰਵੇ ਕੀਤਾ ਗਿਆ ਤੇ ਭਾਰਤ ਦਾ ਨੰਬਰ 126ਵਾਂ ਹੈ, ਜਦ ਕਿ ਸਾਡਾ ਗੁਆਢੀ ਚੀਨ ਵੀ ਭਾਰਤ ਤੋ ਚੰਗੀ ਸਥਿਤੀ ਵਿਚ ਹੈ । ਪ੍ਰਦੂਸਨ ਕਾਰਨ 23% ਬੱਚਿਆਂ ਦੀਆਂ ਮੋਤਾ ਸਮੇ ਤੋ ਪਹਿਲਾ ਹੀ ਹੋ ਜ਼ਾਦੀਆਂ ਹਨ।
ਨਾਨਕਸ਼ਾਹੀ ਕੈਲੰਡਰ ਵਿਚ ਲੋੜ ਅਨੁਸਾਰ ਹੋਵੇਗੀ ਸੋਧ :
ਬਠਿੰਡਾ, 17 ਜੁਲਾਈ (ਹ.ਨ)— ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਹੈ ਕੀ ਸੰਗਤਾਂ ਦੀ ਮੰਗ ਅਨੁਸਾਰ ਜੇਕਰ ਲੋੜ ਹੋਵੇਗੀ ਤਾਂ ਨਾਨਕਸ਼ਾਹੀ ਕੈਲੰਡਰ 'ਚ ਲੋੜੀਂਦੀ ਸੋਧ ਕੀਤੀ ਜਾ ਸਕਦੀ ਹੈ ਪਰ ਇਸ ਤੋਂ ਪਹਿਲਾਂ ਸਾਰੇ ਸਿੰਘ ਸਾਹਿਬਾਨ ਨਾਲ ਬਕਾਇਦਾ ਵਿਚਾਰ ਚਰਚਾ ਹੋਵੇਗੀ ਅਤੇ ਉਸ ਤੋਂ ਪਿੱਛੋਂ ਹੀ ਕੋਈ ਕਦਮ ਚੁੱਕਿਆ ਜਾਵੇਗਾ। ਜੱਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਬਠਿੰਡਾ ਵਿਖੇ ਖਾਲਸਾ ਦੀਵਾਨ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਵਿਖੇ ਸਮੂਹ ਗੁਰਦੁਆਰਿਆਂ ਦੀਆਂ ਪ੍ਰਬੰਧਕ ਕਮੇਟੀਆਂ ਅਤੇ ਸਿੱਖ ਧਾਰਮਿਕ ਜੱਥੇਬੰਦੀਆਂ ਦੇ ਪ੍ਰਤੀਨਿਧੀਆਂ ਨਾਲ ਗੱਲਬਾਤ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਇਸ ਸੰਬੰਧ 'ਚ ਇਨ੍ਹਾਂ ਜੱਥੇਬੰਦੀਆਂ ਵਲੋਂ ਬਕਾਇਦਾ ਇਕ ਮਤਾ ਪਾਸ ਕਰਕੇ ਨਾਨਕਸ਼ਾਹੀ ਕੈਲੰਡਰ 'ਚ ਸੋਧ ਦੀ ਗੱਲ ਉਠਾਈ ਗਈ ਹੈ, ਜਿਸ 'ਤੇ ਵਿਚਾਰ ਕਰਕੇ ਹੀ ਕੋਈ ਕਦਮ ਚੁੱਕਿਆ ਜਾਵੇਗਾ। ਉਨ੍ਹਾਂ ਕਿਹਾ ਕਿ ਅਜਿਹੇ ਯਤਨ ਕੀਤੇ ਜਾਣਗੇ, ਜਿਸ ਨਾਲ ਸੰਗਤਾਂ ਦੀਆਂ ਭਾਵਨਾਵਾਂ ਦਾ ਸਤਿਕਾਰ ਹੋਵੇ ਅਤੇ ਆਪਸ 'ਚ ਪਿਆਰ ਅਤੇ ਇਤਫਾਕ ਬਰਕਰਾਰ ਰਹੇ
ਦਿੱਲੀ ਵਿੱਚ 99 ਪਿਸਤੋਲ ਫੜ੍ਹੈ :
ਨਵੀ ਦਿੱਲੀ, 17 ਜੁਲਾਈ 2013 (ਏਜੰਸੀਆਂ) : ਦਿੱਲੀ ਵਿੱਚ ਪੁਲੀਸ਼ ਨੇ ਇੱਕ ਅਬੈਸਡਰ ਕਾਰ ਵਿਚੋ 99 ਪਿਸਤੋਲ ਫੜ੍ਹੇ ਹਨ। ਇਸ ਬਾਰੇ ਪੁਲੀਸ ਵੱਲੋ ਦਿੱਤੀ ਜਾਣਕਾਰੀ ਅਨੁਸਾਰ, ਇਹ ਬਿਹਾਰ ਤੋ ਲਿਆਦੇ ਗਏ ਹਨ। ਇਨਾ ਨੂੰ ਦਿੱਲੀ ਤੇ ਆਸ ਪਾਸ ਦੇ ਰਾਜਾ ਵਿਚ ਵੇਚੇ ਜਾਣ ਦੀ ਯੋਜਨਾ ਸੀ।ਇਸ ਸਬੰਧੀ 2 ਵਿਅਕਤੀ ਵੀ ਹਿਰਾਸਤ ਵਿਚ ਲਏ ਗਏ ਹਨ ਜਿਨਾ ਤੋ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ।
ਸ਼ਹਿਦ ਮਿੰਠਾ ਕਿਉ ਨਹੀਂ? :
ਹਾਂਗਕਾਂਗ(15 -7-2013 ) : ਹਾਂਗ ਕਾਂਗ ਕਨਜਿਊਮਰ ਕੌਸਲ ਨੇ ਹਾਂਗਕਾਂਗ ਵਿਚ ਵਿਕਦੇ ਸਹਿਦ ਨੇ ਨਮੂਨੇ ਭਰੇ, ਜਿਨਾ ਵਿਚੋ ਇਕ ਚੌਥਾਈ ਵਿਚ ਖੰਡ ਮਿਲਾਈ ਹੋਈ ਸੀ। ਕੌਸਲ ਨੇ ਅਗਲ ਕਾਰਵਾਈ ਲਈ ਕਸਟਮ ਵਿਭਾਗ ਨੂੰ ਕਿਹਾ ਹੈ।
ਗੁਰਦੁਆਰਾ ਦਮਦਮਾ ਸਾਹਿਬ 'ਚ ਫਾਇਰਿੰਗ :
ਸ੍ਰੀਹਰਗੋਬਿੰਦਪੁਰ, 15.7.2013-ਗੁਰਦੁਆਰਾ ਛੇਵੀ ਪਾਤਸ਼ਾਹੀ ਸ੍ਰੀ ਗੁਰੂ ਹਰਗੋਬਿੰਦ ਸਿੰਘ ਜੀ ਵਿਖੇ ਨਵੀਂ ਬਣੀ ਗੁਰਦੁਆਰਾ ਸਾਹਿਬ ਦੀ ਇਮਾਰਤ ਵਿਚ ਭੋਗ ਪੈਣ ਉਪਰੰਤ ਭਾਰੀ ਇਕੱਠ ਹੋਇਆ, ਜਿਸ ਵਿਚ ਭਾਰੀ ਗਿਣਤੀ ਵਿਚ ਸੰਗਤਾਂ ਨੇ ਹਿੱਸਾ ਲਿਆ। ਸਾਰਾ ਪ੍ਰੋਗਰਾਮ ਸ਼ਾਂਤਮਈ ਢੰਗ ਨਾਲ ਚੱਲ ਰਿਹਾ ਸੀ ਕਿ ਕੁਝ ਸਮੇਂ ਬਾਅਦ ਗੁ. ਦਮਦਮਾ ਸਾਹਿਬ ਦੀ ਉਸਾਰੀ ਕਰ ਰਹੇ ਕਾਰ ਸੇਵਾ ਵਾਲੇ ਬਾਬਿਆਂ ਨਾਲ ਸਥਾਨਕ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕਿਸੇ ਗੱਲੋਂ ਤਕਰਾਰ ਹੋ ਗਿਆ। ਮੌਕੇ 'ਤੇ ਮੌਜੂਦ ਲੋਕਾਂ ਨੇ ਆਪਣੇ ਨਾਂ ਗੁਪਤ ਰੱਖਣ ਦੀ ਸ਼ਰਤ 'ਤੇ ਦੱਸਿਆ ਕਿ ਤਕਰਾਰ ਤੋਂ ਬਾਅਦ ਕਾਰ ਸੇਵਾ ਵਾਲਿਆਂ ਬਾਬਿਆਂ ਦੀ ਦਸਤਾਰ ਕਮੇਟੀ ਦੇ ਅਧਿਕਾਰੀਆਂ ਵਲੋਂ ਉਤਾਰ ਦਿੱਤੀ ਗਈ। ਬਾਅਦ ਵਿਚ ਕਾਰ ਸੇਵਾ ਵਾਲਿਆਂ ਬਾਬਿਆਂ ਦੇ ਸਮਰਥਕਾਂ ਨੇ ਜਿਥੇ ਕਮੇਟੀ ਦੇ ਪ੍ਰਬੰਧਕ ਇਕ ਕਮਰੇ ਵਿਚ ਕਮਰਾ ਬੰਦ ਕਰਕੇ ਬੈਠੇ ਸਨ ਉਥੇ ਪਥਰਾਓ ਕੀਤਾ ਤੇ ਜਵਾਬ ਵਿਚ ਕਮਰੇ ਅੰਦਰ ਫਾਇਰਿੰਗ ਵੀ ਕੀਤੀ ਗਈ। ਇਸ ਦੌਰਾਨ ਕੁਝ ਲੋਕ ਜ਼ਖ਼ਮੀ ਵੀ ਹੋਏ ਪਰ ਕੋਈ ਵੀ ਪੁਸ਼ਟੀ ਨਹੀਂ ਹੋ ਸਕੀ।
ਭਾਰਤ-ਪਾਕਿ ਦਰਮਿਆਨ ਛਿੜ ਸਕਦੀ ਹੈ ਜੰਗ ! :
ਵਾਸ਼ਿੰਗਟਨ— 13-7-2013 : ਭਾਰਤ ਦੇ ਪ੍ਰਤੀ ਪਾਕਿਸਤਾਨ ਦੀ ਫੌਜ ਨੀਤੀ ਅਤੇ ਰਵੱਏ 'ਚ ਕੋਈ ਵੀ ਬਦਲਾਅ ਨਹੀਂ ਆਇਆ ਹੈ, ਜਿਸ ਦੌਰਾਨ ਦੋਹਾਂ ਦੇਸ਼ਾਂ ਦਰਮਿਆਨ ਜੰਗ ਛਿੜ ਸਕਦੀ ਹੈ ਅਤੇ ਇਸ ਜੰਗ ਦਾ ਖੇਤਰ ਅਫਗਾਨਿਸਤਾਨ ਹੋ ਸਕਦਾ ਹੈ। ਇਸ ਗੱਲ ਦਾ ਪ੍ਰਗਟਾਵਾ ਅਮਰੀਕਾ ਦੇ ਇਕ ਸਾਬਕਾ ਰਾਜਨੇਤਾ ਨੇ ਕੀਤਾ ਹੈ। ਭਾਰਤ 'ਚ ਅਮਰੀਕਾ ਦੇ ਸਾਬਕਾ ਰਾਜਦੂਤ ਰਾਬਰਟ ਬਲੈਕਵਿਲ ਨੇ ਕਿਹਾ, ''ਸਾਡੇ ਹਟਣ ਤੋਂ ਬਾਅਦ ਅਫਗਾਨਿਸਤਾਨ 'ਚ ਅਵਿਵਸਥਾ ਫੈਲਣ ਵਾਲੀ ਹੈ ਅਤੇ ਭਾਰਤ ਦੇ ਹਿੱਤ ਹੁਣ ਡੂੰਘੇ ਤੌਰ 'ਤੇ ਅਫਗਾਨਿਸਤਾਨ ਨਾਲ ਨਾਲ ਜੁੜੇ ਹੋਏ ਹਨ। ਇਸ ਦੌਰਾਨ ਖਤਰਾ ਇਸ ਗੱਲ ਦਾ ਹੈ ਕਿ ਭਾਰਤ-ਪਾਕਿ ਦਰਮਿਆਨ ਸੰਘਰਸ਼ ਦਾ ਅਗਲਾ ਖੇਤਰ ਅਫਗਾਨਿਸਤਾਨ ਬਣਨ ਵਾਲਾ ਹੈ। ਪਿਛਲੇ ਦੋ ਦਹਾਕਿਆਂ ਤੋਂ ਭਾਰਤ 'ਚ ਅਮਰੀਕੀ ਰਾਜਦੂਤ ਰਹੇ ਬਲੈਕਵਿਲ ਨੇ 5 ਲੋਕਾਂ ਦੀ 'ਰਾਜਦੂਤ ਗੋਲਮੇਜ਼ ਗੱਲਬਾਤ' ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਸ ਗੱਲ ਦਾ ਕੋਈ ਸਬੂਤ ਨਹੀਂ ਹੈ ਕਿ ਪਾਕਿਸਤਾਨੀ ਫੌਜ ਨੇ ਭਾਰਤ ਦੇ ਵਿਕਾਸ ਨੂੰ ਰੋਕਣ ਦੇ ਆਪਣੇ ਉਦੇਸ਼ਾਂ 'ਚ ਕੋਈ ਬਦਲਾਅ ਕੀਤਾ ਹੈ।
xatgisfm :

ਸਨੋਡੇਨ ਨੂੰ ਲੈ ਕੇ ਚੀਨ ਨਾਲ ਬੇਹੱਦ ਨਿਰਾਸ਼ ਹੈ ਅਮਰੀਕਾ :
ਵਾਸ਼ਿੰਗਟਨ, 12 ਜੁਲਾਈ (ਏਜੰਸੀ) - ਅਮਰੀਕਾ ਦੀ ਖੁਫੀਆ ਜਾਣਕਾਰੀ ਲੀਕ ਕਰਨ ਵਾਲੇ ਏਡਵਰਡ ਸਨੋਡੇਨ ਦੇ ਹਾਂਗਕਾਂਗ ਭੱਜ ਜਾਣ ਤੋਂ ਬਾਅਦ ਉਸ ਨੂੰ ਅਮਰੀਕਾ ਦੇ ਹਵਾਲੇ ਨਾ ਕਰਨ ਨੂੰ ਲੈ ਕੇ ਚੀਨ ਨਾਲ ਆਪਣੀ ਨਿਰਾਸ਼ਾ ਦਾ ਇਜਹਾਰ ਕਰਦੇ ਹੋਏ ਕਿਹਾ ਕਿ ਇਸ ਤੋਂ ਆਪਸੀ ਸੰਬੰਧ ਕਮਜੋਰ ਹੋਏ ਹਨ। ਵਾਈਟ ਹਾਊਸ ਵਲੋਂ ਜਾਰੀ ਬਿਆਨ 'ਚ ਕਿਹਾ ਗਿਆ ਹੈ ਕਿ ਸਲਾਨਾ ਵਿਆਪਕ ਗੱਲ ਬਾਤ ਲਈ ਵਾਸ਼ਿੰਗਟਨ ਪਹੁੰਚੇ ਸੀਨੀਅਰ ਚੀਨੀ ਅਧਿਕਾਰੀਆਂ ਦੇ ਨਾਲ ਮੁਲਾਕਾਤ 'ਚ ਰਾਸ਼ਟਰਪਤੀ ਬਰਾਕ ਓਬਾਮਾ ਨੇ ਸਨੋਡੇਨ ਮਾਮਲੇ ਨੂੰ ਲੈ ਕੇ ਆਪਣੀ 'ਨਿਰਾਸ਼ਾ ਤੇ ਚਿੰਤਾ' ਪ੍ਰਗਟ ਕੀਤੀ। ਗੱਲ ਬਾਤ 'ਚ ਸ਼ਾਮਿਲ ਪ੍ਰਮੁੱਖ ਅਮਰੀਕੀ ਅਧਿਕਾਰੀਆਂ 'ਚ ਉਪ ਵਿਦੇਸ਼ ਮੰਤਰੀ ਵਿਲਿਅਮ ਬਨਰਸ ਨੇ ਕਿਹਾ ਕਿ ਚੀਨੀ ਰਾਸ਼ਟਰਪਤੀ ਸ਼ੀ ਚਿਨਫਿੰਗ ਨਾਲ ਪਿਛਲੇ ਮਹੀਨੇ ਕੈਲੀਫੋਰਨੀਆ 'ਚ ਹੋਈ ਓਬਾਮਾ ਨਾਲ ਮੁਲਾਕਾਤ 'ਚ ਦੋਵੇਂ ਨੇਤਾ ਸਮੱਸਿਆਵਾਂ ਸੁਲਝਾਉਂਣ 'ਚ ਸਹਿਯੋਗ 'ਤੇ ਸਹਿਮਤ ਹੋਏ ਸਨ। ਬਨਰਸ ਨੇ ਕਿਹਾ ਕਿ ਸਨੋਡੇਨ ਮਾਮਲੇ ਵਿੱਚ ਬੀਜਿੰਗ ਤੇ ਹਾਂਗਕਾਂਗ ਪ੍ਰਸ਼ਾਸਨ ਦੇ ਰੁਖ਼ ਨੂੰ ਵੇਖਕੇ ਸਾਨੂੰ ਬੇਹੱਦ ਨਿਰਾਸ਼ਾ ਹੋਈ ਹੈ, ਜੋ ਮੁਸ਼ਕਲ ਮੁੱਦਿਆਂ 'ਤੇ ਵਿਸ਼ਵਾਸ ਬਹਾਲੀ ਦੀਆਂ ਸਾਡੀ ਕੋਸ਼ਿਸ਼ਾਂ ਨੂੰ ਕਮਜੋਰ ਕਰਦਾ ਹੈ।
ਟਾਈਟਲਰ ਨੂੰ ਸੁਪਰੀਮ ਕੋਰਟ ਵਲੋਂ ਝਟਕਾ :
ਨਵੀਂ ਦਿੱਲੀ, 12 ਜੁਲਾਈ (ਏਜੰਸੀ) - ਸਾਲ 1984 ਦੇ ਸਿੱਖ ਦੰਿਗਆਂ ਦੇ ਦੋਸ਼ੀ ਜਗਦੀਸ਼ ਟਾਈਟਲਰ ਨੂੰ ਸ਼ੁੱਕਰਵਾਰ ਸੁਪਰੀਮ ਕੋਰਟ ਵਲੋਂ ਝੱਟਕਾ ਲੱਗਾ ਹੈ । ਉਨ੍ਹਾਂ ਨੇ ਸੁਪਰੀਮ ਕੋਰਟ ਨੂੰ ਇਹ ਮੰਗ ਕੀਤੀ ਸੀ ਕਿ ਉਨ੍ਹਾਂ ਦੇ ਵਿਰੁੱਧ ਕੀਤੀ ਜਾ ਰਹੀ ਜਾਂਚ ਨੂੰ ਬੰਦ ਕਰ ਦਿੱਤਾ ਜਾਵੇ ਪਰ ਸਪਰੀਮ ਕੋਰਟ ਨੇ ਉਨ੍ਹਾਂ ਦੀ ਮੰਗ ਨੂੰ ਨਾਮੰਜੂਰ ਕਰਦੇ ਹੋਏ ਜਾਂਚ ਨੂੰ ਜਾਰੀ ਰੱਖਣ ਦਾ ਹੁਕਮ ਦਿੱਤਾ ਹੈ। ਧਿਆਨ ਯੋਗ ਹੈ ਕਿ ਸਿੱਖ ਵਿਰੋਧੀ ਦੰਗਿਆਂ 'ਚ ਟਾਇਟਲਰ 'ਤੇ ਗੰਭੀਰ ਇਲਜ਼ਾਮ ਹਨ। ਇਸ ਤੋਂ ਪਹਿਲਾਂ ਅਪ੍ਰੈਲ 'ਚ ਜਗਦੀਸ਼ ਟਾਇਟਲਰ ਨੂੰ ਝਟਕਾ ਦਿੰਦੇ ਹੋਏ ਦਿੱਲੀ ਦੀ ਇੱਕ ਅਦਾਲਤ ਨੇ ਉਨ੍ਹਾਂ ਦੇ ਵਿਰੁੱਧ 1984 ਦੇ ਸਿੱਖ ਵਿਰੋਧੀ ਦੰਗਾ ਮਾਮਲੇ ਨੂੰ ਫੇਰ ਤੋਂ ਖੋਲ੍ਹਣ ਦਾ ਹੁਕਮ ਦਿੱਤਾ ਸੀ, ਜਿਸ ਦੇ ਵਿਰੁੱਧ ਉਹ ਸੁਪਰੀਮ ਕੋਰਟ ਗਏ ਸਨ। ਦਿੱਲੀ ਦੀ ਅਦਾਲਤ ਨੇ ਇਹ ਮਾਮਲਾ ਬੰਦ ਕਰਨ ਲਈ ਕੇਂਦਰੀ ਜਾਂਚ ਬਿਊਰੋ ਦੀ ਰਿਪੋਰਟ ਖਾਰਿਜ ਕਰ ਦਿੱਤੀ ਸੀ। ਇਸ 'ਚ ਕਾਂਗਰਸ ਨੇਤਾ ਨੂੰ ਕਲੀਨਚਿਟ ਦਿੱਤੀ ਗਈ ਸੀ।
ਸਿੱਧੂ ਪਤੀ-ਪਤਨੀ ਭਾਜਪਾ ਨੂੰ ਅਲਵਿਦਾ ਕਹਿਣ ਦੇ ਮੂੜ੍ਹ ਵਿਚ ! :
ਚੰਡੀਗੜ੍ਹ—ਅੰਮ੍ਰਿਤਸਰ ਦੇ ਸੰਸਦ ਮੈਂਬਰ ਅਤੇ ਸਾਬਕਾ ਕ੍ਰਿਕਟਰ ਨਵਜੋਤ ਸਿੱਧੂ ਅਤੇ ਉਸ ਦੀ ਪਤਨੀ ਮੁੱਖ ਸੰਸਦੀ ਸਕੱਤਰ ਡਾ. ਨਵਜੋਤ ਕੌਰ ਸਿੱਧੂ ਨੇ ਭਾਰਤੀ ਜਨਤਾ ਪਾਰਟੀ ਨੂੰ ਅਲਵਿਦਾ ਕਹਿਣ ਦਾ ਮਨ ਬਣਾ ਲਿਆ ਲੱਗਦਾ ਹੈ। ਇਸ ਗੱਲ ਦੀ ਚਰਚਾ ਸੀ ਕਿ ਅੰਮ੍ਰਿਤਸਰ 'ਚ ਐਤਵਾਰ ਅਤੇ ਸੋਮਵਾਰ ਨੂੰ ਹੋਈ ਭਾਜਪਾ ਦੀ ਕਾਰਜਕਾਰਨੀ ਦੀ 2 ਰੋਜ਼ਾ ਮੀਟਿੰਗ ਦੌਰਾਨ ਸਿੱਧੂ ਮਾਮਲਾ ਸੁਲਝਾ ਲਿਆ ਜਾਵੇਗਾ ਪਰ ਅਜਿਹਾ ਨਹੀਂ ਹੋ ਸਕਿਆ। ਦੂਜੇ ਪਾਸੇ ਨਵਜੋਤ ਕੌਰ ਇਸ ਗੱਲ ਤੋਂ ਭੜਕੀ ਹੋਈ ਹੈ ਕਿ ਉਸ ਦੇ ਫੋਨ ਟੈਪ ਕੀਤੇ ਜਾ ਰਹੇ ਹਨ। ਉਸ ਨੇ ਇਹ ਵੀ ਕਹਿ ਦਿੱਤਾ ਹੈ ਕਿ ਫੋਨ ਟੈਪ ਦੇ ਇਸ ਮਾਮਲੇ ਨੂੰ ਉਹ ਅਦਾਲਤ 'ਚ ਲੈ ਜਾਵੇਗੀ ਅਤੇ ਇਸ ਸੰਬੰਧ 'ਚ ਉਹ ਬ
ਚੀਨ ਦੀ ਸੈਨਾ ਨੇ ਕੀਤੀ ਘੁਸਪੈਠ :
ਨਵੀਂ ਦਿੱਲੀ,9 ਜੁਲਾਈ (ਏਜੰਸੀ)-ਚੀਨ ਦੀ ਸੈਨਾ ਨੇ ਲੇਹ ਲਦਾਖ ਸੈਕਟਰ 'ਚ ਬੀਤੇ ਦਿਨੀ ਘੁਸਪੈਠ ਦੀ ਘਟਨਾ ਤੋਂ ਬਾਅਦ ਦੋਵਾਂ ਦੇਸ਼ਾਂ 'ਚ ਕਾਫੀ ਤਨਾਅ ਪੈਦਾ ਹੋ ਗਿਆ ਸੀ। ਹੁਣ ਕਰੀਬ ਦੋ ਹਫਤੇ ਪਹਿਲਾਂ ਚੀਨ ਨੇ ਇਕ ਵਾਰ ਫਿਰ ਨਾ ਕੇਵਲ ਘੁਸਪੈਠ ਕੀਤੀ ਹੈ ਬਲਕਿ ਸਥਾਨਿਕ ਲੋਕਾਂ ਨੂੰ ਹਿੰਦੀ ਭਾਸ਼ਾ 'ਚ ਧਮਕੀ ਵੀ ਦਿੱਤੀ ਹੈ। ਚੀਨੀ ਸੈਨਾ ਨੇ ਭਾਰਤੀ ਸੈਨਾ ਦੁਆਰਾ ਲਗਾਇਆ ਗਿਆ ਹਾਈ ਰੇਜੁਓਲੇਸ਼ਨ ਵਾਲੇ ਕੈਮਰੇ ਨੂੰ ਤੋੜ ਦਿੱਤਾ ਹੈ। ਜੋ ਇਕ ਮਹੀਨਾ ਪਹਿਲਾਂ ਲਗਾਇਆ ਗਿਆ ਸੀ। ਗੌਰ ਤਲਬ ਹੈ ਕਿ ਚੀਨ ਅਤੇ ਭਾਰਤ ਵਿਚਕਾਰ ਸਮਝੋਤਾ ਹੋਣ ਤੋਂ ਬਾਅਦ ਭਾਰਤੀ ਸੈਨਾ ਨੇ ਚੁਮਾਰ ਸੈਕਟਰ 'ਚ ਗਸ਼ਤ ਨੂੰ ਬੰਦ ਕਰ ਦਿੱਤਾ ਸੀ। ਹਾਲਾਂਕਿ 17 ਜੂਨ ਦੀ
9 ਸਾਲ ਪਾਕਿਸਤਾਨ 'ਚ ਰਿਹਾ : :
ਲੰਦਨ ਵਿਖੇ ਇਕ ਲੀਕ ਹੋਏ ਦਸਤਾਵੇਜ ਤੋ ਇਹ ਖਬਰ ਸਾਹਮਣੇ ਆਈ ਹੈ ਕਿ ੳਸਾਮਾ ਬਿਨ ਲਾਦਿਨ ਮਾਰੇ ਜਾਣ ਤੋ ਪਹਿਲਾ 9 ਸਾਲਾ ਤੋ ਪਕਿਸਤਾਨ ਵਿਚ ਰਹਿ ਰਿਹਾ ਸੀ। ਇਸ ਨੂੰ ਜਿਥੇ ਪਾਕਿਸਤਾਨੀ ਖੁਫੀਆਂ ਏਜੰਸੀਆਂ ਦੀ ਨਾਕਾਮੀ ਕਿਹਾ ਜਾ ਰਿਹਾ ਹੈ, ੁੳਥੈ ਹੀ ਉਨਾ ਤੇ ਛੱਕ ਦੀ ਸੂਈ ਵੀ ਜਾ ਟਿਕਦੀ ਹੈ।ਅਲਕਾਇਦਾ ਟੀ ਵੀ ਵੱਲੋ ਆਪਣੇ ਵੇਬ ਸਾਈਟ ਤੇ ਇਹ ਦਸਤਾਵੇਜ ਜਾਰੀ ਕੀਤੇ ਜਾਣ ਤੋ ਬਾਅਦ ਇਸ ਸਾਈਟ ਨੂੰ ਪਾਕਿਸਤਾਨ ਵਿਚ ਬੰਦ ਕਰ ਦਿਤਾ ਗਿਆ ਹੈ।
ਰੁਪਈਆ ਹੋਰ ਡਿਗਿਆ : :
ਹਾਂਗ ਕਾਂਗ : ਪਿਛਲੇ ਕਈ ਦਿਨਾ ਦੇ ਡਾਲਰ ਦੇ ਮੁਕਾਬਲੇ ਭਾਰਤੀ ਰੁਪਏ ਵਿਚ ਗਿਰਿਵਟ ਆ ਰਹੀ ਹੈ। ਇਸ ਵੇਲੇ ਇਕ ਹਾਗਕਾਗ ਡਾਲਰ ਦੇ ਮੁਕਾਬਲੇ ਰੁਪਏ ਦੀ ਕੀਮਤ 7ਰੁਪਏ 88 ਪੈਸੇ ਹੈ। ਭਾਰਤੀ ਸਰਕਾਰ ਵੱਲੋ ਰੁਪਏ ਦੀ ਕੀਮਤ ਵਿਚ ਆ ਰਹੀ ਗਿਰਾਵਟ ਨੂੰ ਰੋਕਣ ਲਈ ਕੀਤੇ ਯਤਨ ਅਸਫਲ ਹੋ ਰਹੇ ਹਨ।
ਭੰਗ ਦੇ ਬੂਟੇ ਫੜੇ : :
ਹਾਗਕਾਗ ਪੁਲਿਸ ਨੇ ਸਮ ਸੂਈ ਪੋ,ਮੋਂਗ ਕੋਕ ਤੇ ਤਿਨ ਸੂਈ ਵਾਈ ਦੇ 3 ਫਲੈਟਾ ਚੋਂ ਭੰਗ ਦੇ 677 ਬੂਟੇ ਫੜੇ । ਇਨਾ ਦੀ ਕੀਮਤ 18 ਲੱਖ ਦਸੀ ਜਾਂਦੀ ਹੈ। ਦੋ ਬੰਦੇ ਵੀ ਫੜੇ ਹਨ।
sandeep singh khalra :
veer jungbhdur singh ji da laikh aj 30 oct..hai bahuut hi wadiya hai mai aap 2 sall khalsa diwan wikhe sewa kiti hai sade nall vi ehna taksaliya da ehi salook riha hai ..jagrrok singha nu chahida hai ke oh gurbani di roshni ch gurmat da parchar kara
Mrs. Kaur :
I fully support your editors comments on HK Sikh Temple Constitution Amendment Committee. All members should be fully educated and dedicated Sikhs. Representation from all sections of Sikh community is a MUST.
jagtar :
ਬਾਹਰਲੇ ਮੁਲਕਾਂ ਚ ਵਸਦੇ ਪੰਜਾਬੀ ਵੀਰੋ, ਪੰਜਾਬ ਤੁਹਾਡੀ ਹਿੰਮਤ ਨਾਲ ਹੀ ਬਚੇਗਾ ਆਪਣੇ ਆਪਣੇ ਪਿੰਡ ਦਾ ਜੁੰਮਾ ਲੈ ਕੇ ਤੁਰੋ, ਪੰਜਾਬ ਸਵਰਗ ਬਣ ਜਾਵੇਗਾ, ਆਪਣੇ ਆਪਣੇ ਪਿੰਡ ਨੂੰ ਦੂਸਰਿਆ ਲਈ ਰੋਲ ਮਾਡਲ ਬਣਾ ਦਿਓ
ਜੱਸੀ ਤੁਗਲ ਵਾਲਾ :
ਹਰਸ਼ ਨੂੰ ਹੌਸਲਾ ਦੇਣ ਲਈ ਸਾਰੇ ਸੱਜਣਾਂ ਦਾ ਬਹੁਤ ਬਹੁਤ ਧੰਨਵਾਦੀ ਹਾਂ...ਤੁਹਾਡੀਆਂ ਦੁਆਵਾਂ ਅਤੇ ਹਲਾਸ਼ੇਰੀ ਹਰਸ਼ ਦੀ ਹੋਰ ਕਾਮਯਾਬੀ ਵਿੱਚ ਸਹਾਈ ਹੋਵੇਗੀ... ਪੰਜਾਬੀਅਤ ਦਾ ਸੇਵਾਦਾਰ.. ਜੱਸੀ ਤੁਗਲ ਵਾਲਾ..
Sukhdev Singh Sabrah :
the news putted in punjabi chetna are very good. KEEP IT UP!
Gurdev Singh Galib :
I was shocked to see the cartoon in which a turbaned man is smoking. I think we failed to tell the Chinese community about Sikhism. It is a wake up call to tell the local community about Sikhism. Let us join hands with Punjabi Chetna in this matter.
ਜੰਗਬਹਾਦਰ ਸਿੰਘ :
ਜਸੀ ਜੀ ਤੁਸੀ ਬੜਾ ਉਸਾਰੂ ਸੰਵਾਦ ਦਾਦੇ ਪੋਤੇ ਦੀ ਵਾਰਤਾ ਦੇ ਰੂਪ ਚ ਪੇਸ਼ ਕੀਤਾ ਹੈ।ਜੋ ਕਿ ਮੋਜੁਦਾ ਸਮਾਜ ਦੀਆਂ ਤਲਖ਼ ਹਕੀਕਤਾਂ ਨੂੰ ਬਿਆਨ ਕਰਦਾ ਹੈ। ਇਸੇ ਤਰਾ ਸਮਾਜ ਨੂੰ ਜਾਗਰੂਕ ਕਰਦੇ ਰਹੋ। ਮੈ ਤੁਹਾਡੀ ਉਸਾਰੂ ਸੋਚ ਅਤੇ ਕਲਮ ਦੀ ਸਲਾਮਤੀ ਲਈ ਅਰਦਾਸ ਕਰਦਾ ਹੋਇਆ ਆਸ ਕਰਦਾ ਹਾਂ ਕਿ ਤੁਸੀ ਵੀਰ ਗੁਰਦੇਵ ਸਿੰਘ ਜ
gurdev singh :
ਜਸੀ ਦੀ ਕਵਿਤਾ ਬਹੁਤ ਵਧੀਆ ਹੈ। ਚੰਗਾ ਹੋਵੇ ਜੇ ਇਹ ਮੰਡਾ ਹਾਂਗਕਾਂਗ 'ਚ ਪੰਜਾਬੀਆਂ ਦੇ ਹਲਾਤਾ ਬਾਰੇ ਵੀ ਕੁਝ ਲਿਖੇ।
Raj :
SSA Ji, Well done Punjabi Chetna Team. Keep up this sewa of Punjabi.Better you start local Punjabi radio also. Good Luck.
magic of making up :
Thank you for sharing excellent information. Your web site is so cool. I am impressed by the details that you’ve on this blog. It reveals how nicely you understand this subject. Bookmarked this web page, will come back for extra articles.
GREAT WORRIOR :
ਸਿਖ ਅਤੇ ਸਿਖ1 ਨੂੰ ਮੈ ਬੇਨਤੀ ਕਰਾਂਗਾ ਕਿ ਸਾਧਾਂ ਦੇ ਸਿਖ ਬਣਨ ਦੀ ਥਾਂ ਗੁਰੂ ਦੇ ਸਿਖ ਬਣੋ॥ ਪੰਜਾਬੀ ਚੇਤਨਾ ਪਖੰਡ ਬਾਰੇ ਗਲ ਕਰ ਰਿਹਾ ਹੈ ਜੇ ਕੋਈ ਇਤਰਾਜ ਹੈ ਤਾਂ ਯਭਲੀਆਂ ਮਾਰਨ ਦੀ ਥਾਂ ਦਲੀਲ ਨਾਲ ਗਲ ਕਰੋ॥
ranjit :
ssa ji, this is reply to sikh and sikh 2 you call your self sikh too why dun you go and finish sirsa wala its easy to say dun try to be hero here wat confusion they have spread they are just publishing watever happening. thx
ਜੱਸੀ ਤੁਗਲ ਵਾਲਾ :
ਜਗਤਾਰ ਸਿੰਘ ਗਿੱਲ ਜੀ ਪਾਠਕਾਂ ਦੇ ਸੁਝਾਵਾਂ ਨਾਲ ਖੂੰਡੀ ਛੁਰੀ ਤਿਖੀ ਤਾਂ ਹੁੰਦੀ ਆ ਪਰ ਓਹੀ ਤਿਖੀ ਕੀਤੀ ਛੁਰੀ ਕਿਸੇ ਦੇ ਫੋਨੇ ਆਉਣ ਨਾਲ ਖੂੰਡੀ ਵੀ ਹੋ ਜਾਂਦੀ ਆ ?? ਵੀਰ ਜੀ ਸਚ ਲਿਖਦੇ ਰਹੋ ..... ਰੱਬ ਤੁਹਾਨੂ ਬਲ ਬਖਸ਼ੇ ..ਗੀਤਕਾਰ ਜੱਸੀ ਤੁਗਲ ਵਾਲਾ
JASSI TUGAL WALA :
ਪੰਜਾਬੀ ਚੇਤਨਾ ਦੇ ਸੰਪਾਦਕ ਵੀਰੋ, ਲਿਖਣ ਵਾਲੇ ਦਾ ਕੰਮ ਹੈ ਸਚ ਲਿਖਣਾ ਉਹ ਚਾਹੇ ਕਿਸੇ ਨੂ ਚੰਗਾ ਲੱਗੇ ਜਾਂ ਨਾ , ਜੇ ਕਿਸੇ ਦਾ ਫੋਨ ਆਉਣ ਤੇ ਜਾਂ ਕਿਸੇ ਦਬਾ ਹੇਠ ਆ ਕੇ ਖਬਰਾਂ ਉਤਾਰਨੀਆਂ ਨੇ ਤਾਂ ਪਤਰਕਾਰ ਜਾਂ ਸੰਪਾਦਕ ਕਹਾਉਣ ਦਾ ਕੋਈ ਮਤਲਬ ਨਹੀ ਹੈ ....GOD BLESS YOU...JASSI TUGAL WALA
SIkh2 :
if you can do something good, please finish sirsa wale kuta than spreading confusion in sikhs in hk
SIKH :
this is not punjabichetna, this is punjabichittad please stop spreading hatred in sikhs, there is already too much already
jagtar Singh Gill Dhudike :
ਭਾਈ ਜਗਰੂਪ ਸਿੰਘ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਹੋਰ ਵੀ ਸਾਰੇ ਪ੍ਰਤੀਕਰਮ ਦੇਣ ਵਾਲੀ ਸਜਨਾ ਦਾ ਧੰਨਵਾਦ, ਕਿਉਕਿ ਆਲੋਚਨਾ ਤੋ ਬਿਨ੍ਹਾ ਹਰ ਵਸਤ ਅਧੂਰੀ ਹੈ, ਮੌਕੇ ਮੌਕੇ ਆਪਣੇ ਅਲੋਚਾਤਮਿਕ ਸੁਝਾਆ ਨਾਲ ਸਾਡੀ ਖੁੰਡੀ ਛੁਰੀ ਹੋਰ ਤਿਖੀ ਕਰਦੇ ਰਿਹਾ ਕਰੋ, ਤਾਂ ਜੋ ਅਸੀਂ ਸਮਾਜ ਵਿਚ ਹੋ ਰਹੇ ਕੰਮਾਂ ਦਾ ਮੁਲਾਜਾ ਚੰਗੀ ਤਰਾਂ ਕਰਦੇ ਰਹੀਏ, ਧੰਨਵਾਦ ਸਹਿਤ
gurdev singh :
ਬਾਈ ਰਣਜੀਤ ਸਿੰਘ ਜੀ, ਲਗਦਾ ਕਮੇਟੀ ਨੂੰ ਕਿਸੇ ਦੀ ਪ੍ਰਵਾਹ ਨਹੀਂ। ਦਸ ਦਿਨ ਹੋ ਗਏ ਇਨਾਂ ਨਾ ਤਾ ਸਟੇਜ ਤੋ ਕੋਈ ਮੁਆਫੀ ਮੰਗੀ ਹੈ ਤੇ ਨਾ ਹੀ ਇਸ ਘਟਨਾ ਸਬੰਧੀ ਸੰਗਤ ਨੂੰ ਜਾਣੂ ਕਰਵਾਇਆ ਹੈ। ਸੰਗਤ ਨੂੰ ਇਕ ਦੂਜੇ ਤੋ ਹੀ ਜਾਣਕਾਰੀ ਮਿਲ ਰਹੀ ਹੈ। ਇਨਾਂ ਦੀ ਅਕਲ ਦੇਖੋ, ਜਿਸ ਸਿੰਘ ਨੇ ਪੋਥੀ ਤੋ ਲਾਮਾ ਦਾ ਪਾਠ ਕੀਤਾ ਉਸ ਨੂੰ ਇਨਾਮ ਵੱਜੋ ਹੋਰ ਵੱਡੀ ਜਿਮੇਵਾਰੀ ਦਿੱਤੀ ਗਈ ਹੈ। ਵਾਹਿਗੁਰੂ ਇਨ੍ਹਾਂ ਨੂੰ ਅਕਲ ਬਖਸੇ। ਧੰਨਵਾਦ।
ranjit singh :
ssa ji, hong kong day wich jo v wapraya o bara mand bhaga c hun bhai daljit singh maafi magan yaa fer resign karna jado tak koi faisala nahi ho janda tay agae tu koi eda di ghatna na wapray es nu yakeenia bnaya jawe. thx
Jagroop Singh SangatPura :
ਪੰਜਾਬੀ ਚੇਤਨਾ ਦੀ ਚੱੜਦੀ ਕਲਾ ਲਈ ਅਸੀ ਅਰਦਾਸ ਕਰਦੇ ਹਾਂ ਅਤੇ ਇਸੇ ਲਈ ਆਸ ਵੀ ਰੱਖਦੇ ਹਾਂ ਕੀ ਸਾਨੂੰ ਹਾਂਗਕਾਂਗ ਦੀਆਂ ਖ਼ਬਰਾਂ ਬਾਰੇ ਜਾਗਰੂਕ ਰੱਖੇ। ਖਬਰ ਹਟਾਉਣ ਦੀ ਜਗ੍ਹਾ ਆਪਣਾ ਪੱਖ ਰੱਖਣ ਵਿੱਚ ਜਿਆਦਾ ਸਮਝਦਾਰੀ ਸੀ।
Jagroop Singh SangatPura :
ਪੰਜਾਬੀ ਚੇਤਨਾ ਦੀ ਚੱੜਦੀ ਕਲਾ ਲਈ ਅਸੀ ਅਰਦਾਸ ਖਾਲਸਾ ਦੀਵਾਨ ਪ੍ਰਬੰਧਕ ਕਮੇਟੀ ਵੱਲੋ ਲਿਖਤੀ ਸਪਸਟੀਕਰਨ ਜਾਂ ਸੰਗਤ ਵਿੱਚ ਮੁਆਫੀ ਮੰਗੀ ਜਾਂਦੀ ਤਾਂ ਸੰਗਤ ਬਖਸ਼ਣਹਾਰ ਹੈ। ਪਰ ਹਉਮੇ ਵਿੱਚ ਇਨਸਾਨ ਅੰਨਾ ਹੋ ਜਾਂਦਾ ਹੈ । ਪਰਮਾਤਮਾ ਨਿਮਰਤਾ ਬਖਸ਼ੇ।
Jagroop Singh SangatPura :
ਜਗਤਾਰ ਸਿੰਘ ਜੀ, ਵੀਰ ਜੰਗ ਬਹਾਦਰ ਸਿੰਘ ਜੀ ਦੀ ਖਬਰ ਹਟਾ ਕੇ, ਕਿ ਸੱਚ ਨੂੰ ਛੁਪਾਉਣ ਦੀ ਕੌਸ਼ਿਸ ਨਹੀ ਕੀਤੀ ਗਈ ਅਤੇ ਸੱਚ ਦਾ ਕਤਲ ਨਹੀ ਕੀਤਾ ਗਿਆ ? ਕਿ ਇਹ ਪਤਰਕਾਰਾ ਦਾ ਫਰਜ ਹੈ ? ਇਹਨਾਂ ਸਵਾਲਾਂ ਦਾ ਜਵਾਬ ਜਰੂਰ ਦੇਣਾ ?
Jagtar Singh Gill :
ਵੀਰ ਗੁਰਦੇਵ ਜੀ ਅਤੇ ਜਗਰੂਪ ਜੀ ਤੁਹਾਡੇ ਸਵਾਲ ਸਿਰ੍ਮਥੇ ਕਬੂਲ ਨੇ , ਇੰਤਜਾਰ ਕਰੋ ਭਾਈ ਜੰਗ ਬਹਾਦਰ ਜੀ ਦੇ ਆਰਟੀਕਲ ਵਾਰੇ ਪੂਰੀ ਰਿਪੋਰਟ ਪਾ ਰਹੇ ਹਾਂ ਅਗਲੇ ਹਫਤੇ,
gurdev singh :
ਭਾਈ ਜਗਰੂਪ ਸਿੰਘ ਜੀ, ਮੈਨੂੰ ਲਗਦਾ ਪੰਜਾਬੀ ਚੇਤਨਾ ਵਾਲਿਆ ਦੇ ਵੀ ਕਮੇਟੀ ਨੇ ਇੰਗਲੈਂਡ ਦੇ ਵੀਜੇ ਲਵਾ ਤੇ, ਤਾਹੀ ਤਾ ਪਬਰ ਹਟਾ ਦਿਤੀ।
Jagroop Singh :
It is disgrace to remove the article of Veer Jangbahadar Singh. Now I start to doubt whether you guys are real reporters or influenced + biased reporters.
Raja Dhillon :
Deri di mafi yaar sadi v sare mitr pyarian nu dua salaam! satshriakal!rab diya rakha punjabi chetna diya sajiya khabiya baha nu slamt rkhe. vasde raho ve punjabio guru diya mehra mauja lao ve punjabio! "SADDA WASDA RAHE PUNJAB" ammeen
Alwinder :
Wah ji Wah Punjabi Chetna aditor Attwal ji nu mera Sat Shree Akal,
BITTU :
ਅਸੀਂ ਚੱਲੇ ਸੀ ਕੁਛ ਪਾਉਣ ਲਈ,ਪਰ ਸਭ ਕੁਛ ਲੁਟਾ ਚੱਲੇ.. ਨਾਂ ਯਾਰ ਰਹੇ ਨਾਂ ਯਾਰੀ ਰਹੀ,ਮੈਨੂੰ ਆਪਣੇ ਵੀ ਭੁਲਾ ਚੱਲੇ.. ਛੱਡ ਵੇ ਦਿਲਾ..ਕਿਉਂ ਰੋਨਾ?? ਓਹ ਗੈਰ ਸੀ ਤੇ ਗੈਰ ਆਪਣਾ ਫ਼ਰਜ ਨਿਭਾ ਚੱਲੇ.. ਤੂੰ ਯਾਰਾਂ ਲਈ ਤੜਪਦਾ ਰਿਹਾ.. ਪਰ ਤੇਰੀ ਕਿਸਮਤ ਦੇ ਸਿਤਾਰੇ, ਤੈਨੂੰ ਹਨੇਰਿਆਂ ਦੇ ਰਾਹ ਪਾ ਚੱਾਰੇ,
Bittu frm Moga :
ਸੁਨੋ ਓ ਲੋਕੋ ਕਹਾਣੀ ਪੰਜਾਬ ਦੀ ਨਸ਼ਿਆਂ ਨੇ ਖਾ ਲਈ ਜਵਾਨੀ ਪੰਜਾਬ ਦੀ ਲਾਹ ਦਿਤੀ ਪਗੜੀ ਕਟਾ ਦਿਤੇ ਕੇਸ ਨੇ ਪਤਾ ਨਹੀ ਕੇਹੜੇ ਬਣਾ ਲਏ ਭੇਸ ਨੇ ਘੂਕ ਸੁਤੀ ਕੋਮ ਨੂੰ ਜਗਾ ਲੋ ਪੰਜਬੀਓ ਡੁਬਦੇ ਪੰਜਾਬ ਨੂੰ ਬਚਾ ਲੋ ਪੰਜਾਬੀਓ ਅੱਜ ਇੱਕ ਹੋਰ ਲਹਿਰ ਚਲਾ ਦਿਓ ਪੰਜਾਬੀਓ ਏਸ ਮੈਸੇਜ਼ ਨੂੰ ਇੱਕ ਲਹਿਰ ਬਨਾ ਦਿਓ ਪੰਜਾਬੀਓ
Jassi Tugal Wala :
Veer Jangbahader Singh I totally agree with you. Please keep on writing the reality. Not everyone have these guts to do so. Keep it up & God Bless you.
gurdev singh :
ਪ੍ਰੌ: ਭੁੱਲਰ ਦੇ ਮਾਮਲੇ ਵਿਚ ਹਾਂਗਕਾਂਗ ਦੇ ਪੰਜਾਬੀਆਂ ਨੂੰ ਜਰੂਰ ਕੁਝ ਕਰਨਾ ਚਾਹੀਦਾ ਹੈ।
GURNISHAN SINGH :
ਹਾਂਗਕਾਂਗ ਦੀ ਸਮੁਚੀ ਸੰਗਤ ਨੂੰ ਹਾਂਗਕਾਂਗ ਦੀ ਪਹਿਲੀ ਆਨਲਾਇਨ ਪੰਜਾਬੀ ਮੈਗਜੀਨ ਸ਼ੁਰੂ ਹੋਣ ਤੇ ਬਹੁਤ ਬਹੁਤ ਵਦਾਈ ਹੋਵੇ ਜੀ ।
jagdeep singh :
wjkk wjkf pehla ta ma bot bot vadhai dena chanda han k hongkong vich v ik punjabi akhbar chal rhi e ap sb veera de sadka..dusra ma jangbahadar singh g nu shabashi dinda han k una ne babavad de khilaf boht hi vadhia article likhea..aj lorh hai sb nu jagrit hon d ta jo ena veera de nal apa v modhe nal modha dah k babavad nu jadho pat k bahr sut skie.again thanks to jangbahadar veer g..prmatma chadhdi kla bakhshe.
Baljit Singh :
i just read the article..Ros na Keeje..its realy matter of pride that S.Jangbahadar singh tried his best effort to eradicate the BABAWAAD from sikhism...i hope by the blessings of guru granth sahib ji he will spread the true meaning of Sikhism...
romeo hongkong :
mainu bhut kushi a k pardes vich reh k v punjabi maa boli di seva kar rahe ho mere vallon punjabi chetna de sare members nu subhkamnavan
Gurmel Singh :
Congrats to new Gurudwara committee. I didnt get chance to attend the election. How they draw names? Pre-decided names with election drama or some people are really lucky. doubt it???
Malkiat"Sohal" :
D/Editor, Meri Kavita "Sidak Nacheya Teg Di Dhar Ote" & "Mere rangle Sajjan" Page te poori Kavta nahi khul rahi. Tareeka dasso G Eh Rachnavan 10 Apr 2011 nu chhapeeya han Malkiat "Sohal' Dhnvad Malkiat "Sohal'
Jassi Tugal Wala :
Pargat Ramuwala and Baldev Singh ne bahut vadhiya chotan laeyan ne..Keep it up....God bless you...Jassi Tugal Wala
gurdev singh :
ਸ. ਬਲਦੇਵ ਸਿੰਘ ਜੀ ਦੀ ਹਾਂਗਕਾਂਗ ਵਿਚ ਨੌਜਵਾਨਾ ਦੇ ਹੋ ਰਹੇ ਸੋਸਣ ਸਬੰਧੀ ਲਿਖੀ ਕਵਿਤਾ ਸਲਾਹਣ ਯੋਗ ਹੈ। ਇਸੇ ਤਰਾ ਲਿਖਦੇ ਰਹੋ, ਕਿਸੇ ਦਾ ਤਾ ਭਲਾ ਹੋਵੇਗਾ ਹੀ। ਵਾਹਿਗੁਰੂ ਤੁਹਾਡਾ ਭਲਾ ਕਰ।
Rakesh kumar soni :
dr sahib ki assi tuhadi site ton artcal le ke apni website te pa sakda haan.assi naam tuhade writer da hi devange.asi amritsar ton 2 online papar chala rahe haan.in hindi(www.amritsarexpress.com)in punjabi(www.punjabheadline.com)please give me answer
Sarwan singh randhawa :
respected navtej ji you done very good job,keep it up.from:-www.punjabheadline.com
:

jaskaran singh :
happy new year punjabi chena
LalkilsWrar :
Pleased New Year harry! :)
GURDEV SINGH :
ਸ਼ਹੀਦ ਦੇ ਨਾਂ ’ਤੇ ਜਾਰੀ ਹੋਇਆ ਸਿੱਕਾ ਲੋਕਾਂ ਤੱਕ ਨਾ ਪੁੱਜਾ http://punjabitribuneonline.com/
Nirmal Singh Bhullar :
Very Very Happy New Year To Punjabi Chetna Team
Harpal Singh :
Waheguru ji Ka khalsa Waheguru ji ki fateh Nice wedsite.
ਪੰਜਾਬੀ ਚੇਤਨਾ ਟੀਮ :
ਪੰਜਾਬੀ ਚੇਤਨਾ ਟੀਮ ਵਲੋਂ ਸਾਰੇ ਸੁਭ ਚਿੰਤਕਾਂ ਦੇ ਵਿਚਾਰਾਂ ਅਤੇ ਸੁਝਾਵਾਂ ਲਈ ਧੰਨਵਾਦ ਕੀਤਾ ਜਾਂਦਾ ਹੈ ।
Nirmal Singh Bhullar :
ਪਜਾਬੀ ਚੇਤਨਾ ਦੀ ਸਾਰੀ ਟੀਮ ਨੂ ਗੁਰੂ ਨਾਨਕ ਦੇਵ ਜੀ ਦੇ ਆਵਤਾਰ ਪੁਰਬ ਦੀ ਲੱਖ ਲੱਖ ਵਧਾਈ ਹੋਵੇ ਜਿਨਾ ਦੀ ਮਿਹਨਤ ਸਦਕਾ ਹਾਗਕਾਗ ਦੇ ਦੀਵਾਨ ਨੂ ਲਾਈਵਟੈਲੀਕਾਸਟ ਕਰਕੇ ਸਾਰੀ ਦੁਨੀਆ ਨੂ ਦਿਖਾਇਆ ਗਿਆ. ਧਨਵਾਦੀ ਨਿਰਮਲ, ਬੋਬੀ, ਰਿਕੀ,ਰਨਜੀਤ ਓਜਲਾ, ਰਾਨਾ.
GARRY TORONTO (HATHUR WALA) :
GURPURB DIYAN SABH NU BAHUT BAHUT VADHATI HOVAN JI.RABB SABH TE MEHAR BHAREYA HATH RAKHE TE SABH NU TANDRUSTI TE IZZAT MAAN BAKHSHE....GARRY TORONTO HATHUR WALA
GARRY-TORONTO (hathur wala) :
AJJ PEHLI VAR ES SITE TE AAYE C,SABH KUJH VEKH PARH KE BAHUT CHANGA LAGGEYA.MERE VADDE VEER JI JASMEET JASSI SANDHU JO HK REHNDE NE OHNA NE DASEYA C JI.THNX RABB SARI TEAM TE MEHAR KRE, GARRY TORONTO
Neena Pushkarna :
Congratulations to all my Punjabi brothers and sisters on the auspicious day of Sri Gurunanak Dev Ji's Prakash Diwas. May The Almighty shower all His blessings on everybody. Neena Pushkarna
Raghvir Singh Lopon :
ਮਾਸਟਰ ਜੀ ਸਿਤ ਸੀ੍ ਅਕਾਲ, ਬਹੁਤ ਹੀ ਖੁਸ਼ੀ ਗੱਲ ਹੈ ਿਕ ਪੰਜਾਬੀ ਦਾ ਪਿਹਲਾ ਆਨਲਾਈਨ ਮੈਗਜੀਨ ਸੁਰੂ ਕੀਤਾ । ਮਾਸਟਰ ਜੀ ਇਕ ਬੇਨਤੀ ਹੈ ਿਕ ਿਜਥੇ ਤੁਸੀ ਪੰਜਾਬੀ ਿਨਊਜਪੇਪਰ ਦੇ ਿਲੰਕ ਿਦਤੇ ਹਨ please ਉਥੈ ਇਹ ਦੋ ਵੈਬਸਾਈਟ www.sikhmarg.com-www.fatehpublications.com ਜਰੂਰ add ਕਰ ਦੇਣਾ Thanks.
Cesar Ohmer :
Please visit my Regards
ਸੰਪਾਦਕ :
ਪੰਜਾਬੀ ਵੀਰ ਜੀ, ਵਿਚਾਰ ਦੇਣ ਲਈ ਧੰਨਵਾਦ, ਪੰਜਾਬੀ ਚੇਤਨਾ ਇਕ ਸੇਵਾ ਹੈ. ਪਾਠਕਾਂ, ਲੇਖਕਾਂ ਅਤੇ ਪੰਜਾਬੀ ਦੇ ਸੇਵਾਦਾਰਾਂ ਲਈ ਫ੍ਰੀ ਹੈ। ਪਰ ਜੇ ਕਿਸੇ ਨੇ ਆਪਣੇ ਵਿਉਪਾਰ ਲਈ ਪ੍ਰਚਾਰ ਕਰਨਾ ਹੈ ਤਾਂ ਪੈਸੇ ਲੱਗਦੇ ਨੇ। ਧੰਨਵਾਦ, ਸੰਪਾਦਕ
Punjabi :
22 ji ssa, mahut vadhiya gall hai ki HK de punjabiyan layi navin chetna shuru kiti aa. But mere friend ne dasiya ki tusin add laun de paise lainde ho....Punjabi chetna sewa hai jan business..Baki 22 ji tusin Punjab Youth Club vaale hi ho...Pls rply..
Jagtar Singh Gill :
Thanks Dr. Sahib U can send us ur articles.Our email is there. Thanks Jagtar
Dr. Sawinder Singh :
Excellent job. I am also a writer, written many articles. If you allow, I can send these to you. These are base on Kes., extra ordinary articles.
Private Krankenversicherung Vergleich :
You made a few good points there. I did a search about the subject and hardly got any specific details on other websites, but then great to be here, really, thanks. - Lucas
neena Pushkarna :
I am proud to be part of Punjabi community.As Punjabis we have vision, mission & values. I want that our community people should live with dignity in Hong Kong and our name and fame should be widespread. Long live Punjabis!"Punjabi SUB TO UCHA"
Neena Pushkarna :
I am extremely happy to see Punjabi Chetna. You are doing an amazing job of proving all sorts of information to all of us. I hope your magazine will win praise from all the quarters and your efforts to bring all the Punjabis closer. Keep it Up!
Malkit Singh Dhillon :
WGKK WGKF I would like to give heartiest congratulation and thks to all the organizers of punjabi chetna.. for showing live telecast on 16 oct 2010.. the whole programe goes very smooth and fruitful.... May god bless u grace...
Star Grocery Trading Co. :
Very Very Nice.Well-done keep it up.Please kindly let us know if we can help you.
Surachna kaur :
Very nice and fruitful effort by the organizers of PUNJABI CHETNA.Heartiest congratulations...May waheguru always keep u in high spirits..try to include some more informative features and creative and thoughtful writers.May waheguru bless u a grace.
Prabhdyal singh Gill Smrat Veg Restaurant :
I read poetry writen by Pargat singh JaLALKA it is very touching and he discribe about giving repect to girls. and going in sikh youth today as we almost know about film star name and movies. but we dont know about our proudly sikh history&teaching.
Narinder Singh :
SSA ji- Sorry I am unable to write Punjabi on my computer. I read Punjabi Chetna daily.Doing very good SEWA for Punjabi. Baldev singh ji da article " ਕਿਓ ਘਟਦਾ ਜਾ ਰਿਹਾ ਹੈ ਅੱਜ ਦੇ ਨੌਜਵਾਂਨਾਂ ਦੇ ਦਿਲਾਂ ਵਿੱਚੋ ਦੇਸ਼ ਪਿਆਰ!" bahot vadhia lagiya.keep it up.
js :
please put more local news.no need of any singer in hongkong.put hongkon g gurdware daily diwans audio in place of radio
Er. Satinder Jeet Singh Kalloh :
Balle Balle... Atwal Sahib 'n Grewal Sahib, chadhai aaa fer ajj kal tan. Te sukh naal ranking k sohni aaa....
Nishan Singh Rathaur :
R/Sir, Ajj tuhadi punjabi chetan website dekh ke khusi hoi. iss tarah punjabi maa boli di sewa karde raho. eh ardas hai meri. Nishan Singh Rathaur
Mr Gill :
It all depends that what type of song he sings on the live show which affect on the perfomance
Sacha Jatt :
22 ji ssa, aa gall chaldi aa Babbu Mann di.ohdi CD sun lavo theek aa..But stage..ih har singar de vass da rog nahi.singer ch nimrta bahut jaruri aa.oh tan gurbani diyan tukan vi ghumand naal bolda si. first bad show in HK.galti falti maaf.Sacha Jatt.
sukhdev singh :
ssa to all, after babau mann show, what you think who could be a good singer to invite to hongkong. thank you.
Nirmal Bhullar :
Realy babbu mann not perfect in live shows. he dont know anything about how to manage stage.
Bachitar Singh :
It was good show. Well organised, Good Security. Anyway Babbu Maan is not that perfect in live shows. He is good in recorded CD's and DVDs but not in live shows. He need to learn a lot from good singers like Gurdas Maan saab about live stage.
sukhdev singh :
ssa, any comments about BABU MANN hong kong show?
GURWINDER SINGH :
SAT SHRI AKAL JASGTAR JI WE LIVE IN NEWZEALAND WE READ UR NEWSPAPER DAILY ITS VERY GOOD OUR BEST WISHES WITH U
sukhmander :
Sat Sri Akal bro jagtar before I ur name in newspaper then we all are felt proud now u and ur team doing so well. We all ur friends from Colona(Canada) wish u and ur team all the best in coming life good job keep it up
balwinder :
sat shri akal jagtar very nice job. college wala kira phir bahr aa hi gaya. Good job keep it up bro, Ball
Kulwant Gill :
Sat Sri Akal ji Contgratulations ! keep up the good work. Nice articles you always do very great work best of luck Gill
Jatinder Singh :
SSA, Great..This paper is very helpfull to learn about our Indian culture for new generation. Please put some HK Sikh Temple & nagar kirtan pictures for more understanding. Thank's.
narinder sidhu :
Sat sri akal Jagtar the great... and To bring CHETNA to public is very good effort ...keep it up and i can send you some pictures of vancouver (canada) punjabi's activities..Narinder sidhu
gurdav singh :
ssa, if you click on punjabi news, you can see latest news.
SINGH :
dis paper sounds gr8.but plz update news.its about same since launched.radio is too good but not working. best wishes
Avtar Singh :
Contgratulations ! keep up the good work. Nice articles. "ਪੰà¨à¨¾à¨¬à© à¨à©à¨¤à¨¨à¨¾" by name looks interesting too. Lets let the whole world know about PUNAJBI with our good deeds.
Navjot :
Nice website.. I request all the reader to Save Punjabi......
Happy Birthday
ਕੀਰਤਨ ਸ੍ਰੀ ਦਰਬਾਰ ਸਾਹਿਬ
ਖਬਰਾਂ ਹੁਣੇ-ਹੁਣੇ

ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਦਾ ਹੋਇਆ ਦਿਹਾਂਤ :
ਸ੍ਰੀ ਆਨੰਦਪੁਰ ਸਾਹਿਬ, 15 ਅਗਸਤ (ਜੇ.ਐਸ. ਨਿੱਕੂਵਾਲ) - ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਮੱਲ ਸਿੰਘ ਦਾ ਦਿਹਾਂਤ ਹੋ ਗਿਆ ਹੈ। ਉਹ ਮੁਹਾਲੀ ਦੇ ਇਕ ਨਿਜੀ ਹਸਪਤਾਲ 'ਚ ਜੇਰੇ ਇਲਾਜ ਸਨ। ਇਸ ਸਬੰਧੀ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਭਾਈ ਅਮਰਜੀਤ ਸਿੰਘ ਚਾਵਲਾ ਨੇ ਜਾਣਕਾਰੀ ਦਿੱਤੀ।


ਚੀਨ ਚ' ਭਿਆਨਕ ਬੱਸ ਹਾਦਸਾ, 36 ਮੌਤਾਂ :
ਹਾਂਗਕਾਂਗ 11 ਅਗਸਤ 2017(ਗਰੇਵਾਲ) - ਚੀਨ 'ਚ ਹੋਏ ਭਿਆਨਕ ਸੜਕ ਹਾਦਸੇ 'ਚ 36 ਲੋਕਾਂ ਦੀ ਮੌਤ ਹੋ ਗਈ ਹੈ ਤੇ 13 ਲੋਕ ਜ਼ਖਮੀ ਹੋਏ ਹਨ। ਇਹ ਹਾਦਸਾ ਉਸ ਵੇਲੇ ਵਾਪਰਿਆ ਜਦ ਤੇਜ ਰਫਤਾਰ ਬੱਸ ਇਕ ਸੁਰੰਗ ਵਿਚੋ ਲੰਘ ਰਹੀ ਸੀ ਤੇ ਇਹ ਬੇਕਾਬੂ ਹੋ ਕੇ ਸੁਰੰਗ ਦੀ ਦੀਵਾਰ ਨਾਲ ਟਕਰਾ ਗਈ।ਇਹ ਘਟਨਾ ਸ਼ਾਨਯੀ ਸੂਬੇ ਵਿਚ ਵਾਪਰੀ।
ਪੰਜਾਬੀ ਗਾਇਕਾ ਰੁਪਿੰਦਰ ਹਾਂਡਾ ਹਾਂਗਕਾਂਗ ਪੁੱਜੇ :
ਹਾਂਗਕਾਂਗ 28 ਜੁਲਾਈ 2017 (ਅ.ਸ.ਗਰੇਵਾਲ):- ਪੰਜਾਬੀ ਗਾਇਕਾਂ ‘ਰੁਪਿੰਦਰ ਹਾਂਡਾ’ ਹਾਂਗਕਾਂਗ ਵਿਚ ਅੱਜ ਸਵੇਰੇ ਪਹੁੰਚ ਗਏ ਹਨ।ਏਅਰ ਪੋਰਟ ਤੇ ਸਤਟੰਗ ਦੀ ਟੀਮ ਨੇ ਉਨਾਂ ਦਾ ਸੁਆਗਤ ਕੀਤਾ। ਰੁਪਿੰਦਰ ਹਾਂਡਾ ਸਤਰੰਗ ਦੇ ਸਲਾਨਾ ਤੀਆਂ ਦੇ ਮੇਲੇ ਵਿਚ ਸਾਮਲ ਹੋਣ ਲਈ ਆਏ ਹਨ ਜੋ ਕਿ ਕੱਲ 29 ਜੁਲਾਈ ਨੂੰ ਹੋਣਾ ਹੈ। ਇਸ ਮੇਲੇ ਦੀਆਂ ਸਭ ਟਿਕਟਾਂ ਪਹਿਲਾਂ ਹੀ ਵਿਕ ਚੁੱਕੀਆਂ ਹਨ ਤੇ ਹਾਂਗਕਾਂਗ ਦੀਆਂ ਬੀਬੀਆਂ ਲਈ ਇਹ ਪ੍ਰਗਰਾਮ ‘ਰੂਹ ਪੰਜਾਬ ਦੀ’ ਪਿਛਲੇ 6 ਸਾਲਾਂ ਤੋ ਲਗਾਤਾਰ ਹੋ ਰਿਹਾ ਹੈ ਜਿਸ ਵਿਚ ਸੱਤਰੰਗ ਦੇ ਨਾਲ ਬੁਟਰ ਐਸੋਸੀਏਟਸ ਹਮੇਸ਼ਾ ਹਿਸੇਦਾਰ ਰਹੇ ਹਨ। ਇਸ ਸਬੰਧੀ ਸਤਰੰਗ ਟੀਮ ਦੇ ਮੋਹਰੀ ਸ: ਕਸਮੀਰ ਸੋਹਲ ਨੇ ਸਭ ਸਹਿਯੋਗੀਆਂ ਦਾ ਧੰਨਵਾਦ ਕੀਤਾ ਤੇ ਆਸ ਕੀਤੀ ਕਿ ਇਸ ਮੇਲੇ ਦਾ ਬੀਬੀਆਂ ਪਹਿਲਾਂ ਤੋ ਵੀ ਵੱਧ ਅਨੰਦ ਮਨਣਗੀਆਂ।
ਸ਼ਿਮਲਾ ਨੇੜੇ ਭਿਆਨਕ ਸੜਕ ਹਾਦਸਾ :
ਸ਼ਿਮਲਾ ਨੇੜੇ ਭਿਆਨਕ ਸੜਕ ਹਾਦਸਾ, 30 ਮੌਤਾਂ ਦਾ ਖਦਸ਼ਾ ਸ਼ਿਮਲਾ, 20 ਜੁਲਾਈ (ਪੰਕਜ ਸ਼ਰਮਾ) - ਅੱਜ ਸਵੇਰੇ ਰਾਮਪੁਰ ਦੇ ਖਨੇਰੀ 'ਚ ਇਕ ਬੱਸ ਹਾਦਸੇ 'ਚ ਕਰੀਬ 30 ਲੋਕਾਂ ਦੇ ਮਾਰੇ ਜਾਣ ਦਾ ਖਦਸ਼ਾ ਹੈ। ਪੁਲਿਸ ਦੇ ਉੱਚ ਅਧਿਕਾਰੀ ਮੌਕੇ 'ਤੇ ਪਹੁੰਚ ਗਏ ਹਨ। ਰਾਹਤ ਤੇ ਬਚਾਅ ਕਾਰਜ ਜਾਰੀ ਹੈ। ਲਾਸ਼ਾਂ ਨੂੰ ਹਾਦਸਾਗ੍ਰਸਤ ਬੱਸ ਤੋਂ ਕੱਢਿਆ ਜਾ ਰਿਹਾ ਹੈ।
ਦੁਨੀਆ 'ਚ ਵੱਡਾ ਸਾਈਬਰ ਹਮਲਾ :
ਲੰਡਨ, 13 ਮਈ - ਇਕ ਵੱਡੇ ਵਿਸ਼ਵ ਸਾਈਬਰ ਹਮਲੇ ਨੇ ਬਰਤਾਨੀਆ ਦੇ ਸਿਹਤ ਪ੍ਰਬੰਧ ਨੂੰ ਪ੍ਰਭਾਵਿਤ ਕਰਨ ਦੇ ਨਾਲ ਅਮਰੀਕੀ ਕੌਮਾਂਤਰੀ ਕੋਰੀਅਰ ਸਰਵਿਸ ਫੈੱਡਐਕਸ ਨੂੰ ਪ੍ਰਭਾਵਿਤ ਕਰ ਦਿੱਤਾ ਹੈ। ਇਸ ਸਮੇਤ ਇਸ ਮੈਲਵੇਅਰ ਕੰਪਿਊਟਰ ਵਾਈਰਸ ਨੇ ਤਕਰੀਬਨ 100 ਦੇਸ਼ਾਂ ਦੇ ਕੰਪਿਊਟਰ ਸਿਸਟਮ ਨੂੰ ਕਿਸੇ ਨਾ ਕਿਸੇ ਢੰਗ ਨਾਲ ਪ੍ਰਭਾਵਿਤ ਕੀਤਾ ਹੈ। ਕੰਪਿਊਟਰਾਂ ਨੂੰ ਦੁਬਾਰਾ ਠੀਕ ਕਰਨ ਲਈ 300-600 ਡਾਲਰ ਦੀ ਫਿਰੌਤੀ ਮੰਗੀ ਜਾ ਰਹੀ ਹੈ।
ਖਬਰਾਂ ਹੁਣੇ-ਹੁਣੇ- ਸਾਰੀਆਂ

ਬੋਲਦੀ ਤਸਵੀਰ
(Click to Open Gallery)
** Motivational Punjabi **
Punjabi Motivational wallpapers  
Motivational

Happy Birthday
ਵਿਗਿਆਪਨ
World Punjabi Media HongKongIndians.com your advertisement Advertisement here
wws PYC

Home | Terms & conditions | Advertisement | ਜਰੂਰੀ ਸੂਚਨਾਂ | © Punjabi Chetna. All Rights Reserved
Managed by GreAtwal Solutions

VPOweb's Hit Counter &